53. ਇੰਦਰਿਆਵੀ ਵਿਸ਼ਿਆਂ ਦੀ ਲਾਲਸਾ ਨੂੰ ਛੱਡਣਾ
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਇੰਦਰੀਆਂ ਦੁਆਰਾ ਵਿਸ਼ਿਆਂ ਨੂੰ ਗ੍ਰਹਿਣ ਨਾ ਕਰਨ ਵਾਲੇ ਵਿਅਕਤੀ ਤੋਂ ਇੰਦਰਿਆਵੀ ਵਸਤਾਂ ਦੂਰ ਹੋ ਜਾਂਦੀਆਂ ਹਨ, ਪਰ ਰਸ (ਲਾਲਸਾ) ਨਹੀਂ ਜਾਂਦੀ ਅਤੇ ਲਾਲਸਾ ਉਦੋਂ ਹੀ ਸਮਾਪਤ ਹੁੰਦੀ ਹੈ ਜਦੋਂ ਵਿਅਕਤੀ ਸਰਵਉੱਚ ਨੂੰ ਪ੍ਰਾਪਤ ਕਰਦਾ ਹੈ (2.59)। ਇੰਦਰੀਆਂ ਕੋਲ ਇਕ ਭੌਤਿਕ ਯੰਤਰ ਅਤੇ ਇਕ ਨਿਯੰਤਰਕ ਹੈ। ਮਨ, ਸਾਰੀਆਂ ਇੰਦਰੀਆਂ ਦੇ ਨਿਯੰਤਰਕਾਂ ਦਾ ਇਕ ਜੋੜ ਹੈ। ਸ੍ਰੀ ਕ੍ਰਿਸ਼ਨ ਸਾਨੂੰ ਉਸ ਨਿਯੰਤਰਕ ਉੱਤੇ ਧਿਆਨ ਕੇਂਦਰਤ ਕਰਨ ਦੀ ਸਲਾਹ ਦਿੰਦੇ ਹਨ ਜੋ ਲਾਲਸਾ ਨੂੰ ਬਣਾਈ ਰੱਖਦਾ ਹੈ। ਸ੍ਰੀ ਕ੍ਰਿਸ਼ਨ, ਇਸ ਲਈ ‘ਰਸ’ ਸ਼ਬਦ ਦੀ ਵਰਤੋਂ ਕਰਦੇ ਹਨ ਜਦੋਂ ਕਿਸੇ ਪੱਕੇ ਹੋਏ ਫਲ ਨੂੰ ਕੱਟਿਆ ਜਾਂਦਾ ਹੈ ਤਾਂ ਉਦੋਂ ਤੱਕ ਰਸ ਵਿਖਾਈ ਨਹੀਂ ਦਿੰਦਾ ਹੈ ਜਦੋਂ ਤੱਕ ਉਸਨੂੰ ਨਿਚੋੜਿਆ ਨਾ ਜਾਵੇ। ਦੁੱਧ ਵਿੱਚ ਪਏ ਮੱਖਣ ਦੀ ਸਥਿਤੀ ਵੀ ਇਸੇ ਤਰ੍ਹਾਂ ਦੀ ਹੈ। ਅਜਿਹਾ ਹੀ ਰਸ ਇੰਦਰੀਆਂ ਵਿੱਚ ਮੌਜੂਦ ਆਂਤਰਿਕ ਲਾਲਸਾ ਹੈ। ਅਗਿਆਨਤਾ ਦੇ ਪੱਧਰ ਉੱਤੇ ਇੰਦਰੀਆਂ ਇੰਦਰਿਆਵੀ ਵਿਸ਼ਿਆਂ ਨਾਲ ਜੁੜੀਆਂ ਰਹਿੰਦੀਆਂ ਹਨ ਅਤੇ ਦੁੱਖ ਅਤੇ ਸੁੱਖ ਦੇ ਧਰੁੱਵਾਂ ਵਿਚਕਾਰ ਝੂਲਦੀਆਂ ਰਹਿੰਦੀਆਂ ਹਨ। ਦੂਜੇ ਪੜਾਅ ਉੱਤੇ, ਬਾਹਰੀ ਪ੍ਰਸਥਿਤੀਆਂ, ਜਿਵੇਂ ਪੈਸੇ ਦੀ ਕਮੀ ਜਾਂ ਡਾਕਟਰ ਦੀ ਸਲਾਹ ਦੇ ਕਾਰਨ ਮਠਿਆਈ ਵਰਗੀਆਂ ਇੰਦਰਿਆਵੀ ਵਸਤੂਆਂ ਛੱਡ ਦਿੱਤੀਆਂ ਜਾਂਦੀਆਂ ਹਨ, ਪਰ ਮਠਿਆਈ ਦੀ ਲਾਲਸਾ ਬਣੀ ਰਹਿੰਦੀ ਹੈ। ਬਾਹਰੀ ਪ੍ਰਸਥਿਤੀਆਂ ਵਿੱਚ ਨੈਤਿਕਤਾ ਰ...