Posts

Showing posts from February, 2023

9. ਮਿੱਤਰ ਅਤੇ ਦੁਸ਼ਮਣ ਦੀ ਪਛਾਣ

Image
ਗੀਤਾ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਤੁਸੀਂ ਆਪ ਹੀ ਆਪਣੇ ਦੋਸਤ ਹੋ ਅਤੇ ਆਪ ਹੀ ਆਪਣੇ ਦੁਸ਼ਮਣ ਹੋ। ਇਕ ਸੁਰਾਹੀ ਵਿੱਚ ਫਸੇ ਬਾਂਦਰ ਦੀ ਕਹਾਣੀ ਇਸ ਨੂੰ ਚੰਗੀ ਤਰ੍ਹਾਂ ਨਾਲ ਦਰਸਾਉਂਦੀ ਹੈ। ਕੁੱਝ ਮੇਵਿਆਂ ਨੂੰ ਇਕ ਸੁਰਾਹੀ ਵਿੱਚ ਪਾ ਕੇ ਰੱਖਿਆ ਜਾਂਦਾ ਹੈ , ਜਿਸ ਵਿੱਚ ਬਾਂਦਰ ਦਾ ਹੱਥ ਮੁਸ਼ਕਲ ਨਾਲ ਹੀ ਅੰਦਰ ਜਾ ਸਕਦਾ ਹੈ। ਬਾਂਦਰ ਸੁਰਾਹੀ ਦੇ ਮੂੰਹ ਵਿਚ ਆਪਣਾ ਹੱਥ ਪਾਉਂਦਾ ਹੈ ਅਤੇ ਮੇਵਿਆਂ ਦੀ ਮੁੱਠੀ ਭਰ ਲੈਂਦਾ ਹੈ। ਮੁੱਠੀ ਭਰਨ ਨਾਲ ਹੱਥ ਦਾ ਅਕਾਰ ਵੱਡਾ ਹੋ ਜਾਂਦਾ ਹੈ ਤੇ ਉਹ ਸੁਰਾਹੀ ਤੋਂ ਬਾਹਰ ਨਹੀਂ ਨਿਕਲ ਸਕਦਾ। ਮੇਵਿਆਂ ਨਾਲ ਭਰੀ ਹੋਈ ਮੁੱਠੀ ਨੂੰ ਸੁਰਾਹੀ ਤੋਂ ਬਾਹਰ ਕੱਢਣ ਲਈ ਬਾਂਦਰ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦਾ ਹੈ। ਉਹ ਸੋਚਦਾ ਰਹਿੰਦਾ ਹੈ ਕਿ ਉਸ ਲਈ ਕਿਸੇ ਨੇ ਜਾਲ ਵਿਛਾਇਆ ਹੈ ਅਤੇ ਉਸ ਨੂੰ ਇਹ ਖ਼ਿਆਲ ਹੀ ਨਹੀਂ ਆਉਂਦਾ ਕਿ ਆਪਣੇ ਵਿਰੁੱਧ ਇਹ ਜਾਲ ਖ਼ੁਦ ਉਸ ਨੇ ਹੀ ਵਿਛਾਇਆ ਹੈ। ਕੋਈ ਵੀ ਸਲਾਹ ਬਾਂਦਰ ਨੂੰ ਇਹ ਮੇਵੇ ਛੱਡ ਦੇਣ ਲਈ ਨਹੀਂ ਮਨਾ ਸਕਦੀ ਕਿਉਂਕਿ ਉਹ ਸੋਚੇਗਾ ਕਿ ਅਸੀਂ ਉਸ ਦੇ ਮੇਵਿਆਂ ਨੂੰ ਹੜਪਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਹਰੋਂ ਵੇਖਣ ਨੂੰ ਇਹ ਕਾਫ਼ੀ ਸਰਲ ਲੱਗਦਾ ਹੈ ਕਿ ਮੁੱਠੀ ਨੂੰ ਢਿੱਲਾ ਕਰਨ ਲਈ ਉਸ ਵਿੱਚੋਂ ਕੁੱਝ ਮੇਵਿਆਂ ਨੂੰ ਅੰਦਰ ਹੀ ਸੁੱਟਣਾ ਪਵੇਗਾ , ਤਾਂ ਕਿ ਉਸ ਦਾ ਹੱਥ ਬਾਹਰ ਆ ਜਾਏ। ਪਰ ਜਦੋਂ ਅਸੀਂ ਫਸ ਜਾਂਦੇ ਹਾਂ ਤਾਂ ਇਸ ਸਰਲ ਤੱਥ ਨੂੰ ਮਹਿਸੂਸ ਕਰਨਾ ਹੀ ਸਾਡੇ ਲਈ ਇਕ ਚੁਣ...

8. ਪ੍ਰਗਟ ਤੇ ਅਪ੍ਰਗਟ

Image
ਸਮੁੰਦਰੀ ਜਹਾਜ ਦੇ ਪਤਵਾਰ ਨਾਲ ਜੁੜਿਆ ਇਕ ਛੋਟਾ ਜਿਹਾ ਯੰਤਰ ‘ ਟ੍ਰਿਮ ਟੈਬ ’ ਵਿੱਚ ਇਕ ਹਲਕਾ ਜਿਹਾ ਬਦਲਾਅ ਇਕ ਵੱਡੇ ਜਹਾਜ ਦੀ ਦਿਸ਼ਾ ਨੂੰ ਬਦਲ ਦਿੰਦਾ ਹੈ। ਇਸੇ ਤਰ੍ਹਾਂ ਗੀਤਾ ਦਾ ਅਧਿਐਨ ਕਰਨ ਲਈ ਸਾਡਾ ਇਕ ਛੋਟਾ ਜਿਹਾ ਯਤਨ ਸਾਡੇ ਜੀਵਨ ਵਿੱਚ ਇਕ ਮਹੱਤਵਪੂਰਨ ਤਲਦੀਲੀ ਲਿਆ ਸਕਦਾ ਹੈ। ਮਹਾਂਮਾਰੀ ਦੀ ਵਜ੍ਹਾ ਨਾਲ ਮਿਲੇ ਹੋਏ ਵਕਤ ਨੂੰ ਗੀਤਾ ਵਿੱਚ ਇਕ ਗੋਤਾ ਲਗਾਉਣ ਲਈ ਵਰਤਿਆ ਜਾ ਸਕਦਾ ਹੈ , ਜਿਹੜਾ ਜੀਵਨ ਵਿੱਚ ਇਕ ਬਹੁਤ ਵੱਡਾ ਤਲਦੀਲੀ ਲਿਆ ਸਕਦਾ ਹੈ। ਗੀਤਾ ਕਿੰਡਰਗਾਰਟਨ ਤੋਂ ਲੈ ਕੇ ਪੋਸਟ ਗਰੈਜੂਏਟ ਤੱਕ ਸਾਡੇ ਅੰਦਰੂਨੀ ਗਿਆਨ ਲਈ ਇਕ ਸਮਰੱਥ ਪਾਠ-ਪੁਸਤਕ ਹੈ।   ਇਹ ਸੰਭਾਵਨਾ ਹੈ ਕਿ ਪਹਿਲੀ ਵਾਰ ਪੜ੍ਹਨ ਉੱਤੇ ਉਸ ਦੀਆਂ ਬਹੁਤ ਘੱਟ ਧਾਰਨਾਵਾਂ ਸਮਝ ਵਿੱਚ ਆਉਣਗੀਆਂ। ਜੇ ਅਸੀਂ ਪ੍ਰਗਟ   ਤੇ ਅਪ੍ਰਗਟ ਦੇ ਦ੍ਰਿਸ਼ਟੀਕੋਣ ਨਾਲ ਇਸ ਦਾ ਧਿਆਨ ਪੂਰਵਕ ਅਧਿਐਨ ਕਰੀਏ , ਤਾਂ ਉਨ੍ਹਾਂ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਪ੍ਰਗਟ ਉਹ ਹੈ ਜੋ ਸਾਡੀ ਇੰਦਰੀਆਂ ਦੇ ਦਾਇਰੇ ਵਿੱਚ ਹੈ ਤੇ ਅਪ੍ਰਗਟ ਉਹ ਹੈ ਜੋ ਇੰਦਰੀਆਂ ਤੋਂ ਪਰੇ ਹੈ। ਪ੍ਰਗਟ ਹੋਣ ਦੀ ਕਹਾਣੀ ਬਿੱਗ ਬੈਂਗ ਤੋਂ ਲੈ ਕੇ ਸਿਤਾਰਿਆਂ ਦੇ ਨਿਰਮਾਣ ਤੱਕ , ਇਨ੍ਹਾਂ ਸਿਤਾਰਿਆਂ ਦੇ ਅੰਤਰ ਭਾਗਾਂ ਵਿੱਚ ਰਸਾਇਣਕ ਤੱਤਾਂ ਦੇ ਪਰਮਾਣੂਆਂ ਦਾ ਘੁੱਲਿਆ ਹੋਣਾ , ਸਿਤਾਰਿਆਂ ਦੇ ਵਿਸਫੋਟ ਵਿੱਚ ਇਨ੍ਹਾਂ ਤੱਤਾਂ ਦਾ ਫੈਲਣਾ , ਗ੍ਰਹਿ ਪ੍ਰਣਾਲੀਆਂ ਦਾ ਗਠਨ ਅਤੇ ਬੁੱਧੀਮਾਨ ਜੀਵਨ ਦੀ ਹਾਜ਼ਰੀ...

7. ਨਿਮਿੱਤ-ਮਾਤਰ

Image
ਸ੍ਰੀਮਦ ਭਗਵਤ ਗੀਤਾ ਦਾ ਜਨਮ ਲੜਾਈ ਦੇ ਮੈਦਾਨ ਵਿੱਚ ਹੋਇਆ ਸੀ ਅਤੇ ਮਹਾਂਮਾਰੀ ਕੋਵਿਡ- 19 ਦੇ ਦਿਨ ਵੀ ਕੁਰੂਕਸ਼ੇਤਰ ਦੀ ਜੰਗ ਦੇ ਸਮਾਨ ਹੀ ਸਨ। ਗੀਤਾ ਦਾ ਇਕ ਵਾਕੰਸ਼ ਹੈ — ਨਿਮਿੱਤ ਮਾਤਰ , ਜਿਸ ਦਾ ਅਰਥ ਹੈ — ਸਰਬ ਸ਼ਕਤੀਮਾਨ ਦੇ ਹੱਥਾਂ ਵਿੱਚ ਇਕ ਯੰਤਰ , ਜਿਹੜਾ ਬਹੁਤ ਸਪੱਸ਼ਟ ਤੌਰ ’ ਤੇ ਇਸ ਦਾ ਸਾਰ ਪੇਸ਼ ਕਰਦਾ ਹੈ। ਅਰਜਨ ਸ੍ਰੀ ਕ੍ਰਿਸ਼ਨ ਦੀ ਵਾਸਤਵਿਕਤਾ ਦਾ ਯਥਾਰਥ ਵੇਖਣਾ ਚਾਹੁੰਦਾ ਸੀ , ਪਰ ਉਸ ਨੂੰ ਸਮਝਣ ਲਈ ਇਕ ਵੱਖਰੀ ਸ਼ਕਤੀ ਦੀ ਲੋੜ ਸੀ , ਜਿਵੇਂ ਇਕ ਅੰਨ੍ਹੇ ਵਿਅਕਤੀ ਨੂੰ ਪੂਰਾ ਹਾਥੀ ਵੇਖਣ ਲਈ ਅੱਖਾਂ ਦੀ ਲੋੜ ਹੁੰਦੀ ਹੈ। ਭਗਵਾਨ ਸ੍ਰੀ ਕ੍ਰਿਸ਼ਨ ਨੇ ਉਸ ਨੂੰ ਆਪਣੇ ਵਿਸ਼ਵ ਰੂਪ ਨੂੰ ਦੇਖਣ ਲਈ ਇਕ ਅਲੌਕਿਕ ਅੱਖ (ਦਿਵਯਾ ਚਕਸ਼ੂ) ਦਿੱਤੀ ਸੀ। ਵਿਸ਼ਵ ਰੂਪ ਦੇਖਣ ਤੋਂ ਇਲਾਵਾ ਸ੍ਰੀ ਕ੍ਰਿਸ਼ਨ ਉਸ ਨੂੰ ਭਵਿੱਖ ਤੱਕ ਦੇਖਣ ਦੀ ਦ੍ਰਿਸ਼ਟੀ ਵੀ ਪ੍ਰਦਾਨ ਕਰਦੇ ਹਨ , ਅਤੇ ਅਰਜਨ ਵੇਖਦਾ ਹੈ ਕਿ ਕਈ ਯੋਧੇ ਮੌਤ ਦੇ ਮੂੰਹ ਵਿੱਚ ਪੈ ਰਹੇ ਹਨ। ਫਿਰ ਭਗਵਾਨ ਅਰਜਨ ਨੂੰ ਦੱਸਦੇ ਹਨ ਕਿ ਇਹ ਯੋਧੇ ਛੇਤੀ ਹੀ ਮਰ ਜਾਣਗੇ। ਤੂੰ ਉਸ ਪ੍ਰਕਿਰਿਆ ਵਿੱਚ ਸਿਰਫ਼ ਇਕ ਸਾਧਨ ਹੈਂ। ਸ੍ਰੀ ਕ੍ਰਿਸ਼ਨ ਸਪੱਸ਼ਟ ਕਰਦੇ ਹਨ ਕਿ ਅਰਜਨ ਇਕ ਕਰਤਾ ਨਹੀਂ ਹੈ , ਅਤੇ ਦੂਜੀ ਗੱਲ ਇਹ ਕਿ ਉਹ ਸੁਨਿਸ਼ਚਤ ਕਰਦੇ ਹਨ , ਕਿ ਜਦੋਂ ਉਹ ਇਕ ਵਿਜੇਤਾ ਦੇ ਰੂਪ ਵਿੱਚ ਸਾਹਮਣੇ ਆਵੇਗਾ , ਤਾਂ ਅਰਜਨ ਹੰਕਾਰ ਤੋਂ ਮੁਕਤ ਹੋਵੇਗਾ , ਕਿਉਂਕਿ ਜਿੱਤ ਅਹੰਕਾਰ ਨੂੰ ਸਭ ਤੋਂ ਵੱਧ ਵਧਾਉਂਦੀ ਹੈ। ਸ੍ਰੀ ਕ...

6. ਇਰਾਦਿਆਂ ਨੂੰ ਪਛਾਣੋ

Image
ਗੀਤਾ , ਆਪਣੀ ਆਂਤਰਿਕ ਦੁਨੀਆਂ ਵਿੱਚ ਸੁਮੇਲ ਸਥਾਪਤ ਕਰਨ ਦਾ ਜ਼ਰੀਆ ਹੈ ਅਤੇ   ਕਨੂੰਨ ਬਾਹਰੀ ਸੰਸਾਰ ਨੂੰ ਨਿਯਮਤ ਕਰਨ ਦਾ ਇਕ ਸਾਧਨ। ਕਿਸੇ ਵੀ ਕਰਮ ਦੇ ਦੋ ਭਾਗ ਹੁੰਦੇ ਹਨ ਇਕ ਹੁੰਦਾ ਹੈ ਇਰਾਦਾ ਤੇ ਦੂਜਾ ਉਸ ਨੂੰ ਲਾਗੂ ਕਰਨਾ। ਕਾਨੂੰਨੀ ਸ਼ਬਦਾਵਲੀ ਵਿੱਚ , ਖ਼ਾਸ ਕਰਕੇ ਜ਼ੁਰਮ ਦੇ ਸੰਦਰਭ ਵਿੱਚ , ਇਨ੍ਹਾਂ ਲਈ ਲੈਟਿਨ (ਲਾਤੀਨੀ ਭਾਸ਼ਾ) ਦੇ ਦੋ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ — ਇਕ ਹੈ ਮੈਨਸ ਰੀਅਸ ( Mens Reus) ਅਤੇ ਦੂਜਾ ਹੈ — ਐਕਟਸ ਰੀਅਸ ( 1ctus Reus) ਉਦਾਹਰਨ ਵਜੋਂ ਇਕ ਸਰਜਨ ਤੇ ਇਕ ਹਤਿਆਰਾ , ਦੋਵੇਂ ਹੀ ਇਕ ਚਾਕੂ ਦੀ ਵਰਤੋਂ ਕਰਦੇ ਹਨ। ਸਰਜਨ ਦਾ ਇਰਾਦਾ ਵਿਅਕਤੀ ਦਾ ਜੀਵਨ ਬਚਾਉਣ ਲਈ ਜਾਂ ਇਲਾਜ ਕਰਨਾ ਹੁੰਦਾ ਹੈ , ਪਰ ਇਕ ਹਤਿਆਰੇ ਦਾ ਇਰਾਦਾ ਨੁਕਸਾਨ ਪਹੁੰਚਾਉਣਾ ਜਾਂ ਮਾਰਨ ਦਾ ਹੁੰਦਾ ਹੈ। ਭਾਵੇਂ ਮੌਤ ਦੋਵਾਂ ਸਥਿਤੀਆਂ ਵਿੱਚ ਹੀ ਹੋ ਸਕਦੀ ਹੈ , ਪਰ ਇਰਾਦੇ ਬਿਲਕੁਲ ਵਿਪਰੀਤ ਹੁੰਦੇ ਹਨ। ਕਨੂੰਨ ਪ੍ਰਸਥਿਤੀ ਜਨਕ ਹੈ , ਜਦੋਂ ਕਿ ਗੀਤਾ ਸਦੀਵੀ ਹੈ। ਸੜਕ ਉੱਤੇ ਖੱਬੇ ਪਾਸੇ ਗੱਡੀ ਚਲਾਉਣਾ ਇਕ ਦੇਸ਼ ਵਿੱਚ ਕਾਨੂੰਨ ਹੈ , ਪਰ ਦੂਜੇ ਦੇਸ਼ ਵਿੱਚ ਅਪਰਾਧ ਹੋ ਸਕਦਾ ਹੈ। ਕਨੂੰਨ ਪ੍ਰਸਥਿਤੀਆਂ ਨੂੰ ਠੀਕ ਜਾਂ ਗਲਤ ਵਿੱਚ ਵੰਡਦਾ ਹੈ , ਪਰ ਜ਼ਿੰਦਗੀ ਇਸ ਤਰ੍ਹਾਂ ਨਹੀਂ ਕਰ ਸਕਦੀ ਕਿਉਂਕਿ ਇਸ ਵਿੱਚ ਕਈ ਸੰਦੇਹਪੂਰਨ ਪਹਿਲੂ ਹੁੰਦੇ ਹਨ। ਜਦੋਂ ਤੱਕ ਕੋਈ ਟੈਕਸਾਂ ਦਾ ਠੀਕ ਭੁਗਤਾਨ ਕਰਦਾ ਹੈ ( 1ctus Reus) । ਤਾਂ ਕਨੂੰਨ ਨੂੰ...

5. ਗਿਆਨ, ਕਰਮ ਅਤੇ ਭਗਤੀ ਯੋਗ

Image
ਗੀਤਾ ਲੋਕਾਂ ਨੂੰ ਆਪਣੇ ਦ੍ਰਿਸ਼ਟੀਕੋਣ ਦੇ ਆਧਾਰ ਤੇ ਵੱਖਰੀ ਵਿਖਾਈ ਦਿੰਦੀ ਹੈ। ਗੀਤਾ ਵਿੱਚ ਤਿੰਨ ਵੱਖ-ਵੱਖ ਮਾਰਗਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ — ਕਰਮ ਯੋਗ , ਸੰਖ ਯੋਗ ਅਤੇ ਭਗਤੀ ਯੋਗ। ਮਨੋਕੇਂਦਰਿਤ ਵਿਅਕਤੀ ਲਈ ਕਰਮਯੋਗ ਆਦਰਸ਼ ਹੈ। ਸੰਖ ਯੋਗ ਬੁੱਧੀ ਲਈ ਹੈ ਅਤੇ ਭਗਤੀ ਯੋਗ ਹਿਰਦੇ ਕੇਂਦਰਿਤ ਵਿਅਕਤੀ ਲਈ ਹੈ। ਅੱਜ ਦੇ ਯੁੱਗ ਵਿੱਚ ਬਹੁਤੇ ਵਿਅਕਤੀ ਮਨੋਕੇਂਦਰਿਤ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਹ ਇਸ ਵਿਸ਼ਵਾਸ ਉੱਤੇ ਅਧਾਰਿਤ ਹੈ ਕਿ ਅਸੀਂ ਜੰਜ਼ੀਰਾਂ ਵਿੱਚ ਬੰਨ੍ਹੇ ਹੋਏ ਹਾਂ ਅਤੇ ਆਪਣੇ ਆਪ ਨੂੰ ਮੁਕਤ ਕਰਨ ਲਈ ਉਨ੍ਹਾਂ ਨੂੰ ਤੋੜਨ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਇਸ ਲਈ ਇਹ ‘ ਕਰਮ ’ ਕੇਂਦਰਿਤ ਹੈ। ਉਨ੍ਹਾਂ ਨਾਲ ਕੋਈ ਵੀ ਗੱਲਬਾਤ ‘ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ’, ਨਾਲ ਖ਼ਤਮ ਹੋਵੇਗੀ। ਇਹ ਮਾਰਗ ਸਾਨੂੰ ਨਿਸ਼ਕਾਮ ਕਰਮ ਜਾਂ ਬਿਨਾਂ ਪ੍ਰੇਰਨਾ ਤੋਂ ਕਰਮ ਵੱਲ ਲੈ ਜਾਂਦਾ ਹੈ। ਸੰਖਯੋਗ ਨੂੰ ਗਿਆਨ ਯੋਗ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ ਅਤੇ ਇਹ ਜਾਗਰੂਕਤਾ ਜਾਂ ਜਾਣਨ ਦੇ ਬਾਰੇ ਵਿੱਚ ਹੈ। ਇਸ ਦਾ ਆਰੰਭਿਕ ਬਿੰਦੂ ਇਹ ਵਿਸ਼ਵਾਸ ਹੈ ਕਿ ਅਸੀਂ ਇਕ ਹਨ੍ਹੇਰੇ ਕਮਰੇ ਵਿੱਚ ਹਾਂ ਅਤੇ ਹਨ੍ਹੇਰੇ ਨੂੰ ਮਿਟਾਉਣ ਲਈ ਉੱਥੇ ਇਕ ਦੀਵਾ ਜਗਾਉਣ ਦੀ ਲੋੜ ਹੈ , ਕਿਉਂਕਿ ਕੋਈ ਹੋਰ ਕਾਰਵਾਈ ਜਾਂ ਕੋਈ ਲੜਾਈ-ਝਗੜਾ ਆਦਿ ਉਸ ਹਨ੍ਹੇਰੇ ਨੂੰ ਦੂਰ ਨਹੀਂ ਕਰ ਸਕਦਾ। ਇਹ ਮਾਰਗ ਸਾਨੂੰ ਚੋਣ-ਰਹਿਤ ਜਾਗਰੂਕਤਾ ਦਾ ਅਹਿਸਾਸ ਕਰਵਾਉਂਦਾ ਹੈ। ਭਗਤੀਯੋਗ ਸ...

4. ਦਿਮਾਗ ਦੀ ਖੇਡ

Image
ਗੀਤਾ ਸਾਨੂੰ ਸਾਡੀਆਂ ਇੰਦਰੀਆਂ ਦੇ ਬਾਰੇ ਵਿੱਚ ਸਮਝਾਉਣ ਉੱਤੇ ਜ਼ੋਰ ਦਿੰਦੀ ਹੈ ਕਿਉਂਕਿ ਇਹ ਸਾਡੇ ਅੰਦਰੂਨੀ ਤੇ ਬਾਹਰੀ ਜਗਤ ਦੇ ਵਿਚਕਾਰ ਦੇ ਦੁਆਰ ਹਨ। ਤੰਤਰ ਗਿਆਨ (ਨਿਊਰੋ ਸਾਇੰਸ) ਨੇ ਕਿਹਾ ਹੈ ਕਿ ਨਿਊਰਾਨ , ਜਿਹੜੇ ਮਿਲਕੇ ਕੰਮ ਕਰਦੇ ਹਨ , ਇਕੱਠੇ ਜੁੜ ਕੇ ਇਕ ਲੜੀ ਤਿਆਰ ਕਰਦੇ ਹਨ ਜਿਸ ਨੂੰ ਹਾਰਡ ਵਾਇਰਿੰਗ ਕਿਹਾ ਜਾਂਦਾ ਹੈ। ਗੀਤਾ ਦੇ ਸ਼ਬਦ ਵੀ ਉਸ ਸਮੇਂ ਦੀ ਭਾਸ਼ਾ ਦੀ ਵਰਤੋਂ ਕਰਦੇ ਹੋਏ ਇਹੋ ਜਿਹਾ ਹੀ ਸੰਦੇਸ਼ ਦਿੰਦੇ ਹਨ। ਸਾਡੇ ਮੱਥੇ ਵਿੱਚ ਲਗਭਗ 100 ਅਰਬ ਨਿਊਰਾਨ ਹੁੰਦੇ ਹਨ। ਉਨ੍ਹਾਂ ਵਿੱਚੋਂ ਕੁੱਝ ਡੀ. ਐਨ. ਏ. ਦੁਆਰਾ ਸਰੀਰ ਦੇ ਸਵੈਚਾਲਤ ਕਾਰਜਾਂ ਦੀ ਦੇਖਭਾਲ ਲਈ ਜਨਮ ਤੋਂ ਹੀ ਜੁੜੇ ਹੋਏ ਹੁੰਦੇ ਹਨ , ਅਤੇ ਕੁੱਝ ਨੂੰ ਸਾਡੇ ਜੀਵਨ ਕਾਲ ਦੌਰਾਨ ਸਾਡੇ ਦੁਆਰਾ ਜੋੜਿਆ ਜਾਂਦਾ ਹੈ। ਉਦਾਹਰਨ ਦੇ ਤੌਰ ’ ਤੇ ਗੱਡੀ ਚਲਾਉਣਾ ਸਿੱਖਣ ਸਮੇਂ ਪਹਿਲੇ ਦਿਨ ਸਾਨੂੰ ਸਭ ਨੂੰ ਗੱਡੀ ਚਲਾਉਣਾ ਔਖਾ ਲੱਗਦਾ ਹੈ ਅਤੇ ਫਿਰ ਹੌਲੀ-ਹੌਲੀ ਉਸ ਦੀ ਆਦਤ ਪੈ ਜਾਂਦੀ ਹੈ। ਇਹ ਹਾਰਡ ਵਾਇਰਿੰਗ ਦੇ ਕਾਰਨ ਹੀ ਹੈ ਜੋ ਸਾਡਾ ਦਿਮਾਗ ਉਪਰੋਕਤ ਨਿਊਰਾਨ ਦੇ ਨਾਲ ਡਰਾਈਵਿੰਗ ਵਿੱਚ ਸ਼ਾਮਲ ਸਾਰੀਆਂ ਗਤੀਵਿਧੀਆਂ ਨੂੰ ਸੰਯੋਜਿਤ ਕਰਨ ਲਈ ਕਰਦਾ ਹੈ। ਇਹੋ ਜਿਹਾ ਹੀ ਸਾਡੀਆਂ ਸਾਰੀਆਂ ਕਲਾਵਾਂ ਨਾਲ ਹੁੰਦਾ ਹੈ। ਸਧਾਰਨ ਚੱਲਣ ਤੋਂ ਲੈ ਕੇ ਖੇਲ੍ਹਕੁੱਦ ਤੱਕ ਅਤੇ ਚੀਰ ਫਾੜ ਕਰਨ ਵਾਲੇ ਡਾਕਟਰ ਦੁਆਰਾ ਕਿਸੇ ਗੁੰਝਲਦਾਰ ਚੀਰ ਫਾੜ (ਸਰਜਰੀ) ਤੱਕ। ਹਾਰਡ ਵਾਇਰਿੰਗ ਦਿਮਾਗ ਲਈ ...

3. ਵਰਤਮਾਨ ਵਿਚ ਜਿਊਣਾ

Image
ਗੀਤਾ ਦੱਸਦੀ ਹੈ ਕਿ ਅਸੀਂ ਕੀ ਹਾਂ। ਇਹ ਸੱਚ ਨੂੰ ਜਾਨਣ ਤੋਂ ਇਲਾਵਾ ਸੱਚ ਹੋਣ ਵਰਗਾ ਹੈ ਅਤੇ ਅਜਿਹਾ ਉਦੋਂ ਹੁੰਦਾ ਹੈ ਜਦੋਂ ਅਸੀਂ ਵਰਤਮਾਨ ਵਿੱਚ ਵਿਚਰਦੇ ਹਾਂ। ਅਰਜਨ ਦੀ ਅੰਦਰੂਨੀ ਦੁਬਿਧਾ ਇਹ ਹੈ ਕਿ ਜੇ ਉਹ ਰਾਜ ਵਾਸਤੇ ਆਪਣੇ ਮਿੱਤਰਾਂ , ਰਿਸ਼ਤੇਦਾਰਾਂ , ਬਜ਼ੁਰਗਾਂ ਅਤੇ ਅਧਿਆਪਕਾਂ ਨੂੰ ਮਾਰ ਦਿੰਦਾ ਹੈ ਤਾਂ ਦੁਨੀਆਂ ਦੀ ਨਜ਼ਰ ਵਿੱਚ ਉਸ ਦਾ ਅਕਸ ਕੀ ਹੋਵੇਗਾ। ਵੇਖਣ ਨੂੰ ਇਹ ਬਹੁਤ ਤਰਕਸੰਗਤ ਲੱਗਦਾ ਹੈ। ਜੇ ਕਿਸੇ ਨੇ ਗੀਤਾ ਦੇ ਅਨੁਸਾਰ ਜੀਵਨ ਜਿਊਣਾ ਹੈ ਤਾਂ ਉਸ ਨੂੰ ਇਸ ਪਹਿਲੀ ਰੁਕਾਵਟ ਨੂੰ ਪਾਰ ਕਰਨਾ ਹੋਵੇਗਾ। ਅਰਜਨ ਦੀ ਅਸਲ ਦੁਬਿਧਾ ਆਪਣੇ ਭਵਿੱਖ ਨੂੰ ਲੈ ਕੇ ਹੈ , ਜਦੋਂ ਕਿ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਾਨੂੰ ਕਰਮ ਕਰਨ ਦਾ ਅਧਿਕਾਰ ਹੈ , ਪਰ ਕਰਮਫਲ ਉੱਤੇ ਸਾਡਾ ਕੋਈ ਅਧਿਕਾਰ ਨਹੀਂ। ਕਿਉਂਕਿ ਕਰਮ ਵਰਤਮਾਨ ਵਿੱਚ ਹੁੰਦਾ ਹੈ ਤੇ ਕਰਮਫਲ ਭਵਿੱਖ ਵਿੱਚ ਆਉਂਦਾ ਹੈ। ਅਰਜਨ ਦੀ ਤਰ੍ਹਾਂ ਸਾਡੀ ਪ੍ਰਵਿਰਤੀ ਵੀ ਕਰਮਫਲ ਦੀ ਪ੍ਰਾਪਤੀ ਲਈ ਕੰਮ ਕਰਦੀ ਹੈ। ਕਦੇ-ਕਦੇ ਆਧੁਨਿਕ ਜੀਵਨ ਸਾਨੂੰ ਇਹ ਭਰੋਸਾ ਦਿਵਾਉਂਦਾ ਹੈ ਕਿ ਭਵਿੱਖ ਦੇ ਪਰਿਣਾਮਾਂ (ਫਲਾਂ) ਨੂੰ ਨਿਯੰਤਰਤ ਜਾਂ ਕਾਬੂ ਕੀਤਾ ਜਾ ਸਕਦਾ ਹੈ। ਪਰ ਅਸਲੀਅਤ ਇਹ ਹੈ ਕਿ ਭਵਿੱਖ ਇੰਨੀਆਂ ਸੰਭਾਵਨਾਵਾਂ ਦਾ ਮੇਲ ਹੈ , ਜਿਨ੍ਹਾਂ ਉੱਤੇ ਸਾਡਾ ਕੋਈ ਅਧਿਕਾਰ ਨਹੀਂ ਹੈ। ਸਾਡਾ ਹੰਕਾਰ ਸਾਡੇ ਅਤੀਤ ਉੱਤੇ ਨਿਰਭਰ ਹੁੰਦਾ ਹੈ ਅਤੇ ਵਰਤਮਾਨ ਉੱਤੇ ਭਵਿੱਖ ਨੂੰ ਆਰੋਪਿਤ ਕਰਦਾ ਹੈ , ਜਿਸਦੀ ਵਜ੍...