39. ਦੁਹਰਾਓ ਉਸਤਾਦੀ ਦੀ ਕੁੰਜੀ
ਕਰਣ ਤੇ ਅਰਜਨ ਦੋਵੇਂ ਕੁੰਤੀ ਦੇ ਪੈਦਾ ਹੋਏ ਸਨ ਪਰ ਅੰਤ ਵਿੱਚ ਵਿਰੋਧੀ ਪੱਖਾਂ ਵਜੋਂ ਲੜੇ। ਕਰਣ ਨੂੰ ਸਰਾਪ ਦੇ ਕਾਰਨ ਅਰਜਨ ਨਾਲ ਮਹੱਤਵਪੂਰਨ ਯੁੱਧ ਦੌਰਾਨ , ਉਸਦਾ ਯੁੱਧ ਦਾ ਗਿਆਨ ਅਤੇ ਤਜ਼ਰਬਾ ਉਸਦੇ ਬਚਾਓ ਵਿੱਚ ਨਹੀਂ ਆਇਆ। ਉਹ ਯੁੱਧ ਹਾਰ ਗਿਆ ਤੇ ਮਾਰਿਆ ਗਿਆ। ਇਹ ਸਥਿਤੀ ਸਾਡੇ ਸਭਨਾਂ ਉੱਤੇ ਲਾਗੂ ਹੁੰਦੀ ਹੈ ਕਿਉਂਕਿ ਅਸੀਂ ਕਰਣ ਵਾਂਗ ਹੀ ਹਾਂ। ਅਸੀਂ ਆਪਣੇ ਜੀਵਨ ਵਿੱਚ ਬਹੁਤ ਕੁੱਝ ਸਿੱਖਦੇ ਹਾਂ , ਤਜ਼ਰਬੇ ਪ੍ਰਾਪਤ ਕਰਦੇ ਹਾਂ , ਪਰ ਕੁੱਝ ਮਹੱਤਵਪੂਰਨ ਛਿਣਾਂ ਵਿੱਚ ਅਸੀਂ ਜਾਗਰੂਕਤਾ ਦੀ ਬਜਾਇ ਆਪਣੀ ਪ੍ਰਵਿਰਤੀ ਦੇ ਆਧਾਰ ਉੱਤੇ ਸੋਚਦੇ ਹਾਂ ਤੇ ਕਾਰਜ ਕਰਦੇ ਹਾਂ , ਕਿਉਂਕਿ ਸਾਡੀ ਜਾਗਰੂਕਤਾ ਦੀ ਪਹੁੰਚ ਜ਼ਰੂਰੀ ਸੀਮਾ ਤੋਂ ਘੱਟ ਹੈ। ਸ੍ਰੀ ਕ੍ਰਿਸ਼ਨ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਗੀਤਾ ਵਿੱਚ ਵਿਭਿੰਨ ਪੱਖਾਂ ਤੋਂ ਅਸਲੀਅਤ ਅਤੇ ਸੱਚ ਦੀ ਵਾਰ-ਵਾਰ ਵਿਆਖਿਆ ਕਰਦੇ ਹਨ , ਤਾਂ ਕਿ ਜਾਗਰੂਕਤਾ ਗਹਿਰਾਈ ਤੱਕ ਜਾਏ ਅਤੇ ਜ਼ਰੂਰੀ ਸੀਮਾ ਤੋਂ ਪਾਰ ਹੋ ਜਾਵੇ। ਗੀਤਾ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਸਾਡੇ ਦੋ ਭਾਗ ਹਨ — ਇਕ ਆਂਤਰਿਕ ਅਤੇ ਦੂਜਾ ਬਾਹਰੀ , ਜੋ ਇਕ ਨਦੀ ਦੇ ਦੋ ਕਿਨਾਰਿਆਂ ਦੀ ਤਰ੍ਹਾਂ ਹਨ। ਆਮਤੌਰ ’ ਤੇ ਸਾਡੀ ਪਛਾਣ ਬਾਹਰੀ ਭਾਗ ਰਾਹੀਂ ਹੁੰਦੀ ਹੈ , ਜਿਸ ਵਿੱਚ ਸਾਡਾ ਭੌਤਿਕ ਸਰੀਰ , ਸਾਡੀਆਂ ਭਾਵਨਾਵਾਂ , ਵਿਚਾਰ ਅਤੇ ਆਪਣੇ ਆਸਪਾਸ ਦੀ ਦੁਨੀਆਂ ਸ਼ਾਮਲ ਹੁੰਦੀ ਹੈ। ਸ੍ਰੀ ਕ੍ਰਿਸ਼ਨ ਸਾਨੂੰ ਸੱਚ ਦਾ ਅਹਿਸਾਸ ਕਰਨ ਅਤੇ ਸ...