Posts

Showing posts from April, 2024

78. ਇੱਛਾਵਾਂ ਦੀ ਸ਼ਕਤੀ

Image
  ਇੱਛਾਵਾਂ ਨਾਲ ਭਰੇ ਹੋਏ ਤੁਲਸੀਦਾਸ ਆਪਣੀ ਨਵੀਂ ਵਿਆਹੀ ਪਤਨੀ ਨੂੰ ਮਿਲਣ ਲਈ ਬੇਤਾਬ ਸਨ। ਉਹ ਇਕ ਲਾਸ਼ ਨੂੰ ਲੱਕੜ ਦਾ ਫੱਟਾ ਸਮਝ ਕੇ ਉਸ ਦੁਆਰਾ ਰਾਤ ਨੂੰ ਨਦੀ ਨੂੰ ਪਾਰ ਕਰ ਗਏ। ਕੰਧ ਉੱਤੇ ਚੜ੍ਹਨ ਲਈ ਇਕ ਸੱਪ ਨੂੰ ਰੱਸੀ ਦੇ ਰੂਪ ਵਿੱਚ ਵਰਤਿਆ। ਸਾਰਾ ਕੁੱਝ ਆਪਣੀ ਪਤਨੀ ਵੱਲੋਂ ਇਹ ਫਟਕਾਰ ਸੁਣਨ ਲਈ ਕੀਤਾ। ਉਸ ਦੀ ਪਤਨੀ ਨੇ ਕਿਹਾ ਕਿ ਜੇ ਇੰਨਾ ਪ੍ਰੇਮ ਸ੍ਰੀ ਰਾਮ ਦੇ ਨਾਮ ਨਾਲ ਹੁੰਦਾ ਤਾਂ ਤੁਸੀਂ ਕਦੋਂ ਦੇ ਇਸ ਜੀਵਨ ਰੂਪੀ ਬੇੜੀ ਨੂੰ ਪਾਰ ਲਾ ਚੁੱਕੇ ਹੁੰਦੇ। ਉਹ ਉਸੇ ਛਿਣ ਰੂਪਾਂਤਰਿਤ ਹੋ ਗਏ ਤੇ ‘ ਰਾਮ ਚਰਿਤ ਮਾਨਸ ’ ਵਰਗੇ ਗ੍ਰੰਥ ਦੇ ਨਿਰਮਾਤਾ ਬਣੇ। ਤੁਲਸੀ ਦੀ ਕਹਾਣੀ ਸਾਨੂੰ ਇੰਦਰੀਆਂ ਨੂੰ ਵੱਸ ਵਿੱਚ ਕਰਕੇ ਇੱਛਾ ਦਾ ਨਾਸ ਕਰਨ ਲਈ ਸ੍ਰੀ ਕ੍ਰਿਸ਼ਨ ਦੀ ਸਲਾਹ ਨੂੰ ਸਾਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਕਰਦੀ ਹੈ ( 3.41) । ਇੱਛਾ ਦੇ ਦੋ ਪੱਖ ਹਨ — ਪਹਿਲਾ ਹੈ ਸਾਹਸ , ਦ੍ਰਿੜ੍ਹ ਸੰਕਲਪ ਅਤੇ ਜੋਸ਼ ਦੀ ਊਰਜਾ , ਜੋ ਸਾਡੇ ਆਪਣੇ ਅੰਦਰ ਪੈਦਾ ਹੁੰਦੀ ਹੈ , ਅਤੇ ਦੂਜੀ ਹੈ ਉਸ ਦੀ ਦਿਸ਼ਾ। ਜਦੋਂ ਇਹ ਊਰਜਾ ਬਾਹਰ ਵੱਲ ਵਹਿੰਦੀ ਹੈ ਤਾਂ ਇਹ ਕਾਮੁਕ ਸੁੱਖ ਅਤੇ ਸੰਪਤੀ ਦੀ ਤਲਾਸ਼ ਵਿੱਚ ਨਸ਼ਟ ਹੋ ਜਾਂਦੀ ਹੈ। ਜਦੋਂ ਸ੍ਰੀ ਕ੍ਰਿਸ਼ਨ ਸਾਨੂੰ ਇੱਛਾਵਾਂ ਨੂੰ ਨਸ਼ਟ ਕਰਨ ਲਈ ਕਹਿੰਦੇ ਹਨ ਤਾਂ ਉਹ ਨਹੀਂ ਚਾਹੁੰਦੇ ਹਨ ਕਿ ਅਸੀਂ ਇਸ ਊਰਜਾ ਨੂੰ ਨਸ਼ਟ ਕਰ ਦਈਏ , ਸਗੋਂ ਉਹ ਚਾਹੁੰਦੇ ਹਨ ਕਿ ਅਸੀਂ ਇਸ ਨੂੰ ਤੁਲਸੀਦਾਸ ਦੀ ਤਰ੍ਹਾਂ ਅੰਦਰ ਵੱਲ ਨਿਰਦੇਸ਼ਤ ਕਰੀਏ। ਇਹ ਊਰ...

77. ਸ਼ੀਸ਼ੇ ਵਰਗਾ ਗਵਾਹ ਬਣੋ

Image
ਸ੍ਰੀ ਕ੍ਰਿਸ਼ਨ ਸਪੱਸ਼ਟ ਕਰਦੇ ਹਨ — ਜਿਸ ਤਰ੍ਹਾਂ ਧੂੰਏ ਤੋਂ ਅੱਗ ਅਤੇ ਮੈਲ (ਧੂੜ) ਦੁਆਰਾ ਸ਼ੀਸ਼ਾ ਢੱਕਿਆ ਜਾਂਦਾ ਹੈ ਅਤੇ ਜਿਵੇਂ ਕੁੱਖ ਵਿੱਚ ਭਰੂਣ ਢੱਕਿਆ ਰਹਿੰਦਾ ਹੈ , ਉਸੇ ਤਰ੍ਹਾਂ ਵਾਸ਼ਨਾਵਾਂ ਦੁਆਰਾ ਸਾਡਾ ਗਿਆਨ ਢੱਕਿਆ ਰਹਿੰਦਾ ਹੈ। ਇਸ ਅੱਗ ਦੇ ਵਾਂਗ ਕਦੇ ਵੀ ਨਾ ਪੂਰਨ ਹੋਣ ਵਾਲੇ ਕਾਮ ਰੂਪ ਨਾਲ ਮਨੁੱਖ ਦਾ ਗਿਆਨ ਢੱਕਿਆ ਹੋਇਆ ਹੈ ਅਤੇ ਗਿਆਨੀਆਂ ਦਾ ਇਹ ਸਦੀਵੀ ਵੈਰੀ ਹੈ ( 3.38-3.39) । ਇਸ ਤੋਂ ਪਹਿਲਾਂ ਸ੍ਰੀ ਕ੍ਰਿਸ਼ਨ ਨੇ ਕਿਹਾ ਸੀ ਕਿ ਗੁਣ ਸਾਨੂੰ ਸੰਮੋਹਿਤ ਕਰਨ ਦੀ ਸਮਰੱਥਾ ਰੱਖਦੇ ਹਨ। ਰਜ ਗੁਣ ਤੋਂ ਉਤਪੰਨ ਇੱਛਾ ਇਹੋ ਕੁੱਝ ਕਰਦੀ ਹੈ। ਉਨ੍ਹਾਂ ਨੇ ਅੱਗੇ ਵਿਸਥਾਰ ਸਹਿਤ ਦੱਸਿਆ ਕਿ ਇੰਦਰੀਆਂ , ਮਨ ਅਤੇ ਬੁੱਧੀ ਇਹ ਸਾਰੇ ਇਸ ਦੇ ਨਿਵਾਸ ਸਥਾਨ ਕਹੇ ਜਾਂਦੇ ਹਨ। ਇਹ ਇੱਛਾਵਾਂ , ਮਨ , ਬੁੱਧੀ ਤੇ ਇੰਦਰੀਆਂ ਦੁਆਰਾ ਸਾਡੀ ਆਤਮਾ ਨੂੰ ਸੰਮੋਹਿਤ ਕਰਕੇ ਗ੍ਰਹਿਣ ਲਗਾ ਦੇਂਦੀਆਂ ਹਨ ( 3.40) । ਸ਼ੀਸ਼ਾ ਗਵਾਹੀ ਦਾ ਇਕ ਉੱਤਮ ਉਦਾਹਰਨ ਹੈ। ਇਸ ਦਾ ਕਾਰਜ ਬਿਨਾਂ ਕਿਸੇ ਵਰਗੀਕਰਨ ਦੇ , ਇਸ ਦੇ ਸਾਹਮਣੇ ਲਿਆਂਦੀਆਂ ਗਈਆਂ ਸਥਿਤੀਆਂ ਅਤੇ ਲੋਕਾਂ , ਦੋਵਾਂ ਨੂੰ ਹੀ ਪ੍ਰਤੀਬਿੰਬਤ ਕਰਨਾ ਹੈ। ਇਸ ਵਿੱਚ ਨਾ ਤਾਂ ਸਾਡੇ ਅਤੀਤ ਦਾ ਹੀ ਕੋਈ ਭਾਰ ਹੈ ਤੇ ਨਾ ਹੀ ਭਵਿੱਖ ਦੀ ਕੋਈ ਆਸ , ਅਤੇ ਇਹ ਹਮੇਸ਼ਾ ਵਰਤਮਾਨ ਨੂੰ ਚਿਤਰਿਤ ਕਰਦਾ ਹੈ। ਜਦੋਂ ਸ਼ੀਸ਼ਾ ਰੂਪੀ ਗਿਆਨ ਧੂੜ ਮਿੱਟੀ ਨਾਲ ਢੱਕਿਆ ਜਾਂਦਾ ਹੈ ਤਾਂ ਇਸਦੀ ਪ੍ਰਭਾਵਸ਼ੀਲਤਾ ਘੱਟ ਹੋ ਜਾਂਦੀ ਹੈ। ਸ਼ੀਸ਼ੇ ਦਾ ਰੂਪਕ ਸਾਡਾ ਅਸਲ ...

76. ਵਾਸ਼ਨਾਵਾਂ ਤੋਂ ਸਾਵਧਾਨ ਰਹੋ

Image
  ਅਰਜਨ ਪੁੱਛਦੇ ਹਨ ਕਿ ‘ ਕਿਵੇਂ ਮਨੁੱਖ ਨਾ ਚਾਹੁੰਦੇ ਹੋਏ ਵੀ ਪਾਪ ਕਰਦਾ ਹੈ , ਉਸ ਨੂੰ ਕਿਹੜੀ ਚੀਜ਼ ਮਜ਼ਬੂਰ ਕਰਦੀ ਹੈ ( 3.36) । ’ ਇਹ ਇਕ ਬਹੁਤ ਹੀ ਆਮ ਜਿਹਾ ਪ੍ਰਸ਼ਨ ਹੈ ਜਿਹੜਾ ਕਿ ਜਾਗਰੂਕਤਾ ਦੀ ਪਹਿਲੀ ਸਮਝ ਦੇ ਨਾਲ ਹੀ ਪੈਦਾ ਹੋ ਜਾਂਦਾ ਹੈ। ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਰਜ ਗੁਣ ਤੋਂ ਕਾਮ ਅਤੇ ਕ੍ਰੋਧ ਪੈਦਾ ਹੁੰਦੇ ਹਨ ਅਤੇ ਇਹ ਵੱਡੀਆਂ ਬੁਰਾਈਆਂ ਹਨ ਜਿਹੜੀਆਂ ਅਤ੍ਰਿਪਤੀ ਤੇ ਮੰਦੀ ਲਾਲਸਾ ਨਾਲ ਭਰੀਆਂ ਹੋਈਆਂ ਹਨ। ਇਹ ਕਿਉਂਕਿ ਧਰਤੀ ਉੱਤੇ ਸਭ ਤੋਂ ਵੱਡੇ ਵੈਰੀ ਹਨ ਇਸ ਲਈ ਇਨ੍ਹਾਂ ਤੋਂ ਬਚ ਕੇ ਰਹੋ ( 3.37) । ਕਰਮ ਨਾਲ ਲਗਾਵ ਹੋਣਾ ਰਜ ਗੁਣ ਦੀ ਮੁੱਢਲੀ ਪਛਾਣ ਹੈ , ਜਿਹੜੀ ਇੱਛਾ ਦੇ ਕਾਰਣ ਹੁੰਦੀ ਹੈ। ਜਿਵੇਂ ਇਕ ਕਾਰ ਦੇ ਮਾਮਲੇ ਵਿੱਚ ਹੁੰਦਾ ਹੈ , ਗਤੀ , ਰਜ ਗੁਣਦਾਇਕ ਲੱਛਣ ਹੈ ਅਤੇ ਇਸ ਨੂੰ ਪੈਦਾ ਕਰਨ ਲਈ ਰੇਸ ਇਕ ਯੰਤਰ ਹੈ। ਇਸੇ ਤਰ੍ਹਾਂ ਹੌਲੀ ਹੋਣਾ ਜਾਂ ਜੜਤਾ (ਖੜੋਤ) ਤਮ ਗੁਣ ਦਾ ਸੁਭਾਅ ਹੈ , ਇਸ ਲਈ ਬ੍ਰੇਕ ਇਕ ਯੰਤਰ ਹੈ। ਚਾਲਕ ਸਤ ਗੁਣ ਦੀ ਪ੍ਰਤੀਨਿਧਤਾ ਕਰਦਾ ਹੈ ਜੋ ਇਕ ਤੇਜ ਚਾਲ ਤੇ ਸੁਰੱਖਿਆ ਚਾਹੁੰਦੀ ਸਵਾਰੀ ਲਈ ਰੇਸ ਤੇ ਬ੍ਰੇਕ ਦੇ ਸੰਤੁਲਨ ਰਾਹੀਂ ਕਾਰਜ ਕਰਦਾ ਹੈ। ਸਪੀਡੋਮੀਟਰ ਜਾਗਰੂਕਤਾ ਦਾ ਇਕ ਯੰਤਰ ਹੈ। ਜੇ ਇਨ੍ਹਾਂ ਵਿੱਚ ਸੰਤੁਲਨ ਵਿਗੜ ਜਾਵੇ ਤਾਂ ਦੁਰਘਟਨਾ ਹੋਣੀ ਨਿਸ਼ਚਿਤ ਹੈ। ਲਾਲਸਾ (ਕਾਮ) ਵੀ ਸਾਡੇ ਜੀਵਨ ਵਿੱਚ ਸੰਤੁਲਨ ਖੋਣ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ , ਜਿੱਥੇ ਅਸੀਂ ਖੁਸ਼ੀ ਪ੍ਰਾਪਤ ਕਰਨ ਲਈ ਇੰਨ...

75. ਧਰਮ ਇੱਕ ਹੈ

Image
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਵੈ ਧਰਮ (ਆਪਣਾ ਸੁਭਾਅ) ਇਕ ਪੂਰੇ ਨਿਪੰੁਨ ਪਰਾਧਰਮ (ਦੂਜਿਆਂ ਦਾ ਸੁਭਾਅ) ਤੋਂ ਚੰਗਾ ਹੁੰਦਾ ਹੈ ,  ਭਾਵੇਂ ਕਿ ਪਹਿਲਾ ਵੀ ਯੋਗਤਾ ਰਹਿਤ ਹੋਵੇ। ਜਿਵੇਂ ਸਵੈਧਰਮ ਵਿੱਚ ਮਰਨਾ ਵੀ ਕਲਿਆਣਕਾਰੀ ਹੋ ਸਕਦਾ ਹੈ ,  ਪਰ ਪਰਾਧਰਮ ਵਿੱਚ ਇਹ ਭੈਅ ਵਰਧਕ ਹੈ। ਇਸ ਲਈ ਇਹ ਜਟਿਲ ਸਲੋਕ ਸਾਡੇ ਮਨ ਵਿੱਚ ਸਪੱਸ਼ਟਤਾ ਤੋਂ ਵੱਧ ਸੰਦੇਹ ਪੈਦਾ ਕਰਦਾ ਹੈ ( 3.35) । ਇਕ ਅਰਥ ਵਿੱਚ ਇਹ ਸਲੋਕ ਕੁਰੂਕਸ਼ੇਤਰ ਯੁੱਧ ਵਿੱਚ ਅਰਜਨ ਲਈ ਠੀਕ ਤਰ੍ਹਾਂ ਨਾਲ ਢੁੱਕਦਾ ਹੈ। ਅਰਜਨ ਕੋਲ ਉਸ ਸਮੇਂ ਤੱਕ ਯੋਧਾ ਧਰਮ ਹੈ ,  ਅਤੇ ਅਗਲੇ ਸਮੇਂ ਵਿੱਚ ਉਹ ਸੰਤ ਬਣਨ ਦੀ ਇੱਛਾ ਰੱਖਦਾ ਹੈ। ਇਸ ਪਰਿਵਰਤਨ ਦੀ ਸੰਭਾਵਨਾ ਨਹੀਂ ਹੈ ,  ਅਤੇ ਸ੍ਰੀ ਕ੍ਰਿਸ਼ਨ ਇਸ ਸਲੋਕ ਵਿੱਚ ਇਹੋ ਸੰਕੇਤ ਦੇ ਰਹੇ ਹਨ। ਧਰਮ ਸਿਰਫ਼ ਇਕ ਹੈ ਪਰ ਅਸੀਂ ਇਸ ਨੂੰ ਵੱਖ-ਵੱਖ ਢੰਗਾਂ ਤੋਂ ਵੇਖਦੇ ਹਾਂ। ਜਿਵੇਂ ਇਕ ਕਹਾਵਤ ਅਨੁਸਾਰ ਪੰਜ ਅੰਨ੍ਹੇ ਇੱਕ ਹੀ ਹਾਥੀ ਨੂੰ ਆਪਣੀ ਛੋਹ ਅਨੁਸਾਰ ਵੱਖ-ਵੱਖ ਤਰ੍ਹਾਂ ਨਾਲ ਵੇਖਦੇ ਹਨ। ਜੇ ਇਨ੍ਹਾਂ ਵਿੱਚੋਂ ਕੋਈ ਉਸ ਨੂੰ ਉਸਦੇ ਦੰਦ ਦੇ ਰੂਪ ਵਿੱਚ ਵੇਖਦਾ ਹੈ ਤਾਂ ਉਹ ਉਸਦਾ ਸਵੈ ਧਰਮ ਹੈ। ਸਲੋਕ ਅੱਗੇ ਇਹ ਸੰਕੇਤ ਕਰਦਾ ਹੈ ਕਿ ਜੋ ਵਿਅਕਤੀ ਇਸ ਨੂੰ ਦੰਦ ਦੇ ਰੂਪ ਵਿੱਚ ਮੰਨਦਾ ਹੈ ਉਸ ਨੂੰ ਆਪਣੇ ਰਾਹ ਦਾ ਅਨੁਸਰਣ ਕਰਦੇ ਰਹਿਣਾ ਚਾਹੀਦਾ ਹੈ ,  ਨਾ ਕਿ ਉਸ ਵਿਅਕਤੀ ਦੇ ਸੁੰਦਰ ਰੂਪ ਵਿੱਚ ਮੰਨੇ ਜਾਂਦੇ ਰੂਪ ਨੂੰ ਅਪਨਾਉਣ ਦੀ ਕੋਸ਼ਿਸ਼ ਕਰਨੀ ਚਾ...