Posts

Showing posts from December, 2023

58. ਇੱਛਾਵਾਂ ਅਤੇ ਜੀਵਨ ਦੇ ਚਾਰ ਪੜਾਅ

Image
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਿਸ ਤਰ੍ਹਾਂ ਪਾਣੀ ਵਿੱਚ ਚੱਲਣ ਵਾਲੀ ਕਿਸ਼ਤੀ ਨੂੰ ਹਵਾ ਆਪਣੇ ਪਾਸੇ ਲੈ ਜਾਂਦੀ ਹੈ , ਉਸੇ ਤਰ੍ਹਾਂ ਵਿਸ਼ਿਆਂ ਵਿੱਚ ਵਿਚਰਦੀਆਂ ਹੋਈਆਂ ਇੰਦਰੀਆਂ ਵਿਚੋਂ ਸਾਡਾ ਮਨ , ਜਿਸ ਇੰਦਰੀ ਦੇ ਨਾਲ ਰਹਿੰਦਾ ਹੈ ਉਹ ਇਕੋ ਹੀ ਇੰਦਰੀ ਉਸ ਵਿੱਚ ਫੱਸੇ ਵਿਅਕਤੀ ਦੀ ਬੁੱਧੀ ਨੂੰ ਆਪਣੇ ਨਾਲ ਤੋਰ ਲੈਂਦੀ ਹੈ ( 2.67) । ਹਵਾ ਸਾਡੀਆਂ ਇੱਛਾਵਾਂ ਦਾ ਇਕ ਰੂਪਕ ਹੈ ਜੋ ਸਾਡੇ ਮਨ ਤੇ ਇੰਦਰੀਆਂ ਨੂੰ ਚਲਾਉਂਦੀ ਹੈ ਅਤੇ ਇਹ ਸਾਡੀ ਬੁੱਧੀ (ਕਿਸ਼ਤੀ) ਨੂੰ ਅਸਥਿਰ ਕਰ ਦਿੰਦੀ ਹੈ। ਇੱਛਾਵਾਂ ਦੇ ਸੰਦਰਭ ਵਿੱਚ ਜੀਵਨ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ , ਅਰਥਾਤ ਬ੍ਰਹਮਚਰਯ , ਗਿ੍ਰਹਸਥ , ਵਾਨਪ੍ਰਸਥ ਅਤੇ ਸੰਨਿਆਸ। ਜਿੱਥੇ ਇਹ ਵੰਡ ਨਾ ਸਿਰਫ ਉਮਰ ਉੱਤੇ ਸਗੋਂ ਜੀਵਨ ਜੀਣ ਦੀ ਤੀਬਰਤਾ ਉੱਤੇ ਵੀ ਨਿਰਧਾਰਤ ਕਰਦੀ ਹੈ। ਪਹਿਲੇ ਪੜਾਅ ਵਿੱਚ ਬੁਨਿਆਦੀ ਤੌਰ ਤੇ ਵੱਡਾ ਹੋਣਾ , ਸਿਧਾਂਤਕ ਗਿਆਨ ਪ੍ਰਾਪਤ ਕਰਨਾ ਅਤੇ ਸਰੀਰਕ ਸ਼ਕਤੀ ਪ੍ਰਾਪਤ ਕਰਨਾ ਸ਼ਾਮਲ ਹੁੰਦਾ ਹੈ। ਦੂਜੇ ਪੜਾਅ ਵਿੱਚ ਇਹ ਪਰਿਵਾਰਕ ਕਰਮ ਕੁਸ਼ਲਤਾ ਵਿੱਚ ਵਾਧਾ , ਧੰਨ ਸੰਪਤੀ ਅਤੇ ਯਾਦਾਂ ਇਕੱਤਰ ਕਰਨਾ , ਜ਼ਿੰਦਗੀ ਦੇ ਵਿਭਿੰਨ ਪਹਿਲੂਆਂ ਦੇ ਸੰਪਰਕ ਵਿੱਚ ਆਉਣਾ ਅਤੇ ਸਫ਼ਲਤਾ ਜਾਂ ਅਸਫ਼ਲਤਾ ਦੇ ਨਾਲ ਆਪਣੇ ਜਨੂੰਨ ਤੇ ਇੱਛਾਵਾਂ ਦਾ ਪਿੱਛਾ ਕਰਦੇ ਹੋਏ ਜੀਵਨ ਬਾਰੇ ਤਜ਼ਰਬਾ ਪ੍ਰਾਪਤ ਕਰਨਾ ਹੈ। ਇਸ ਪ੍ਰਕਿਰਿਆ ਦੇ ਮਾਧਿਅਮ ਦੁਆਰਾ ਵਿਅਕਤੀ ਗਿਆਨ , ਕਲਾ ਕੌਸ਼ਲ ਅਤੇ ਜੀਵਨ ਦੇ ਅਨੁਭਵ...

57. ਮੱਧ ਵਿੱਚ ਕੇਂਦਰਿਤ

Image
ਸ੍ਰੀ ਕ੍ਰਿਸ਼ਨ ਕਹਿੰਦੇ ਹਨ  ਕਿ ਇਕ ਅਸਥਿਰ ਵਿਅਕਤੀ ਵਿੱਚ ਬੁੱਧੀ ਤੇ ਭਾਵਨਾਵਾਂ , ਦੋਵੇਂ ਨਹੀਂ ਹੁੰਦੀਆਂ ਅਤੇ ਸਿੱਟੇ ਵਜੋਂ ਉਸ ਨੂੰ ਸ਼ਾਂਤੀ ਨਹੀਂ ਮਿਲ ਸਕਦੀ ਅਤੇ ਇਕ ਅਸ਼ਾਂਤ ਵਿਅਕਤੀ ਲਈ ਕੋਈ ਖੁਸ਼ੀ ਨਹੀਂ ਹੁੰਦੀ ( 2.66) । ਸ੍ਰੀ ਕ੍ਰਿਸ਼ਨ ਨੇ ਸੰਤੁਲਨ ਉੱਤੇ ਜ਼ੋਰ ਦਿੱਤਾ ( 2.38 ਅਤੇ  2.48) ਅਤੇ ਇਹ ਸਲੋਕ ਇਕ ਹੋਰ ਦ੍ਰਿਸ਼ਟੀਕੋਣ ਤੋਂ ਉਸੇ ਉੱਤੇ ਰੋਸ਼ਨੀ ਪਾਉਂਦਾ ਹੈ। ਜਦੋਂ ਤੱਕ ਵਿਅਕਤੀ ਮੱਧ ਵਿੱਚ ਕੇਂਦਰਿਤ ਨਹੀਂ ਹੁੰਦਾ , ਉਦੋਂ ਤੱਕ ਉਹ ਦੋਸਤ , ਦੁਸ਼ਮਣ , ਕਾਰਜ , ਜੀਵਨਸਾਥੀ , ਸੰਤਾਨ , ਧੰਨ , ਸੁੱਖ , ਸ਼ਕਤੀ , ਸੰਪਤੀ ਆਦਿ ਵਰਗੇ ਅਨੇਕਾਂ ਕੇਂਦਰਾਂ ਵਿਚੋਂ ਕਿਸੇ ਇਕ ਜਾਂ ਕੁੱਝ ਉੱਤੇ ਆਪਣੇ ਆਪ ਨੂੰ ਸਥਿਰ ਕਰ ਲੈਂਦਾ ਹੈ ਅਤੇ ਇਹ ਹੀ ਇਕ ਅਸਥਿਰ ਵਿਅਕਤੀ ਦੀ ਪਛਾਣ ਹੈ। ਜੇਕਰ ਕੋਈ ਵਿਅਕਤੀ ਧਨ ਉੱਤੇ ਕੇਂਦਰਿਤ ਹੈ ਤਾਂ ਉਸ ਦੀਆਂ ਸਾਰੀਆਂ ਯੋਜਨਾਵਾਂ ਅਤੇ ਕਾਰਜ ਹੋਰ ਸਾਰੀਆਂ ਚੀਜ਼ਾਂ ਜਿਵੇਂ ਰਿਸ਼ਤੇ , ਸਿਹਤ ਆਦਿ ਦੀ ਕੀਮਤ ਉੱਤੇ ਆਪਣੇ ਧੰਨ ਨੂੰ ਵੱਧ ਤੋਂ ਵੱਧ ਕਰਨ , ਦੇ ਇਰਦ ਗਿਰਦ ਘੁੰਮਦੇ ਹਨ। ਜਿਹੜਾ ਸੁੱਖ ਉੱਤੇ ਕੇਂਦਰਿਤ ਹੋਵੇ ਉਹ ਧੋਖਾ ਦੇਣ ਜਾਂ ਸੁੱਖ ਪ੍ਰਾਪਤ ਕਰਨ ਲਈ ਕੁੱਝ ਵੀ ਕਰਨ ਤੋਂ ਹਿਚਕਿਚਾਏਗਾ ਨਹੀਂ। ਇਕ ਜੀਵਨ ਸਾਥੀ ਲਈ ਕੇਂਦਰਿਤ ਵਿਅਕਤੀ ਪੂਰੀ ਦੁਨੀਆਂ ਦਾ ਮੁਲਾਂਕਣ ਕਰਦਾ ਹੈ ਕਿ ਉਸ ਦੇ ਜੀਵਨਸਾਥੀ ਨਾਲ ਕਿਹੋ ਜਿਹਾ ਵਿਹਾਰ ਕੀਤਾ ਜਾਂਦਾ ਹੈ। ਕੋਈ ਵਿਅਕਤੀ ਦੁਸ਼ਮਣ ਕੇਂਦਰਿਤ ਹੋ ਸਕਦਾ ਹੈ , ਤੇ ...

56. ਅਧਿਆਤਮਕਤਾ ਵਿੱਚ ਕਾਰਨ ਤੇ ਪ੍ਰਭਾਵ

Image
  ਸ੍ਰੀ ਕ੍ਰਿਸ਼ਨ ਕਹਿੰਦੇ ਹਨ — ਮਨ ਦੇ ਪ੍ਰਸੰਨ ਹੋਣ ਨਾਲ ਵਿਅਕਤੀ ਦੇ ਸਾਰੇ ਦੁੱਖ ਖ਼ਤਮ ਹੋ ਜਾਂਦੇ ਹਨ ਅਤੇ ਉਸ ਪ੍ਰਸੰਨਚਿੱਤ ਕਰਮਯੋਗੀ ਦੀ ਬੁੱਧੀ ਛੇਤੀ ਹੀ ਸਭ ਪਾਸਿਆਂ ਤੋਂ ਹੱਟ ਕੇ ਪੂਰੀ ਤਰ੍ਹਾਂ ਨਾਲ ਪ੍ਰਮਾਤਮਾ ਵਿੱਚ ਹੀ ਸਥਿਰ ਹੋ ਜਾਂਦੀ ਹੈ ( 2.65) । ਇਹ ਵਰਤਾਰਾ ਸਾਡੀ ਸਮਝ ਤੋਂ ਉਲਟ ਚੱਲਦਾ ਹੈ ਕਿ ਇਕ ਵਾਰ ਜਦੋਂ ਸਾਡੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਅਸੀਂ ਸੰਤੁਸ਼ਟ ਹੋ ਜਾਂਦੇ ਹਾਂ ਅਤੇ ਅਸੀਂ ਦੁੱਖਾਂ ਨੂੰ ਖ਼ਤਮ ਕਰਕੇ ਸੁੱਖ ਨੂੰ ਪ੍ਰਾਪਤ ਹੋ ਜਾਂਦੇ ਹਾਂ। ਪਰ ਸ੍ਰੀ ਕ੍ਰਿਸ਼ਨ ਸਾਨੂੰ ਪਹਿਲਾਂ ਸੰਤੁਸ਼ਟ ਹੋਣ ਲਈ ਕਹਿੰਦੇ ਹਨ , ਬਾਕੀ ਸਭ ਆਪਣੇ ਆਪ ਹੀ ਹੋ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਜਦੋਂ ਸਾਨੂੰ ਬੁਖਾਰ ਜਾਂ ਦਰਦ ਆਦਿ ਦੇ ਲੱਛਣ ਵਿਖਾਈ ਦਿੰਦੇ ਹਨ ਤਾਂ ਅਸੀਂ ਸਮਝਦੇ ਹਾਂ ਕਿ ਸਾਡੀ ਸਿਹਤ ਠੀਕ ਨਹੀਂ ਹੈ। ਇਨ੍ਹਾਂ ਲੱਛਣਾਂ ਦਾ ਦਮਨ ਸਾਨੂੰ ਉਦੋਂ ਤੱਕ ਤੰਦਰੁਸਤ ਨਹੀਂ ਹੋਣ ਦੇਵੇਗਾ ਜਦੋਂ ਤੱਕ ਇਨ੍ਹਾਂ ਲੱਛਣਾਂ ਦਾ ਜੜ੍ਹ ਤੋਂ ਇਲਾਜ ਨਹੀਂ ਕੀਤਾ ਜਾਂਦਾ। ਦੂਜੇ ਪਾਸੇ ਚੰਗਾ ਪੌਸ਼ਟਿਕ ਖਾਣਾ , ਚੰਗੀ ਨੀਂਦ ਅਤੇ ਫਿਟਨੈਸ ਦੀ ਵਿਵਸਥਾ ਆਦਿ ਸਾਨੂੰ ਚੰਗੀ ਸਿਹਤ ਪ੍ਰਦਾਨ ਕਰਦੇ ਹਨ। ਇਸੇ ਤਰ੍ਹਾਂ ਭੈਅ , ਕ੍ਰੋਧ ਅਤੇ ਨਫ਼ਰਤ , ਜਿਹੜੇ ਦੁੱਖ ਦਾ ਭਾਗ ਹਨ , ਸੰਤੋਖ ਦੀ ਕਮੀ ਦੇ ਸੰਕੇਤ ਹਨ ਅਤੇ ਉਨ੍ਹਾਂ ਦਾ ਦਮਨ ਸਾਨੂੰ ਆਪਣੇ ਆਪ ਸੰਤੁਸ਼ਟ ਨਹੀਂ ਕਰੇਗਾ। ਸਵੀਕਾਰਯੋਗ ਵਿਵਹਾਰ ਕਰਨ ਲਈ ਇਨ੍ਹਾਂ ਸੰਕੇਤਾਂ ਨੂੰ ਦ...

55. ਭੈੜਾ ਚੱਕਰ ਤੇ ਸ਼ੁੱਭ ਚੱਕਰ

Image
ਭੈੜਾ ਚੱਕਰ ਤੇ ਸ਼ੁੱਭ ਚੱਕਰ ਘਟਨਾਵਾਂ ਦੀ ਇਕ ਤਰਤੀਬ ਹੈ ਜਿੱਥੇ ਇਕ ਘਟਨਾ ਕਿਸੇ ਦੂਜੀ ਵੱਲ ਲੈ ਜਾਂਦੀ ਹੈ ਤੇ ਇਸ ਦੇ ਪਰਿਣਾਮ ਸਰੂਪ ਕ੍ਰਮਵਾਰ ਦੁੱਖ ਜਾਂ ਖੁਸ਼ੀ ਵਿੱਚ ਬਦਲ ਜਾਂਦੀ ਹੈ। ਇਸ ਨੂੰ ਇਸ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਜੇ ਖਰਚਾ ਆਮਦਨ ਤੋਂ ਵੱਧ ਹੋਵੇ ਤਾਂ ਵਿਅਕਤੀ ਉਧਾਰ ਤੇ ਕਰਜੇ ਦੇ ਜਾਲ ਵਿੱਚ ਫਸ ਜਾਂਦਾ ਹੈ, ਤਾਂ ਇਹ ਇਕ ਭੈੜਾ ਚੱਕਰ ਹੋਵੇਗਾ। ਜੇਕਰ ਖਰਚਾ ਆਮਦਨ ਤੋਂ ਘੱਟ ਹੈ, ਤਾਂ ਇਸ ਦੇ ਫਲਸਰੂਪ ਬੱਚਤ ਤੇ ਧਨ ਜਮ੍ਹਾਂ ਹੋ ਜਾਂਦਾ ਹੈ, ਤਾਂ ਇਹ ਇਕ ਸ਼ੁਭ ਚੱਕਰ ਹੋਵੇਗਾ। ਸ੍ਰੀ ਕ੍ਰਿਸ਼ਨ ਇਨ੍ਹਾਂ ਚੱਕਰਾਂ ਦਾ ਉਲੇਖ ਸਲੋਕ 2.62 ਤੋਂ 2.64 ਵਿੱਚ ਕਰਦੇ ਹਨ। ਸ੍ਰੀ ਕ੍ਰਿਸ਼ਨ ਕਹਿੰਦੇ ਹਨ—ਵਿਸ਼ਿਆਂ ਦਾ ਚਿੰਤਨ ਕਰਨ ਵਾਲੇ ਵਿਅਕਤੀ ਦਾ ਉਨ੍ਹਾਂ ਵਿਸ਼ਿਆਂ ਨਾਲ ਲਗਾਵ ਹੋ ਜਾਂਦਾ ਹੈ, ਲਗਾਵ ਨਾਲ ਉਨ੍ਹਾਂ ਵਿਸ਼ਿਆਂ ਦੀ ਲਾਲਸਾ ਉਤਪੰਨ ਹੁੰਦੀ ਹੈ ਅਤੇ ਲਾਲਸਾ ਵਿੱਚ ਵਿਘਨ ਪੈਣ ਨਾਲ ਕ੍ਰੋਧ ਪੈਦਾ ਹੁੰਦਾ ਹੈ। ਕ੍ਰੋਧ ਨਾਲ ਮੂਰਖਤਾ ਦੇ ਭਾਵ ਪੈਦਾ ਹੁੰਦੇ ਹਨ, ਮੂਰਖਤਾ ਕਾਰਨ ਸਿਮਰਤੀ ਵਿੱਚ ਭਰਮ ਪੈਦਾ ਹੁੰਦਾ ਹੈ, ਸਿਮਰਤੀ ਵਿੱਚ ਭਰਮ ਪੈਦਾ ਹੋਣ ਨਾਲ ਬੁੱਧੀ ਅਰਥਾਤ ਗਿਆਨ ਸ਼ਕਤੀ ਦਾ ਨਾਸ਼ ਹੋ ਜਾਂਦਾ ਹੈ। ਬੁੱਧੀ ਦਾ ਨਾਸ਼ ਹੋ ਜਾਣ ਨਾਲ ਉਹ ਵਿਅਕਤੀ ਆਪਣੀ ਸਥਿਤੀ ਤੋਂ ਹੇਠਾਂ ਡਿੱਗ ਪੈਂਦਾ ਹੈ (2.62-2.63)। ਇਹ ਪਤਨ ਦਾ ਦੁਸ਼ਚੱਕਰ ਹੈ। ਦੂਜੇ ਪਾਸੇ ਸੀ ਕ੍ਰਿਸ਼ਨ ਕਹਿੰਦੇ ਹਨ—ਆਪਣੇ ਅਧੀਨ ਕੀਤੇ ਹੋਏ ਮਨ ਵਾਲਾ ਸਾਧਕ, ਇੰਦਰੀਆਂ ਵਸ ਵਿੱਚ ਹੋਣ ਕਾਰਨ...

54. ਇੰਦਰੀਆਂ ਦੀ ਸਵੈਚਾਲਿਤਾ

Image
ਸ੍ਰੀ ਕ੍ਰਿਸ਼ਨ ਅਰਜਨ ਨੂੰ ਸਾਵਧਾਨ ਕਰਦੇ ਹਨ—ਅਸ਼ਾਂਤ ਇੰਦਰੀਆਂ, ਯਤਨ ਕਰਦੇ ਹੋਏ ਇਕ ਬੁੱਧੀਮਾਨ ਵਿਅਕਤੀ ਦੇ ਮਨ ਨੂੰ ਵੀ ਬਲਪੂਰਵਕ ਹਿਲਾ ਦਿੰਦੀਆਂ ਹਨ (2.60)। ਇਹ ਸਲੋਕ ਉਤੇਜਨਾ ਨਾਲ ਭਰੀਆਂ ਇੰਦਰੀਆਂ ਦੀ ਆਪਣੇ ਆਪ ਕਾਰਜ ਕਰਨ ਦੇ ਬਾਰੇ ਵਿੱਚ ਹੈ। ਇਸ ਲਈ ਸਭ ਤੋਂ ਚੰਗਾ ਉਦਾਹਰਣ ਇਕ ਸਿਗਰਟ ਪੀਣ ਵਾਲੇ ਦਾ ਹੈ, ਜਿਹੜਾ ਸਿਗਰਟ ਪੀਣ ਦੇ ਨੁਕਸਾਨ ਤੋਂ ਭਲੀ ਭਾਂਤ ਜਾਣੂ ਹੈ, ਪਰ ਇਸ ਨੂੰ ਛੱਡਣਾ ਉਸ ਲਈ ਮੁਸ਼ਕਲ ਹੈ, ਅਤੇ ਅਸਲੀਅਤ ਇਹ ਹੈ ਕਿ ਜਦੋਂ ਤੱਕ ਉਸ ਨੂੰ ਇਸ ਦੇ ਨੁਕਸਾਨਾਂ ਦਾ ਪਤਾ ਚੱਲਦਾ ਹੈ, ਸਿਗਰਟ ਜਲ ਚੁੱਕੀ ਹੁੰਦੀ ਹੈ। ਕੋਈ ਵੀ, ਜਿਹੜਾ ਸੜਕ ਉੱਤੇ ਕਿਸੇ ਹਿੰਸਕ ਅਪਰਾਧ (ਰੋਡ ਰੇਜ) ਜਾਂ ਕਿਸੇ ਹੋਰ ਅਪਰਾਧ ਵਿੱਚ ਸ਼ਾਮਲ ਹੈ, ਉਹ ਇਹ ਪ੍ਰਮਾਣਿਤ ਕਰਦਾ ਹੈ ਕਿ ਅਜਿਹਾ ਛਿਣ ਭਰ ਦੀ ਗਰਮੀ ਦੇ ਕਾਰਨ ਵਾਪਰਿਆ ਹੈ ਅਤੇ ਜਾਣ ਬੁੱਝ ਕੇ ਨਹੀਂ। ਅਜਿਹਾ ਹੀ ਉਸ ਨਾਲ ਵਾਪਰਦਾ ਹੈ ਜੋ ਆਪਣੇ ਕਾਰਜ ਸਥਾਨ ਜਾਂ ਪਰਿਵਾਰ ਵਿੱਚ ਕਠੋਰ ਸ਼ਬਦ ਬੋਲਦਾ ਹੈ ਅਤੇ ਫਿਰ ਉਸਦੇ ਬਾਰੇ ਵਿੱਚ ਪਛਤਾਉਂਦਾ ਰਹਿੰਦਾ ਹੈ, ਕਿਉਂਕਿ ਉਸ ਦਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਇਨ੍ਹਾਂ ਉਦਾਹਰਣਾਂ ਦਾ ਅਰਥ ਇਹ ਹੈ ਕਿ ਇੰਦਰੀਆਂ ਸਾਨੂੰ ਆਪਣੇ ਵੱਸ ਵਿੱਚ ਕਰ ਲੈਂਦੀਆਂ ਹਨ ਅਤੇ ਸਾਨੂੰ ਕਰਮ ਬੰਧਨ ਵਿੱਚ ਬੰਨ੍ਹ ਲੈਂਦੀਆਂ ਹਨ। ਸਾਡੀ ਉਮਰ ਦੇ ਮੁੱਢਲੇ ਸਾਲਾਂ ਵਿੱਚ ਸਾਡੇ ਦਿਮਾਗ ਵਿਚਲੇ ਆਜ਼ਾਦ (free) ਨਿਯੋਰੋਨਜ਼ ਕੁੱਝ ਜੋੜ (connections) ਬਣਾਉਂਦੇ ਹਨ ਜਿਨ੍ਹਾਂ ਨੂੰ ਹ...