64. ਹਮੇਸ਼ਾ ਆਪਣੇ ਵੱਲੋਂ ਵੱਧ ਤੋਂ ਵੱਧ ਚੰਗਾ ਕਰੋ
ਸ੍ਰੀ ਕ੍ਰਿਸ਼ਨ ਕਹਿੰਦੇ ਹਨ — ਤੂੰ ਆਪਣੇ ਲਈ ਮਿਲੇ ਕਰਤੱਵ ਲਈ ਕਰਮ ਕਰ , ਕਿਉਂਕਿ ਕਰਮ ਨਾ ਕਰਨ ਨਾਲੋਂ ਕਰਮ ਕਰਨਾ ਹੀ ਬੇਹਤਰ ਹੈ ਕਿਉਂਕਿ ਕਰਮ ਨਾ ਕਰਨ ਨਾਲ ਤੇਰਾ ਜੀਵਨ ਨਿਰਬਾਹ ਵੀ ਨਹੀਂ ਹੋਵੇਗਾ ( 3.8) । ਮਨੁੱਖੀ ਸਰੀਰ ਦੀ ਹੋਂਦ ਲਈ ਭੋਜਨ ਇਕੱਠਾ ਕਰਨਾ ਤੇ ਵਰਤਣਾ ਵਰਗੀਆਂ ਕਿਰਿਆਵਾਂ ਜ਼ਰੂਰੀ ਹਨ। ਇਸ ਤੋਂ ਇਲਾਵਾ ਮਨੁੱਖੀ ਸਰੀਰ ਵਿੱਚ ਕਈ ਅੰਗ , ਪ੍ਰਣਾਲੀਆਂ ਅਤੇ ਰਸਾਇਣ ਆਦਿ ਹੁੰਦੇ ਹਨ ਜੋ ਨਿਯਮਤ ਰੂਪ ਵਿੱਚ ਹਜ਼ਾਰਾਂ ਅੰਦਰੂਨੀ ਕਿਰਿਆਵਾਂ ਕਰਦੇ ਹਨ। ਇੱਥੋਂ ਤੱਕ ਕਿ ਜੇ ਉਨ੍ਹਾਂ ਕਿਰਿਆਵਾਂ ਵਿੱਚੋਂ ਕੋਈ ਇਕ ਛੁੱਟ ਜਾਵੇ ਤਾਂ ਉਨ੍ਹਾਂ ਦਾ ਅੰਦਰੂਨੀ ਸੰਬੰਧ ਟੁੱਟ ਜਾਵੇਗਾ ਤੇ ਸਰੀਰ ਰੋਗੀ ਹੋ ਜਾਵੇਗਾ ਜਾਂ ਨਸ਼ਟ ਹੋ ਜਾਵੇਗਾ। ਉਨ੍ਹਾਂ ਅਰਥਾਂ ਵਿੱਚ ਕਰਮ ਨਾ ਕਰਨ ਦੀ ਹਾਲਤ ਵਿੱਚ ਸਰੀਰ ਦੀ ਸੰਭਾਲ ਸੰਭਵ ਨਹੀਂ ਹੋਵੇਗੀ। ਸ੍ਰੀ ਕ੍ਰਿਸ਼ਨ ਲਾਜ਼ਮੀ ਤੌਰ ਤੇ ਕਰਮਾਂ ਨੂੰ ਕਰਨ ਦੀ ਗੱਲ ਕਰਦੇ ਹਨ , ਜਿਹੜੀ ਕਿ ਇਕ ਜਟਿਲ ਧਾਰਨਾ ਹੈ। ਪਵਿੱਤਰ ਗ੍ਰੰਥਾਂ ਵਿੱਚ ਦਿੱਤੇ ਗਏ ਸੰਸਕਾਰਾਂ ਅਤੇ ਸਮਾਜ ਦੁਆਰਾ ਸਾਡੇ ਉੱਤੇ ਥੋਪੇ ਗਏ ਫਰਜ਼ਾਂ ਨੂੰ ਆਮ ਤੌਰ ਉੱਤੇ ਲਾਜ਼ਮੀ ਕਾਰਜਾਂ ਦੇ ਰੂਪ ਵਿੱਚ ਲਿਆ ਜਾਂਦਾ ਹੈ , ਪਰ ਇਹ ਦੋਵੇਂ ਹੀ ਸ੍ਰੀ ਕ੍ਰਿਸਨ ਭਗਵਾਨ ਦੇ ਸੰਦੇਸ਼ ਨੂੰ ਪਰਿਭਾਸ਼ਿਤ ਕਰਨ ਤੋਂ ਊਣੇ ਹਨ। ਇਸ ਭੌਤਿਕੀ ਸੰਸਾਰ ਵਿੱਚ ਆਪਣੀ ਉੱਚ ਸਮਰੱਥਾ ਨੂੰ ਪ੍ਰਾਪਤ ਕਰਨਾ ਸਾਡਾ ਮੁੱਢਲਾ ਫਰਜ਼ ਹੈ , ਜਿਵੇਂ ਇਕ ਛੋਟੇ ਜਿਹੇ ਬੀਜ ਤੋਂ ਵਿਸ਼ਾਲ...