Posts

Showing posts from September, 2023

44. ਸੰਤੁਲਿਤ ਫੈਸਲਾ ਲੈਣਾ

Image
  ਅਸੀਂ ਸਾਰੇ ਹੀ ਵੱਖ-ਵੱਖ ਪੱਖਾਂ ਦੇ ਅਧਾਰ ’ ਤੇ ਆਪਣੇ- ਆਪਣੇ ਪਰਿਵਾਰ ਅਤੇ ਸਮਾਜ ਲਈ ਕਈ ਤਰ੍ਹਾਂ ਦੇ ਫੈਸਲੇ ਲੈਂਦੇ ਹਾਂ। ਸ੍ਰੀ ਕ੍ਰਿਸ਼ਨ ਸਾਨੂੰ ਇਹ ਫੈਸਲੇ ਲੈਣ ਲਈ ਅਗਲੇ ਪੱਧਰ ‘ ਯੋਗਹ ਕਰਮਸੁ ਕੋਸ਼ੱਲਮ ’ ਤੱਕ ਜਾਣ ਲਈ ਉਤਸ਼ਾਹਿਤ ਕਰਦੇ ਹਨ , ਜਦੋਂ ਉਹ ਕਹਿੰਦੇ ਹਨ ‘ ਯੋਗ ਕਰਮਸੁ ਕੌਸ਼ੱਲਮ ’ ਜਿਸ ਦਾ ਅਰਥ ਹੈ ਕਿ ਯੋਗ ਵਿੱਚ ਹਰ ਕਰਮ ਇਕਸਾਰਤਾ ਲਿਆਉਣ ਵਾਲਾ ਹੁੰਦਾ ਹੈ ( 2.50) ।   ਇਹ ਸਾਡੇ ਵੱਲੋਂ ਕਰਤਾਪਣ ਅਤੇ ਅਹੰਕਾਰ ਦਾ ਤਿਆਗ ਕਰਕੇ ਉਸ ਇਕਸਾਰਤਾ ਦਾ ਅਨੁਭਵ ਕਰਨ ਲਈ ਕਹਿੰਦੀ ਹੈ ਜਿਹੜੀ ਇਕ ਫੁੱਲ ਦੀ ਸੁੰਦਰਤਾ ਅਤੇ ਉਸ ਦੀ ਸੁਗੰਧੀ ਵਾਂਗੂੰ ਵਹਿ ਰਹੀ ਹੈ। ਕਰਤਾ ਦੇ ਰੂਪ ਵਿੱਚ ਸਾਡੇ ਸਾਰੇ ਫੈਸਲੇ ਆਪਣੇ ਤੇ ਆਪਣੇ ਪਰਿਵਾਰ ਦੇ ਲਈ ਸੁੱਖ ਪ੍ਰਾਪਤ ਕਰਨ ਅਤੇ ਦੁੱਖਾਂ ਤੋਂ ਬਚਣ ਲਈ ਨਿਰਦੇਸ਼ਿਤ ਹੁੰਦੇ ਹਨ। ਸਫ਼ਰ ਦੀ ਅਗਲੀ ਪੱਧਰ ਸੰਤੁਲਿਤ ਫੈਸਲਾ ਲੈਣਾ ਹੈ , ਖਾਸ ਕਰਕੇ ਉਦੋਂ , ਜਦੋਂ ਅਸੀਂ ਸੰਗਠਨਾਂ ਅਤੇ ਸਮਾਜ ਦੇ ਲਈ ਜ਼ਿੰਮੇਵਾਰ ਹੁੰਦੇ ਹਾਂ , ਭਾਵੇਂ ਕਰਤਾ ਹਾਲੇ ਵੀ ਮੌਜੂਦ ਹੈ। ਇੱਥੇ ਸ੍ਰੀ ਕ੍ਰਿਸ਼ਨ ਉਸ ਉੱਚੇ ਪੱਧਰ ਦੀ ਗੱਲ ਕਰ ਰਹੇ ਹਨ ਜਿੱਥੇ ਕਰਤਾਪਣ ਨੂੰ ਹੀ ਤਿਆਗ ਦਿੱਤਾ ਜਾਂਦਾ ਹੈ ਅਤੇ ਅਜਿਹੇ ਵਿਅਕਤੀ ਵੱਲੋਂ ਜੋ ਕੁੱਝ ਵੀ ਕੀਤਾ ਜਾਂਦਾ ਹੈ ਉਹ ਸੰਤੁਲਿਤ ਹੈ। ਉਹ ਸਰਵ ਵਿਆਪੀ ਚੇਤੰਨਤਾ ਉਨ੍ਹਾਂ ਲਈ ਕਰਤਾ ਬਣ ਜਾਂਦੀ ਹੈ। ਯਾਤਰਾ ਦਾ ਇਹ ਭਾਗ ਸਾਰੇ ਨਿਰਣਾ ਕਾਰੀਆਂ ਲਈ ਇਕ ਉਹ ਮਹੱਤਵਪੂਰਨ ਭਾਗ ਹੁੰਦਾ ਹੈ , ਜਿਹੜਾ ਭਾ...

43. ਨਿਰਪੱਖ ਰਹਿਣਾ

Image
  ਸਾਡਾ ਜੀਵਨ ਆਪਣੇ ਕਾਰਜਾਂ ਅਤੇ ਫੈਸਲਿਆਂ ਆਦਿ ਦੇ ਨਾਲ-ਨਾਲ ਦੂਜਿਆਂ ਦੇ ਕਾਰਜਾਂ ਨੂੰ ਵੀ ਚੰਗੇ ਜਾਂ ਬੁਰੇ ਦੇ ਰੂਪ ਵਿੱਚ ਵੰਡ ਕਰਨ ਦਾ ਆਦੀ ਹੈ। ਸ੍ਰੀ ਕ੍ਰਿਸ਼ਨ ਕਹਿੰਦੇ ਹਨ — ਸਮਬੁੱਧੀ ਵਾਲਾ ਵਿਅਕਤੀ ਪੰੁਨ ਅਤੇ ਪਾਪ ਦੋਵਾਂ ਨੂੰ ਇਸੇ ਲੋਕ ਵਿੱਚ ਹੀ ਤਿਆਗ ਦਿੰਦਾ ਹੈ ( 2.50) । ਜਿਸ ਦਾ ਅਰਥ ਹੈ ਕਿ ਇਕ ਵਾਰ ਜਦੋਂ ਅਸੀਂ ਸੰਤੁਲਤ ਯੋਗ ਨੂੰ ਪ੍ਰਾਪਤ ਕਰ ਲੈਂਦੇ ਹਾਂ ਤਾਂ ਵਰਗੀਕਰਨ ਜਾਂ ਨਾਮਕਰਨ ਖ਼ਤਮ ਹੋ ਜਾਂਦਾ ਹੈ। ਸਾਡਾ ਦਿਮਾਗ ਰੰਗ ਬਰੰਗੇ ਚਸ਼ਮਿਆਂ ਨਾਲ ਢਕੇ ਸਮਾਨ ਵਾਂਗ ਹੈ ਜਿਹੜੇ ਸਾਡੇ ਮਾਤਾ-ਪਿਤਾ , ਪਰਿਵਾਰ ਅਤੇ ਦੋਸਤਾਂ ਦੁਆਰਾ ਸਾਡੇ ਅਰੰਭਲੇ ਸਮੇਂ ਵਿੱਚ ਹੀ , ਅਤੇ ਇਸ ਦੇ ਨਾਲ ਹੀ ਦੇਸ਼ ਦੇ ਕਾਨੂੰਨ ਦੁਆਰਾ ਕੰਡੀਸ਼ਨਿੰਗ (ਦਸ਼ਾ ਪ੍ਰਦਾਨ ਕਰਨੀ) ਦੇ ਮਾਧਿਅਮ ਦੁਆਰਾ ਸਾਡੇ ਵਿੱਚ ਭਰ ਦਿੱਤੀ ਜਾਂਦੀ ਹੈ। ਅਸੀਂ ਇਨ੍ਹਾਂ ਚਸ਼ਮਿਆਂ ਦੇ ਮਾਧਿਅਮ ਰਾਹੀਂ ਚੀਜ਼ਾਂ/ਕਰਮਾਂ ਨੂੰ ਵੇਖਦੇ ਰਹਿੰਦੇ ਹਾਂ ਅਤੇ ਉਨ੍ਹਾਂ ਨੂੰ ਚੰਗਾ ਜਾਂ ਬੁਰਾ ਨਾਂ ਪ੍ਰਦਾਨ ਕਰ ਦਿੰਦੇ ਹਾਂ। ਯੋਗ ਵਿੱਚ ਅਜਿਹੇ ਚਸ਼ਮੇ ਦਾ ਰੰਗ ਉਤਰ ਜਾਂਦਾ ਹੈ ਜਿਸ ਨਾਲ ਫਿਰ ਚੀਜ਼ਾਂ ਸਾਫ਼ ਦਿੱਸਣ ਲੱਗ ਜਾਂਦੀਆਂ ਹਨ। ਇਹ ਟਹਿਣੀਆਂ ਦੀ ਬਜਾਇ ਜੜ੍ਹਾਂ ਨੂੰ ਨਸ਼ਟ ਕਰਨ , ਅਤੇ ਚੀਜ਼ਾਂ ਨੂੰ ਜਿਹੋ ਜਿਹੀਆਂ ਉਹ ਹਨ ਉਸੇ ਰੂਪ ਵਿੱਚ ਸਵੀਕਾਰ ਕਰਨ ਦੇ ਸਮਾਨ ਹੁੰਦਾ ਹੈ। ਵਿਹਾਰਕ ਸੰਸਾਰ ਵਿੱਚ ਇਹ ਵਿਸ਼ੇਸ਼ ਵਰਗੀਕਰਨ ਜਾਂ ਪਛਾਣ ਸਾਨੂੰ ਨਿਕਟਦਰਸ਼ੀ ਬਣਾਉਂਦਾ ਹੈ। ਜਿਸ ਦੁਆਰਾ ਅਸੀਂ ਕੋਈ ਫੈਸਲਾ ਲੈਣ ਲਈ ...

42. ਹੰਕਾਰ ਤੋਂ ਬਚੋ

Image
  ਸ੍ਰੀ ਕ੍ਰਿਸ਼ਨ ਨੇ ਵੇਖਿਆ ਕਿ ਅਰਜਨ ਅਹੰਕਾਰ ਦੀ ਭਾਵਨਾ ਨਾਲ ਭਰਪੂਰ ਹੈ ਅਤੇ ਇਹ ਹੀ ਉਸ ਦੇ ਦੁੱਖਾਂ ਦਾ ਕਾਰਨ ਹੈ। ਸ੍ਰੀ ਕ੍ਰਿਸ਼ਨ ਅਰਜਨ ਨੂੰ ਸਲਾਹ ਦਿੰਦੇ ਹਨ ਕਿ ਉਹ ਅਹੰਕਾਰ ਨੂੰ ਤੋੜਨ ਅਤੇ ਆਪਣੇ ਖੁਦ ਤੱਕ ਪਹੁੰਚਣ ਲਈ ਯੋਗ ਬੁੱਧੀ ਦੀ ਵਰਤੋਂ ਕਰੇ ( 2.41) । ਹੰਕਾਰ ਦੇ ਕਈ ਰੂਪ ਹਨ। ਘਮੰਡ , ਹੰਕਾਰ ਦਾ ਇਕ ਛੋਟਾ ਜਿਹਾ ਭਾਗ ਹੈ। ਜਦੋਂ ਕੋਈ ਵਿਅਕਤੀ ਸਫ਼ਲਤਾ/ਜਿੱਤ/ਲਾਭ ਦੇ ਸੁੱਖ ਦੀ ਧਰੁਵਤਾ ਤੋਂ ਗੁਜ਼ਰਦਾ ਹੈ ਤਾਂ ਉਸ ਹੰਕਾਰ ਨੂੰ ਅਭਿਮਾਨ ਕਿਹਾ ਜਾਂਦਾ ਹੈ , ਅਤੇ ਜਦੋਂ ਕੋਈ ਵਿਅਕਤੀ ਅਸਫਲਤਾ/ਹਾਰ/ਨੁਕਸਾਨ ਦੇ ਦੁੱਖ ਦੀ ਧਰੁਵਤਾ ਵਿੱਚੋਂ ਗੁਜ਼ਰਦਾ ਹੈ , ਤਾਂ ਉਸ ਹੰਕਾਰ ਨੂੰ ਉਦਾਸੀ , ਦੁੱਖ , ਕ੍ਰੋਧ ਕਿਹਾ ਜਾਂਦਾ ਹੈ। ਜਦੋਂ ਅਸੀਂ ਦੂਜਿਆਂ ਨੂੰ ਸੁਖੀ ਵੇਖਦੇ ਹਾਂ , ਤਾਂ ਇਹ ਈਰਖਾ ਹੈ , ਜਦੋਂ ਅਸੀਂ ਦੂਜਿਆਂ ਨੂੰ ਦੁਖੀ ਵੇਖਦੇ ਹਾਂ ਤਾਂ ਇਹ ਹਮਦਰਦੀ ਹੈ। ਅਹੰਕਾਰ ਸਾਡੇ ਉੱਤੇ ਹਾਵੀ ਹੁੰਦਾ ਹੈ ਜਦੋਂ ਅਸੀਂ ਭੌਤਿਕ ਸੰਪਤੀ ਇਕੱਠੀ ਕਰ ਰਹੇ ਹੁੰਦੇ ਹਾਂ ਅਤੇ ਜਦੋਂ ਅਸੀਂ ਉਸ ਨੂੰ ਛੱਡਦੇ ਹਾਂ ਤਾਂ ਵੀ ਇਹ ਮੌਜੂਦ ਹੁੰਦਾ ਹੈ। ਇਹ ਸੰਸਾਰ ਵਿੱਚ ਕਰਮ ਕਰਨ ਲਈ ਅਤੇ ਸੰਨਿਆਸ ਲੈਣ ਲਈ ਵੀ ਪ੍ਰੇਰਿਤ ਕਰਦਾ ਹੈ। ਇਹ ਬਣਾਉਣ ਦੇ ਪਿੱਛੇ ਤਾਂ ਹੁੰਦਾ ਹੀ ਹੈ ਪਰ ਵਿਗਾੜਨ ਦੇ ਪਿੱਛੇ ਵੀ ਹੁੰਦਾ ਹੈ। ਇਹ ਗਿਆਨ ਵਿੱਚ ਵੀ ਹੈ ਤੇ ਅਗਿਆਨ ਵਿੱਚ ਵੀ। ਪ੍ਰਸ਼ੰਸਾ ਅਹੰਕਾਰ ਨੂੰ ਵਧਾਉਂਦੀ ਹੈ , ਅਤੇ ਅਲੋਚਨਾ ਸਾਨੂੰ ਦੁੱਖ ਦਿੰਦੀ ਹੈ। ਇਹ ਦੋਵੇਂ ਦਿਸ਼ਾਵਾਂ...

41. ਆਂਤਰਿਕ ਝਾਤ ਲਈ ਬੁੱਧੀ ਦੀ ਇਕਸਾਰਤਾ

Image
  ਸਾਡੇ ਅੰਦਰ ਤੇ ਬਾਹਰ ਦੇ ਸਵੈ ਦਾ ਮਿਲਨ ਹੀ ਯੋਗ ਹੈ। ਇਸ ਨੂੰ ਕਰਮ , ਭਗਤੀ , ਸਾਂਖ ਅਤੇ ਬੁੱਧੀ ਜਿਹੇ ਕਈ ਮਾਰਗਾਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਵਿਅਕਤੀ ਆਪਣੇ ਸੁਭਾਅ ਦੇ ਅਧਾਰ ਉੱਤੇ ਉਸ ਦੇ ਅਨੁਕੂਲ ਮਾਰਗਾਂ ਦੁਆਰਾ ਯੋਗ ਦੀ ਪ੍ਰਾਪਤੀ ਕਰ ਸਕਦਾ ਹੈ। ਸ੍ਰੀ ਕ੍ਰਿਸ਼ਨ ਅਰਜਨ ਨੂੰ ਬੁੱਧੀ ਦੀ ਸ਼ਰਣ ਲੈਣ ਨੂੰ ਕਹਿੰਦੇ ਹਨ ਕਿਉਂ ਜੋ ਉਦੇਸ਼ ਮਿੱਥ ਕੇ ਕੀਤਾ ਗਿਆ ਕਰਮ ਬੁੱਧੀ ਯੋਗ ਤੋਂ ਕਿਤੇ ਹੀਣ ਹੈ ਅਤੇ ਉਹ ਜੋ ਕਰਮ ਤੋਂ ਫਲ ਪ੍ਰਾਪਤ ਕਰਨ ਦੇ ਇੱਛਕ ਹਨ , ਸਭ ਦੁਖੀ ਹਨ ( 2.49) । ਇਸ ਤੋਂ ਪਹਿਲਾਂ ਸ੍ਰੀ ਕ੍ਰਿਸ਼ਨ ਨੇ ਕਿਹਾ ਸੀ ਕਿ ਕਰਮ ਯੋਗ ਵਿਚ ਬੁੱਧੀ ਸਥਿਰ ਹੁੰਦੀ ਹੈ ਅਤੇ ਜਿਹੜੇ ਨਿਸਚੇ ਵਿਚ ਕਮਜ਼ੋਰ ਹੁੰਦੇ ਹਨ ਉਨ੍ਹਾਂ ਦੀ ਬੁੱਧੀ ਬਹੁਤ ਪਾਸੇ ਵੰਡੀ ਹੁੰਦੀ ਹੈ ( 2.41) । ਜਦੋਂ ਇਕ ਵਾਰ ਬੁੱਧੀ ਸੰਤੁਲਨ (ਸਮਤਾ) ਪ੍ਰਾਪਤ ਕਰ ਲੈਂਦੀ ਹੈ (ਜਿਸ ਤਰ੍ਹਾਂ ਮੈਗਨੀਫਾਈਂਗ ਗਲਾਸ ਰੋਸ਼ਨੀ ਨੂੰ ਕੇਂਦਰਿਤ ਕਰਦਾ ਹੈ) ਤਾਂ ਫਿਰ ਇਹ ਕਿਸੇ ਵੀ ਬੌਧਿਕ ਯਾਤਰਾ ਲਈ ਸਮਰੱਥ ਹੋ ਜਾਂਦੀ ਹੈ। ਆਪਣੇ ਅੰਦਰ ਵੱਲ ਦੀ ਯਾਤਰਾ ਸਮੇਤ ਕਿਸੇ ਵੀ ਯਾਤਰਾ ਵਿੱਚ ਦਿਸ਼ਾ ਤੇ ਗਤੀ ਸ਼ਾਮਲ ਹੁੰਦੇ ਹਨ। ਸ੍ਰੀ ਕ੍ਰਿਸ਼ਨ ਦਾ ਇੱਥੇ ਬੁੱਧੀ ਯੋਗ ਦਾ ਸੰਦਰਭ , ਅੰਤਰਾਤਮਾ ਦੀ ਤਰਫ਼ ਯਾਤਰਾ ਕਰਨ ਦਾ ਹੈ। ਆਮਤੌਰ ਤੇ ਇਸ ਭੌਤਿਕ ਦੁਨੀਆਂ ਵਿੱਚ ਅਸੀਂ ਇਛਾਵਾਂ ਦੀ ਪੂਰਤੀ ਲਈ ਯੋਗ ਬੁੱਧੀ ਦੀ ਵਰਤੋਂ ਕਰਦੇ ਹਾਂ , ਪਰ ਸਾਨੂੰ ਇਸ ਬੁੱਧੀ ਦੀ ਵਰਤੋਂ ਆਪਣੀ ਯਾਤਰਾ ਨੂੰ ਆਪਣੇ ਅੰਦਰ ਵੱ...

40. ਕਰਤਾ ਹੋਣ ਦੀ ਭਾਵਨਾ ਨੂੰ ਤਿਆਗਣਾ

Image
  ਗੀਤਾ ਦੇ ਸਲੋਕ 2.48 ਰਾਹੀਂ ਸ੍ਰੀ ਕ੍ਰਿਸ਼ਨ ਅਰਜਨ ਨੂੰ ਕਹਿੰਦੇ ਹਨ ਕਿ ਤੂੰ ਯੋਗ (ਯੋਗ ਰਾਹੀਂ ਸੰਤੁਲਿਤ) ਰਾਹੀਂ ਦ੍ਰਿੜ੍ਹ ਨਿਸ਼ਚੇ ਨਾਲ ਅਤੇ ਧਰੁੱਵਾਂ ਨੂੰ , ਜਿਵੇਂ ਸਫ਼ਲਤਾ ਤੇ ਅਸਫ਼ਲਤਾ ਆਦਿ , ਨਾਲ ਸੰਗਮ (ਮਿਲਾਪ) ਨੂੰ ਤਿਆਗ ਕੇ , ਆਪਣੇ ਕਰਮਾਂ ਨੂੰ ਨੇਪਰੇ ਚਾੜ੍ਹ। ਅਸਲ ਵਿੱਚ ਸੰਤੁਲਨ ਹੀ ਯੋਗ ਹੈ। ਦੂਜੇ ਸ਼ਬਦਾਂ ਵਿੱਚ , ਜਦੋਂ ਅਸੀਂ ਧਰੁੱਵਾਂ ਦੁਆਰਾ ਪਛਾਣ ਬਣਾਉਣ ਨੂੰ ਬੰਦ ਕਰ ਦੇਵਾਂਗੇ , ਤਾਂ ਜੋ ਵੀ ਅਸੀਂ ਕਹਾਂਗੇ ਉਹ ਇਕਸੁਰਤਾ ਜਾਂ ਸੰਤੁਲਨ ਲਿਆਉਣ ਵਾਲਾ ਹੋਵੇਗਾ। ਸਾਡੇ ਨਿਤਪ੍ਰਤੀ ਵਾਲੇ ਜੀਵਨ ਵਿੱਚ ਅਸੀਂ ਬਹੁਤ ਸਾਰੇ ਫੈਸਲੇ ਲੈਂਦੇ ਹਾਂ , ਤੇ ਚੋਣ ਵਗੈਰਾ ਕਰਦੇ ਹਾਂ। ਹਰ ਵਾਰ ਸਾਡਾ ਫੈਸਲਾ ਲੈਣ ਵਾਲਾ ਮਨ ਸਾਡੇ ਸਾਹਮਣੇ ਹੋਣ ਵਾਲੇ ਵਿਕਲਪਾਂ ਵਿੱਚੋਂ ਹੀ ਕਿਸੇ ਨੂੰ ਚੁਣਦਾ ਹੈ , ਅਤੇ ਸ੍ਰੀ ਕ੍ਰਿਸ਼ਨ ਇਨ੍ਹਾਂ ਵਿਕਲਪਾਂ ਨੂੰ ਹੀ ਸੁੱਖ-ਦੁੱਖ , ਲਾਭ-ਹਾਨੀ , ਜਿੱਤ-ਹਾਰ ਅਤੇ ਸਫ਼ਲਤਾ-ਅਸਫ਼ਲਤਾ ਆਦਿ ਦਾ ਨਾਂ ਦਿੰਦੇ ਹਨ ( 2.38) । ਸੰਤੁਲਨ ਦਾ ਅਰਥ ਹੈ ਇਨ੍ਹਾਂ ਧਰੁੱਵਾਂ ਨੂੰ ਬਰਾਬਰ ਸਮਝਣਾ , ਜਿਸ ਨੂੰ ਆਮ ਤੌਰ ਤੇ ਇਨ੍ਹਾਂ ਨੂੰ ਪਾਰ ਕਰਨ ਦੇ ਰੂਪ ਵਿੱਚ ਲਿਆ ਜਾਂਦਾ ਹੈ। ਜਦੋਂ ਅਜਿਹਾ ਅਹਿਸਾਸ ਗਹਿਰਾ ਹੁੰਦਾ ਹੈ ਤਾਂ ਮਨ ਸ਼ਕਤੀਹੀਣ ਹੋ ਜਾਂਦਾ ਹੈ ਅਤੇ ਚੋਣ ਰਹਿਤ ਜਾਗਰੂਕਤਾ ਪ੍ਰਾਪਤ ਕਰ ਲੈਂਦਾ ਹੈ। ਜਦੋਂ ਅਸੀਂ ਨੀਂਦ ਵਿੱਚ ਜਾਂ ਨਸ਼ੇ ਵਿੱਚ ਹੁੰਦੇ ਹਾਂ ਤਾਂ ਅਸੀਂ ਵੰਡ ਕਰਨ ਦੀ ਸਮਰੱਥਾ ਨੂੰ ਸਹਿਜੇ ਹੀ ਖੋ ਬੈਠਦੇ ਹਾਂ। ਪਰ ਵੰ...