Posts

Showing posts from June, 2024

87. ਸਦੀਵੀ ਤ੍ਰਿਪਤੀ

Image
  ਇੱਕ ਭੁੱਖੀ ਲੂੰਬੜੀ ਉੱਪਰ ਲਟਕਦੇ ਹੋਏ ਅੰਗੂਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੀ ਹੈ ਪਰ ਅਸਫ਼ਲ ਰਹੀ ਅਤੇ ਉਸ ਨੇ ਮਨ ਵਿੱਚ ਸੋਚ ਲਿਆ ਕਿ ਅੰਗੂਰ ਖੱਟੇ ਹਨ। ਇਹ ਕਹਾਣੀ ਨਿਰਾਸ਼ਾ , ਤ੍ਰਿਪਤੀ ਅਤੇ ਖੁਸ਼ੀ ਨਾਲ ਨਿਪਟਣ ਦੇ ਮੁੱਦੇ ਉੱਤੇ ਕਈ ਕੋਣ ਪੇਸ਼ ਕਰਦੀ ਹੈ। ਸਮਕਾਲੀਨ ਮਨੋਵਿਗਿਆਨ ਮਨੁੱਖੀ ਦਿਮਾਗ ਦੇ ਕਾਰਜਾਂ ਵਿੱਚੋਂ ਇਕ ਦੋ ਰੂਪ ਵਿੱਚ , ਖੁਸ਼ੀ ਦੇ ਸੰਸਲੇਸ਼ਣ ਦੇ ਬਾਰੇ ਵਿੱਚ ਗੱਲ ਕਰਦਾ ਹੈ ਜੋ ਸਾਨੂੰ ਕਠਿਨ ਪ੍ਰਸਥਿਤੀਆਂ ਵਿੱਚੋਂ ਬਾਹਰ ਨਿਕਲਣ ਵਿੱਚ ਮਦਦ ਕਰਦਾ ਹੈ। ਲੂੰਬੜੀ ਨੇ ਠੀਕ ਉਸੇ ਤਰ੍ਹਾਂ ਹੀ ਕੀਤਾ ਅਤੇ ਆਪਣੇ ਆਪ ਨੂੰ ਸੰਤੁਸ਼ਟ ਕਰ ਲਿਆ ਕਿ ਇਹ ਅੰਗੂਰ ਖੱਟੇ ਹਨ ਤੇ ਅੱਗੇ ਚਲੀ ਗਈ। ਤ੍ਰਿਪਤੀ ਦੇ ਸੰੰਬੰਧ ਵਿੱਚ ਸ੍ਰੀ ਕ੍ਰਿਸ਼ਨ ਸੁੱਖ ਦੇ ਸੰਸਲੇਸ਼ਣ ਤੋਂ ਅੱਗੇ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਜਿਹੜਾ ਵਿਅਕਤੀ ਸਾਰੇ ਕਰਮਾਂ ਵਿੱਚ ਅਤੇ ਉਨ੍ਹਾਂ ਦੇ ਫਲ ਦੇ ਆਸ ਦੀ ਇੱਛਾ ਤਿਆਗ ਕੇ ਸੰਸਾਰ ਦੇ ਆਸਰੇ ਤੋਂ ਰਹਿਤ ਹੋ ਜਾਂਦਾ ਹੈ ਅਤੇ ਸਦਾ ਲਈ ਤਿ੍ਰਪਤ ਹੋ ਜਾਂਦਾ ਹੈ , ਉਹ ਕਰਮਾਂ ਵਿੱਚ ਭਲੀ ਭਾਂਤ ਵਰਤਦਾ ਹੋਇਆ ਵੀ ਅਸਲ ਵਿੱਚ ਕੁੱਝ ਵੀ ਨਹੀਂ ਕਰਦਾ ( 4.20) । ਆਪਣੇ ਆਪ ਦੀ ਤ੍ਰਿਪਤੀ ਦਾ ਸਿਧਾਂਤ ਗੀਤਾ ਦੇ ਮੂਲ ਉਪਦੇਸ਼ਾਂ ਵਿੱਚੋਂ ਇਕ ਹੈ ਅਤੇ ਕਈ ਮੌਕਿਆਂ ’ ਤੇ ਸ੍ਰੀ ਕ੍ਰਿਸ਼ਨ ਅਰਜਨ ਨੂੰ ਆਤਮਵਾਨ ਬਣਨ ਜਾਂ ਆਤਮਤ੍ਰਿਪਤ ਹੋਣ ਦੀ ਸਲਾਹ ਦਿੰਦੇ ਹਨ ਜਿਹੜੀ ਅਸਲ ਵਿੱਚ ਆਪਣੇ ਆਪ ਨੂੰ ਤ੍ਰਿਪਤ ਕਰਨਾ ਹੀ ਹੈ। ਇਕ ਆਤਮਾਵਾਨ ਵਿਅਕਤੀ ਹਰ ਸਥਿਤੀ ਵਿੱਚ ...

86. ਕਾਮਨਾ ਅਤੇ ਸੰਕਲਪ ਦੋਵਾਂ ਨੂੰ ਛੱਡੋ

Image
  ਹਰ ਇਕ ਸੱਭਿਆਚਾਰ ਨੇ ਸਮਾਜਕ ਸ਼ਾਂਤੀ ਦੀ ਸਥਾਪਤੀ ਲਈ ਕੁੱਝ ਕਾਰਜਾਂ ਪ੍ਰਤੀ ‘ ਕੀ ਕੀਤਾ ਜਾਵੇ ’ ਅਤੇ ‘ ਕੀ ਨਾ ਕੀਤਾ ਜਾਵੇ ’ ਦਾ ਵਿਕਾਸ ਕੀਤਾ ਅਤੇ ਨਿਆਂ ਪ੍ਰਣਾਲੀ ਵਿੱਚ ਵਿਕਾਸ ਨਾਲ ‘ ਕੀ ਨਾ ਕੀਤਾ ਜਾਵੇ ’ ਦੇ ਕੁੱਝ ਕਾਰਜਾਂ ਨੂੰ ਸਜ਼ਾ ਯਾਫਤਾ ਕਾਰਜ ਬਣਾ ਦਿੱਤਾ। ਅਪਰਾਧਿਕ ਨਿਆਂ ਸ਼ਾਸਤਰ ਵਿੱਚ ਅਪਰਾਧਾਂ ਲਈ ਇਰਾਦਾ ਅਤੇ ਅਪਰਾਧ ਕਰਨ ਦੀ ਭੂਮਿਕਾ ਅਨੁਸਾਰ ਅਪਰਾਧ ਦਾ ਨਿਰਣਾ ਕੀਤਾ ਜਾਂਦਾ ਹੈ। ਇਹ ਸੱਚ ਹੈ ਕਿ ਅਪਰਾਧ ਦੇ ਇਰਾਦੇ ਕਾਰਨ ਹੀ ਅਪਰਾਧ ਹੁੰਦਾ ਹੈ। ਕਿਸੇ ਵੀ ਵਿਅਕਤੀ ਨੂੰ ਅਪਰਾਧ ਦਾ ਦੋਸ਼ੀ ਠਹਿਰਾਉਣ ਲਈ ਉਪਰੋਕਤ ਦੋਵੇਂ ਕਾਰਨ ਹੀ ਜ਼ਰੂਰੀ ਸਮਝੇ ਜਾਂਦੇ ਹਨ। ਜੇ ਅਸੀਂ ਇਰਾਦੇ ਨੂੰ ਸੰਕਲਪ ਅਤੇ ਅਪਰਾਧ ਕਰਨ ਨੂੰ ਕਾਮਨਾ ਦੇ ਤੌਰ ’ ਤੇ ਲਈਏ ਤਾਂ ਅਸੀਂ ਸ੍ਰੀ ਕ੍ਰਿਸ਼ਨ ਦੇ ਸੁਝਾਅ ਨੂੰ ਸਮਝ ਸਕਦੇ ਹਾਂ। ਉਹ ਕਹਿੰਦੇ ਹਨ ਕਿ ਜਿਹੜਾ ਕਰਮ , ਕਾਮਨਾ ਤੇ ਸੰਕਲਪ ਤੋਂ ਅਜ਼ਾਦ ਹੈ , ਜਿਸਦੇ ਕਰਮ ਗਿਆਨ ਦੀ ਅਗਨ ਵਿੱਚੋਂ ਹੋ ਕੇ ਗੁਜ਼ਰੇ ਹਨ , ਉਸ ਨੂੰ ਗਿਆਨੀ ਪੁਰਸ਼ ਵੀ ਪੰਡਿਤ ਦਾ ਦਰਜਾ ਦੇਣਗੇ ( 4.19) । ਆਮਤੌਰ ’ ਤੇ ਸਮਾਜ ਉਦੋਂ ਤੱਕ ਸੰਤੁਸ਼ਟ ਰਹਿੰਦਾ ਹੈ ਜਦੋਂ ਤੱਕ ਕੋਈ ਅਪਰਾਧ ਨਾ ਹੋਵੇ , ਭਾਵੇਂ ਕੋਈ ਬੰਦਾ ਅਪਰਾਧਕ ਇਰਾਦੇ ਨੂੰ ਲੈ ਕੇ ਵੀ ਘੁੰਮ ਰਿਹਾ ਹੋਵੇ। ਪਰ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਾਨੂੰ ਕਾਮਨਾ ਨੂੰ ਤਾਂ ਛੱਡਣਾ ਹੀ ਚਾਹੀਦਾ ਹੈ ਪਰ ਉਸ ਦੇ ਨਾਲ ਇਰਾਦੇ ਨੂੰ ਵੀ ਤਿਆਗ ਦੇਣਾ ਚਾਹੀਦਾ ਹੈ। ਕਾਨੂੰਨ ਦਾ ਡਰ , ਸਾਧਨਾਂ ਦੀ ਕਮ...

85. ਕਰਮ, ਅਕਰਮ ਅਤੇ ਵਿਕਰਮ

Image
  ਐਕਟ ਆਫ ਕਮਿਸ਼ਨ ਐਂਡ ਓਮਿਸ਼ਨ (ਕਰਮ ਦਾ ਕਰਤਾ ਅਤੇ ਭੁੱਲ ਚੁੱਕ) ਇਹ ਆਮਤੌਰ ਤੇ ਕਾਨੂੰਨੀ ਸ਼ਬਦਾਵਲੀ ਵਿੱਚ ਵਰਤੇ ਜਾਣ ਵਾਲੇ ਸ਼ਬਦ ਹਨ। ਠੀਕ ਵਕਤ ਤੇ ਬਰੇਕ ਲਾਉਣ ਵਿੱਚ ਫੇਲ੍ਹ ਹੋਣ ਵਾਲਾ ਚਾਲਕ , ਆਪਣੇ ਕਾਰਜ ਵਿੱਚ ਭੁੱਲ ਕਰਦਾ ਹੈ ਜਿਸ ਦੇ ਨਤੀਜੇ ਵਜੋਂ ਦੁਰਘਟਨਾ ਵਾਪਰ ਜਾਂਦੀ ਹੈ। ਭੁੱਲ ਜਾਂ ਅਕਰਮ ਦਾ ਇਹ ਕਾਰਜ ਦੁਰਘਟਨਾ ਦੇ ਕਰਮ ਵੱਲ ਲੈ ਜਾਂਦਾ ਹੈ। ਉਦਾਹਰਣ ਦੇ ਤੌਰ ਤੇ ਕੋਈ ਵੀ ਕਿਰਿਆ ਕਰਦੇ ਸਮੇਂ ਅਸੀਂ ਆਪਣੇ ਲਈ ਉਪਲੱਬਧ ਕਈ ਵੱਖ-ਵੱਖ ਵਿਕਲਪਾਂ ਵਿੱਚੋਂ ਇਕ ਨੂੰ ਚੁਣਦੇ ਹਾਂ। ਜਦੋਂ ਅਸੀਂ ਇਨ੍ਹਾਂ ਵਿੱਚੋਂ ਕਿਸੇ ਇਕ ਵਿਕਲਪ ਦੀ ਵਰਤੋਂ ਕਰਦੇ ਹਾਂ ਤਾਂ ਬਾਕੀ ਸਾਰੇ ਵਿਕਲਪ ਸਾਡੇ ਲਈ ਅਕਰਮ ਬਣ ਜਾਂਦੇ ਹਨ , ਜਿਸਦਾ ਨਤੀਜਾ ਇਹ ਹੁੰਦਾ ਹੈ ਕਿ ਹਰ ਇਕ ਕਰਮ ਵਿੱਚ ਅਕਰਮ ਛੁੱਪਿਆ ਹੁੰਦਾ ਹੈ। ਇਹ ਉਦਾਹਰਨ ਸਾਨੂੰ ਸ੍ਰੀ ਕ੍ਰਿਸ਼ਨ ਦੇ ਡੂੰਘੇ ਕਥਨਾਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਕਿ ਜੋ ਮਨੁੱਖ ਕਰਮ ਵਿੱਚ ਅਕਰਮ ਨੂੰ ਦੇਖਦਾ ਹੈ ਅਤੇ ਜੋ ਅਕਰਮ ਵਿੱਚ ਕਰਮ ਨੂੰ ਵੇਖਦਾ ਹੈ , ਉਹ ਮਨੁੱਖਾਂ ਵਿੱਚੋਂ ਬੁੱਧੀਮਾਨ ਹੈ , ਅਤੇ ਉਹ ਯੋਗੀ ਪੁਰਸ਼ ਸਾਰੇ ਕਰਮਾਂ ਨੂੰ ਕਰਨ ਵਾਲਾ ਹੈ ( 4.18) । ਸ੍ਰੀ ਕ੍ਰਿਸ਼ਨ ਆਪ ਕਹਿੰਦੇ ਹਨ — ਕਰਮ ਕੀ ਹੈ ਤੇ ਅਕਰਮ ਕੀ ਹੈ । ਇਸ ਪ੍ਰਕਾਰ ਇਸ ਦਾ ਨਿਰਣਾ ਕਰਨ ਵਿੱਚ ਬੁੱਧੀਵਾਨ ਪੁਰਸ਼ ਵੀ ਲਗਾਵ ਵਿੱਚ ਆ ਜਾਂਦੇ ਹਨ ( 4.16) । ਉਹ ਅੱਗੇ ਕਹਿੰਦੇ ਹਨ ਕਿ ਕਰਮ ਦਾ ਸਰੂਪ ਵੀ ਜਾਣਨਾ ਚਾਹੀਦਾ ਹੈ ਅਤੇ ਅਕਰਮ ਦਾ ਸਰੂਪ ਵੀ ਜਾਣ...

84. ਅਜ਼ਾਦ ਰੂਹਾਂ ਦੇ ਢੰਗ

Image
  ਸ੍ਰੀ ਕ੍ਰਿਸ਼ਨ ਕਹਿੰਦੇ ਹਨ — ਕਰਮ ਮੈਨੂੰ   ਛੂੰਹਦੇ ਨਹੀਂ ਹਨ ਨਾ ਹੀ ਫਲ ਦੀ ਇੱਛਾ ਹੈ। ਇਸ ਲਈ ਜਿਹੜਾ ਮਨੁੱਖ ਭਗਵਾਨ ਨੂੰ ਪ੍ਰਾਪਤ ਕਰ ਲੈਂਦਾ ਹੈ ਉਹ ਕਰਮ ਦੇ ਬੰਧਨ ਤੋਂ ਮੁਕਤ ਹੋ ਜਾਂਦਾ ਹੈ।   ਇਸ ਨਾਲ ਸ੍ਰੀ ਕ੍ਰਿਸ਼ਨ ਦੇ ਕਹੇ ਸ਼ਬਦ ਕਿ ਸਾਡਾ ਕਰਮ ਤੇ ਅਧਿਕਾਰ ਹੈ ਪਰਤੂੰ ਫਲ ਤੇ ਨਹੀਂ ਹੋਰ ਦ੍ਰਿੜ ਹੋ ਜਾਂਦੇ ਹਨ ( 2.47) । ਪ੍ਰਮਾਤਮਾ ਦੇ ਰੂਪ ਵਿੱਚ ਸ੍ਰੀ ਕ੍ਰਿਸ਼ਨ ਭਗਵਾਨ ਵੀ ਉਸੇ ਦਾ ਅਨੁਸਰਣ ਕਰਦੇ ਹਨ ਅਤੇ ਸਾਨੂੰ ਦੱਸਦੇ ਹਨ ਕਿ ਉਹ ਕਰਤਾ ਨਹੀਂ ਹੈ , ਭਾਵੇਂ ਉਸੇ ਨੇ ਮਨੁੱਖਾਂ ਵਿਚਕਾਰ ਗੁਣਾਂ ਅਤੇ ਕਰਮਾਂ ਦੇ ਆਧਾਰ ਉੱਤੇ ਵੱਖ-ਵੱਖ ਵੰਡ ਦਾ ਨਿਰਮਾਣ ਕੀਤਾ , ਜਿਹੜਾ ਕਿ ਕਰਤਾ ਹੋਣ ਦੀ ਗੈਰ ਹਾਜ਼ਰੀ ਦਾ ਸਬੂਤ ਦਿੰਦਾ ਹੈ ( 4.13) । ਉਹ ਅੱਗੇ ਕਹਿੰਦੇ ਹਨ ਪੂਰਵ ਕਾਲ ਵਿੱਚ ਮੁਕਤ ਜਾਂ ਅਜ਼ਾਦ ਆਤਮਾਵਾਂ ਨੇ ਵੀ ਇਸੇ ਤਰ੍ਹਾਂ ਸਮਝ ਕੇ ਹੀ ਕਰਮ ਕੀਤੇ ਸਨ , ਇਸ ਲਈ ਤੂੰ ਵੀ ਪੂਰਵਜਾਂ ਦੁਆਰਾ ਸਦਾ ਤੋਂ ਕੀਤੇ ਜਾਣ ਵਾਲੇ ਕਰਮਾਂ ਨੂੰ ਹੀ ਕਰ ( 4.15) । ਆਪਣੇ ਜੀਵਨ ਵਿੱਚ ਆਮ ਕਰਮਾਂ ਸੰਬੰਧੀ ਅਸੀਂ ਕਰਮਫਲ ਪ੍ਰਾਪਤ ਕਰਨ ਲਈ ਹੀ ਕਰਮ ਕਰਦੇ ਹਾਂ। ਭਾਵੇਂ ਕਿ ਜਦੋਂ ਸਾਨੂੰ ਕਰਮ ਫਲ ਛੱਡਣ ਲਈ ਕਿਹਾ ਜਾਂਦਾ ਹੈ ਤਾਂ ਅਸੀਂ ਕਰਮਾਂ ਨੂੰ ਵੀ ਛੱਡ ਦਿੰਦੇ ਹਾਂ। ਸ੍ਰੀ ਕ੍ਰਿਸ਼ਨ ਇੱਥੇ ਤਿਆਗ ਲਈ ਇਕ ਪੂਰੀ ਤਰ੍ਹਾਂ ਨਾਲ ਵੱਖਰਾ ਨਮੂਨਾ(ਮਿਸਾਲ) ਪ੍ਰਗਟ ਕਰਦੇ ਹਨ , ਜਦੋਂ ਉਹ ਸਲਾਹ ਦਿੰਦੇ ਹਨ ਕਿ ਅਸੀਂ ਕਰਮ ਕਰਦੇ ਰਹੀਏ , ਪਰ ਕਰਮਫਲ ਅਤੇ ਕ...

83. ਝੂਠ ਸੱਚ ਉੱਤੇ ਵਿਕਸਤ ਹੁੰਦਾ ਹੈ

Image
  ਜਿਸ ਦੁਨੀਆਂ ਨੂੰ ਅਸੀਂ ਜਾਣਦੇ ਹਾਂ ਉਸ ਵਿੱਚ ਸੱਚ ਤੇ ਝੂਠ ਦੋਵੇਂ ਹੀ ਹਨ। ਧਿਆਨ ਨਾਲ ਜਾਂਚ ਕਰਨ ਤੋਂ ਪਤਾ ਚੱਲਦਾ ਹੈ ਕਿ ਜਾਂ ਤਾਂ ਸਾਡੀਆਂ ਪ੍ਰਸਥਿਤੀਆਂ ਦੇ ਕਾਰਨ ਜਾਂ ਸਾਡੀਆਂ ਇੰਦਰੀਆਂ ਤੇ ਮਨ ਦੀਆਂ ਸੀਮਾਵਾਂ ਦੇ ਕਾਰਨ , ਝੂਠ ਹੋਰ ਕੋਈ ਨਹੀਂ ਹੈ ਬਲਕਿ ਸੱਚ ਦੀ ਗਲਤ ਵਿਆਖਿਆ ਹੈ। ਪ੍ਰਸਿੱਧ ਰੱਸੀ ਤੇ ਸੱਪ ਦੀ ਉਦਾਹਰਣ ਵਿੱਚ ‘ ਰੱਸੀ ’ ਸੱਚ ਅਤੇ ‘ ਸੱਪ ’ ਝੂਠ ਹੈ , ਜੋ ਰੱਸੀ ਤੋਂ ਬਿਨਾਂ ਮੌਜੂਦ ਨਹੀਂ ਹੈ। ਪਰ ਜਦੋਂ ਤੱਕ ਸਾਨੂੰ ਇਸ ਦਾ ਗਿਆਨ ਨਹੀਂ ਹੋ ਜਾਂਦਾ ਉਦੋਂ ਤੱਕ ਸਾਡੇ ਸਾਰੇ ਵਿਚਾਰ ਅਤੇ ਕਾਰਜ ਝੂਠ ਤੇ ਆਧਾਰਤ ਹੋਣਗੇ। ਇਸੇ ਤਰ੍ਹਾਂ ਦੇ ਕਈ ਝੂਠ ਪੂਰੇ ਸੰਸਾਰ ਵਿੱਚ ਕਈ ਪੀੜ੍ਹੀਆਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਪ੍ਰਕਾਰ , ਜੇ ਅਸੀਂ ਕਿਸੇ ਵੀ ਤਕਨੀਕ ਨੂੰ ਰੂਪਕ ਸੱਚ ਮੰਨਦੇ ਹਾਂ , ਤਾਂ ਉਸਦੀ ਗਲਤ ਵਰਤੋਂ ਝੂਠ ਹੈ। ਲਾਊਡ ਸਪੀਕਰ ਦੀ ਵਰਤੋਂ ਭਲਾਈ ਦੇ ਪ੍ਰਚਾਰ ਕਰਨ ਲਈ , ਅਤੇ ਭੋਲੇ ਭਾਲੇ ਲੋਕਾਂ ਨੂੰ ਹਿੰਸਾ ਲਈ ਉਕਸਾਉਣ ਲਈ ਵੀ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਵਰਤਮਾਨ ਸੋਸ਼ਲ ਮੀਡੀਆ ਜੋ ਅਲੰਕਾਰਕ ਸੱਚ ਹੈ , ਉਹ ਝੂਠ ਬਣ ਜਾਂਦਾ ਹੈ ਜਦੋਂ ਉਸ ਦੀ ਵਰਤੋਂ ਦੋਸ਼ਪੂਰਨ ਢੰਗ ਨਾਲ ਕੀਤੀ ਜਾਵੇ। ਸਲੋਕ 4.13 ਨੂੰ ਸਮਝਣ ਲਈ ਸੱਚ ਅਤੇ ਝੂਠ ਦੀ ਇਹ ਸਮਝ ਜ਼ਰੂਰੀ ਤੇ ਉਪਯੋਗੀ ਹੈ। ਜਿੱਥੇ ਸ੍ਰੀ ਕ੍ਰਿਸ਼ਨ ਕਹਿੰਦੇ ਹਨ , ਮੈਂ ਗੁਣਾਂ ਅਤੇ ਕਰਮਾਂ ਦੇ ਆਧਾਰ ਉੱਤੇ ਚਾਰ ਵਰਣ ਬਣਾਏ ਹਨ , ਪਰ ਮੈਨੂੰ ਤੁਸੀਂ ਅਕਰਤਾ ਅਤੇ ਅਵਿਨਾਸ਼ੀ ...