Posts

Showing posts from May, 2024

82. ਜੈਸੀ ਕਰਨੀ ਵੈਸੀ ਭਰਨੀ

Image
  ਸਾਡੀਆਂ ਭੌਤਿਕੀ ਇਕਾਈਆਂ ਪੂਰਵ ਨਿਸ਼ਚਿਤ ਵਿਹਾਰ ਅਤੇ ਗੁਣਾਂ ਦੁਆਰਾ ਨਿਯੰਤਰਤ ਹੁੰਦੀਆਂ ਹਨ। ਸ੍ਰੀ ਕ੍ਰਿਸ਼ਨ ਸ਼ਕਤੀਸ਼ਾਲੀ ਅਪ੍ਰਗਟ ਅਤੇ ਪ੍ਰਗਟ ਦੇ ਵਿਚਕਾਰ ਸੰਬੰਧਾਂ ਵਿੱਚ ਅੰਤਰ ਦ੍ਰਿਸ਼ਟੀ ਪੇਸ਼ ਕਰਦੇ ਹਨ ਜਦੋਂ ਉਹ ਕਹਿੰਦੇ ਹਨ — ਜਿਹੜੇ ਭਗਤ ਮੇਰਾ ਜਿਸ ਤਰ੍ਹਾਂ ਜਾਪ ਕਰਦੇ ਹਨ , ਮੈਂ ਵੀ ਉਸੇ ਤਰ੍ਹਾਂ ਉਨ੍ਹਾਂ ਨਾਲ ਪੇਸ਼ ਆਉਂਦਾ ਹੈ , ਕਿਉਂਕਿ ਸਾਰੇ ਮਨੁੱਖ ਹਰ ਪ੍ਰਕਾਰ ਨਾਲ ਮੇਰੇ ਹੀ ਮਾਰਗ ਦਾ ਅਨੁਸਰਣ ਕਰਦੇ ਹਨ ( 4.11) । ਸਭ ਤੋਂ ਪਹਿਲਾਂ ਇਹ ਭਗਵਾਨ ਦੀ ਤਰਫੋਂ ਇਕ ਆਸ ਦਿਵਾਈ ਜਾਂਦੀ ਹੈ ਕਿ ਭਾਵੇਂ ਅਸੀਂ ਕਿਸੇ ਵੀ ਮਾਰਗ ਦਾ ਅਨੁਸਰਣ ਕਰਦੇ ਹਾਂ ਤੇ ਭਾਵੇਂ ਇਹ ਮਾਰਗ ਕਿੰਨੇ ਵੀ ਵਿਰੋਧਾਭਾਸੀ ਹੋਣ , ਉਹ ਸਾਰੇ ਅਪ੍ਰਗਟ ਪ੍ਰਮਾਤਮਾ ਦੇ ਮਾਰਗ ਹਨ। ਦੂਜੇ ਭਗਵਾਨ ਇਕ ਬਹੁ-ਵਿਸਥਾਰੀ ਸ਼ੀਸ਼ੇ ਵਾਂਗੂੰ ਪ੍ਰਤੀਕਿਰਿਆ ਕਰਦੇ ਹਨ ਜੋ ਸਾਡੀਆਂ ਭਾਵਨਾਵਾਂ , ਵਿਚਾਰਾਂ ਅਤੇ ਕਾਰਜਾਂ ਨੂੰ ਪ੍ਰਤੀਬਿੰਬਤ ਅਤੇ ਪ੍ਰਤੀਧੁਨਿਤ ਕਰਦੇ ਹਨ। ਤੀਜਾ , ਜਦੋਂ ਅਸੀਂ ਕੋਈ ਬੀਜ ਬੀਜਦੇ ਹਾਂ ਤਾਂ ਉਸ ਨੂੰ ਇਕ ਪੇੜ ਦੀ ਪੂਰਨ ਸਮਰੱਥਾ ਪ੍ਰਾਪਤ ਕਰਨ ਵਿੱਚ ਸਮਾਂ ਲੱਗਦਾ ਹੈ ਅਤੇ ਇਹ ਸਮੇਂ ਦਾ ਅੰਤਰ ਸਾਨੂੰ ਪ੍ਰਮਾਤਮਾ ਦੇ ਪ੍ਰਤੀ ਧੁਨੀ ਦੇ ਇਸ ਸਿਧਾਂਤ ਨੂੰ ਪੂਰੀ ਤਰ੍ਹਾਂ ਨਾਲ ਸਮਝਣ ਤੋਂ ਰੋਕਦਾ ਹੈ। ਜੇਕਰ ਅਸੀਂ ਆਪਣੇ ਜੀਵਨ ਨੂੰ ਬਿਨਾਂ ਸ਼ਰਤ ਪਿਆਰ ਅਤੇ ਸ਼ਰਧਾ ਨਾਲ ਭਰ ਦਿੰਦੇ ਹਾਂ ਤਾਂ ਪਿਆਰ ਤੇ ਸ਼ਰਧਾ ਜ਼ਰੂਰ ਹੀ ਅਟੱਲ ਰੂਪ ਵਿੱਚ ਸਾਡੇ ਜੀਵਨ ਨੂੰ ਅਨੰਦਮਈ ਬਣਾਉਣ ਲਈ ਵਾਪਸ ...

81. ‘ਮੈਂ’ ਸੰਮਿਲਤ ਹੈ

Image
  ਗੀਤਾ ਵਿੱਚ ਅਰਜਨ ਤੇ ਸ੍ਰੀ ਕ੍ਰਿਸ਼ਨ ਦੋਵੇਂ ‘ ਮੈਂ ’ ਸ਼ਬਦ ਦੀ ਵਰਤੋਂ ਕਰਦੇ ਹਨ ਪਰ ਉਸ ਦੇ ਅਰਥ ਅਤੇ ਵਰਤੋਂ ਦੇ ਸੰਦਰਭ ਵੱਖਰੇ ਹਨ। ਅਰਜਨ ਦਾ ‘ ਮੈਂ ’ ਉਸ ਦੇ ਭੌਤਿਕੀ ਸਰੀਰ , ਸੰਪਤੀ ਅਤੇ ਭਾਵਨਾਵਾਂ ਤੇ ਵਿਸ਼ਵਾਸਾਂ ਨੂੰ ਦਰਸਾਉਂਦਾ ਹੈ , ਜੋ ਸਿਰਫ ਉਸ ਦੇ ਪਰਿਵਾਰ ਦੋਸਤਾਂ ਅਤੇ ਰਿਸ਼ਤੇਦਾਰਾਂ ਤੱਕ ਫੈਲੇ ਹੋਏ ਹਨ। ਸਾਡੀ ਸਥਿਤੀ ਅਰਜਨ ਤੋਂ ਵੱਖਰੀ ਨਹੀਂ ਹੈ। ਇਹ ਜ਼ਰੂਰੀ ਹੈ ਕਿ ਅਸੀਂ ਕੁੱਝ ਚੀਜ਼ਾਂ ਨੂੰ ਆਪਣਾ ਮੰਨਦੇ ਹਾਂ ਅਤੇ ਬਾਕੀ ਨੂੰ ਆਪਣਾ ਨਹੀਂ ਮੰਨਦੇ। ਜਦੋਂ ਸ੍ਰੀ ਕ੍ਰਿਸ਼ਨ ਮੈਂ ਦੀ ਵਰਤੋਂ ਕਰਦੇ ਹਨ ਤਾਂ ਇਹ ਸੰਮਿਲਤ ਹੁੰਦਾ ਹੈ। ਅਸੀਂ ਇੰਦਰੀਆਂ ਦੀ ਸੀਮਾ ਦੀ ਵਜ੍ਹਾ ਨਾਲ ਵਿਸ਼ਿਆਂ ਵਿੱਚ ਅੰਤਰ ਵਿਰੋਧ ਮਹਿਸੂਸ ਕਰਦੇ ਹਾਂ ਅਤੇ ਸ੍ਰੀ ਕ੍ਰਿਸ਼ਨ ਦੀ ‘ ਮੈਂ ’ ਵਿੱਚ ਇਹ ਸਾਰੇ ਅੰਤਰ ਵਿਰੋਧ ਸ਼ਾਮਲ ਹਨ। ਸ੍ਰੀ ਕ੍ਰਿਸ਼ਨ ਉਸੇ ਕਰਮ ਵਿੱਚ ਕਿਤੇ ਹੋਰ ਕਹਿੰਦੇ ਹਨ , ‘ ਮੈਂ ਜਨਮ ਦੇ ਨਾਲ-ਨਾਲ ਮੌਤ ਵੀ ਹਾਂ। ’’ ਜਦੋਂ ਕਿ ਸ੍ਰੀ ਕ੍ਰਿਸ਼ਨ ਮਹਾਂਸਾਗਰ ਹੈ , ਅਤੇ ਅਸੀਂ ਉਸ ਸਮੁੰਦਰ ਦੀਆਂ ਕੁੱਝ ਬੂੰਦਾਂ ਹਾਂ। ਪਰ ਅਹੰਕਾਰ ਦੇ ਕਾਰਨ ਅਸੀਂ ਆਪਣੇ ਆਪ ਨੂੰ ਵੱਖਰਾ ਮੰਨਦੇ ਹਾਂ। ਜਦੋਂ ਕੋਈ ਇਕ ਬੂੰਦ ਆਪਣੀ ਹੋਂਦ ਨੂੰ ਤਿਆਗ ਕੇ ਸਾਗਰ ਨਾਲ ਮਿਲ ਜਾਂਦੀ ਹੈ , ਤਾਂ ਉਹ ਸਾਗਰ ਹੀ ਬਣ ਜਾਂਦੀ ਹੈ। ਸ੍ਰੀ ਕ੍ਰਿਸ਼ਨ ਇਸ ਵੱਲ ਇਸ਼ਾਰਾ ਕਰਦੇ ਹਨ ਜਦੋਂ ਉਹ ਕਹਿੰਦੇ ਹਨ ਕਿ ਮੇਰਾ ਜਨਮ ਅਤੇ ਕਰਮ ਦਿਵਯ ਅਰਥਾਤ ਅਲੌਕਿਕ ਹਨ , ਇਸ ਲਈ ਜੋ ਮਨੁੱਖ ਤੱਤ ਨੂੰ ਜਾਣ ਲੈਂਦਾ ਹੈ ...

80. ਮਾਇਆ ਦਾ ਪ੍ਰਗਟਾਵਾ

Image
  ਜਿਵੇਂ ਇਕ ਪਹੀਏ ਨੂੰ ਘੁੰਮਣ ਲਈ ਇਕ ਸਥਿਰ ਜਾਂ ਅਪਰਿਵਰਤਨਸ਼ੀਲ ਧੁਰੇ ਦੀ ਲੋੜ ਹੁੰਦੀ ਹੈ , ਉਸੇ ਤਰ੍ਹਾਂ ਇਸ ਨਿਰੰਤਰ ਬਦਲਦੇ ਭੌਤਿਕੀ ਸੰਸਾਰ ਨੂੰ ਆਪਣਾ ਅਸਤਿੱਤਵ (ਹੋਂਦ) ਬਣਾਈ ਰੱਖਣ ਲਈ ਇਕ ਸ਼ਾਂਤ ਅਤੇ ਪਰਿਵਰਤਨਹੀਣ ਅਪ੍ਰਗਟ ਅਸਤਿੱਤਵ ਦੀ ਲੋੜ ਹੁੰਦੀ ਹੈ। ਅਰਜਨ ਸਾਡੇ ਵਾਂਗੂੰ ਭੌਤਿਕੀ ਮਾਨਵ ਸਰੀਰ ਦੇ ਪੱਧਰ ਉੱਤੇ ਹੈ ਅਤੇ ਆਪਣੇ ਰਿਸ਼ਤੇਦਾਰਾਂ ਦੀ ਮੌਤ ਦੀ ਚਿੰਤਾ ਕਰ ਰਿਹਾ ਹੈ ਜੋ ਸਿਰਫ ਦਿਸਦੀਆਂ ਹੋਦਾਂ ਹਨ। ਭਗਵਾਨ ਕ੍ਰਿਸ਼ਨ ਜੋ ਉਸ ਵੇਲੇ ਮਨੁੱਖੀ ਸਰੀਰ ਵਿੱਚ ਸਨ ਦੱਸਦੇ ਹਨ ਕਿ ਕਦੇ-ਕਦੇ ਅਪ੍ਰਗਟ ਨੂੰ ਪ੍ਰਗਟ ਰੂਪ ਧਾਰਨ ਦੀ ਲੋੜ ਕਿਉਂ ਅਤੇ ਕਿਵੇਂ ਹੁੰਦੀ ਹੈ। ਉਹ ਕਹਿੰਦੇ ਹਨ , ‘‘ ਮੈਂ ਅਜਨਮਾ , ਸਦੀਵੀ ਅਤੇ ਪ੍ਰਾਣੀਆਂ ਦਾ ਸਵਾਮੀ ਹਾਂ। ਆਪਣੀ ਪ੍ਰਕਿਰਤੀ ਨੂੰ ਅਧੀਨ ਕਰਦੇ ਹੋਏ ਮੈਂ ਆਪਣੀ ਯੋਗ ਮਾਇਆ ਦੁਆਰਾ ਅਵਤਾਰ ਧਾਰਨ ਕਰਦਾ ਹਾਂ ’’ (4.6) । ਮਾਇਆ ਦੇ ਮਾਧਿਅਮ ਰਾਹੀਂ ਜੋ ਕੇਵਲ ਇਕ ਵਿਚਾਰ ਹੈ , ਅਪ੍ਰਗਟ ਪ੍ਰਗਟ ਹੁੰਦਾ ਹੈ , ਜਿਵੇਂ ਪ੍ਰਮਾਤਮਾ ਚਾਹੁੰਦਾ ਹੈ। ਫਰਕ ਸਿਰਫ ਚੇਤਨਾ ਅਤੇ ਇੱਛਾਵਾਂ ਦੇ ਪੱਧਰ ’ ਤੇ ਹੈ ਅਤੇ ਜਿਸ ਦੇ ਨਾਲ ਅਸੀਮਤ ਦਇਆ ਵੀ ਹੈ। ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ — ਜਦੋਂ-ਜਦੋਂ ਧਰਮ ਦੀ ਹਾਨੀ ਅਤੇ ਅਧਰਮ ਵਿੱਚ ਵਾਧਾ ਹੁੰਦਾ ਹੈ ਉਸ ਵੇਲੇ ਹੀ ਮੈਂ ਆਪਣੇ ਰੂਪ ਨੂੰ ਰਚਦਾ ਹਾਂ , ਅਰਥਾਤ ਸਾਕਾਰ ਰੂਪ ਵਿੱਚ ਲੋਕਾਂ ਦੇ ਸਾਹਮਣੇ ਪ੍ਰਗਟ ਹੁੰਦਾ ਹਾਂ ( 4.7) । ਸਾਧੂ ਪੁਰਖਾਂ ਦਾ ਉਧਾਰ ਕਰਨ , ਪਾਪ ਕਰਮ ਕਰਨ ਵਾ...

79. ਵਕਤ ਤੋਂ ਪਰ੍ਹੇ

Image
  ਸ੍ਰੀਮਦ ਭਗਵਤ ਗੀਤਾ ਦੋ ਪੱਧਰਾਂ ਦਾ ਇਕ ਸੁਨਿਸ਼ਿਚਤ ਮਿਸ਼ਰਣ ਹੈ , ਅਤੇ ਸਾਨੂੰ ਗੀਤਾ ਨੂੰ ਸਮਝਣ ਲਈ ਇਸ ਦੇ ਬਾਰੇ ਵਿੱਚ ਜਾਗਰੂਕ ਹੋਣ ਦੀ ਲੋੜ ਹੈ। ਕਦੇ-ਕਦੇ ਸ੍ਰੀ ਕ੍ਰਿਸ਼ਨ ਮਿੱਤਰ ਜਾਂ ਮਾਰਗ ਦਰਸ਼ਕ ਦੇ ਰੂਪ ਵਿੱਚ ਅਰਜਨ ਨਾਲ ਵਿਹਾਰ ਕਰਦੇ ਹੋਏ ਮਨੁੱਖਾਂ ਦੇ ਸਾਹਮਣੇ ਆਉਣ ਵਾਲੀਆਂ ਰੋਜ਼ਾਨਾ ਸਮੱਸਿਆਵਾਂ ਨੂੰ ਸਮਝਾਉਂਦੇ ਹਨ। ਕਦੇ-ਕਦੇ ਉਹ ਪ੍ਰਮਾਤਮਾ ਦੇ ਰੂਪ ਵਿੱਚ ਆਉਂਦੇ ਹਨ ਅਤੇ ਉਸ ਅਵਸਥਾ ਵਿੱਚ ਉਹ ਕਹਿੰਦੇ ਹਨ ਕਿ ਮੈਂ ਇਹ ਅਵਿਨਾਸ਼ੀ ਯੋਗ ‘ ਵਿਵਸਵਤ ’ ਨੂੰ ਦਿੱਤਾ ਸੀ ਜਿਹੜਾ ਉੱਤਰ ਅਧਿਕਾਰ ਦੇ ਰੂਪ ਵਿੱਚ ਰਾਜ ਰਿਸ਼ੀਆਂ ਨੂੰ ਸੌਂਪ ਦਿੱਤਾ ਗਿਆ ਸੀ ( 4.1) ਅਤੇ ਇਸ ਦੀ ਦ੍ਰਿਸ਼ਟੀ ਸਮੇਂ ਦੇ ਨਾਲ ਲੁਪਤ ਹੋ ਗਈ ਸੀ ( 4.2) । ‘ ਵਿਵਸਵਤ ’ ਦਾ ਅਨੁਵਾਦ ਸੂਰਜ ਭਗਵਾਨ ਦੇ ਰੂਪ ਵਿੱਚ ਕੀਤਾ ਗਿਆ ਹੈ , ਜੋ ਪ੍ਰਕਾਸ਼ ਦਾ ਇਕ ਰੂਪਕ ਹੈ। ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਇਸ ਬ੍ਰਹਿਮੰਡ ਦਾ ਆਰੰਭ ਪ੍ਰਕਾਸ਼ ਤੋਂ ਹੋਇਆ ਅਤੇ ਪਦਾਰਥ ਦਾ ਨਿਰਮਾਣ ਬਾਦ ਵਿੱਚ ਹੋਇਆ। ਪਰ ਸ੍ਰੀ ਕ੍ਰਿਸ਼ਨ ਸੰਕੇਤ ਕਰ ਰਹੇ ਹਨ ਕਿ ਉਹ ਪ੍ਰਕਾਸ਼ ਤੋਂ ਵੀ ਪਹਿਲਾਂ ਮੌਜੂਦ ਸਨ। ਸ੍ਰੀ ਕ੍ਰਿਸ਼ਨ ਜਿਹੜੇ ਰਾਜ ਰਿਸ਼ੀਆਂ ਬਾਰੇ ਗੱਲ ਕਰਦੇ ਹਨ , ਜੋ ਵਕਤ ਦੇ ਵੱਖ-ਵੱਖ ਬਿੰਦੂਆਂ ਉੱਤੇ ਕੁੱਝ ਪ੍ਰਬੁੱਧ ਲੋਕਾਂ ਤੋਂ ਇਲਾਵਾ ਹੋਰ ਕੁੱਝ ਨਹੀਂ। ਇਹ ਗਿਆਨ ਲੁਪਤ ਹੋ ਗਿਆ ਕਿਉਂਕਿ ਸਮੇਂ ਦੇ ਨਾਲ ਇਕ ਅਨੁਭਵ ਪੱਧਰ ਤੋਂ ਕਰਮ ਕਾਂਡ ਜਾਂ ਰੀਤੀ ਰਿਵਾਜ਼ ਵਿੱਚ ਬਦਲ ਗਿਆ। ਅਭਿਆਸ ਘੱਟ ਤੇ ਉਪਦੇਸ਼ ਵੱਧ ਹੋ...