Posts

Showing posts from April, 2023

21. ਰਚਨਾਤਮਿਕਤਾ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ

Image
ਅੰਤਰ-ਆਤਮਾ ਨੂੰ ਸਮਝਣ ਦੀ ਖੋਜ 'ਚ ਦੋ ਤਰ੍ਹਾਂ ਦੇ ਗਿਆਨੀਆਂ ਨੇ ਮਨੁੱਖਤਾ ਦਾ ਮਾਰਗਦਰਸ਼ਨ ਕੀਤਾ ਹੈ। ਇਕ ਹਾਂ ਪੱਖੀ ਪੱਖ ਤੋਂ ਆਉਂਦਾ ਹੈ ਅਤੇ ਦੂਸਰਾ ਨਾਂਹਪੱਖੀ ਤੋਂ, ਹਾਲਾਂਕਿ ਦੋਵੇਂ ਸੰਦਰਭਾਂ 'ਚ ਮੰਜ਼ਿਲ ਇਕ ਹੀ ਹੁੰਦੀ ਹੈ। ਯਾਤਰਾ ਦੇ ਸ਼ੁਰੂਆਤੀ ਸਥਾਨ 'ਚ ਭਿੰਨਤਾ ਹੈ ਅਤੇ ਸਾਡੇ ਮਾਰਗ ਦੀ ਚੋਣ ਸਾਡੀਕੁਦਰਤ ਤੇ ਅਧਾਰਿਤ ਹੈ। ਹਾਂਪੱਖੀ ਰੂਪ ਨਾਲਉਨਮੁਖ‘ ਉਸ’ ਦਾ ਜੋਅਵਿਨਾਸ਼ੀ, ਸ਼ਾਸ਼ਵਤ, ਸਥਿਰ ਅਤੇ ਸਾਰਿਆਂ 'ਚ ਵਿਆਪਤ ਹੈ, ਉਸ ਨੂੰ ਪੂਰਨ ਦੇ ਰੂਪ ਵਰਣਨ ਕਰਦਾ ਹੈ, ਜਿਸ 'ਚ ਕੁਝ ਵੀ ਨਹੀਂ ਜੋੜਿਆ ਜਾ ਸਕਦਾ ਹੈ।‘ਰਚਨਾਤਮਿਕਤਾ’ ਇਸ ਦਾ ਇਕ ਰੂਪਕ ਹੈ। ਨਾਂਹਪੱਖੀ ਰੂਪ ਨਾਲ ਉਨਮੁਖ ‘ਉਸ’ ਦਾ ਜੋ ਅਵਿਨਾਸ਼ੀ, ਸ਼ਾਸਵੰਤ, ਸਥਿਰ ਅਤੇ ਸਾਰਿਆਂ 'ਚ ਵਿਆਪਤ ਹੈ, ਜੋ ਜ਼ੀਰੋ ਦੇ ਰੂਪ 'ਚ ਵਰਣਨ ਕਰਦਾ ਹੈ, ਜਿਸ 'ਚੋਂ ਕੁਝ ਵੀ ਨਹੀਂ ਘਟਾਇਆ ਜਾ ਸਕਦਾ ਹੈ।‘ਅੰਤਰਿਕਸ਼' ਇਸ ਦਾ ਇਕ ਰੂਪਕ ਹੈ। ਗੌਰ ਕਰਨ ਦਾ ਵਿਸ਼ਾ ਹੈ ਕਿ ‘ਰਚਨਾਤਮਿਕਤਾ' ਅਤੇ ‘ਅੰਤਰਿਕਸ਼’(ਸਪੇਸ) ਦੋਵੇਂ ਹੀ ਸ੍ਰਿਜਣ/ਭੌਤਿਕ ਪ੍ਰਗਟਾਵਾ ਕਰਨ `ਚ ਸਮਰੱਥ ਹਨ। ਸਹਿਜ ਰੂਪ ਨਾਲ ਇਹ ਸਮਝਣਾ ਆਸਾਨ ਹੈ ਕਿ ਰਚਨਾਤਮਕਤਾ ਨਾਲ ਸਿਜਣਾ ਹੁੰਦੀ ਹੈ। ਦੂਸਰੇ ਪਾਸੇ ਵਿਗਿਆਨ ਇਸ ਸਿੱਟੇ 'ਤੇ ਪਹੁੰਚਿਆ ਹੈ ਕਿ ਬ੍ਰਹਿਮੰਡ ਜ਼ੀਰੋ ਨਾਲ ਬਣਿਆ ਹੈ ਅਤੇ ਪੁਲਾੜ 'ਚ ਇਸ ਬ੍ਰਹਿਮੰਡ ਨੂੰ ਹੋਂਦ 'ਚ ਲਿਆਉਣ ਦੀ ਸਮਰੱਥਾ ਹੈ। ਸਭ ਤੋਂ ਛੋਟੇ ਪ...

20. ਮੌਤ ਸਾਨੂੰ ਨਹੀਂ ਮਾਰਦੀ

Image
  ਸ੍ਰੀ ਕ੍ਰਿਸ਼ਨ ਅਰਜਨ ਨੂੰ ਕਹਿੰਦੇ ਹਨ ਕਿ ਕੋਈ ਵੀ ਸਮਾਂ , ਭੂਤ , ਵਰਤਮਾਨ ਜਾਂ ਭਵਿੱਖ ਅਜਿਹਾ ਨਹੀਂ ਹੈ , ਜਦੋਂ ਤੁਸੀਂ , ਮੈਂ ਤੇ ਯੁੱਧ ਦੇ ਮੈਦਾਨ ਵਿੱਚ ਮੌਜੂਦ ਇਹ ਰਾਜੇ ਨਹੀਂ ਸਨ , ਨਹੀਂ ਹਨ ਜਾਂ ਨਹੀਂ ਹੋਣਗੇ ( 2.12) । ਉਹ ਅੱਗੇ ਕਹਿੰਦੇ ਹਨ ਕਿ ਇਸ ਅਮਰ ਤੇ ਸਦੀਵੀ ਜੀਵਤ ਹੋਂਦ ਦੇ ਭੌਤਿਕ ਪੱਖ ਦਾ ਨਾਸ਼ ਹੋਣਾ ਨਿਸ਼ਚਿਤ ਹੈ , ਅਤੇ ਇਸ ਲਈ ਅੱਗੇ ਦੀ ਲੜਾਈ ਜ਼ਰੂਰ ਲੜੀ ਜਾਣੀ ਚਾਹੀਦੀ ਹੈ। ਇਸ ਸਦੀਵੀ ਜੀਵਨ ਹੋਂਦ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ — ਆਤਮਾ , ਚੈਤੰਨਯਾ , ਰੂਹ ਅਤੇ ਚੇਤੰਨਤਾ। ਕ੍ਰਿਸ਼ਨ ਉਸੇ ਨੂੰ ਦੇਹੀ ਕਹਿੰਦੇ ਹਨ। ਸ੍ਰੀ ਕ੍ਰਿਸ਼ਨ ਸਿ੍ਰਸ਼ਟੀ ਦੇ ਸਾਰ ਤੋਂ ਸ਼ੁਰੂ ਕਰਦੇ ਹਨ ਅਤੇ ਉਸ ਦੁਆਰਾ ਇਕ ਜੀਵ ਦੀ ਗੱਲ ਕਰਦੇ ਹਨ , ਜੋ ਅਵਿਨਾਸ਼ੀ ਹੈ , ਬੇਅੰਤ ਹੈ , ਸਾਰਿਆਂ ਵਿੱਚ ਵਿਆਪਤ ਹੈ ਤੇ ਸਦੀਵੀ ਹੈ। ਦੂਜਾ ਉਸੇ ਸਦੀਵੀ ਹੋਂਦ ਦਾ ਇਕ ਭੌਤਿਕ ਪੱਖ ਹੈ , ਜਿਹੜਾ ਸਦਾ ਨਸ਼ਟ ਹੋਣ ਵਾਲਾ ਹੈ। ਜਦੋਂ ਸ੍ਰੀ ਕ੍ਰਿਸ਼ਨ ਸ਼ਾਕਾਂ ਰਾਜਿਆ ਦੀ ਗੱਲ ਕਰ ਰਹੇ ਹੁੰਦੇ ਹਨ ਤਾਂ ਉਹ ਉਨ੍ਹਾਂ ਰਾਹੀਂ ਉਸ ਜੀਵ ਦੀ ਗੱਲ ਕਰ ਰਹੇ ਹੁੰਦੇ ਹਨ ਜੋ ਅਵਿਨਾਸ਼ੀ ਅਤੇ ਸਦੀਵੀ ਹੈ। ਅਸਲ ਵਿੱਚ ਅਸੀਂ ਦੋ ਭਾਗਾਂ ’ ਚ ਬਣੇ ਹੋਏ ਹਾਂ ਪਹਿਲਾ ਭਾਗ —‘ ਸਰੀਰ ਤੇ ਮਨ ’ ਹੈ ਜੋ ਨਾਸ਼ ਹੋ ਜਾਂਦਾ ਹੈ। ਇਹ ਸੁੱਖ ਅਤੇ ਦੁੱਖ ਦੋ ਧਰੁਵਾਂ ਦੇ ਅਧੀਨ ਹੈ , ਜਿਵੇਂ ਅਰਜਨ ਇਸ ਵੇਲੇ ਉਸ ਦਰਦ (ਦੁੱਖ) ਨੂੰ ਹੰਢਾ ਰਿਹਾ ਹੈ। ਦੂਜਾ ਭਾਗ ਹੈ ‘ ਦੇਹੀ ’, ਜੋ ਸਦੀਵੀ ਹੈ। ਸ੍ਰੀ...

19. ਰਚਨਾਤਮਿਕਤਾ ਸਿਰਜਣ ਕਰਦੀ ਹੈ, ਰਚਨਾਕਾਰ ਨਹੀਂ

Image
  ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਸੱਤ , ਜਿਹੜਾ ਅਸਲੀਅਤ ਹੈ ਤੇ ਸਥਾਈ ਹੈ , ਕਦੇ ਸਮਾਪਤ ਨਹੀਂ ਹੰੁਦਾ। ਦੂਜੇ ਪਾਸੇ ਅਸੱਤ ਜੋ ਇਕ ਭਰਮ ਹੈ ਤੇ ਅਸਥਾਈ ਹੈ , ਦੀ ਕੋਈ ਹੋਂਦ ਨਹੀਂ ਹੈ। ਸ੍ਰੀ ਕਿ੍ਰਸ਼ਨ ਸਾਨੂੰ ਉਸ ਉਤੇ ਚਿੰਤਨ ਕਰਨ ਲਈ ਕਹਿੰਦੇ ਹਨ , ਜੋ ਅਵਿਨਾਸ਼ੀ ਹੈ ਅਤੇ ਜੋ ਸਾਰਿਆਂ ਵਿੱਚ ਵਿਆਪਤ ਹੈ। ( 2.17) ਸਿ੍ਰਸ਼ਟੀ ਦੇ ਬਾਰੇ ਵਿੱਚ ਆਮ ਲੋਕਪਿ੍ਰਅ ਤੇ ਆਸਾਨ ਜਿਹੀ ਇਹ ਸਮਝ ਬਣੀ ਹੋਈ ਹੈ ਕਿ ਇਹ ਰਚਨਾਕਾਰ ਦਾ ਕਾਰਜ ਹੈ। ਪਰ ਸ੍ਰੀ ਕਿ੍ਰਸ਼ਨ ਰਚਨਾਤਮਿਕਤਾ ਵੱਲ ਇਸ਼ਾਰਾ ਕਰਦੇ ਹਨ , ਜਿਹੜੀ ਇਕ ਨਿਰੰਤਰ ਵਿਕਾਸਵਾਦੀ ਸ਼ਕਤੀ ਹੈ। ਉਦਾਹਰਨ ਵਜੋਂ ਇਹ ਇਕ ਬੀਜ ਦੇ ਫੁੱਟਣ (ਪੰੁਗਰਨ) ਦਾ ਕਾਰਨ ਬਣਦਾ ਹੈ। ਅੰਕੁਰ ਤੇ ਬੀਜ (ਦੋਵੇਂ ਰਚਨਾਵਾਂ) ਨਸ਼ਟ ਹੋ ਸਕਦੀਆਂ ਹਨ , ਪਰ ਰਚਨਾਤਮਿਕਤਾ ਨਹੀਂ , ਜਿਹੜੀ ਅਥੱਕ ਰੂਪ ਵਿਚ ਕੰਮ ਕਰਦੀ ਹੈ , ਅਤੇ ਸਾਡੇ ਚਾਰੇ ਪਾਸੇ ਵਿਰਾਜਮਾਨ ਹੈ। ਜਦੋਂ ਕਿ ਸਿ੍ਰਸ਼ਟੀ ਸਮੇਂ ਵਿੱਚ ਬੰਨੀ ਹੋਈ ਹੈ , ਨਾਸ਼ਵਾਨ ਹੈ , ਪਰ ਰਚਨਾਤਮਿਕਤਾ ਸਮੇਂ ਤੋਂ ਪਾਰ ਹੈ। ਸਿ੍ਰਸ਼ਟੀ ਜਨਮ ਲੈਂਦੀ ਹੈ ਤੇ ਮੌਤ ਤੋਂ ਬਾਦ ਸਮਾਪਤ ਹੋ ਜਾਂਦੀ ਹੈ , ਪਰ ਰਚਨਾਤਮਿਕਤਾ ਅਵਿਨਾਸ਼ੀ ਹੈ। ਰਚਨਾਤਮਿਕਤਾ ਅਸਲ ਕਰਤਾ ਹੈ ਕਿਉਂਕਿ ਇਹ ਸਿਰਜਣਾ ਨੂੰ ਜਨਮ ਦਿੰਦੀ ਹੈ। ਇਹ ਅਨੁਭਵ ਅਤੇ ਭਾਵਨਾਵਾਂ ਪੈਦਾ ਕਰਦੀ ਹੈ। ਇਹ ਸਾਡੇ ਸਰੀਰ ਅਤੇ ਮਨ ਵਰਗੇ ਭੌਤਿਕ ਰੂਪਾਂ ਦਾ ਨਿਰਮਾਣ ਕਰਦੀ ਹੈ। ਗਿਆਨ ਅਤੇ ਸਿਮਰਤੀ ਹਮੇਸ਼ਾ ਅਤੀਤ ਦੀ ਹੁੰਦੀ ਹੈ ਅਤੇ ਸਿਰਜਨ (ਕਰਮ ਫਲ) ਭਵਿੱਖ ਵਿੱਚ ਹੁ...

18. ਸੱਤ ਅਤੇ ਅਸੱਤ

Image
  ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸੱਚ (ਅਸਲ) ਜੋ ਕਿ ਅਸਲੀਅਤ ਹੈ ਤੇ ਸਥਾਈ ਹੈ , ਕਦੇ ਖ਼ਤਮ ਨਹੀਂ ਹੁੰਦਾ। ਅਸੱਤ (ਨਕਲ) ਜੋ ਕਿ ਭਰਮ ਅਤੇ ਅਸਥਾਈ ਹੈ , ਦਾ ਕੋਈ ਵਜ਼ੂਦ ਨਹੀਂ ਹੁੰਦਾ। ਗਿਆਨੀ ਉਹੀ ਹੈ ਜੋ ਦੋਵਾਂ ਵਿਚਕਾਰ ਅੰਤਰ ਕਰ ਸਕੇ ( 2.16) ਸੱਤ ਅਤੇ ਅਸੱਤ ਦੀਆਂ ਪੇਚੀਦਗੀਆਂ ਨੂੰ ਸਮਝਣ ਲਈ ਕਈ ਸੱਭਿਆਚਾਰਾਂ ਵਿੱਚ ਰੱਸੀ ਤੇ ਸੱਪ ਦੀ ਕਹਾਣੀ ਦਿੱਤੀ ਜਾਂਦੀ ਹੈ। ਇਕ ਆਦਮੀ ਸ਼ਾਮ ਨੂੰ ਆਪਣੇ ਘਰ ਪਹੁੰਚਦਾ ਹੈ , ਉਸ ਨੇ ਵੇਖਿਆ ਕਿ ਉਸ ਦੇ ਘਰ ਦੇ ਅੰਦਰ ਜਾਣ ਵਾਲੇ ਦਰਵਾਜ਼ੇ ਉੱਤੇ ਇਕ ਸੱਪ ਕੁੰਡਲੀ ਮਾਰੀ ਬੈਠਾ ਹੈ। ਲੇਕਿਨ ਅਸਲ ਵਿੱਚ ਉਹ ਬੱਚਿਆਂ ਦੁਆਰਾ ਸਿੱਟੀ ਹੋਈ ਇਕ ਰੱਸੀ ਸੀ , ਜੋ ਥੋੜ੍ਹੇ ਹਨੇ੍ਹੇਰੇ ਕਾਰਨ ਸੱਪ ਵਰਗੀ ਲੱਗਦੀ ਸੀ। ਇੱਥੇ ਰੱਸੀ ਸੱਤ ਤੇ ਸੱਪ ਅਸੱਤ ਦਾ ਪ੍ਰਤੀਕ ਹਨ। ਜਦੋਂ ਤੱਕ ਉਸਨੂੰ ਸੱਤ (ਸੱਚ) ਜਾਂ ਰੱਸੀ ਦਾ ਪਤਾ ਨਹੀਂ ਚੱਲਦਾ ਉਦੋਂ ਤੱਕ ਉਹ ਅਸੱਤ ਜਾਂ ਕਲਪਿਤ ਸੱਪ ਨਾਲ ਨਜਿੱਠਣ ਲਈ ਕਈ ਰਣਨੀਤੀਆਂ ਅਪਣਾਅ ਸਕਦਾ ਹੈ। ਉਹ ਉਸ ਉੱਤੇ ਸੋਟੀ ਨਾਲ ਹਮਲਾ ਕਰ ਸਕਦਾ ਹੈ ਜਾਂ ਉਸ ਦੀ ਅਸਲੀਅਤ ਵੇਖਣ ਲਈ ਕੋਈ ਮਸ਼ਾਲ ਵਗੈਰਾ ਜਲਾ ਸਕਦਾ ਹੈ। ਜਦੋਂ ਸਾਡੀ ਧਾਰਨਾ ਅਸੱਤ ਦੀ ਹੁੰਦੀ ਹੈ ਤਾਂ ਸਾਰੀਆਂ ਚੰਗੀਆਂ ਰਣਨੀਤੀਆਂ ਕਲਾ-ਕੌਸ਼ਲ ਵਿਅਰਥ ਹੋ ਜਾਂਦੇ ਹਨ। ਅਸੱਤ ਦੀ ਅਸਲੀਅਤ ਸੱਤ (ਸੱਚ) ਨਾਲ ਹੁੰਦੀ ਹੈ , ਜਿਵੇਂ ਰੱਸੀ ਦੇ ਬਿਨਾਂ ਸੱਪ ਦੀ ਹੋਂਦ ਨਹੀਂ ਹੈ ਕਿਉਂਕਿ ਅਸੱਤ ਦੀ ਹੋਂਦ ਸੱਤ ਦੇ ਕਾਰਣ ਹੈ , ਇਹ ਸਾਨੂੰ ਕਿਸੇ ਬੁਰੇ ਸੁਪਨੇ ਵਾਂਗ ਪ੍...

17. ਚਾਰ ਤਰ੍ਹਾਂ ਦੇ ‘ਭਗਤ’

Image
  ਸ੍ਰੀ ਕ੍ਰਿਸ਼ਨ ਅਨੁਸਾਰ ਭਗਤ ਚਾਰ ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਭਗਤ ਜੀਵਨ ਵਿੱਚ ਜਿਨ੍ਹਾਂ ਦੁੱਖਾਂ ਤੇ ਔਕੜਾਂ ਦਾ ਸਾਹਮਣਾ ਕਰ ਰਿਹਾ ਹੈ , ਉਨ੍ਹਾਂ ਤੋਂ ਬਾਹਰ ਆਉਣਾ ਚਾਹੁੰਦਾ ਹੈ। ਦੂਜਾ , ਪਦਾਰਥਕ ਸੰਪਤੀ ਅਤੇ ਸੰਸਾਰਿਕ ਸੁੱਖਾਂ ਦੀ ਇੱਛਾ ਰੱਖਦਾ ਹੈ। ਬਹੁਤੇ ਭਗਤ ਸੱਭਿਆਚਾਰਕ , ਲਿੰਗ , ਵਿਸ਼ਵਾਸ , ਮਾਣਤਾ ਆਦਿ ਦੇ ਵੱਖਰੇਵੇ ਦੇ ਬਾਵਜੂਦ ਇਨ੍ਹਾਂ ਦੋ ਸ਼੍ਰੇਣੀਆਂ ਵਿੱਚ ਆਉਂਦੇ ਹਨ। ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਇਹ ਦੋ ਤਰ੍ਹਾਂ ਦੇ ਭਗਤ ਵੱਖ-ਵੱਖ ਦੇਵਤਿਆਂ ਦੀ ਪ੍ਰਾਰਥਨਾ ਤੇ ਪੂਜਾ ਆਦਿ ਕਰਦੇ ਹਨ। ਉਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਉਹ ਜਿਸ ਬਿਮਾਰੀ ਤੋਂ ਪੀੜਤ ਹਨ ਉਸੇ ਬਿਮਾਰੀ ਦੇ ਮਾਹਰ ਡਾਕਟਰ ਕੋਲ ਜਾਂਦੇ ਹਨ। ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ ਕਿ ਸ਼ਰਧਾ ਦੇ ਅਨੁਸਾਰ ਇਨ੍ਹਾਂ ਭਗਤਾਂ ਦੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ ਹਨ। ਸੰਖੇਪ ਵਿੱਚ ਕਿਹਾ ਜਾਵੇ ਤਾਂ ਇਹ ਸਮਰਪਣ ਦਾ ਇਕ ਰੂਪ ਹੈ। ਹੇਠਾਂ ਦਿੱਤੀ ਉਦਾਹਰਨ ਸ਼ਰਧਾ ਨੂੰ ਸਮਝਣ ਵਿੱਚ ਸਹਾਇਤਾ ਕਰੇਗੀ। ਦੋ ਕਿਸਾਨ , ਜਿਨ੍ਹਾਂ ਦੇ ਖੇਤ ਨੇੜੇ-ਨੇੜੇ ਲੱਗਦੇ ਹਨ , ਉਹ ਆਪਣੇ ਖੇਤਾਂ ਦੀ ਸਿੰਜਾਈ ਵਾਸਤੇ ਇਕ ਖੂਹ ਪੁੱਟਣ ਦਾ ਫੈਸਲਾ ਕਰਦੇ ਹਨ। ਪਹਿਲਾ ਕਿਸਾਨ ਇਕ ਜਾਂ ਦੋ ਦਿਨ ਪੁਟਾਈ ਕਰਦਾ ਅਤੇ ਪਾਣੀ ਨਾ ਮਿਲਣ ਉੱਤੇ ਥਾਂ ਬਦਲ ਲੈਂਦਾ ਹੈ , ਅਤੇ ਨਵੇਂ ਸਿਰੇ ਤੋਂ ਪੁਟਾਈ ਸ਼ੁਰੂ ਕਰਦਾ ਹੈ। ਦੂਜਾ ਕਿਸਾਨ ਲਗਾਤਾਰ ਉਸ ਥਾਂ ਪੁਟਾਈ ਕਰਦਾ ਰਹਿੰਦਾ ਹੈ। ਮਹੀਨੇ ਦੇ ਅੰਤ ਤੱਕ ਪਹਿਲੇ ਕਿਸਾਨ...