Posts

Showing posts from September, 2024

102. ਨਤੀਜਿਆਂ ਨੂੰ ਸਮਭਾਵ ਨਾਲ ਸਵੀਕਾਰਨਾ

Image
  ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਯੋਗੀ ਸੰਗਮ ਨੂੰ ਤਿਆਗ ਕੇ ਕੇਵਲ ਇੰਦਰੀਆਂ — ਸਰੀਰ , ਮਨ ਅਤੇ ਬੁੱਧੀ ਦੁਆਰਾ ਆਤਮ ਸ਼ੁੱਧੀ ਲਈ ਕਰਮ ਕਰਦੇ ਹਨ ( 5.11) । ਇਹ ਵਿਆਖਿਆ ਕੀਤੀ ਜਾਂਦੀ ਹੈ ਕਿ ਭਾਵੇਂ ਕੋਈ ਵਰਤਮਾਨ ਛਿਣਾਂ ਵਿੱਚ ਆਸਕਤੀ ਨੂੰ ਛੱਡ ਦਿੰਦਾ ਹੈ , ਉਸਨੂੰ ਪਿਛਲੇ ਕਰਮ ਬੰਧਨ ਉੱਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ। ਇਸ ਲਈ ਉਹ ਕਰਮ ਕਰਦਾ ਰਹਿੰਦਾ ਹੈ। ਇਸ ਨੂੰ ਵੇਖਣ ਦਾ ਇਕ ਹੋਰ ਢੰਗ ਇਹ ਹੈ ਕਿ ਇਕ ਵਾਰ ਅਨਾਸਕਤ ਹੋਣ   ਤੋਂ ਬਾਦ ਉਸਦੇ ਕੋਲ ਪਦਾਰਥਕ ਜਾਂ ਪ੍ਰਗਟ ਸੰਸਾਰ ਵਿੱਚ ਪ੍ਰਾਪਤ ਕਰਨ ਯੋਗ ਕੁੱਝ ਵੀ ਨਹੀਂ ਬੱਚਦਾ ਅਤੇ ਉਸ ਦੇ ਸਭ ਕਾਰਜਾਂ ਰਾਹੀਂ ਆਂਤਰਿਕ ਆਤਮਾ ਦੀ ਸ਼ੁੱਧੀ ਹੁੰਦੀ ਹੈ। ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ ਕਿ ਇਕ ਯੁਕਤਾ (ਸੰਤੁਲਿਤ) ਕਰਮ ਦੇ ਫਲ ਨੂੰ ਤਿਆਗ ਕੇ ਆਤਮਿਕ ਸ਼ਾਂਤੀ ਪ੍ਰਾਪਤ ਕਰਦਾ ਹੈ , ਜਦੋਂ ਕਿ ਇਕ ਆਯੁਕਤਾ (ਅਸੰਤੁਲਿਤ) ਇੱਛਾ ਤੋਂ ਪ੍ਰੇਰਿਤ ਅਤੇ ਫਲ ਨਾਲ ਜੁੜਿਆ ਜਾਂ ਬੱਝਾ ਹੋਇਆ ਹੈ ( 5.12) । ਗੀਤਾ ਦੇ ਮੂਲ ਉਪਦੇਸ਼ਾਂ ਵਿੱਚੋਂ ਇਕ ਇਹ ਹੈ ਕਿ ਕਰਮ ਉੱਤੇ ਸਾਡਾ ਅਧਿਕਾਰ ਹੈ ( 2.47), ਪਰ ਕਰਮਫਲ ਨੂੰ ਤਿਆਗਣ ਦਾ ਅਰਥ ਇਹ ਹੈ ਕਿ ਕਿਸੇ ਵਿਸ਼ੇਸ਼ ਪਰਿਣਾਮ ਲਈ ਕੋਈ ਵਿਸ਼ੇਸ਼ ਇੱਛਾ ਨਾ ਹੋਣਾ , ਕਿਉਂਕਿ ਉਹ ਕਿਸੇ ਵੀ ਪਰਿਣਾਮ ਨੂੰ ਬੜੀ ਅਸਾਨੀ ਨਾਲ ਸਵੀਕਾਰ ਕਰਨ ਲਈ ਤਿਆਰ ਹੈ , ਭਾਵੇਂ ਉਹ ਕਿੰਨਾ ਵੀ ਅਦਭੁਤ ਜਾਂ ਡਰਾਉਣਾ ਹੋਵੇ। ਸ੍ਰੀ ਕ੍ਰਿਸ਼ਨ ਨੇ ਪਹਿਲਾਂ ਕਿਹਾ ਸੀ ਕਿ ਇਕ ਅਯੁਕਤ ਵਿਅਕਤੀ ਵਿੱਚ ਬੁੱਧੀ ਤ...

101. ਕੰਵਲ ਦਾ ਪੱਤਾ ਬਣਨਾ

Image
  ਹਰ ਇਕ ਪਦਾਰਥਕ ਪ੍ਰਣਾਲੀ ਵੱਖ-ਵੱਖ ਅਨੁਭਵ ਪ੍ਰਾਪਤ ਕਰਦੀ ਹੈ ਅਤੇ ਕੁੱਝ ਅਨੁਭਵ ਪ੍ਰਦਾਨ ਕਰਦੀ ਹੈ। ਅਸੀਂ ਸ਼ਬਦਾਂ ਅਤੇ ਕਰਮਾਂ ਵਰਗੇ ਆਪਣੇ ਪ੍ਰਦਾਨਾਂ ਨੂੰ ਲਗਾਤਾਰ ਮਾਪਦੇ ਜਾਂ ਜੰਜ ਕਰਦੇ ਰਹਿੰਦੇ ਹਾਂ। ਅਸੀਂ ਦੂਜਿਆਂ ਦੇ ਕਾਰਜਾਂ ਦੇ ਨਾਲ-ਨਾਲ ਆਪਣੇ ਆਸ ਪਾਸ ਦੀਆਂ ਵਿਭਿੰਨ ਸਥਿਤੀਆਂ ਨੂੰ ਵੀ ਜੰਜ ਕਰਦੇ ਹਾਂ। ਅਸਲ ਵਿੱਚ ਵਿਕਾਸਵਾਦੀ ਪ੍ਰਕਿਰਿਆ ਵਿੱਚ ਸਾਡੇ ਲਈ ਖਤਰਿਆਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਭਾਵੇਂ ਸਮੱਸਿਆ ਕਰਮਾਂ ਨੂੰ ਠੀਕ ਜਾਂ ਗਲਤ ਨਿਰਧਾਰਤ ਕਰਨ ਲਈ ਮਾਪਦੰਡਾਂ ਦੇ ਕਮੀ ਦੀ ਹੈ , ਜਿਸ ਦੀ ਵਜ੍ਹਾ ਕਾਰਨ ਅਸੀਂ ਅਕਸਰ ਅਗਿਆਨਤਾ ਉੱਤੇ ਅਧਾਰਤ ਭਾਵਨਾਵਾਂ ਤੇ ਵਿਸ਼ਵਾਸ ਪ੍ਰਣਾਲੀਆਂ ਉੱਤੇ ਨਿਰਭਰ ਰਹਿੰਦੇ ਹਾਂ। ਜਦੋਂ ਵੀ ਅਸੀਂ ਕਿਸੇ ਕਾਰਜ ਦਾ ਸਾਹਮਣਾ ਕਰਦੇ ਹਾਂ , ਜੋ ਸਾਡੀ ਵਿਸ਼ਵਾਸ ਪ੍ਰਣਾਲੀ ਦੇ ਅਨੁਸਾਰ ਹੁੰਦਾ ਹੈ , ਤਾਂ ਅਸੀਂ ਖੁਸ਼ ਤੇ ਸੰਤੁਸ਼ਟ ਮਹਿਸੂਸ ਕਰਦੇ ਹਾਂ। ਇਸ ਸੰਬੰਧ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ — ਜਿਸ ਦਾ ਮਨ ਆਪਣੇ ਵੱਸ ਵਿੱਚ ਹੈ , ਜੋ ਜਿੱਤ ਪ੍ਰਾਪਤ ਅਤੇ ਸ਼ੁੱਧ ਅੰਤਹਕਰਣ ਵਾਲਾ ਹੈ ਅਤੇ ਸੰਪੂਰਨ ਪ੍ਰਣਾਲੀਆਂ ਦਾ ਆਤਮ ਰੂਪ ਪ੍ਰਮਾਤਮਾ ਹੀ ਜਿਸ ਦੀ ਆਤਮਾ ਹੈ , ਅਜਿਹਾ ਕਰਮਯੋਗੀ ਕਰਮ ਕਰਦਾ ਹੋਇਆ ਵੀ ਉਸ ਵਿੱਚ ਲਿਪਤ ਨਹੀਂ ਹੁੰਦਾ ( 5.7) । ਇਹ ਪ੍ਰਭੂ ਵੱਲੋਂ ਇਕ ਵਿਸ਼ਵਾਸ ਪ੍ਰਗਟਾਇਆ ਗਿਆ ਹੈ ਕਿ ਸਾਡੇ ਕਾਰਜ ਕਿਨ੍ਹਾਂ ਪਰਿਸਥਿਤੀਆਂ ਵਿੱਚ ਕਲੰਕਿਤ ਨਹੀਂ ਹੋਣਗੇ। ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਕਰਮ ਕਿਸੇ ਅਜਿ...

100. ਪ੍ਰਤੀਕਿਰਿਆ ਤੋਂ ਕਿਰਿਆਵਾਦੀ ਤੱਕ

Image
  ਜੀਵਨ ਇਕ ਦੂਹਰੀ ਪ੍ਰਕਿਰਿਆ ਹੈ। ਸਾਨੂੰ ਕਈ ਤਰ੍ਹਾਂ ਦੀਆਂ ਉਤੇਜਨਾਵਾਂ ਪ੍ਰਾਪਤ ਹੁੰਦੀਆਂ ਹਨ ਅਤੇ ਅਸੀਂ ਉਨ੍ਹਾਂ ਦਾ ਜਵਾਬ ਦਿੰਦੇ ਰਹਿੰਦੇ ਹਾਂ। ਇਸੇ ਸੰਬੰਧ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਤੱਤਾਂ ਨੂੰ ਜਾਣਨ ਵਾਲਾ ਸੰਖਯੋਗੀ ਤਾਂ ਵੇਖਦਾ ਹੋਇਆ , ਸੁਣਦਾ ਹੋਇਆ , ਸਪੱਸ਼ਟ ਕਰਦਾ ਹੋਇਆ , ਸੁੰਘਦਾ ਹੋਇਆ , ਭੋਜਨ ਕਰਦਾ ਹੋਇਆ , ਘੁੰਮਦਾ ਹੋਇਆ , (5.8) ਸੌਂਦਾ ਹੋਇਆ , ਸਾਹ ਲੈਂਦਾ ਹੋਇਆ , ਬੋਲਦਾ ਹੋਇਆ , ਤਿਆਗਦਾ ਹੋਇਆ , ਗ੍ਰਹਿਣ ਕਰਦਾ ਹੋਇਆ , ਅੱਖਾਂ ਖੋਲ੍ਹਦਾ ਤੇ ਬੰਦ ਕਰਦਾ ਹੋਇਆ ਵੀ , ਨਿਰਸੰਦੇਹ ਇਹ ਸਮਝੇ ਕਿ ਮੈਂ ਕੁੱਝ ਨਹੀਂ ਕਰ ਰਿਹਾ ਇਹ ਇੰਦਰੀਆਂ ਹੀ ਸਭ ਆਪਣੇ ਆਪਣੇ ਕਾਰਜ ਕਰ ਰਹੀਆਂ ਹਨ ( 5.9) । ਇਸ ਅਸਤਿੱਤਵਵਾਦੀ ਸਲੋਕ ਵਿੱਚ ਸ੍ਰੀ ਕ੍ਰਿਸ਼ਨ ਸੱਚ ਦੇ ਗਿਆਤਾ ਦੇ ਡੂੰਘੇ ਅਨੁਭਵ ਦਾ ਵਰਨਣ ਕਰ ਰਹੇ ਹਨ। ਜਿਵੇਂ ਕਿ ਅਸੀਂ ਨਿਯਮਤ ਰੂਪ ਵਿੱਚ ਪ੍ਰਸ਼ੰਸਾ ਅਤੇ ਅਪਮਾਨ ਤੋਂ ਪੈਦਾ ਹੋਣ ਵਾਲੀਆਂ ਭਾਵਨਾਵਾਂ ਦਾ ਅਨੁਭਵ ਕਰਦੇ ਹਾਂ , ਅਸੀਂ ਵੇਖਦੇ ਹਾਂ ਕਿ ਪ੍ਰਸ਼ੰਸਾ ਸੁਣ ਕੇ ਅਸੀਂ ਆਪਣੇ ਖੁਦ ਨੂੰ ਭੁਲਾ ਦਿੰਦੇ ਹਾਂ , ਜਿਵੇਂ ਇਕ ਕਹਾਵਤ ਵਿੱਚ ਕਾਂ ਲੂੰਬੜੀ ਤੋਂ ਆਪਣੀ ਗਾਉਂਣ ਦੀ ਸਮਰੱਥਾ ਦੇ ਬਾਰੇ ਵਿੱਚ ਪ੍ਰਸ਼ੰਸਾ ਸੁਣ ਕੇ , ਆਪਣੇ ਮੂੰਹ ਦੇ ਅੰਦਰ ਰੱਖਿਆ ਮਾਸ ਦਾ ਟੁੱਕੜਾ ਹੇਠਾਂ ਸਿੱਟ ਬੈਠਦਾ ਹੈ। ਇਸੇ ਤਰ੍ਹਾਂ ਜਦੋਂ ਅਲੋਚਨਾ ਕੀਤੀ ਜਾਂਦੀ ਹੈ ਤਾਂ ਅਲੋਚਨਾ ਦੀ ਤੀਬਰਤਾ ਅਤੇ ਅਲੋਚਕ ਦੀ ਤਾਕਤ ਦੇ ਆਧਾਰ ਤੇ ਸਾਡੀ ਪ੍ਰਤੀਕਿਰਿਆ ਚੁੱਪ...

99. ਕਰਮ ਨਹੀਂ ਨਫਰਤ ਤਿਆਗੋ

Image
  ਅਗਿਆਨ ਕਾਰਨ ਵਿਅਕਤੀ ਪਦਾਰਥਕ ਸੰਪਤੀ ਨੂੰ ਹੜੱਪਣ ਵਿੱਚ ਲੱਗਾ ਰਹਿੰਦਾ ਹੈ , ਜਿਸ ਨਾਲ ਕਰਮ ਦੇ ਬੰਧਨ ਵਿੱਚ ਵਾਧਾ ਹੰੁਦਾ ਹੈ। ਜਦੋਂ ਜਾਗਰੂਕਤਾ ਦੀ ਪਹਿਲੀ ਕਿਰਨ ਉਤਰਦੀ ਹੈ ਤਾਂ ਉਹ ਤਿਆਗ ਦੇ ਬਾਰੇ ਵਿੱਚ ਸੋਚਣ ਲਗਦਾ ਹੈ , ਜਿਵੇਂ ਇਥੇ ਅਰਜਨ ਹੁਰੀਂ ਕੋਸ਼ਿਸ਼ ਕਰ ਰਹੇ ਹਨ। ਹੁਣ ਭਰਮ ਇਸ ਗੱਲ ਵਿੱਚ ਹੈ ਕਿ ਕੀ ਤਿਆਗਿਆ ਜਾਵੇ। ਆਮ ਪ੍ਰਵਿਰਤੀ ਇਹ ਹੈ ਕਿ ਸਾਰੇ ਕਰਮਾਂ ਜਾਂ ਕਾਰਜਾਂ ਨੂੰ ਤਿਆਗਿਆ ਜਾਵੇ , ਪਰ ਕਿਉਂਕਿ ਸਾਡਾ ਵੰਡੀਆਂ ਪਾਉਣ ਵਾਲਾ ਮਨ , ਜਿਹੜਾ ਕਾਰਜਾਂ ਨੂੰ ਚੰਗੇ ਜਾਂ ਬੁਰੇ ਦੇ ਰੂਪ ਵਿੱਚ ਵੰਡਦਾ ਹੈ ਦੇ ਦੁਆਰਾ ਅਸੀਂ ਕਰਮਾਂ ਨੂੰ ਵੰਡ ਲੈਂਦੇ ਹਾਂ , ਫਿਰ ਅਸੀਂ ਜਿਨ੍ਹਾਂ ਕਾਰਜਾਂ ਨੂੰ ਬੁਰਾ ਜਾਂ ਫਾਲਤੂ ਸਮਝਦੇ ਹਾਂ , ਉਨ੍ਹਾਂ ਨੂੰ ਤਿਆਗਣਾ ਚਾਹੰੁਦੇ ਹਾਂ। ਦੂਜੇ ਪਾਸੇ ਸ੍ਰੀ ਕਿ੍ਰਸ਼ਨ ਤਿਆਗ ਦੇ ਸੰਬੰਧ ਵਿੱਚ ਇਕ ਪੂਰਨ ਉਦਾਰਨ/ਨਮੂਨਾ ਪ੍ਰਸਤੁਤ ਕਰਦੇ ਹਨ ਅਤੇ ਕਹਿੰਦੇ ਹਨ: ਜੋ ਪੁਰਸ਼ ਨਾ ਕਿਸੇ ਨਾਲ ਨਫਰਤ ਕਰਦਾ ਹੈ ਤਾਂ ਨਾਂ ਹੀ ਕਿਸੇ ਦੀ ਇੱਛਾ ਕਰਦਾ ਹੈ , ਉਹ ਕਰਮਯੋਗੀ ਨਿੱਤ ਸੰਨਿਆਸੀ ਹੀ ਸਮਝਿਆ ਜਾਣਾ ਚਾਹੀਦਾ ਹੈ , ਕਿਉਂਕਿ ਰਾਗ-ਦਵੇਸ਼ (ਨਫਰਤ) ਆਦਿ ਦਵੰਧਾਂ ਤੋਂ ਰਹਿਤ ਪੁਰਸ਼ ਸੁੱਖ ਪੂਰਵਕ ਸੰਸਾਰ ਬੰਧਨ ਤੋਂ ਮੁਕਤ ਹੋ ਜਾਂਦਾ ਹੈ ( 5.3) । ਪਹਿਲੀ ਚੀਜ਼ ਜਿਸਦਾ ਸਾਨੂੰ ਤਿਆਗ ਕਰਨਾ ਚਾਹੀਦਾ ਹੈ , ਉਹ ਹੈ ਦਵੇਸ਼ (ਨਫਰਤ)। ਇਹ ਕਿਸੇ ਵੀ ਚੀਜ਼ ਵੱਲ ਹੋ ਸਕਦੀ ਹੈ , ਜਿਹੜੀ ਸਾਡੀਆਂ ਮਾਨਤਾਵਾਂ ਦੇ ਖਿਲਾਫ ਹੰੁਦੀ ਹੈ , ਜਿਵੇਂ ਧਰਮ ...

98. ਕਰੀਏ ਜਾ ਨਾ ਕਰੀਏ

Image
  ਅਰਜਨ ਪੁੱਛਦੇ ਹਨ ਕਿ ਹੇ ਕਿ੍ਰਸ਼ਨ ਤੁਸੀਂ ਕਰਮ ਨੂੰ ਤਿਆਗ ਦੇਣ ਦੀ (ਕਰਮ-ਸੰਨਿਆਸ) ਦੀ ਪ੍ਰਸ਼ੰਸਾ ਕਰਦੇ ਹੋ , ਫਿਰ ਵੀ ਤੁਸੀਂ ਕਰਮ ਕਰਨ ਦੀ ਸਲਾਹ ਵੀ ਦਿੰਦੇ ਹੋ , ਮੈਨੂੰ ਨਿਸ਼ਚਿਤ ਰੂਪ ਵਿੱਚ ਦੱਸੋ ਕਿ ਬਿਹਤਰ ਮਾਰਗ ਕਿਹੜਾ ਹੈ ( 5.1)? ਪਹਿਲਾਂ ਵੀ ਇਕ ਵਾਰ ਅਰਜਨ ਸਾਂਖਯ ਤੇ ਕਰਮ ( 3.1) ਦੇ ਮਾਰਗਾਂ ਦੇ ਵਿਚਕਾਰ ਨਿਸਚਿੰਤਤਾ ਦੀ ਤਲਾਸ਼ ਵਿੱਚ ਸਨ ( 3.2) । ਸ੍ਰੀ ਕਿ੍ਰਸ਼ਨ ਭਾਵੇਂ ਕਰਮ ਦੇ ਤਿਆਗ ਦੀ ਸਲਾਹ ਨਹੀਂ ਦਿੰਦੇ ਅਤੇ ਇਸਦੇ ਬਜਾਇ ਉਹ ਕਹਿੰਦੇ ਹਨ ਕਿ ਕਰਮ ਦੇ ਤਿਆਗ ਨਾਲ ਸਿੱਧੀ ਪ੍ਰਾਪਤ ਨਹੀਂ ਹੰੁਦੀ ( 3.4) । ਵਿਅਕਤੀ ਨੂੰ ਉਸਦੇ ਗੁਣਾਂ ਦੇ ਅਨੁਸਾਰ ਕਰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ( 3.5) । ਅਸਲ ਵਿੱਚ ਕਰਮ ਤੋਂ ਬਿਨਾਂ ਇਸ ਮਾਨਵੀ ਸਰੀਰ ਦੀ ਪਾਲਣਾ ਵੀ ਸੰਭਵ ਨਹੀਂ ਹੈ ( 3.8) । ਸ੍ਰੀ ਕਿ੍ਰਸ਼ਨ ਦੇ ਇਸ ਬਾਰੇ ਉੱਤਰ ਤੋਂ ਸਪੱਸ਼ਟਤਾ ਹੰੁਦੀ ਹੈ , ਜਦੋਂ ਉਹ ਕਹਿੰਦੇ ਹਨ ਕਿ ਕਰਮ -ਤਿਆਗ , ਸੰਖਯੋਗ ਦਾ ਹੀ ਇਕ ਭਾਗ ਹੈ। ਮੂਲ ਰੂਪ ਵਿੱਚ ਕਰਮ ਦੇ ਦੋ ਪਹਿਲੂ ਹੰੁਦੇ ਹਨ। ਇਕ ਹੈ ਕਰਤਾ ਤੇ ਦੂਜਾ ਹੈ ਕਰਮ ਫਲ। ਇਹ ਜਾਣ ਕੇ ਕਰਤਾਪਣ ਦੀ ਭਾਵਨਾ ਨੂੰ ਛੱਡਣਾ ਕਿ ਗੁਣ ਹੀ ਅਸਲ ਕਰਤਾ ਹੈ ; ਇਥੇ ਵਰਣਨਯੋਗ ਇਹ ਹੈ ਕਿ ਅਰਜਨ ਇਸ ਨੂੰ ਕਰਮ ਸੰਨਿਆਸ ਦੇ ਰੂਪ ਵਿੱਚ ਲੈ ਰਹੇ ਹਨ। ਉਹ ਬਾਅਦ ਵਿੱਚ ਕਰਮਫਲ ਦੀ ਉਡੀਕ ਕਰੇ ਬਿਨਾ ਕਰਮ ਕਰਨ ਨੂੰ ਪੂਰਾ ਕਰਨ ਦੇ ਰੂਪ ਵਿੱਚ ਲੈ ਰਹੇ ਹਨ। ਸੰਖੇਪ ਵਿੱਚ , ਅਰਜਨ ਪੁੱਛ ਰਹੇ ਹਨ ਕਿ ਕਰਤਾਪਣ ਨੂੰ ਛੱਡਣਾ...