Posts

Showing posts from December, 2024

116. ਅਧਿਆਤਮ ਦਾ ਸਹਿਜ ਮਾਰਗ

Image
  ਅਧਿਆਤਮਕ ਪੱਖ ਦੇ ਸਬੰਧ ਵਿੱਚ ਆਮ ਧਾਰਨਾ ਹੈ ਕਿ ਇਸ ਨੂੰ ਅਸਲ ਵਿੱਚ ਨਿਭਾਉਣਾ ਬਹੁਤ ਔਖਾ ਹੈ। ਸ੍ਰੀ ਕਿ੍ਰਸ਼ਨ ਨੇ ਪਹਿਲਾਂ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਛੋਟੇ ਯਤਨ ਕਰਮਯੋਗ ਵਿੱਚ ਬਹੁਤ ਲਾਭਕਾਰੀ ਸਿੱਧ ਹੰੁਦੇ ਹਨ ( 2.40) । ਉਹ ਇਸੇ ਨੂੰ ਹੋਰ ਸੌਖਾ ਕਰਕੇ ਸਮਝਾਉਂਦੇ ਹਨ , ਜਦੋਂ ਉਹ ਕਹਿੰਦੇ ਹਨ , ‘‘ ਦੁੱਖਾਂ ਨੂੰ ਨਾਸ਼ ਕਰਨ ਵਾਲਾ ਯੋਗ ਤਾਂ ਠੀਕ ਢੰਗ ਨਾਲ ਆਹਾਰ-ਵਿਹਾਰ , ਕਰਮਾਂ ਵਿੱਚ ਠੀਕ ਰੁੱਚੀ ਰੱਖਣਾ ਅਤੇ ਠੀਕ ਤਰ੍ਹਾਂ ਨਾਲ ਸੌਣ ਤੇ ਜਾਗਣ ਵਾਲੇ ਦਾ ਹੀ ਸਿੱਧ ਹੰੁਦਾ ਹੈ ’’ (6.17) । ਯੋਗ ਤੇ ਅਧਿਆਤਮਕ ਮਾਰਗ ਉਨਾਂ ਹੀ ਆਸਾਨ ਹੈ ਜਿੰਨਾ ਭੁੱਖ ਲੱਗਣ ਉੱਤੇ ਭੋਜਨ ਕਰਨਾ , ਸਮੇਂ ਉੱਤੇ ਕੰਮ ਕਰਨਾ , ਸਮੇਂ ਉੱਤੇ ਸੌਣਾ ਅਤੇ ਥੱਕ ਜਾਣ ਉੱਤੇ ਆਰਾਮ ਕਰਨਾ। ਇਸ ਤੋਂ ਇਲਾਵਾ ਤਾਂ ਬਾਕੀ ਸਿਰਫ ਗੱਲਾਂ ਹਨ ਜਿਹੜੀਆਂ ਅਸੀਂ ਆਪਣੇ ਆਪ ਜਾ ਦੂਜਿਆਂ ਨੂੰ ਦੱਸਦੇ ਹਾਂ। ਇਕ ਬੱਚੇ ਨੂੰ ਇਕ ਬੁਢੇ ਬੰਦੇ ਦੀ ਤੁਲਨਾ ਵਿੱਚ ਵਧੇਰੇ ਨੀਂਦ ਦੀ ਲੋੜ ਹੰੁਦੀ ਹੈ। ਭੋਜਨ ਦੇ ਸੰਬੰਧ ਵਿੱਚ ਸਾਡੀਆਂ ਲੋੜਾਂ ਦਿਨ ਦੀ ਸਰੀਰਕ ਗਤੀਵਿਧੀਆਂ ਦੇ ਆਧਾਰ ਉੱਤੇ ਵੱਖਰੀਆਂ ਹੋ ਸਕਦੀਆਂ ਹਨ। ਇਹ ਦਰਸਾਉਂਦਾ ਹੈ ਕਿ ‘ ਠੀਕ ਜਾਂ ਯਥਾਯੋਗ ’ ਦਾ ਅਰਥ ਵਰਤਮਾਨ ਛਿਣਾਂ ਵਿੱਚ ਜਾਗਰੂਕ ਹੋਣਾ ਹੈ। ਇਸ ਦਾ ਪਹਿਲਾਂ ਕਰਨਯੋਗ ਕਰਮ ( 6.1) ਜਾਂ ਨਿਅਤ ਕਰਮ ( 3.8) ਦੇ ਰੂਪ ਵਿੱਚ ਹਵਾਲਾ ਦਿੱਤਾ ਗਿਆ ਸੀ। ਸਾਡਾ ਦਿਮਾਗ਼ ਆਪਣੀ ਕਲਪਨਾ ਰਾਹੀਂ ਸਧਾਰਣ ਤੱਥਾਂ ਨੂੰ ਵਧਾ-ਚੜ੍ਹਾ ...

115. ਧਿਆਨ ਦਾ ਢੰਗ

Image
  ਸ੍ਰੀ ਕਿ੍ਰਸ਼ਨ ਕਹਿੰਦੇ ਹਨ , ਕਿ ਜਾਂ ਤਾਂ ਤੁਸੀਂ ਅਪਣੇ ਮਿੱਤਰ ਹੋ , ਜਾਂ ਅਪਣੇ ਦੁਸ਼ਮਣ ( 6.6) । ਆਪਣਾ ਮਿੱਤਰ ਬਣਾਉਣ ਲਈ ਉਨ੍ਹਾਂ ਨੇ ਸੁੱਖ-ਦੁੱਖ ਦੀਆਂ ਭਾਵਨਾਵਾਂ ਪ੍ਰਤੀ ( 6.7), ਸੋਨਾ-ਪੱਥਰ ਵਰਗੀਆਂ ਚੀਜਾਂ ਪ੍ਰਤੀ ( 6.8), ਮਿੱਤਰ ਤੇ ਦੁਸ਼ਮਣ ਵਰਗੇ ਲੋਕਾਂ ਪ੍ਰਤੀ ( 6.9), ਇੰਦਰੀਆਂ ਨੂੰ ਕੰਟਰੋਲ ਵਿੱਚ ਕਰਕੇ ਸੰਤੁਲਨ ਬਣਾਈ ਰੱਖਣ ਦਾ ਰਸਤਾ ਦੱਸਿਆ ( 6.8) । ਇਸਦੇ ਨਾਲ ਹੀ ਸ੍ਰੀ ਕਿ੍ਰਸ਼ਨ ਧਿਆਨ ਦਾ ਮਾਰਗ ਵੀ ਸੁਝਾਉਂਦੇ ਹਨ ( 6.10-6.15) । ਸ੍ਰੀ ਕਿ੍ਰਸ਼ਨ ਕਹਿੰਦੇ ਹਨ , ਪਦਾਰਥ ਸੰਪਤੀ ਤੋਂ ਰਹਿਤ ਇਕਾਂਤ ਵਿੱਚ ਰਹਿ ਕੇ ( 6.10), ਇਕ ਸਾਫ ਸੁਥਰੀ ਥਾਂ ਉਤੇ ਬੈਠ ਕੇ ਜੋ ਜ਼ਿਆਦਾ ਨੀਵੀਂ ਜਾਂ ਉੱਚੀ ਨਾ ਹੋਵੇ ( 6.11), ਨਿਯੰਤਰਤ ਮਨ ਦੇ ਨਾਲ , ਪਿੱਠ ਤੇ ਗਰਦਨ ਨੂੰ ਸਿੱਧਾ ਕਰਕੇ ਚਾਰੇ ਪਾਸੇ ਵੇਖਣ ਤੋਂ ਬਿਨ੍ਹਾਂ ( 6.12-6.13), ਸ਼ਾਂਤ , ਨਿਰਭੈ ਅਤੇ ਇਕਾਗਰ ਚਿੱਤ ਰਹਿ ਕੇ ( 6.14) ਅਤੇ ਨਿਰੰਤਰ ਅਪਣੇ ਆਪ ਨਾਲ ਅੰਦਰੋਂ ਜੁੜਨ ਦੀ ਕੋਸ਼ਿਸ਼ ਕਰਨ ਨਾਲ ਪਰਮ ਸ਼ਾਂਤੀ ਪ੍ਰਾਪਤ ਹੰੁਦੀ ਹੈ ( 6.15) । ਸੰਵਾਦਿਕ ਉਤੇਜਨਾਵਾਂ ਦੇ ਹਮਲੇ ਦੌਰਾਨ ਸੰਤੁਲਨ ਪ੍ਰਾਪਤ ਕਰਨਾ ਔਖਾ ਹੋ ਜਾਂਦਾ ਹੈ , ਇਸ ਲਈ ਇਕਾਂਤ ਵਿੱਚ ਰਹਿਣ ਨਾਲ ਅਸਥਾਈ ਰਾਹਤ ਮਿਲਦੀ ਹੈ। ਇਸ ਦਾ ਡੂੰਘਾ ਅਰਥ ਇਹ ਹੈ ਕਿ ਭਾਵੇਂ ਅਸੀਂ ਸਰੀਰਕ ਰੂਪ ਵਿੱਚ ਅਪਣੇ ਆਪ ਨੂੰ ਇਕਾਂਤ ਵਿੱਚ ਰੱਖਦੇ ਹਾਂ ਪਰ ਮਾਨਸਿਕ ਰੂਪ ਵਿੱਚ ਸਾਡੀ ਆਪਣੇ ਕੰਮਾਂ-ਕਾਰਾਂ , ਪ੍ਰਸਥਿਤੀਆਂ ਅਤੇ ਹੋਰ ਲੋਕਾਂ...

114. ਅਤੀ ਦਾ ਤਿਆਗ

Image
  ਸ੍ਰੀ ਕਿ੍ਰਸ਼ਨ ਨੇ ਸੋਨਾ , ਪੱਥਰ ਅਤੇ ਮੁੱਠੀ ਭਰ ਮਿੱਟੀ ਨੂੰ ਬਰਾਬਰ ਮੰਨਣ ਦੀ ਗੱਲ ਕਹਿਣ ਤੋਂ ਅੱਗੇ ( 6.8) ਕਿਹਾ ਕਿ ‘‘ ਸੁਹਿਰਦ ਮਿੱਤਰ , ਵੈਰੀ , ਰਿਸ਼ਤੇਦਾਰ , ਅਣਜਾਣ ਵਿਅਕਤੀ , ਚਿੰਤਕ , ਘਿ੍ਰਣਾਯੋਗ , ਨੇਕ ਵਿਅਕਤੀ ਅਤੇ ਰੁੱਖੇ ਵਿਅਕਤੀ ਨੂੰ ਇੱਕ ਸਮਾਨ ਸਮਝਣ ਵਾਲਾ ਵਿਅਕਤੀ ਸਭ ਤੋਂ ਸਰੇਸ਼ਟ (ਵਧੀਆ) ਹੰੁਦਾ ਹੈ ’’ (6.9) । ਸ੍ਰੀ ਕਿ੍ਰਸ਼ਨ ਚੀਜ਼ਾਂ ਤੋਂ ਸ਼ੁਰੂ ਕਰਦੇ ਹਨ ਅਤੇ ਉਨ੍ਹਾਂ ਨੂੰ ਇੱਕ ਸਮਾਨ ਮੰਨਣ ਦਾ ਸੁਝਾਅ ਦਿੰਦੇ ਹਨ। ਉਸ ਤੋਂ ਬਾਦ ਉਹ ਸਾਡੇ ਜੀਵਨ ਵਿਚਲੇ ਲੋਕਾਂ ਵੱਲ ਵਧੇ ਅਤੇ ਸਾਨੂੰ ਅਪਣੇ ਮਿੱਤਰਾਂ ਅਤੇ ਦੁਸ਼ਮਣਾਂ , ਧਰਮੀ ਅਤੇ ਅਧਰਮੀ , ਅਜਨਬੀ ਤੇ ਰਿਸ਼ਤੇਦਾਰਾਂ ਨੂੰ ਬਰਾਬਰ ਸਮਝਣ ਲਈ ਕਿਹਾ। ਅਸੀਂ ਆਪਣੇ ਆਸ ਪਾਸ ਦੇ ਲੋਕਾਂ ਦਾ ਜਿਸ ਢੰਗ ਨਾਲ ਵਰਗੀਕਰਨ ਕਰਦੇ ਹਾਂ , ਉਨ੍ਹਾਂ ਪ੍ਰਤੀ ਸਾਡਾ ਵਿਚਾਰ ਉਸੇ ਵਰਗੀਕਰਨ ਉਤੇ ਅਧਾਰਤ ਹੰੁਦਾ ਹੈ। ਦਿਲਚਸਪ ਗੱਲ ਇਹ ਹੈ ਕਿ ਸਾਡੇ ਲਈ ਇਕ ਦੋਸਤ ਕਿਸੇ ਦੂਜੇ ਵਿਅਕਤੀ ਦਾ ਦੁਸ਼ਮਣ ਹੋ ਸਕਦਾ ਹੈ , ਅਤੇ ਅੱਜ ਦਾ ਇਕ ਦੋਸਤ ਕੱਲ੍ਹ ਨੂੰ ਸਾਡਾ ਦੁਸ਼ਮਣ ਬਣ ਸਕਦਾ ਹੈ , ਜੋ ਇਹ ਦਰਸਾਉਂਦਾ ਹੈ ਕਿ ਇਹ ਸਾਰੀ ਵੰਡ ਸਥਿਤੀ ਸੰਬੰਧੀ ਜਾਂ ਪੱਖਪਾਤੀ ਹੈ। ਇਸੇ ਲਈ ਸ੍ਰੀ ਕਿ੍ਰਸ਼ਨ ਇਸ ਸਾਰੀ ਵੰਡ ਨੂੰ ਛੱਡ ਕੇ ਉਨ੍ਹਾਂ ਨਾਲ ਇੱਕ ਸਮਾਨ ਵਿਹਾਰ ਕਰਨ ਦਾ ਸੁਝਾਅ ਦਿੰਦੇ ਹਨ। ਸ੍ਰੀ ਕਿ੍ਰਸ਼ਨ ਇਸ਼ਾਰਾ ਕਰਦੇ ਹਨ ਕਿ ਚੀਜ਼ਾਂ , ਲੋਕਾਂ ਅਤੇ ਰਿਸ਼ਤਿਆਂ ਦੇ ਮਾਮਲੇ ਵਿੱਚ ਲੋਕਾਂ ਅਤੇ ਰਿਸ਼ਤਿਆਂ ਨੂੰ ਉਪਭੋਗ (ਵਰਤੋ...

113. ਪ੍ਰਸਥਿਤੀਆਂ ਨੂੰ ਯਥਾਰਥਕ ਰੂਪ ਵਿੱਚ ਸਵੀਕਾਰਨਾ

Image
  ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਜਿਸਦਾ ਅੰਤਹਕਰਣ ਗਿਆਨ-ਵਿਗਿਆਨ ਨਾਲ ਤ੍ਰਿਪਤ ਹੈ , ਜਿਸ ਦੀ ਸਥਿਤੀ ਵਿਕਾਰ ਰਹਿਤ ਹੈ , ਜਿਸ ਨੇ ਇੰਦਰੀਆਂ ਉਤੇ ਭਲੀਭਾਂਤ ਜਿੱਤ ਪ੍ਰਾਪਤ ਕਰ ਲਈ ਹੈ ਅਤੇ ਜਿਸ ਲਈ ਮਿੱਟੀ , ਪੱਥਰ ਤੇ ਸੋਨਾ ਬਰਾਬਰ ਹਨ , ਉਹ ਯੋਗੀ ਮੁਕਤ ਅਰਥਾਤ ਭਗਵਤ ਪ੍ਰਾਪਤ ਹੈ ’’ (6.8) । ਗਿਆਨ ਆਪਣੇ ਆਪ ਦੇ ਬਾਰੇ ਵਿੱਚ ਜਾਗਰੂਕਤਾ ਹੈ ਅਤੇ ਜਦੋਂ ਕੋਈ ਇਸ ਨੂੰ ਪ੍ਰਾਪਤ ਕਰਦਾ ਹੈ , ਤਾਂ ਉਹ ਸੰਤੁਸ਼ਟ ਹੰੁਦਾ ਹੈ। ਵਿਗਿਆਨ ਦੀ ਵਿਆਖਿਆ ਚੀਜ਼ਾਂ ਅਤੇ ਲੋਕਾਂ ਦੇ ਬਾਰੇ ਵਿੱਚ ਜਿਗਿਆਸਾ ਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ। ਇਨ੍ਹਾਂ ਸਾਰੀਆਂ ਜਿਗਿਆਸਾਵਾਂ ਦਾ ਉਨ੍ਹਾਂ ਦੇ ਉੱਤਰਾਂ ਸਮੇਤ ਸੰਗ੍ਰਹਿ ਹੋਰ ਕੁਝ ਨਹੀਂ ਸਗੋਂ ਉਹ ਗਿਆਨ ਹੈ , ਜੋ ਹਮੇਸ਼ਾ ਅਤੀਤ ਦਾ ਹੰੁਦਾ ਅਤੇ ਇਹ ਕਿਤਾਬਾਂ ਵਿੱਚ ਉਪਲੱਭਦ ਹੰੁਦਾ ਹੈ। ਆਂਤਰਿਕ ਯਾਤਰਾ ਦੇ ਮੁੱਢਲੇ ਚਰਣਾਂ ਵਿੱਚ ਜਿਗਿਆਸਾ ਸਹਾਇਕ ਹੰੁਦੀ ਹੈ , ਪਰ ਇਸਦੀ ਇੱਕ ਸੀਮਾ ਹੰੁਦੀ ਹੈ। ਇਥੋਂ ਤੱਕ ਕਿ ਵਿਗਿਆਨ ਨੂੰ ਵੀ ਆਪਣੀਆਂ ਸੀਮਾਵਾਂ ਨਾਲ ਸੰਤੁਸ਼ਟ ਹੋਣਾ ਪੈਂਦਾ ਹੈ , ਜਿਵੇਂ ਕਿ ਅਨਿਸ਼ਚਿਤਤਾ ਦੇ ਸਿਧਾਂਤ ਅਤੇ ਕਣਾਂ ਅਤੇ ਤਰੰਗਾਂ ਵਿੱਚ ਦੂਹਰਾਪਣ ਆਦਿ। ਦੂਜੇ ਪਾਸੇ ਹੋਂਦ ਲਗਾਤਾਰ ਬਦਲਦੀ ਰਹਿੰਦੀ ਹੈ। ਜਿਗਿਆਸਾ ਉੱਤਰ ਲੱਭਦੀ ਹੈ , ਜਦੋਂ ਕਿ ਹੋਂਦ (ਅਸਤਿੱਤਵ) ਅਨੁਭਵਾਂ ਦੇ ਰੂਪ ਵਿੱਚ ਉੱਤਰ ਦਿੰਦੀ ਹੈ , ਜੋ ਸਾਡੇ ਵਿਚੋਂ ਹਰ ਇਕ ਦੇ ਵੱਖ ਵੱਖ ਹੰੁਦੇ ਹਨ , ਅਤੇ ਇਨ੍ਹਾਂ ਨੂੰ ਸਾਂਝਾ ਕਰਨ ਦਾ ਕੋਈ ਢੰਗ ਨਹੀਂ...

112. ਅੰਦਰੂਨੀ ਦੁਸ਼ਮਣ ਤੋਂ ਸਾਵਧਾਨ

Image
  ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ , ਵਿਅਕਤੀ ਆਪਣਾ ਉਭਾਰ ਕਰਨ ਅਤੇ ਆਪਣੇ ਆਪ ਨੂੰ ਨੀਵਾਂ ਡੇਗਣ ਲਈ ਖੁਦ ਜ਼ਿੰਮੇਵਾਰ ਹੰੁਦਾ ਹੈ। ( 6.5) ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਇੱਕ ਮਾਰਗ ਸੁਝਾਉਂਦੇ ਹਨ , ਜਦੋਂ ਉਹ ਕਹਿੰਦੇ ਹਨ , ‘‘ ਜਿਸ ਨੇ ਆਪਣੇ ਆਪ ਨੂੰ ਜਿੱਤ ਲਿਆ , ਉਸ ਲਈ ਉਸ ਦਾ ਆਪਣਾ ਆਪ ਹੀ ਉਸਦਾ ਮਿੱਤਰ ਹੈ , ਅਤੇ ਜਿਸਨੇ ਆਪਣੇ ਆਪ ਉੱਤੇ ਜਿੱਤ ਪ੍ਰਾਪਤ ਨਹੀਂ ਕੀਤੀ , ਉਸ ਲਈ ਉਸ ਦਾ ਆਪਣਾ ਆਪ ਹੀ ਦੁਸ਼ਮਣ ਹੈ ’’ (6.6) । ਮੂਲ ਬਾਤ ਆਪਣੇ ਆਪ ਉਤੇ ਜਿੱਤ ਪ੍ਰਾਪਤ ਕਰਨਾ ਹੈ। ਆਤਮਾ , ਜਿਸ ਦਾ ਅਰਥ ਹੈ ਸਵੈ , ਸਲੋਕ 6.5 ਅਤੇ 6.6 ਵਿੱਚ ਬਾਰਾਂ ਵਾਰੀ ਅਸਪਸ਼ਟ ਰੂਪ ਵਿੱਚ ਆਇਆ ਹੈ , ਜਿਸ ਦੀਆਂ ਕਈ ਵਿਆਖਿਆਵਾਂ ਹੋ ਸਕਦੀਆਂ ਹਨ। ਪਰ , ਇੱਕ ਸਾਧਕ ਲਈ ਅਗਲੇ ਸਲੋਕਾਂ ਵਿੱਚ ਨਿਰਧਾਰਤ ਸੰਦਰਭ ਆਤਮਾ ਉੱਤੇ ਜਿੱਤ ਪ੍ਰਾਪਤ ਕਰਨ ਦੇ ਮੂਲ ਪੱਖ ਦੇ ਬਾਰੇ ਵਿੱਚ ਸਪੱਸ਼ਟਤਾ ਪ੍ਰਦਾਨ ਕਰੇਗਾ। ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਉਸ ਵਿਅਕਤੀ ਲਈ , ਜਿਸ ਨੇ ਆਪਣੇ ਆਪ ਉੱਤੇ ਕਾਬੂ ਪਾ ਲਿਆ ਹੈ ਉਸ ਕੋਲ ਪਰਮਾਤਮਾ   ਪਹਿਲਾਂ ਹੀ ਪੁੱਜ ਚੁੱਕਾ ਹੰੁਦਾ ਹੈ , ਕਿਉਂਕਿ ਉਸ ਨੇ ਸ਼ਾਂਤ ਅਵਸਥਾ ਪ੍ਰਾਪਤ ਕਰ ਲਈ ਹੰੁਦੀ ਹੈ। ਉਹ , ਗਰਮੀ ਤੇ ਸਰਦੀ , ਸੁੱਖ ਅਤੇ ਦੁੱਖ , ਅਤੇ ਇਸੇ ਤਰ੍ਹਾਂ ਮਾਨ ਅਤੇ ਅਪਮਾਨ ਵਿੱਚ ਸਮਤੋਲ ਬਣਾਈ ਰੱਖਦਾ ਹੈ ( 6.7) । ਇਸ ਦਾ ਅਰਥ ਹੈ ਕਿ ਉਹ ਚਿਰ ਸਥਾਈ ਦਵੰਧਾਂ ਤੋਂ ਪਾਰ ਹੋ ਗਿਆ ਹੈ। ਅਰਜਨ ਨੇ ਕਈ-ਯੁੱਧਾਂ ਵਿੱਚ ਜਿੱਤ ਪ੍ਰਾਪ...