Posts

Showing posts from November, 2024

111. ਆਪਣੇ ਆਪ ਨਾਲ ਮਿੱਤਰਤਾ

Image
  ਸ੍ਰੀ ਕਿ੍ਰਸ਼ਨ ਅਰਜਨ ਨੂੰ ਕਹਿੰਦੇ ਹਨ , ‘‘ ਮਨੁੱਖ ਆਪਣੇ ਆਪ ਉੱਚਾ ਉੱਠੇ , ਅਤੇ ਆਪਣੇ ਆਪ ਨੂੰ ਨੀਵਾਂ ਨਾ ਹੋਣ ਦੇਵੇ , ਕਿਉਂਕਿ ਮਨੁੱਖ ਆਪ ਹੀ ਆਪਣਾ ਦੋਸਤ ਹੈ ਤੇ ਆਪ ਹੀ ਆਪਣਾ ਦੁਸ਼ਮਣ ਹੈ ’’ (6.5) । ਮਿੱਤਰਤਾ ਦੀ ਤਰ੍ਹਾਂ ਹੀ ਇਸ ਹਵਾਲਾ ਅਧੀਨ ਸਲੋਕ ਦੇ ਵੀ ਬਹੁਤ ਸਾਰੇ ਪੱਖ ਹਨ। ਸਭ ਤੋਂ ਪਹਿਲਾਂ ਇਹ ਸਲੋਕ ਹਰ ਇਕ ਮਨੁੱਖ ਉੱਤੇ ਅਪਣੇ ਆਪ ਨੂੰ ਉੱਪਰ ਚੁੱਕਣ ਦੀ ਜ਼ਿੰਮੇਵਾਰੀ ਤਹਿ ਕਰਦਾ ਹੈ। ਇਹ ਇਕ ਆਮ ਪ੍ਰਵਿਰਤੀ ਹੈ ਕਿ ਅਸੀਂ ਆਪਣੀ ਅਸਫਲਤਾ ਦਾ ਦੋਸ਼ ਪਰਿਵਾਰ , ਦੋਸਤਾਂ , ਸਹਿਕਰਮੀਆਂ , ਪ੍ਰਸਥਿਤੀਆਂ , ਕੰਮ ਕਰਨ ਦੀ ਸਥਿਤੀ ਅਤੇ ਦੇਸ਼ ਆਦਿ ਕਿਸੇ ਹੋਰ ਉੱਤੇ ਸੁੱਟ ਦਿੰਦੇ ਹਾਂ। ਜਦੋਂ ਕਰਮ ਕੀਤੇ ਜਾਂਦੇ ਹਨ , ਜਿਨ੍ਹਾਂ ਨੂੰ ਜਾਂ ਤਾਂ ਬੁਰਾ ਮੰਨਿਆ ਜਾਂਦਾ ਹੈ , ਜਾਂ ਫਿਰ ਇੱਛਾਪੂਰਨ ਕਰਮਫਲ ਨਹੀਂ ਮਿਲਦਾ ਹੈ , ਤਾਂ ਅਸੀਂ ਅਪਣੇ ਆਪ ਨੂੰ ਦੋਸ਼ੀ ਮੰਨਦੇ ਹਾਂ ਅਤੇ ਪਛਤਾਵੇ ਨਾਲ ਭਰ ਜਾਂਦੇ ਹਾਂ। ਇਸ ਦਾ ਸਿੱਟਾ ਇਹ ਹੰੁਦਾ ਹੈ ਕਿ ਬੰਦਾ ਦੂਜਿਆਂ ਪ੍ਰਤੀ ਈਰਖਾ ਤੇ ਕੜਵਾਹਟ ਪੈਦਾ ਕਰਨ ਲੱਗਦਾ ਹੈ , ਜਿਹੜੀ ਕਦੇ ਕਦੇ ਜੀਵਨ ਭਰ ਚਲਦੀ ਰਹਿੰਦੀ ਹੈ। ਦੂਜੇ ਪਾਸੇ ਜਦੋਂ ਵੀ ਅਸੀਂ ਆਪਣੇ ਪਛਤਾਵੇ ਨੂੰ ਯਾਦ ਕਰਦੇ ਹਾਂ ਤਾਂ ਅਸੀਂ ਵਾਰ ਵਾਰ ਖੁਦ ਨੂੰ ਦੋਸ਼ੀ ਮੰਨ ਕੇ ਸਜ਼ਾ ਦਿੰਦੇ ਹਾਂ। ਪ੍ਰਸਥਿਤੀ ਭਾਵੇਂ ਕਿਹੋ ਜਿਹੀ ਵੀ ਹੋਵੇ ਇਹ ਸਲੋਕ ਸਾਨੂੰ ਖੁਦ ਨੂੰ ਬਿਹਤਰ ਬਣਾਉਣ ਵਿੱਚ ਮੱਦਦ ਕਰਦਾ ਹੈ। ਸ੍ਰੀ ਕਿ੍ਰਸ਼ਨ ਨੇ ਪਹਿਲਾਂ ਸਾਨੂੰ ਸਲੋਕ 3.34 ਵਿੱਚ ਇਹ ...

110. ਧਰੁੱਵੀਕਰਨ ਤੋਂ ਪਾਰ ਸ਼ਾਂਤ ਅਵਸਥਾ

Image
  ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਜਿਸ ਨੂੰ ਸਾਡੇ ਸ਼ਾਸਤਰ ਸੰਨਿਆਸ ਕਹਿੰਦੇ ਹਨ , ਉਸੇ ਨੂੰ ਤੂੰ ਯੋਗ ਸਮਝ , ਕਿਉਂਕਿ ਸੰਕਲਪਾਂ ਦਾ ਤਿਆਗ ਨਾ ਕਰਨ ਵਾਲਾ ਕੋਈ ਵੀ ਪੁਰਸ਼ ਯੋਗੀ ਨਹੀਂ ਹੰੁਦਾ ’’ (6.2) । ਇਸ ਤੋਂ ਪਹਿਲਾਂ ਸਲੋਕ 4.19 ਵਿੱਚ ਇਹ ਕਿਹਾ ਗਿਆ ਸੀ ਕਿ ਇਕ ਮਹਾਂਪੁਰਸ਼ ਦੇ ਕਰਮ , ਕਾਮਨਾ ਅਤੇ ਸੰਕਲਪ ਤੋਂ ਮੁਕਤ ਹੰੁਦੇ ਹਨ (ਕਾਮਸੰਕਲਪ ਵਰਜਿਤਾ:)। ਸ੍ਰੀ ਕਿ੍ਰਸ਼ਨ ਅੱਗੇ ਕਹਿੰਦੇ ਹਨ , ‘‘ ਉਸ ਆਤਮਾ ਲਈ , ਜਿਹੜੀ ਯੋਗ ਵਿੱਚ ਰੂੜ੍ਹ (ਪੱਕਾ) ਹੋਣ ਦੀ ਇੱਛਾ ਰੱਖਦੀ ਹੈ , ਉਸ ਲਈ ਕਰਮ ਹੀ ਇਕ ਸਾਧਨ ਹੈ , ਇਕ ਮਹਾਂਪੁਰਸ਼ ਲਈ ਜਿਹੜਾ ਯੋਗ ਵਿੱਚ ਪਹਿਲਾਂ ਹੀ ਰੂੜ੍ਹ ਹੈ , ਸ਼ਾਂਤ ਅਵਸਥਾ ਹੀ ਮੁਕਤੀ ਦਾ ਇਕ ਸਾਧਨ ਹੈ ( 6.3) । ਜਦੋਂ ਕੋਈ ਪੁਰਸ਼ ਨਾ ਹੀ ਇੰਦਰਿਆਵੀ ਸੁੱਖਾਂ ਨਾਲ ਅਤੇ ਨਾ ਹੀ ਕਰਮਾਂ ਨਾਲ ਜੁੜਿਆ ਹੰੁਦਾ ਹੈ , ਅਜਿਹੇ ਪੁਰਸ਼ ਨੂੰ ਯੋਗ-ਵਿਗਿਆਨ ਵਿਚ ਇਨ੍ਹਾਂ ਤੋਂ ਉੱਚਾ ਉਠਿੱਆ ਹੋਇਆ ਸਮਝਿਆ ਜਾਂਦਾ ਹੈ , ਕਿਉਂਕਿ ਉਸ ਨੇ ਸਾਰੀਆਂ ਇੱਛਾਵਾਂ ਅਤੇ ਕਰਮਾਂ ਦੇ ਨਤੀਜਿਆਂ (ਕਰਮਫਲ) ਦਾ ਤਿਆਗ ਕੀਤਾ ਹੰੁਦਾ ਹੈ ’’ (6.4) । ਸਾਡਾ ਮੰਨਣਾ ਇਹ ਹੈ ਕਿ ਕਰਮ ਮਨਬਾਂਛਿਤ ਕਰਮਫਲ ਪ੍ਰਾਪਤ ਕਰਨ ਤੋਂ ਪ੍ਰੇਰਿਤ ਹੰੁਦੇ ਹਨ , ਨਹੀਂ ਤਾਂ ਕੋਈ ਵੀ ਬੰਦਾ ਕਰਮ ਕਿਉਂ ਕਰੇਗਾ। ਇਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜੇ ਅਸੀਂ ਕਿਸੇ ਚੀਜ਼ ਦੇ ਬਾਰੇ ਵਿੱਚ ਜਾਣਦੇ ਹੀ ਨਹੀਂ ਹਾਂ ਜਾਂ ਉਸਦਾ ਅਨੁਭਵ ਨਹੀਂ ਕੀਤਾ ਹੈ ਤਾਂ ਇਸ ਦਾ ਅਰਥ ਇਹ ਨਹੀਂ ਹੈ ਕਿ ਉਸ ਚੀ...

109. ਜੋ ਕਰਮਫਲ ਤਿਆਗ ਦੇਵੇ ਉਹੀ ਸੰਨਿਆਸੀ ਹੈ

Image
  ਜ਼ਿੰਦਗੀ ਵਿਚ ਬਹੁਤ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ ਅਤੇ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਉਨ੍ਹਾਂ ਨਾਲ ਕਿਵੇਂ ਨਿਪਟਦੇ ਹਾਂ। ਇਹ ਸੁਭਾਵਕ ਹੀ ਹੈ ਕਿ ਜਦੋਂ ਕੋਈ ਬੰਦਾ ਕਿਸੇ ਔਖੇ ਦੌਰ ਵਿਚੋਂ ਲੰਘ ਰਿਹਾ ਹੰੁਦਾ ਹੈ ਤਾਂ ਉਹ ਨਿਰਾਸ਼ ਹੋ ਜਾਂਦਾ ਹੈ , ਅਤੇ ਕਰਮਾਂ ਨੂੰ ਤਿਆਗਣ ਵੱਲ ਖਿੱਚਿਆ ਜਾਂਦਾ ਹੈ , ਕਿਉਂਕਿ ਸਾਨੂੰ ਸਭ ਨੂੰ ਇਹ ਵਹਿਮ ਹੈ ਕਿ ਸਾਡੇ ਕਰਮਾਂ ਦੇ ਨਾਲ ਨਾਲ ਦੂਜਿਆਂ ਦੇ ਕਰਮ ਵੀ ਸਾਨੂੰ ਸੁੱਖ ਜਾਂ ਦੁੱਖ ਪ੍ਰਦਾਨ ਕਰਦੇ ਹਨ। ਅਰਜਨ ਵੀ ਇਸੇ ਵਹਿਮ ਵਿਚੋਂ ਗੁਜ਼ਰ ਰਹੇ ਹਨ ਅਤੇ ਯੁੱਧ ਲੜਨ ਦਾ ਕਰਮ ਛੱਡਣਾ ਚਾਹੰੁਦੇ ਹਨ। ਸ੍ਰੀ ਕਿ੍ਰਸ਼ਨ ਸਪੱਸ਼ਟ ਕਰਦੇ ਹਨ ਕਿ ‘‘ ਜੋ ਪੁਰਸ਼ ਕਰਮ ਫਲ ਦੀ ਆਸ ਨੂੰ ਤਿਆਗ ਕੇ ਕਰਨਯੋਗ ਕਾਰਜ ਕਰਦਾ ਹੈ , ਉਹ ਸੰਨਿਆਸੀ ਅਤੇ ਯੋਗੀ ਹੈ , ਅਤੇ ਕੇਵਲ ਕਿਰਿਆਵਾਂ ਦਾ ਤਿਆਗ ਕਰਨ ਵਾਲਾ ਯੋਗੀ ਨਹੀਂ ਹੈ ’’ (6.1) । ਕਰਨਯੋਗ ਕਰਮ ਦੇ ਸੰਬੰਧ ਵਿੱਚ ਜਿੰਨਾ ਵੀ ਜਿਆਦਾ ਸਪਸ਼ਟੀਕਰਨ ਦਿੱਤਾ ਜਾਵੇ ਉਹ ਉਨਾਂ ਹੀ ਜ਼ਿਆਦਾ ਉਲਝਣਾਂ ਪੈਦਾ ਕਰ ਸਕਦਾ ਹੈ ਕਿਉਂਕਿ ਇਹ ਲਾਜ਼ਮੀ ਤੌਰ ਤੇ ਅਨੁਭਵ ਨਾਲ ਸੰਬੰਧਤ ਹੈ। ਤੈਰਨਾ ਸਿੱਖਣ ਲਈ ਬੰਦੇ ਨੂੰ ਪਾਣੀ ਵਿੱਚ ਗੋਤੇ ਲਾਉਣੇ ਪੈਂਦੇ ਹਨ , ਇਸੇ ਤਰ੍ਹਾਂ ਕਰਨਯੋਗ ਕਰਮ ਨੂੰ ਸਮਝਣ ਲਈ ਜੀਵਨ ਦਾ ਅਨੁਭਵ ਪ੍ਰਾਪਤ ਕਰਨਾ ਪੈਂਦਾ ਹੈ। ਇੰਦਰੀਆਂ ਦੀ ਸਹਾਇਤਾ ਤੋਂ ਬਿਨਾ ਖ਼ੁਸ਼ ਰਹਿਣਾ ਸਾਡੇ ਵਿਕਾਸ ਨੂੰ ਮਾਪਣ ਦਾ ਅਜਿਹਾ ਹੀ ਮਾਨਦੰਡ ਹੈ , ਜਿਵੇਂ ਤਰਨਾ ਸਿੱਖਣ ਲਈ ਤੈਰਨਾ। ਇਸੇ ਤ...