16. ਤਿੰਨਾਂ ਗੁਣਾਂ ਨੂੰ ਪਾਰ ਕਰਨਾ (ਗੁਣਾਤੀਤ)
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਕਿਸੇ ਕਰਮ ਦਾ ਕੋਈ ਕਰਤਾ ਨਹੀਂ ਹੁੰਦਾ। ਕਰਮ ਅਸਲ ਵਿੱਚ ਸਤ , ਰਜ ਅਤੇ ਤਮ ਗੁਣ ਜਿਹੜੇ ਪ੍ਰਕਿਰਤੀ ਦਾ ਭਾਗ ਹਨ , ਦੇ ਪਰਸਪਰ ਪ੍ਰਭਾਵ ਦਾ ਪਰਿਣਾਮ ਹੁੰਦਾ ਹੈ। ਸ੍ਰੀ ਕ੍ਰਿਸ਼ਨ ਅਰਜਨ ਨੂੰ ਦੁੱਖਾਂ ਤੋਂ ਮੁਕਤ ਹੋਣ ਲਈ ਇਨ੍ਹਾਂ ਗੁਣਾਂ ਨੂੰ ਪਾਰ ਕਰਨ ਦੀ ਸਲਾਹ ਦਿੰਦੇ ਹਨ। ਅਰਜਨ ਇਹ ਜਾਣਨਾ ਚਾਹੁੰਦਾ ਹੈ ਕਿ ਇਹ ਗੁਣਾਂ ਤੋਂ ਉੱਤੇ ਹੋਣਾ ਕੀ ਹੁੰਦਾ ਹੈ , ਅਤੇ ਜਦੋਂ ਕੋਈ ਵਿਅਕਤੀ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਉਹ ਕਿਹੋ ਜਿਹਾ ਹੁੰਦਾ ਹੈ। ਗੀਤਾ ਦੀ ਨੀਂਹ , ਜਿਵੇਂ ਦਵੰਧ ਨੂੰ ਤਿਆਗਣਾ , ਗਵਾਹ ਵਜੋਂ ਹੈਸੀਅਤ ਰੱਖਣੀ ਅਤੇ ਸਮਾਨਤਾ ਦੇ ਬਾਰੇ ਵਿੱਚ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ। ਸ੍ਰੀ ਕ੍ਰਿਸ਼ਨ ਸਾਨੂੰ ਸੁਝਾਉਂਦੇ ਹਨ ਕਿ ਇਨ੍ਹਾਂ ਤਿੰਨਾਂ ਦਾ ਸੰਜੋਗ ਸਾਨੂੰ ਗੁਣਾਤੀਤ ਜਾਂ ਗੁਣਾ ਤੋਂ ਪਾਰ ਕਰਾਉਂਦਾ ਹੈ। ਸ੍ਰੀ ਕ੍ਰਿਸ਼ਨ ਦੇ ਅਨੁਸਾਰ ਇਕ ਵਿਅਕਤੀ ਜਿਸ ਨੇ ਗੁਣਾਤੀਤ ਦੀ ਸਥਿਤੀ ਪ੍ਰਾਪਤ ਕਰ ਲਈ ਹੈ , ਉਹ ਇਹ ਮਹਿਸੂਸ ਕਰਦਾ ਹੈ ਕਿ ਗੁਣ ਆਪਸ ਵਿੱਚ ਪ੍ਰਭਾਵ ਪਾਉਂਦੇ ਹਨ , ਇਸ ਲਈ ਉਹ ਇਕ ਸਾਖਸ਼ੀ ਜਾਂ ਗਵਾਹ ਬਣ ਕੇ ਵਿਚਰਦਾ ਹੈ। ਉਹ ਨਾ ਤਾਂ ਕਿਸੇ ਵਿਸ਼ੇਸ਼ ਗੁਣ ਲਈ ਤਰਸਦਾ ਹੈ ਅਤੇ ਨਾ ਹੀ ਉਹ ਕਿਸੇ ਦੇ ਵਿਰੁੱਧ ਹੁੰਦਾ ਹੈ। ਗੁਣਾਤੀਤ ਇਕੋ ਵੇਲੇ ਦਵੰਧਾਤੀਤ (ਦਵੰਧ ਤੋਂ ਪਰੇ) ਵੀ ਹੈ। ਸੁੱਖ-ਦੁੱਖ ਦੇ ਵਿਰੋਧਾਂ ਨੂੰ ਸਮਝ ਕੇ ਉਹ ਦੋਹਾਂ ਦੇ ਪ੍ਰਤੀ ਨਿਰਪੱਖ ਰਹਿੰਦਾ ਹੈ। ਉਹ ਪ੍ਰਸ਼ੰਸਾ ਤੇ ਅਲੋਚਨਾ ਪ੍ਰਤੀ...