Posts

Showing posts from July, 2024

93. ਸੰਤੁਸ਼ਟੀ ਹੀ ਅੰਮ੍ਰਿਤ

Image
  ਸ੍ਰੀ ਕਿ੍ਰਸ਼ਨ ਨੇ ਦੋ ਥਾਵਾਂ ਉੱਤੇ ( 3.9 ਤੋਂ 3.15 ਅਤੇ 4.23 ਤੋਂ 4.32) ਯੱਗ ਰੂਪੀ ਨਿਰਸਵਾਰਥ ਕਰਮ ਦੀ ਗੱਲ ਕੀਤੀ ਹੈ। ਉਹ ਸਾਵਧਾਨ ਕਰਦੇ ਹਨ ਕਿ ਪ੍ਰੇਰਤ ਕਾਰਜ ਸਾਨੂੰ ਕਰਮ-ਬੰਧਨ ਵਿੱਚ ਬੰਨ੍ਹਦੇ ਹਨ ਅਤੇ ਅਨਾਸਕਤੀ , ਜੋ ਆਸਕਤੀ ਅਤੇ ਵਿਰਕਤੀ ਤੋਂ ਪਾਰ ਹੈ , ਨਾਲ ਕਰਮ ਕਰਨ ਦੀ ਸਲਾਹ ਦਿੰਦੇ ਹਨ ( 3.9) । ਉਹ ਹੋਰ ਵੀ ਦੱਸਦੇ ਹਨ ਕਿ ਯੱਗ ਦੇ ਨਿਰਸਵਾਰਥ ਕਰਮ ਵਿੱਚ ਸਰਬਉੱਚ ਸ਼ਕਤੀ ਸਮਾਈ ਹੰੁਦੀ ਹੈ ( 3.15) ਅਤੇ ਸ਼ੁਰੂ ਵਿੱਚ ਇਸੇ ਸ਼ਕਤੀ ਦੀ ਵਰਤੋਂ ਕਰਕੇ ਉਸ ਪ੍ਰਮਾਤਮਾ ਨੇ ਸਿ੍ਰਸ਼ਟੀ ਦੀ ਰਚਨਾ ਕੀਤੀ ਹੈ ( 3.10) । ਉਨ੍ਹਾਂ ਨੇ ਯੱਗ ਦੇ ਕਈ ਉਦਾਹਰਣ ਦਿੱਤੇ ਹਨ ( 4.23 ਤੋਂ 4.32) ਅਤੇ ਇਹ ਸਿੱਟਾ ਕੱਢਿਆ ਕਿ ਉਨ੍ਹਾਂ ਸਾਰੇ ਕਰਮਾਂ ਦੇ ਵੱਖ ਵੱਖ ਰੂਪ ਹਨ , ਅਤੇ ਇਹ ਸਮਝ ਸਾਨੂੰ ਮੁਕਤ ਕਰ ਦੇਵੇਗੀ ( 4.32) । ਇਹ ਸਾਨੂੰ ਪ੍ਰਭੂ ਦੁਆਰਾ ਮੁਕਤੀ ਦੀ ਗਰੰਟੀ ਦਿੱਤੀ ਗਈ ਹੈ। ਇਸਦੇ ਇਲਾਵਾ ਪਾਪ ਦੇ ਬਾਰੇ ਵਿੱਚ ਸ੍ਰੀ ਕਿ੍ਰਸ਼ਨ ਨੇ ਸੰਕੇਤ ਦਿੱਤਾ ਹੈ ( 2.38 ਅਤੇ 4.21) ਕਿ ਸੁੱਖ-ਦੁੱਖ , ਲਾਭ-ਹਾਨੀ , ਜਿੱਤ-ਹਾਰ ਦੇ ਦਵੰਧਾਂ ਦੇ ਵਿਚਕਾਰ ਅਸੰਤੁਲਨ ਤੋਂ ਪੈਦਾ ਹੋਣ ਵਾਲੀ ਕਿਰਿਆ ਹੀ ਪਾਪ ਹੈ , ਜਿਸਦੇ ਨਤੀਜੇ ਵਜੋਂ ਸਦੀਵੀ ਦੋਸ਼ , ਪਛਤਾਵਾ , ਦਵੈਸ਼ ਅਤੇ ਘਿਰਣਾ ਦੇ ਰੂਪ ਵਿੱਚ ਕਰਮ ਬੰਧਨ ਆਦਿ ਪੈਦਾ ਹੰੁਦੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਹੈ ਕਿ ਜਿਸਦਾ ਅੰਦਰੂਨੀ ਮਨ ਅਤੇ ਇੰਦਰੀਆਂ ਸਹਿਤ ਸਰੀਰ ਜਿੱਤਿਆ ਹੋਇਆ ਹੈ , ਅਤੇ ਜਿਸਨੇ ਹਰ ਤਰ੍...

92. ਸਾਹ ਕਿਰਿਆ ਰਾਹੀਂ ਅਨੰਦ

Image
  ਮਨੁੱਖੀ ਸਰੀਰ ਅੰਦਰ ਕੁਝ ਗਤੀਵਿਧੀਆਂ , ਜਿਵੇਂ ਦਿਲ ਦੀ ਧੜਕਣ , ਸਵੈਚਲਿਤ ਹੰੁਦੀਆਂ ਹਨ , ਭਾਵੇਂ ਉਹ ਇਕ ਨਿਰਧਾਰਤ ਲੈਅ ਦੀ ਪਾਲਣਾ ਜ਼ਰੂਰ ਕਰਦੀਆਂ ਹਨ। ਪਰ ਕੁਝ ਗਤੀਵਿਧੀਆਂ ਅਜਿਹੀਆਂ ਹਨ , ਜਿਵੇਂ ਆਂਗਿਕ ਸਿਸਟਮ ( Limbic System) ਆਦਿ ਜਿਨ੍ਹਾਂ ਨੂੰ ਨਿਯੰਤ੍ਰਤ ਕੀਤਾ ਜਾ ਸਕਦਾ ਹੈ। ਪਰ ਸਾਹ ਪ੍ਰਣਾਲੀ ਵਿੱਚ ਇਹ ਦੋਵੇਂ ਗੁਣ ਹਨ , ਇਹ ਸਵੈਚਲਿਤ ਵੀ ਹੈ ਤੇ ਇਸ ਨੂੰ ਨਿਯੰਤ੍ਰਤ ਵੀ ਕੀਤਾ ਜਾ ਸਕਦਾ ਹੈ। ਯੱਗ ਰੂਪੀ ਨਿਰਸਵਾਰਥ ਕਰਮ ਅਤੇ ਸਾਹ ਕਿਰਿਆ ਦੇ ਸੰਬੰਧ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ , ਕੁਝ ਲੋਕ ਪ੍ਰਾਣ ਜਾਂ ਅੰਦਰ ਆਉਣ ਵਾਲੇ ਸਾਹ ਨੂੰ , ਅਪਾਨ , ਜਾਂ ਬਾਹਰ ਜਾਣ ਵਾਲੇ ਸਾਹ ਵਿੱਚ , ਅਤੇ ਅਪਾਨ ਨੂੰ ਪ੍ਰਾਣ ਵਿੱਚ ਬਲੀਦਾਨ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਕੁਝ ਲੋਕ ਪ੍ਰਾਣ ਅਤੇ ਅਪਾਨ ਨੂੰ ਰੋਕ ਕੇ ਪ੍ਰਾਣਾਯਾਮ ਵਿੱਚ ਲੀਨ ਹੋ ਜਾਂਦੇ ਹਨ ( 4.29) । ਸਾਹ ਦਾ ਸਮਾਂ ਤੇ ਗਹਿਰਾਈ ਮਨ ਦੀ ਸਥਿਤੀ ਨੂੰ ਦਰਸਾਉਂਦੀ ਹੈ। ਉਦਾਹਰਨ ਦੇ ਤੌਰ ਤੇ , ਜਦੋਂ ਅਸੀਂ ਗੁੱਸੇ ਜਾਂ ਕ੍ਰੋਧ ਵਿੱਚ ਹੰੁਦੇ ਹਾਂ ਤਾਂ ਸਾਡਾ ਸਾਹ ਅਪਣੇ ਆਪ ਤੇਜ ਅਤੇ ਹਲਕਾ ਹੋ ਜਾਂਦਾ ਹੈ। ਇਸਦੇ ਉਲਟ ਅਪਣੇ ਸਾਹਾਂ ਨੂੰ ਹੌਲੀ ਤੇ ਗਹਿਰੇ ਬਣਾ ਕੇ ਅਸੀਂ ਅਪਣੇ ਗੁੱਸੇ ਉੱਤੇ ਨਿਯੰਤ੍ਰਿਣ ਕਰ ਸਕਦੇ ਹਾਂ। ਇਸ ਦਾ ਸਿੱਟਾ ਇਹ ਹੈ ਕਿ ਸਾਹ ਨੂੰ ਕੰਟਰੋਲ ਕਰਕੇ ਮਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਵਿਧੀ ਨੇ ਧਿਆਨ ਅਤੇ ਪ੍ਰਾਣਾਯਾਮ ਦੀਆਂ ਕਈ ਤਕਨੀਕਾਂ ਨੂੰ ਜਨਮ ਦਿੱਤਾ ਹੈ। ...

91. ਅਪਣੇ ਆਪ ਦਾ ਅਧਿਐਨ

Image
  ਮਨ ਵਿੱਚ ਅੱਗ ਹੋਣ ਦਾ ਅਰਥ ਹੈ , ਇਕ ਭੌਤਿਕੀ ਦੁਨੀਆਂ ਵਿੱਚ ਅਪਣੀਆਂ ਇੱਛਾਵਾਂ , ਰੁੱਚੀਆਂ ਅਤੇ ਅਪਣੇ ਕਰਤੱਵਾਂ ਦਾ ਪਾਲਣ ਕਰਨ ਲਈ ਮਨ ਵਿੱਚ ਊਰਜਾ ਅਤੇ ਉਤਸ਼ਾਹ ਨਾਲ ਭਰਿਆ ਹੋਣਾ। ਜਦੋਂ ਅਜਿਹੀ ਊਰਜਾ ਦੀ ਵਰਤੋਂ ਅਪਣੇ ਆਪ ਨੂੰ ਵੇਖਣ ਲਈ ਕੀਤੀ ਜਾਂਦੀ ਹੈ ਤਾਂ ਇਸ ਨੂੰ ਯੋਗ ਅਗਨੀ ਜਾਂ ਯੋਗੀ ਚਿੰਗਾੜੀ ਕਿਹਾ ਜਾਂਦਾ ਹੈ। ਇਸ ਸੰਬੰਧ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ , ਦੂਜੀ ਤਰ੍ਹਾਂ ਦੇ ਯੋਗੀ ਜਨ ਇੰਦਰੀਆਂ ਦੀਆਂ ਸੰਪੂਰਣ ਕਿਰਿਆਵਾਂ ਨੂੰ , ਅਤੇ ਪ੍ਰਾਣਾਂ ਦੀਆਂ ਸਾਰੀਆਂ ਕਿਰਿਆਵਾਂ ਨੂੰ ਗਿਆਨ ਦੁਆਰਾ ਪ੍ਰਕਾਸ਼ਿਤ ਆਤਮ ਸੰਜਮ ਯੋਗਰੂਪ ਅਗਨੀ ਵਿੱਚ ਹਵਨ ਕਰਦੇ ਹਨ ( 4.27) । ਰੋਜ਼ਾਨਾ ਜੀਵਨ ਵਿੱਚ ਅਸੀਂ ਪ੍ਰਮਾਤਮਾ ਨੂੰ ਸੁੰਦਰ ਫੁੱਲ ਅਤੇ ਸਵਾਦੀ ਭੋਜਨ ਆਦਿ ਵਰਗੀਆਂ ਇੰਦਰਿਆ ਵੀ ਵਸਤਾਂ ਭੇਟ ਕਰਦੇ ਹਾਂ। ਇਹ ਸਲੋਕ ਸਾਨੂੰ ਇਸ ਤੋਂ ਵੀ ਪਰੇ ਲੈ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਯੱਗ ਸਵਾਦ , ਸੁੰਦਰ ਜਾਂ ਸੁਗੰਧਤ ਵਰਗੀਆਂ ਇੰਦਰਿਆਵੀ ਗਤੀਵਿਧੀਆਂ ਨੂੰ ਪੇਸ਼ ਕਰਨਾ ਹੈ , ਨਾ ਕਿ ਸਿਰਫ ਇੰਦਰਿਆਵੀ ਵਸਤੂਆਂ ਨੂੰ। ਇੰਦਰੀਆਂ ਵਿਸ਼ਿਆਂ ਦੇ ਪ੍ਰਤੀ ਆਸਕਤੀ ਦੁਆਰਾ ਸਾਨੂੰ ਬ੍ਰਹਮ ਜਗਤ ਨਾਲ ਜੋੜਦੀਆਂ ਰਹਿੰਦੀਆਂ ਹਨ , ਤੇ ਜਦੋਂ ਇਨ੍ਹਾਂ ਇੰਦਰੀਆਂ ਦੀ ਬਲੀ ਦਿੱਤੀ ਜਾਂਦੀ ਹੈ , ਤਾਂ ਵੰਡ ਸਮਾਪਤ ਹੋ ਜਾਂਦੀ ਹੈ ਸਿਰਫ ਉਸ ਇਕ ਪ੍ਰਮਾਤਮਾ ਨਾਲ ਮੇਲ ਹੀ ਬਾਕੀ ਰਹਿ ਜਾਂਦਾ ਹੈ। ਸ੍ਰੀ ਕਿ੍ਰਸ਼ਨ ਅੱਗੇ ਕਹਿੰਦੇ ਹਨ , ਬਹੁਤ ਸਾਰੇ ਲੋਕ ਵਿਭਿੰਨ ਪਦਾਰਥਾਂ ਨਾਲ ਯੱਗ ਕਰਨ...

90. ਕੁਰਬਾਨੀ ਨੂੰ ਕੁਰਬਾਨ ਕਰਨਾ

Image
  ਯੱਗ ਕੁਰਬਾਨੀ ਜਾਂ ਨਿਰਸਵਾਰਥ ਕਾਰਜਾਂ ਦਾ ਪ੍ਰਤੀਕ ਹੈ। ਇਸ ਸੰਬੰਧ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕੁੱਝ ਯੋਗੀ ਦੇਵਤਿਆਂ ਲਈ ਯੱਗ ਕਰਦੇ ਹਨ ਬਾਕੀ ਲੋਕ ਕੁਰਬਾਨੀ ਨੂੰ ਬ੍ਰਹਮ ਦੀ ਅੱਗ ਵਿੱਚ ਕੁਰਬਾਨ ਕਰਦੇ ਹਨ ( 4.25) । ਜਾਗਰੂਕਤਾ ਦੇ ਬਿਨਾਂ ਜੀਣ ਵਾਲੇ ਲਈ , ਜਿਊਣ ਦਾ ਅਰਥ ਸਿਰਫ਼ ਚੀਜ਼ਾਂ ਨੂੰ ਪ੍ਰਾਪਤ ਕਰਨਾ , ਉਨ੍ਹਾਂ ਦਾ ਸੰਗ੍ਰਹਿ ਕਰਨਾ ਹੈ। ਜੀਵਨ ਦਾ ਅਗਲਾ ਭਾਗ ਚੀਜ਼ਾਂ , ਵਿਚਾਰਾਂ ਅਤੇ ਭਾਵਨਾਵਾਂ ਦਾ ਤਿਆਗ ਹੈ। ਇਹ ਅਹੰਕਾਰ ਦੇ ਬੀਜਾਂ ਨੂੰ ਮਨ ਦੀ ਉਪਜਾਊ ਭੂਮੀ ਵਿੱਚ ਬੀਜਣ ਦੇ ਬਜਾਇ ਅੱਗ ਵਿੱਚ ਕੁਰਬਾਨ ਕਰਨ ਵਾਂਗ ਹੈ। ਤੀਜੇ ਭਾਗ ਵਿੱਚ ਕੁਰਬਾਨੀ ਨੂੰ ਹੀ ਕੁਰਬਾਨ ਕਰਨਾ ਹੈ। ਇਹ ਇਸ ਤਰ੍ਹਾਂ ਕਰਦੇ ਹੋਏ ਕਰਨਾ ਹੈ ਕਿ ਇਹ ਸਾਰੇ ਬ੍ਰਹਮ ਜਾਂ ਪ੍ਰਮਾਤਮਾ ਹੀ ਹਨ। ਇਹ ਕਿਹਾ ਜਾ ਸਕਦਾ ਹੈ ਕਿ ਮਨ ਕੇਂਦਰਿਤ ਕਰਮ ਯੋਗੀ ਕਰਮ ਦੀ ਤਲਾਸ਼ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਲਈ ਯੱਗ ਕਰਨਾ ਹੀ ਮਾਰਗ ਹੈ। ਬੁੱਧੀ ਕੇਂਦਰਿਤ ਹੋਏ ਗਿਆਨ ਯੋਗੀ ਸ਼ੁੱਧ ਜਾਗਰੂਕਤਾ ਲੋੜਦੇ ਹਨ , ਇਸ ਲਈ ਉਹ ਕੁਰਬਾਨੀ ਨੂੰ ਕੁਰਬਾਨ ਕਰਦੇ ਹਨ। ਜਦੋਂ ਕਿ ਪਹਿਲੇ ਯੋਗੀ ਅਨੁਕ੍ਰਮਿਕ ਜਾਂ ਕ੍ਰਮਪੂਰਵਕ ਅੱਗੇ ਵੱਧਣ ਵਾਲੇ ਹਨ , ਤੇ ਦੂਜੇ ਚਲਾਕ ਜਾਂ ਲੰਬੀ ਛਾਲ ਮਾਰਨ ਵਾਲੇ ਹਨ , ਪਰ ਇਹ ਦੁਰਲੱਭ ਹਨ। ਭਾਵੇਂ ਦੋਵੇਂ ਰਸਤੇ ਇਕ ਹੀ ਮੰਜ਼ਿਲ ’ ਤੇ ਪੁੱਜਦੇ ਹਨ। ਸ੍ਰੀ ਕ੍ਰਿਸ਼ਨ ਇਸ ਸੱਚਾਈ ਨੂੰ ਇੰਦਰੀਆਂ ਦੇ ਸੰਬੰਧਾਂ ਰਾਹੀਂ ਸਮਝਾਉਂਦੇ ਹਨ ਅਤੇ ਕਹਿੰਦੇ ਹਨ ਕਿ ਆਮ ਯੋਗੀ ਜਨ ਸਾ...

89. ਆਪਣੇ ਆਪ ਨੂੰ ਮੁਕਤ ਕਰਨਾ

Image
  ‘ ਅਨਾਸਕਤੀ ’ ਅਤੇ ‘ ਵੀਤਰਾਗ ’ ਵਰਗੇ ਕੁੱਝ ਸ਼ਬਦ ਗੀਤਾ ਦਾ ਮੂਲ ਉਪਦੇਸ਼ ਹਨ। ਜਦੋਂ ਕਿ ‘ ਆਸਕਤੀ ’ ( ਲਗਾਵ) ਅਤੇ ‘ ਵਿਰਕਤੀ ’ ( ਘ੍ਰਿਣਾ) ਦੋ ਧਰੁੱਵ ਹਨ। ਅਨਾਸਕਤੀ ਦਾ ਅਰਥ ਇਨ੍ਹਾਂ ਧਰੁੱਵਾਂ ਨੂੰ ਪਾਰ ਕਰਨਾ ਹੈ। ਇਸੇ ਤਰ੍ਹਾਂ ਵੀਤਰਾਗ ਨਾ ਤਾਂ ਰਾਗ ਹੈ ਤੇ ਨਾ ਹੀ ਵਿਰਾਗ ਹੈ , ਸਗੋਂ ਦੋਵਾਂ ਤੋਂ ਪਰ੍ਹੇ ਹੈ। ਇਹ ਧਰੁੱਵੀਤਾ ਹੋਰ ਕੁੱਝ ਨਹੀਂ ਸਗੋਂ ਅਹੰਕਾਰ ਦੀ ਝਲਕ ਹਨ , ਅਤੇ ਇਕ ਅਹੰਕਾਰ ਨੂੰ ਛੱਡ ਦੇਣ ਉੱਤੇ ਵਿਅਕਤੀ ਸਾਰੇ ਦਵੰਧਾਂ ਨੂੰ ਪਾਰ ਕਰ ਜਾਂਦਾ ਹੈ। ਇਹ ਅਵਸਥਾ ਹੋਰ ਕੁੱਝ ਨਹੀਂ ਬਲਕਿ ਮੁਕਤੀ ਹੈ। ਇਸ ਸੰਬੰਧ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ , ਜੋ ਮੁਕਤ ਹੈ , ਆਸਕਤੀ ਤੋਂ ਰਹਿਤ ਹੈ , ਗਿਆਨ ਵਿੱਚ ਸਥਾਪਨ ਮਨ ਅਤੇ ਯੱਗ ਲਈ ਕਾਰਜ ਕਰਦਾ ਹੈ , ਉਸ ਦੇ ਸਾਰੇ ਕਰਮ ਵਿਲੀਨ ਹੋ ਜਾਂਦੇ ਹਨ ( 4.23) । ‘ ਮੈਂ ’, ਸਾਡੀ ਸੰਪਤੀ , ਦੋਸਤ ਤੇ ਦੁਸ਼ਮਣ , ਪਸੰਦ ਤੇ ਨਾਪਸੰਦ ਅਤੇ ਵਿਚਾਰ ਅਤੇ ਭਾਵਨਾਵਾਂ ਆਦਿ ਨਾਲ ਸਾਡੀ ਪਛਾਣ ਹੈ। ਇਨ੍ਹਾਂ ਨੂੰ ਛੱਡਣ ਨਾਲ ਅਸਥਾਈ ਖਾਲੀਪਣ ਆਉਂਦਾ ਹੈ ਜਿਸ ਨਾਲ ਦਰਦ , ਭੈਅ ਅਤੇ ਕ੍ਰੋਧ ਪੈਦਾ ਹੁੰਦਾ ਹੈ , ਇਸ ਲਈ ‘ ਮੈਂ ’ ਨੂੰ ਛੱਡਣਾ ਕੋਈ ਸੌਖਾ ਕਾਰਜ ਨਹੀਂ ਹੈ। ਇੱਥੇ ਦਿਲਚਸਪ ਬਾਤ ਇਹ ਹੈ ਕਿ ਸਿਰਫ਼ ਆਪਣੀ ਮਾਲਕੀ , ਪਛਾਣ ਅਤੇ ਕਰਤਾਪਣ ਦੀ ਭਾਵਨਾ ਨੂੰ ਛੱਡਣ ਦੀ ਗੱਲ ਹੈ , ਨਾ ਕਿ ਰਿਸ਼ਤਿਆਂ , ਚੀਜਾਂ ਜਾਂ ਲੋਕਾਂ ਨੂੰ ਛੱਡਣ ਦੀ। ਮੁਕਤੀ ਉਦੋਂ ਹੀ ਮਿਲਦੀ ਹੈ ਜਦੋਂ ਅਸੀਂ ਇਸ ਸੂਖਮ ਅੰਤਰ ਨੂੰ ਜਾਣ ਲੈਂਦ...

88. ਪਾਪ ਦੇ ਪੱਖ

Image
  ਵਿਕਰਮ (ਨਿਸ਼ੇਧ ਕਰਮ) ਜਾਂ ਪਾਪ ਦਾ ਸਵਾਲ ਬਹੁਤ ਹੀ ਜਟਿਲ ਹੈ। ਅਰਜਨ ਵੀ ਇਸੇ ਦੁਬਿਧਾ ਵਿੱਚ ਹੈ ਅਤੇ ਕਹਿੰਦਾ ਹੈ ਕਿ ਯੁੱਧ ਵਿੱਚ ਸੰਬੰਧੀਆਂ ਨੂੰ ਮਾਰਨ ਨਾਲ ਪਾਪ ਲੱਗੇਗਾ ( 1.36) । ਅਸਲ ਵਿੱਚ ਵੱਖ-ਵੱਖ ਸੱਭਿਆਚਾਰਾਂ ਨੇ ਵੱਖ-ਵੱਖ ਕਰਮਾਂ ਨੂੰ ਪਾਪਾਂ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਹੈ। ਇਹ ਸੂਚੀ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ। ਆਧੁਨਿਕ ਕਾਲ ਵਿੱਚ ਦੇਸ਼ਾਂ ਦੇ ਆਪਣੇ ਪੀਨਲ ਕੋਡ ਜਾਂ   ਦੰਡ ਵਿਧਾਨ ਹੁੰਦੇ ਹਨ , ਜੋ ਕੁੱਝ ਕਾਰਜਾਂ ਨੂੰ ਅਪਰਾਧ ਜਾਂ ਪਾਪ ਮੰਨਦੇ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਉੱਤੇ ਉਹ ਸਜ਼ਾਯੋਗ ਹੁੰਦੇ ਹਨ। ਜਦੋਂ ਸਾਡੇ ਦੁਆਰਾ ਕਦੇ ਅਜਿਹੇ ਕਥਿਤ ਪਾਪ ਹੋ ਜਾਂਦੇ ਹਨ ਤਾਂ ਅਸੀਂ ਆਪਣੇ ਆਪ ਨੂੰ ਅਪਰਾਧੀ , ਅਫਸੋਸ ਨਾਲ ਭਰਿਆ ਮੰਨਦੇ ਹੋਏ ਸ਼ਰਮਸਾਰ ਹੁੰਦੇ ਹਾਂ। ਇਸ ਸੰਦਰਭ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਆਸ ਰਹਿਤ ਨਿਯੰਤਰਿਤ ਮਨ ਅਤੇ ਸਰੀਰ ਨਾਲ , ਸੰਪਤੀ ਸੁੱਖਾਂ ਨੂੰ ਤਿਆਗ ਕੇ ਕੇਵਲ ਸਰੀਰਕ ਕਾਰਜ ਕਰਨ ਵਾਲਾ ਕੋਈ ਪਾਪ ਨਹੀਂ ਕਰਦਾ ( 4.21) । ਸ੍ਰੀ ਕ੍ਰਿਸ਼ਨ ਨੇ ਪਹਿਲਾਂ ਪਾਪ ਦੇ ਬਾਰੇ ਵਿੱਚ ਗੱਲ ਕੀਤੀ ਅਤੇ ਅਰਜਨ   ਨੂੰ ਕਿਹਾ — ਸੁੱਖ ਅਤੇ ਦੁੱਖ , ਲਾਭ ਤੇ ਹਾਨੀ , ਜਿੱਤ ਤੇ ਹਾਰ ਨੂੰ ਸਮਾਨ ਰੂਪ ਵਿੱਚ ਮੰਨੋ , ਅਤੇ ਯੁੱਧ ਕਰੋ ਜਿਸ ਨਾਲ ਉਸ ਨੂੰ ਕੋਈ ਪਾਪ ਨਹੀਂ ਲੱਗੇਗਾ ( 2.38) । ਪਾਪ ਦਾ ਮੁਲਾਂਕਣ ਕਰਨ ਵਿੱਚ ਸਮਝਣ ਵਾਲੀ ਸੂਖਮ ਗੱਲ ਇਹ ਹੈ ਕਿ ਅਸੀਂ ਆਮ ਤੌਰ ਤੇ...