Posts

Showing posts from October, 2024

108. ਕ੍ਰੋਧ ਨੂੰ ਪਾਰ ਕਰਨਾ

Image
  ਸ੍ਰੀ ਕ੍ਰਿਸ਼ਨ ਕਹਿੰਦੇ ਹਨ — ਉਨ੍ਹਾਂ ਲੋਕਾਂ ਲਈ ਜੋ ਇੱਛਾ ਅਤੇ ਕ੍ਰੋਧ ਤੋਂ ਮੁਕਤ ਹਨ , ਮਨ ਨਿਯੰਤਰਤ ਹੈ , ਅਤੇ ਆਤਮ ਗਿਆਨੀ ਹਨ , ਉਹ ਇਸ ਦੁਨੀਆਂ ਅਤੇ ਇਸ ਤੋਂ ਵੀ ਪਾਰ , ਦੋਵਾਂ ਵਿੱਚ ਪੂਰੀ ਤਰ੍ਹਾਂ ਨਾਲ ਮੁਕਤ ਹਨ ( 5.26) । ਸੁਆਲ ਇਹ ਹੈ ਕਿ ਕਾਮਨਾ ਦੇ ਰੋਗ ਅਤੇ ਕ੍ਰੋਧ ਦੇ ਪਾਗਲਪਨ ਤੋਂ ਕਿਵੇਂ ਮੁਕਤ ਹੋਇਆ ਜਾਵੇ। ਹਰ ਇਕ ਵਾ-ਵਰੋਲੇ (ਤੂਫਾਨ) ਦੀ ਇਕ ਸ਼ਾਂਤ ਅੱਖ ਜਾਂ ਕੇਂਦਰ ਹੁੰਦਾ ਹੈ। ਇਸੇ ਤਰ੍ਹਾਂ ਸਾਰੀ ਇੱਛਾ ਅਤੇ ਕ੍ਰੋਧ ਦੇ ਤੂਫਾਨ ਦਾ ਵੀ ਸਾਡੇ ਅੰਦਰ ਇਕ ਇੱਛਾਹੀਣ ਅਤੇ ਕ੍ਰੋਧਹੀਣ ਕੇਂਦਰ ਹੈ , ਅਤੇ ਇਹ ਸਲੋਕ ਉਸ ਕੇਂਦਰ ਤੱਕ ਪਹੁੰਚਣ ਲਈ ਹੀ ਹੈ। ਇਸ ਵਾਸਤੇ ‘ ਮੈਂ ’ ਨੂੰ ਤਿਆਗਣ ਲਈ ਹੌਂਸਲੇ ਦੀ ਲੋੜ ਹੁੰਦੀ ਹੈ , ਜੋ ਕਿ ਇੱਛਾ ਦਾ ਇਕ ਮੂਲ ਤੱਤ ਹੈ। ਇਕ ਪ੍ਰਭਾਵੀ ਤਕਨੀਕ ਦੀ ਪੇਸ਼ਕਸ਼ ਕੀਤੀ ਗਈ ਹੈ ਕਿ ਅਸੀਂ ਅਤੀਤ ਦੀ ਸਥਿਤੀ ਨੂੰ ਫਿਰ ਤੋਂ ਦੁਹਰਾਈਏ ਅਤੇ ਵੇਖੀਏ ਕਿ ਕਿੱਥੇ ਅਸੀਂ ਇੱਛਾ ਜਾਂ ਕ੍ਰੋਧ ਵਿੱਚ ਜਕੜੇ ਹੋਏ ਸੀ। ਆਪਣੀ ਬਿਹਤਰ ਜਾਗਰੂਕਤਾ ਨਾਲ ਇਸ ਨੂੰ ਦੁਹਰਾਈਏ ਕਿ ਸਾਰੇ ਪ੍ਰਾਣੀਆਂ ਵਿੱਚ ਆਤਮਾ ਇਕ ਹੈ ਅਤੇ ਵੱਖ-ਵੱਖ ਲੋਕ ਇਕ ਅਸਲੀਅਤ ਨੂੰ ਵੱਖ-ਵੱਖ ਤੌਰ ਤੇ ਸਮਝਦੇ ਹਨ। ਭਾਰਤੀ ਪੰਰਪਰਾ ਜੀਵਨ ਨੂੰ ਇਕ ਲੀਲਾ ਜਾਂ ਸਿਰਫ ਇਕ ਨਾਟਕ ਸਮਝਦੀ ਹੈ , ਅਤੇ ਇਸ ਵਿੱਚ ਗੰਭੀਰਤਾ ਨਾਲ   ਲੈਣ ਯੋਗ ਕੁੱਝ ਵੀ ਨਹੀਂ ਹੈ। ਦੂਜੀ ਤਕਨੀਕ 7-10 ਦਿਨਾਂ ਤੱਕ ਅਜਿਹਾ ਜੀਵਨ ਜੀਉਣ ਦੀ ਹੈ , ਜਿਵੇਂ ਕਿ ਅਸੀਂ ਕਿਸੇ ਨਾਟਕ ਦਾ ...

107. ਅਨੰਦ ਲਈ ਧਿਆਨ

Image
  ਪੀਨਿਅਲ ਗਰੰਥੀ , ਇਕ ਮਟਰ ਦੇ ਦਾਣੇ ਦੇ ਆਕਾਰ ਦਾ , ਚੀੜ੍ਹ ਦੇ ਤਿਕੋਣੇ ਫਲ ਦੀ ਸ਼ਕਲ ਵਾਲਾ ਇਕ ਅੰਗ ਹੈ , ਜੋ ਵਿਅਕਤੀ ਦੇ ਮੱਥੇ ਦੇ ਵਿਚਕਾਰ ਅੱਖਾਂ ਦੀਆਂ ਦੋਵੇਂ ਭਰਵੱਟਿਆਂ ਦੇ ਵਿਚਕਾਰ ਸਥਿਤ ਹੁੰਦਾ ਹੈ। ਸਰੀਰਕ ਰੂਪ ਵਿੱਚ ਇਹ ਨਿਊਰੋਟਰਾਂਸਮੀਟਰ ਮੇਲਾਟੋਨਿਨ ਅਤੇ ਸੇਰੋਟੋਨਿਨ ਦਾ ਉਤਪਾਦਨ ਕਰਦਾ ਹੈ ਜੋ ਕ੍ਰਮਵਾਰ ਨੀਂਦ ਦੇ ਨਾਲ ਨਾਲ ਮਨੋਦਸ਼ਾ ਦੇ ਲਈ ਵੀ ਜ਼ਿੰਮੇਵਾਰ ਹਨ। ਇਸ ਨੂੰ ਤੀਜੀ ਅੱਖ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਇਕ ਅੱਖ ਦੀ ਤਰ੍ਹਾਂ ਫੋਟੋਰਿਸੈਪਟਰ ਹੁੰਦੇ ਹਨ। ਵੱਖ-ਵੱਖ ਸੱਭਿਆਚਾਰਾਂ ਦੁਆਰਾ ਇਸ ਦਾ ਵਰਣਨ ਵੱਖ-ਵੱਖ ਤਰ੍ਹਾਂ ਨਾਲ ਕੀਤਾ ਜਾਂਦਾ ਹੈ , ਜਿਵੇਂ ਆਤਮਾ ਦਾ ਆਸਣ , ਅਧਿਆਮਤਕ ਗਿਆਨ ਲਈ ਜ਼ਿੰਮੇਵਾਰ ਜਾਂ ਇਕ ਛੇਵੀਂ ਇੰਦਰੀ ਜੋ ਪੰਜਾਂ ਇੰਦਰੀਆਂ ਤੋਂ ਅੱਗੇ ਤੱਕ ਵੇਖ ਸਕਦੀ ਹੈ ; ਅਧਿਆਤਮਕ ਜਾਗ੍ਰਤੀ ਦਾ ਪ੍ਰਤੀਕ , ਭੌਤਿਕ ਤੇ ਅਧਿਆਤਮਕ ਦੁਨੀਆਂ ਵਿੱਚ ਸੰਬੰਧ। ਭਾਰਤੀ ਸੰਦਰਭ ਵਿੱਚ ਭਰਵੱਟਿਆਂ ਦੇ ਵਿਚਕਾਰਲੀ ਜਗ੍ਹਾ ਨੂੰ ਆਗਿਆ ਚੱਕਰ ਕਿਹਾ ਜਾਂਦਾ ਹੈ , ਜਿਹੜਾ ਪੀਨਿਅਲ ਗ੍ਰੰਥੀ ਦਾ ਪ੍ਰਤੀਨਿਧੱਤਵ ਕਰਦਾ ਹੈ। ਇਹ ਪਿੱਠ ਭੂਮੀ ਸਾਨੂੰ ਇੰਦਰੀਆਂ ਅਤੇ ਮਨ ਨੂੰ ਨਿਯੰਤਰਤ ਕਰਨ ਲਈ ਸ੍ਰੀ ਕ੍ਰਿਸ਼ਨ ਦੀ ਵਿਧੀ ਨੂੰ ਸਮਝਣ ਵਿੱਚ ਮਦਦ ਕਰੇਗੀ , ਜਦੋਂ ਉਹ ਕਹਿੰਦੇ ਹਨ ਕਿ ਬਾਹਰੀ ਵਿਸ਼ਿਆਂ ਅਤੇ ਭੋਗਾਂ ਨੂੰ ਬਾਹਰ ਸੁੱਟ ਕੇ ਉਨ੍ਹਾਂ ਬਾਰੇ ਕੋਈ ਚਿੰਤਨ ਨਾ ਕਰਨ ਵਾਲਾ , ਅਤੇ ਆਪਣੇ ਨੇਤਰਾਂ ਦੀ ਦ੍ਰਿਸ਼ਟੀ ਨੂੰ ਆਪਣੇ ਭਰਵੱਟਿਆਂ ਦੇ ਵਿ...

106. ਖੁਸ਼ੀਆਂ ਦੀ ਲਗਾਮ

Image
  ਇਕ ਵਾਰੀ ਮੱਧ ਏਸ਼ੀਆ ਤੋਂ ਘੋੜੇ ਤੇ ਸਵਾਰ ਹੋ ਕੇ ਆਏ ਇਕ ਹਮਲਾਵਰ ਨੇ ਦਿੱਲੀ ਤੇ ਕਬਜ਼ਾ ਕਰ ਲਿਆ ਅਤੇ ਆਪਣੀ ਜਿੱਤ ਦਾ ਜਲੂਸ ਕੱਢਣਾ ਚਾਹਿਆ। ਇਕ ਹਾਥੀ ਨੂੰ ਸਜਾਇਆ ਗਿਆ ਅਤੇ ਰਾਜੇ ਨੂੰ ਉਸ ਉੱਤੇ ਬਿਠਾਇਆ ਗਿਆ। ਹਾਥੀ ’ ਤੇ ਬੈੈਠ ਕੇ ਉਸ ਨੇ ਹਾਥੀ ਦੀ ਲਗਾਮ ਮੰਗੀ , ਜਦੋਂ ਉਸ ਨੂੰ ਦੱਸਿਆ ਗਿਆ ਕਿ ਉਸ ਦੀ ਲਗਾਮ ਨਹੀਂ ਹੁੰਦੀ ਤੇ ਇਹ ਇਕ ਮਹਾਵਤ ਦੁਆਰਾ ਨਿਯੰਤਰਤ ਹੁੰਦਾ ਹੈ ਤਾਂ ਉਹ ਉਸ ਤੋਂ ਹੇਠਾਂ ਉਤਰ ਗਿਆ ਤੇ ਆਪਣੇ ਘੋੜੇ ਨੂੰ ਲਿਆਉਣ ਲਈ ਕਿਹਾ , ਤੇ ਕਹਿਣ ਲੱਗਾ ਕਿ ਉਹ ਕਦੇ ਅਜਿਹੀ ਸਵਾਰੀ ਨਹੀਂ ਕਰਦਾ , ਜਿਸ ਦੀ ਲਗਾਮ ਉਸਦੇ ਹੱਥ ਵਿੱਚ ਨਹੀਂ ਹੁੰਦੀ। ਇਸੇ ਤਰ੍ਹਾਂ ਸਾਨੂੰ ਆਪਣਾ ਆਤਮ ਨਿਰੀਖਣ ਕਰਨ ਦੀ ਲੋੜ ਹੈ ਕਿ ਕੀ ਸਾਡੀ ਖੁਸ਼ੀ ਅਤੇ ਭਾਵਨਾਵਾਂ ਦੀ ਵਾਗਡੋਰ ਸਾਡੇ ਹੱਥ ਵਿੱਚ ਹੈ ਜਾਂ ਕਿਸੇ ਹੋਰ ਦੇ ਹੱਥ ਵਿੱਚ ਹੈ। ਅਸੀਂ ਸਾਰੇ ਸੋਚਦੇ ਹਾਂ ਕਿ ਇਹ ਵਾਗਡੋਰ ਸਾਡੇ ਆਪਣੇ ਹੱਥ ਵਿੱਚ ਹੈ , ਪਰ ਹਕੀਕਤ ਇਹ ਹੈ ਕਿ ਵਾਗਡੋਰ ਕਿਸੇ ਹੋਰ ਦੇ ਹੱਥ ਵਿੱਚ ਹੁੰਦੀ ਹੈ। ਇਹ ਕੋਈ ਦੋਸਤ ਹੋ ਸਕਦਾ ਹੈ ਜਾਂ ਪਰਿਵਾਰ ਜਾਂ ਸਾਡੇ ਕਾਰਜ ਸਥਾਨ ਦਾ ਕੋਈ ਵਿਅਕਤੀ ਹੋ ਸਕਦਾ ਹੈ , ਜਿਸ ਦੀ ਮਨੋਦਸ਼ਾ , ਸ਼ਬਦ , ਰਾਇ , ਪ੍ਰਸ਼ੰਸਾ ਅਤੇ ਆਲੋਚਨਾ ਸਾਨੂੰ ਖੁਸ਼ ਜਾਂ ਦੁੱਖੀ ਕਰਦੀ ਹੈ। ਸਿਰਫ਼ ਇਹ ਨਹੀਂ ਸਗੋਂ ਸਾਡਾ ਭੋਜਨ , ਪੀਣ ਪਦਾਰਥ ਜਾਂ ਸੰਸਾਰਕ ਵਸਤਾਂ , ਅਨੁਕੂਲ ਜਾਂ ਪ੍ਰਤੀਕੂਲ ਸਥਿਤੀ , ਇੱਥੋਂ ਤੱਕ ਕਿ ਸਾਡਾ ਅਤੀਤ ਜਾਂ ਭਵਿੱਖ ਵੀ ਅਜਿਹਾ ਹੋ ਸਕਦਾ ਹੈ। ਇਸ ਸੰਬ...

105. ਸਦੀਵੀ ਆਨੰਦ

Image
  ਸ੍ਰੀ ਕਿਸ਼ਨ ਕਹਿੰਦੇ ਹਨ ਕਿ ਜੋ ਬ੍ਰਹਮ ਗਿਆਨ ਦੀ ਪੱਕੀ ਸਮਝ ਰੱਖਦੇ ਹਨ ਅਤੇ ਕਿਸੇ ਭਰਮ ਵਿੱਚ ਨਹੀਂ ਪੈਂਦੇ , ਉਹ ਨਾ ਤਾਂ ਕੋਈ ਚੰਗੀ ਚੀਜ਼ ਪ੍ਰਾਪਤ ਕਰਕੇ ਖੁਸ਼ ਹੁੰਦੇ ਹਨ ਅਤੇ ਨਾ ਹੀ ਕਿਸੇ ਦੁੱਖਦਾਈ ਅਨੁਭਵ ਕਾਰਨ ਦੁਖੀ ਹੁੰਦੇ ਹਨ , ਉਹ ਸ਼ਖਸ਼ ਪਾਰਬ੍ਰਹਮ ਵਿੱਚ ਸਥਿਤ ਹੁੰਦੇ ਹਨ ( 5.20) । ਅਸੀਂ ਪਰਿਸਥਿਤੀਆਂ ਅਤੇ ਲੋਕਾਂ ਨੂੰ ਸੁੱਖ ਅਤੇ ਦੁੱਖ ਦੇ ਰੂਪ ਵਿੱਚ ਚਿੰਨ੍ਹਤ ਕਰਦੇ ਹਾਂ। ਸਾਨੂੰ ਜ਼ਰੂਰੀ ਰੂਪ ਵਿੱਚ ਅਜਿਹੇ ਵਰਗੀਕਰਨ ਨੂੰ ਛੱਡਣਾ ਹੈ। ਸ੍ਰੀ ਕ੍ਰਿਸ਼ਨ ਵਾਰ-ਵਾਰ ਅਰਜਨ ਨੂੰ ਮੋਹ ਵਿੱਚੋਂ ਬਾਹਰ ਨਿਕਲਣ ਲਈ ਕਹਿੰਦੇ ਹਨ ਜਿਹੜਾ ਕਿ ਇਸ ਭਰਮ ਵਿੱਚੋਂ ਪੈਦਾ ਹੁੰਦਾ ਹੈ ਕਿ ਕੀ ਸਾਡਾ ਹੈ ਤੇ ਕੀ ਸਾਡਾ ਨਹੀਂ ਹੈ। ਸਾਡਾ ਸਭ ਤੋਂ ਵੱਡਾ ਭਰਮ ਇਹ ਹੈ ਕਿ ਅਸੀਂ ਆਪਣੀਆਂ ਇੰਦਰੀਆਂ ਦੇ ਮਾਧਿਅਮ ਨਾਲ ਸੁੱਖ ਪ੍ਰਾਪਤ ਕਰ ਸਕਦੇ ਹਾਂ। ਦੂਜੇ ਪਾਸੇ ਸ੍ਰੀ ਕ੍ਰਿਸ਼ਨ ਸਦੀਵੀ ਆਨੰਦ ਲਈ ਸਾਨੂੰ ਇਕ ਸਮਾਧਾਨ (ਉਪਾਅ) ਦਿੰਦੇ ਹਨ , ਜਦੋਂ ਉਹ ਕਹਿੰਦੇ ਹਨ ਕਿ ਜੋ ਲੋਕ ਬਾਹਰੀ ਇੰਦਰੀ ਸੁੱਖਾਂ ਨਾਲ ਜੁੜੇ ਹੋਏ ਨਹੀਂ ਹਨ ਉਹ ਆਪਣੇ ਆਪ ਵਿੱਚ ਸਦੀਵੀ ਅਨੰਦ ਨੂੰ ਮਾਣਦੇ ਹਨ। ਯੋਗ ਦੁਆਰਾ ਈਸ਼ਵਰ ਨਾਲ ਜੁੜ ਕੇ ਉਹ ਸਦੀਵੀ ਅਨੰਦ ਦਾ ਅਨੁਭਵ ਕਰਦੇ ਹਨ ( 5.21) । ਸ੍ਰੀ ਕ੍ਰਿਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਸੰਸਾਰਿਕ ਵਿਸ਼ਿਆਂ ਦੇ ਸੰਪਰਕ ਨਾਲ ਉਤਪੰਨ ਹੋਣ ਵਾਲੇ ਸੁੱਖ , ਭਾਵੇਂ ਸੰਸਾਰਕ ਲੋਕਾਂ ਲਈ ਸੁੱਖੀ ਹੋਣਾ ਪ੍ਰਤੀਤ ਹੁੰਦੇ ਹਨ , ਪਰ ਅਸਲ ਵਿੱਚ ਉਹ ਦੁੱਖ ਦਾ ਸ੍ਰੋਤ ...

104. ਨਿਰਪੱਖਤਾ ਪ੍ਰਾਪਤ ਕਰਨਾ

Image
  ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਿਸ ਦਾ ਮਨ ਅਤੇ ਬੁੱਧੀ ਉਸ ਪ੍ਰਮਾਤਮਾ ਵਿੱਚ ਸਥਿਰ ਹੈ , ਅਤੇ ਜਿਸ ਦੇ ਪਾਪ ਜਾਗਰੂਕਤਾ ਕਾਰਨ ਦੂਰ ਹੋ ਗਏ ਹਨ , ਉਹ ਬਿਨਾਂ ਕਿਸੇ ਵਾਪਸੀ ਦੀ ਸਥਿਤੀ ਵਿੱਚ , ਅਰਥਾਤ ਸਦੀਵੀ ਅਵਸਥਾ ਵਿੱਚ , ਪਹੁੰਚ ਜਾਂਦਾ ਹੈ ( 5.17) । ਅਣਜਾਣ ਜੀਵਨ ਹਨੇੇਰੇ ਵਿੱਚ ਜਿਉਣ ਵਰਗਾ ਹੈ , ਜਿੱਥੇ ਅਸੀਂ ਡਿੱਗਦੇ ਰਹਿੰਦੇ ਹਾਂ ਅਤੇ ਸੱਟਾਂ ਖਾਂਦੇ ਰਹਿੰਦੇ ਹਾਂ। ਇਸ ਤੋਂ ਅਗਲਾ ਪੱਧਰ ਰੋਸ਼ਨੀ ਦੀ ਕੁੱਝ ਚਮਕ ਦਾ ਅਨੁਭਵ ਕਰਨ ਵਰਗਾ ਹੈ , ਜਿੱਥੇ ਵਿਅਕਤੀ ਇਕ ਪਲ ਲਈ ਜਾਗਰੂਕਤਾ ਪ੍ਰਾਪਤ ਕਰਦਾ ਹੈ , ਪਰ ਫਿਰ ਅਗਿਆਨਤਾ ਵਿੱਚ ਘਿਰ ਜਾਂਦਾ ਹੈ। ਇਸ ਦਾ ਆਖਰੀ ਪੱਧਰ ਸੂਰਜ ਦੀ ਰੌਸ਼ਨੀ ਦੀ ਤਰ੍ਹਾਂ ਸਥਾਈ ਤੌਰ ਤੇ ਪ੍ਰਕਾਸ਼ਵਾਨ ਹੋਣ ਵਰਗਾ ਹੈ , ਜਿੱਥੇ ਜਾਗਰੂਕਤਾ ਇਕ ਮਹੱਤਵਪੂਰਨ ਪੱਧਰ ਤੱਕ ਪਹੁੰਚ ਜਾਂਦੀ ਹੈ , ਅਤੇ ਜਿੱਥੋਂ ਕੋਈ ਮੁੜ ਕੇ ਵਾਪਸ ਪਹਿਲੀ ਸਥਿਤੀ ਵਿੱਚ ਨਹੀਂ ਆਉਂਦਾ। ਬਿਨਾਂ ਵਾਪਸੀ ਦੀ ਇਸ ਅਵਸਥਾ ਨੂੰ ਮੋਕਸ਼ ਜਾਂ ਪਰਮ ਸੁਤੰਤਰਤਾ ਵੀ ਕਿਹਾ ਜਾਂਦਾ ਹੈ। ਇਹ ‘ ਮੈਂ ਤੇ ਮੇਰੀ ’ ਸੁਤੰਤਰਤਾ ਨਹੀਂ ਹੈ , ਸਗੋਂ ‘ ਮੈਂ ’ ਤੋਂ ਮੁਕਤੀ ਹੈ , ਕਿਉਂਕਿ ਸਾਰੀਆਂ ਸਮੱਸਿਆਵਾਂ ‘ ਮੈਂ ’ ਦੇ ਕਾਰਨ ਹੀ ਪੈਦਾ ਹੁੰਦੀਆਂ ਹਨ। ਸੰਤੁਲਨ ਉਦੋਂ ਹੁੰਦਾ ਹੈ ਜਦੋਂ ਕੋਈ ਵਾਪਸ ਨਾ ਆਉਣ ਦੀ ਸਥਿਤੀ ਪ੍ਰਾਪਤ ਕਰਦਾ ਹੈ , ਅਤੇ ਇਸ ਸੰਬੰਧ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਉਹ ਗਿਆਨੀ ਪੁਰਸ਼ ਵਿਦਿਆ ਪ੍ਰਾਪਤ ਅਤੇ ਸੱਭਿਅਕ ਬ੍ਰਾਹਮਣ ਵਿੱਚ , ਅਤੇ ਗਊ , ...

103. ਪੁੰਨ ਅਤੇ ਪਾਪ ਦੀਆਂ ਜੜ੍ਹਾਂ

Image
  ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਪ੍ਰਮਾਤਮਾ ਮਨੁੱਖਾਂ ਦੇ ਨਾ ਤਾਂ ਕਰਤਾਪਣ ਦੀ , ਨਾ ਕਰਮਾਂ ਦੀ ਤੇ ਨਾ ਹੀ ਕਰਮਫਲ ਦੇ ਸੰਯੋਗ ਦੀ ਹੀ ਰਚਨਾ ਕਰਦੇ ਹਨ , ਪਰ ਇਹ ਸਾਰਾ ਹੀ ਆਪਣੇ ਆਪ ਚੱਲਦਾ ਜਾ ਰਿਹਾ ਹੈ ( 5.14) । ਪ੍ਰਮਾਤਮਾ ਕੋਈ ਕਰਤਾ ਨਹੀਂ , ਸਗੋਂ ਇਕ ਸਰਿਸ਼ਟਾ ਜਾਂ ਰਚਨਾਹਾਰ ਜਾਂ ਰਚਨਾਤਮਿਕਤਾ ਹੈ। ਰਚਨਾਵਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਇਕ ਘੁਮਿਆਰ ਦੀ ਤਰ੍ਹਾਂ ਹੈ ਜੋ ਮਿੱਟੀ ਦੇ ਬਰਤਨ   ਬਣਾਉਂਦਾ ਹੈ ਅਤੇ ਸਿ੍ਰਸ਼ਟੀ (ਬਰਤਨ) ਇਕ ਅਜ਼ਾਦ ਹਸਤੀ ਦੇ ਤੌਰ ਤੇ ਆਪਣੇ ਨਿਰਮਾਤਾ ਤੋਂ ਅਲੱਗ ਹੋ ਜਾਂਦੀ ਹੈ। ਦੂਜਾ , ਇਕ ਨਰਤਕੀ ਦੀ ਤਰ੍ਹਾਂ ਹੈ , ਜੋ ਨੱਚਣ ਦਾ ਸਿਰਜਣ ਕਰਦੀ ਹੈ। ਪਰ ਨਰਤਕੀ ਦੀ ਗੈਰ ਹਾਜ਼ਰੀ ਵਿੱਚ ਨੱਚਣ (ਸਿਰਜਣਾ) ਨਹੀਂ ਹੋ ਸਕਦਾ। ਭਗਵਾਨ ਇਕ ਨਰਤਕੀ ਦੇ ਸਮਾਨ ਹੈ , ਜਿੱਥੇ ਇਹ ਪੂਰਾ ਬ੍ਰਹਿਮੰਡ ਉਨ੍ਹਾਂ ’ ਤੇ ਨਿਰਭਰ ਹੈ , ਪਰ ਉਹ , ਇਸ ਉੱਤੇ ਨਿਰਭਰ ਨਹੀਂ ਹਨ। ਇਸੇ ਲਈ ਨਾਚ ਕਰਨ ਵਾਲੇ ਸ਼ਿਵ ਨੂੰ ਨਟਰਾਜ ਅਤੇ ਸੰਗੀਤਕਾਰ ਸ੍ਰੀ ਕ੍ਰਿਸ਼ਨ ਨੂੰ ਮੁਰਾਰੀ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਭਗਵਾਨ ਨੂੰ ਇਕ ਰਸਾਇਣਕ ਪ੍ਰਤੀਕਿਰਿਆ ਵਿੱਚ ਉਤਪ੍ਰੇਰਕ ਦੇ ਰੂਪ ਵਿੱਚ ਵੀ ਵੇਖਿਆ ਜਾ ਸਕਦਾ ਹੈ , ਜਿੱਥੇ ਇਕ ਉਤਪ੍ਰੇਰਕ ਦੀ ਹਾਜ਼ਰੀ ਨਾਲ ਰਸਾਇਣਕ ਪ੍ਰਤੀਕਿਰਿਆ ਜਾਰੀ ਰਹਿੰਦੀ ਹੈ ਜਦੋਂ ਕਿ ਉਤਪ੍ਰੇਰਕ ਆਪ ਕਿਸੇ ਵੀ ਪਰਿਵਰਤਨ ਵਿੱਚੋਂ ਨਹੀਂ ਗੁਜ਼ਰਦਾ ਹੈ। ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ ਕਿ ਉਹ ਸਰਵ ਵਿਆਪੀ ਕਿਸੇ ਦੇ ਪੰੁਨ ਜਾਂ ਪ...