Posts

Showing posts from June, 2025

136. ਦਵੰਧਾਂ ਦਾ ਭਰਮ

Image
  ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਸੰਸਾਰ ਵਿੱਚ ਇੱਛਾ ਅਤੇ ਉਤਸੁਕਤਾ ਦਵੇਸ਼ ਤੋਂ ਉਤਪੰਨ ਦਵੰਧ ਰੂਪੀ ਮੋਹ ਨਾਲ ਸਾਰੇ ਪ੍ਰਾਣੀ ਅਤਿਅੰਤ ਅਗਿਆਨਤਾ ਵਿੱਚ ਫਸ ਰਹੇ ਹਨ ’’ (7.27) । ਅਸੀਂ ਸਾਰੇ ਦੋ ਮੂਲ ਭਰਮਾਂ ਦੇ ਅਧੀਨ ਵਿਚਰਦੇ ਹਾਂ। ਪਹਿਲਾ , ਤਿੰਨਾਂ ਗੁਣਾਂ ਤੋਂ ਉਤਪੰਨ ਯੋਗ ਮਾਇਆ ਹੈ , ਦੂਜਾ , ਇੱਛਾ ਅਤੇ ਦਵੇਸ਼ ਦੇ ਧਰੁੱਵਾਂ ਤੋਂ ਪੈਦਾ ਹੰੁਦਾ ਹੈ। ਜਦੋਂ ਅਸੀਂ ਇਕ ਨੂੰ ਪਾਰ ਕਰ ਲੈਂਦੇ ਹਾਂ , ਤਾਂ ਦੂਜਾ ਆਪਣੇ ਆਪ ਹੀ ਪਾਰ ਹੋ ਜਾਂਦਾ ਹੈ। ਅਗਿਆਨਤਾ ਭਰਮ ਭੁਲੇਖਿਆਂ ਦਾ ਪਹਿਲਾ ਪੱਧਰ ਹੈ , ਜਿਸਦਾ ਨਤੀਜਾ ਦੁਰਗਤੀ ਹੰੁਦਾ ਹੈ। ਇਹ ਦੁਰਗਤੀ ਹੋਰ ਕੁਝ ਨਹੀਂ ਹੈ , ਇਸ ਨੂੰ ਅਸੀਂ ਇਸਦੇ ਵਿਪਰੀਤ ਧਰੁੱਵੀ ਸੁੱਖ ਦੀ ਇੱਛਾ ਕਰਦੇ ਹੋਏ ਪ੍ਰਾਪਤ ਕਰ ਲੈਂਦੇ ਹਾਂ , ਭਾਵੇਂ ਇਹ ਕੁਝ ਸਮਾਂ ਬੀਤ ਜਾਣ ਬਾਦ ਹੀ ਹੰੁਦਾ ਹੈ। ਭਰਮਾਂ ਦਾ ਅਗਲਾ ਪੱਧਰ ਦਮਨ ਹੈ , ਜਿੱਥੇ ਵਿਅਕਤੀ ਮੁਖੌਟਾ ਪਾ ਕੇ ਬਾਹਰੀ ਦੁਨੀਆਂ ਨੂੰ ਇਹ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਅੰਦਰੋਂ ਇੱਛਾ ਅਤੇ ਦਵੇਸ਼ ਦੇ ਦਵੰਧ ਤੋਂ ਮੁਕਤ ਹਨ। ਉਹ ਦੂਜਿਆਂ ਨੂੰ ਨੀਵਾਂ ਵਿਖਾਉਂਦੇ ਹਨ ਅਤੇ ਸ੍ਰੀ ਕਿ੍ਰਸ਼ਨ ਉਨ੍ਹਾਂ ਨੂੰ ਮਿਥਿਆਚਾਰੀ ਅਰਥਾਤ ਪਖੰਡੀ ਕਹਿੰਦੇ ਹਨ ( 3.6) । ਅਸਲ ਵਿੱਚ ਇਹ ਦਮਨ ਅੰਦਰ ਛੁਪਿਆ ਹੰੁਦਾ ਹੈ , ਅਤੇ ਕਮਜ਼ੋਰ ਛਿਣਾਂ ਵਿੱਚ ਇਹ ਬਾਹਰ ਆ ਜਾਂਦਾ ਹੈ। ਗਿਆਨੀ ਵਾਂਗ ਇਕ ਸਾਖ਼ਸ਼ੀ ਦੀ ਅਵਸਥਾ ਨੂੰ ਪ੍ਰਾਪਤ ਕਰਨ ਲਈ ਸ੍ਰੀ ਕਿ੍ਰਸ਼ਨ ਇਨ੍ਹਾਂ ਭਰਮ ਭੁਲੇਖਿਆਂ ਨੂੰ ਦੂਰ ਕਰਨ ਦਾ ਮਾ...

135. ਯੋਗ ਮਾਇਆ

Image
  ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਉਨ੍ਹਾਂ ਦੀ ਨੀਵੀਂ ਪ੍ਰਕਿਰਤੀ (ਅਪਰਾ ਪ੍ਰਕਿ੍ਰਤੀ) ਪ੍ਰਗਟ ਹੈ ਅਤੇ ਉੱਚੀ ਪ੍ਰਕਿਰਤੀ (ਪਰਾ ਪ੍ਰਕਿਰਤੀ) ਜੀਵਨ ਤੱਤ ਹੈ , ਜੋ ਅਵਿਅਕਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੋਗ ਮਾਇਆ (ਤਿੰਨਾਂ ਗੁਣਾਂ ਤੋਂ ਪੈਦਾ ਹੋਇਆ ਭਰਮ) ਸਾਨੂੰ ਰੁਕਾਵਟ ਪੈਦਾ ਕਰਦਾ ਹੈ ਤੇ ਸਾਨੂੰ ਉਸ ਪ੍ਰਮਾਤਮਾ ਨੂੰ ਅਜਨਮਾ (ਜਨਮ ਰਹਿਤ) , ਅਵਿਨਾਸ਼ੀ (ਨਾਸ਼-ਰਹਿਤ) ( 7.25) ਅਤੇ ਭੂਤ , ਵਰਤਮਾਨ ਅਤੇ ਭਵਿੱਖ ਦੇ ਗਿਆਤਾ ਦੇ ਰੂਪ ਵਿੱਚ ਜਾਣਨ ਤੋਂ ਰੋਕਦਾ ਹੈ ( 7.26) । ਯੋਗ ਮਾਇਆ ਸ਼ੀਸ਼ਿਆਂ ਦੇ ਇਕ ਕਮਰੇ ਦੀ ਤਰ੍ਹਾਂ ਹੈ ਜੋ ਸਾਨੂੰ ਪ੍ਰਤੀਬਿੰਬਤ ਕਰਦਾ ਹੈ , ਅਤੇ ਇਹ ਜਾਣਨਾ ਅਸੰਭਵ ਹੈ ਕਿ ਇਸ ਤੋਂ ਅੱਗੇ ਕੀ ਹੈ। ਇਹ ਸਾਡੀ ਅਸਮਰੱਥਤਾ ਸਾਨੂੰ ਇਹ ਸਿੱਟਾ ਕੱਢਣ ਲਈ ਮਜ਼ਬੂਰ ਕਰ ਦਿੰਦੀ ਹੈ ਕਿ ਹਰ ਇਕਾਈ ਪ੍ਰਗਟ ਹੈ , ਇਹ ਸਮਝੇ ਬਿਨਾਂ ਕਿ ਉਨ੍ਹਾਂ ਦੇ ਪਿੱਛੇ ਇਕ ਅਪ੍ਰਗਟ ਜੀਵਨ-ਤੱਤ ਵੀ ਮੌਜੂਦ ਹੈ , ਅਤੇ ਸ੍ਰੀ ਕਿ੍ਰਸ਼ਨ ਉਨ੍ਹਾਂ ਨੂੰ ਮੂਰਖ ਕਹਿੰਦੇ ਹਨ ( 7.24) । ਇਹ ਹੋਰ ਕੁਝ ਨਹੀਂ ਸਗੋਂ ਪ੍ਰਮਾਤਮਾ ਦੇ ਪ੍ਰਤੀ ਅਨਾਦਰ ਦੀ ਭਾਵਨਾ ਨਾਲ ਮਨੁੱਖ ਤੇ ਮਨੁੱਖ ਵਿਚਕਾਰ ਪ੍ਰਸਪਰ ਵਰਤਾਰਾ ਹੈ , ਜਿਹੜਾ ਅਸੁਰਾਂ ਦਾ ਮਾਰਗ ਹੈ। ਬਿਜਲੀ (ਊਰਜਾ) ਇਕ ਉੱਚ ਵੋਲਟੇਜ ਬਿੰਦੂ ਤੋਂ ਘੱਟ ਵੋਲਟੇਜ ਬਿੰਦੂ ਤਕ ਪ੍ਰਵਾਹਿਤ ਹੰੁਦੀ ਹੈ , ਜੋ ਰਸਤੇ ਵਿੱਚ ਬਿਜਲੀ ਦੇ ਉਪਕਰਣਾਂ ਨੂੰ ਗਤੀ ਪ੍ਰਦਾਨ ਕਰਦੀ ਹੈ। ਲਾਖਣਿਕ ਰੂਪ ਵਿੱਚ ਜੇ ਅਸੀਂ ਪ੍ਰਮਾਤਮਾ ਨੂੰ ਅਨੰਤ ਵੋਲਟੇਜ ਦੇ...

134. ਆਪਣੇ ਆਪ ਨਾਲ ਮੁਕਾਬਲਾ

Image
  ਸ੍ਰੀ ਕਿ੍ਰਸ਼ਨ ਨੇ ਦਰਸਾਇਆ ਹੈ ਕਿ ਚਾਰ ਤਰ੍ਹਾਂ ਦੇ ਭਗਤ ਉਨ੍ਹਾਂ ਦੀ ਪੂਜਾ ਕਰਦੇ ਹਨ , ਜਿਨ੍ਹਾਂ ਵਿੱਚ ਕੁਝ ਆਪਣੀਆਂ ਮੁਸ਼ਕਲਾਂ ਦੂਰ ਕਰਨ ਲਈ (ਆਰਤ) , ਕੁਝ ਸਫਲਤਾ ਪ੍ਰਾਪਤ ਕਰਨ ਲਈ (ਅਰਥਾਰਥੀ) , ਕੁਝ ਗਿਆਨ ਪ੍ਰਾਪਤ ਕਰਨ ਲਈ (ਜਿਗਿਆਸੂ) ਅਤੇ ਗਿਆਨੀ ( 7.16) । ਉਹ ਗਿਆਨੀ ਦੇ ਬਾਰੇ ਵਿੱਚ ਵਿਸਥਾਰ ਨਾਲ ਦੱਸਦੇ ਹੋਏ ਕਹਿੰਦੇ ਹਨ , ਕਿ ‘‘ ਉਨ੍ਹਾਂ ਵਿਚੋਂ ਨਿਤਾਯੁਕਤ (ਦ੍ਰਿੜ੍ਹ ਸੰਕਲਪ) ਸਿਰਫ ਇਕ ਭਾਵ ਨੂੰ ਨਿਸ਼ਾਨਾ ਬਣਾ ਕੇ ਭਗਤੀ ਕਰਨ ਵਾਲੇ ਗਿਆਨੀ ਜਨ , ਅਤੀ ਉੱਤਮ ਹਨ , ਅਜਿਹੇ ਤੱਤ ਰੂਪ ਵਿੱਚ ਮੈਨੂੰ ਜਾਣਨ ਵਾਲੇ ਗਿਆਨੀ ਮੈਨੂੰ ਅਤਿਅੰਤ ਪਿਆਰੇ ਹਨ ਤੇ ਮੈਂ ਉਨ੍ਹਾਂ ਨੂੰ ਅਤਿਅੰਤ ਪਿਆਰਾ ਹਾਂ ( 7.17) । ਕਈ ਜਨਮਾਂ ਦੀ ਭਗਤੀ ਤੋਂ ਬਾਦ ਅਜਿਹਾ ਪੁਰਸ਼ ਤੱਤ ਗਿਆਨ ਪ੍ਰਾਪਤ ਕਰਕੇ ਮੇਰੇ ਤੱਕ ਪੁੱਜਦਾ ਹੈ ( 7.19) । ਆਮ ਤੌਰ ਤੇ ‘ ਕਈ ਜਨਮਾਂ ’ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਸਾਨੂੰ ਗਿਆਨੀ ਬਣਨ ਲਈ ਕਈ ਜਨਮ ਲੈਣੇ ਹੋਣਗੇ , ਭਾਵੇਂ ਕਿ ਅਜਿਹਾ ਕੋਈ ਕਾਰਨ ਮਲੂਮ ਨਹੀਂ ਹੰੁਦਾ। ਸਾਧਾਰਨ ਸਮਝ ਦੇ ਮੁਤਾਬਕ ‘ ਜਨਮ ’ ਦੀ ਵਿਆਖਿਆ ਸਾਡੇ ਭੌਤਿਕ ਸਰੀਰ ਦੇ ਨਿਰਮਾਣ ਦੇ ਰੂਪ ਵਿੱਚ ਕੀਤੀ ਜਾਂਦੀ ਹੈ , ਪਰੰਤੂ ‘ ਜਨਮ ’ ਦਾ ਅਰਥ ਇਕ ਹੋਰ ਰੂਪ ਵਿੱਚ ਲੈਣ ਨਾਲ ਸਪੱਸ਼ਟਤਾ ਹੋਵੇਗੀ। ਇਹ ਸਾਡੇ ਆਸ ਪਾਸ ਦੀ ਕਿਸੇ ਸਥਿਤੀ ਜਾਂ ਪ੍ਰਸਥਿਤੀ ਦਾ ‘ ਜਨਮ ’ ਹੋ ਸਕਦਾ ਹੈ ਜਿਹੜਾ ਕਿ ਇਕ ਸਦਾ ਜਾਰੀ ਰਹਿਣ ਵਾਲੀ ਪ੍ਰਕਿਰਿਆ ਹੈ। ਇਹ ਸਥਿਤੀਆਂ ਅਨੁਕੂਲ...