Posts

Showing posts from August, 2024

97. ਸਿਆਣਪ ਦੀ ਤਲਵਾਰ

Image
  ਸ੍ਰੀ ਕਿ੍ਰਸ਼ਨ ਕਹਿੰਦੇ ਹਨ , ਜਿਸਨੇ ਯੋਗ ਦੁਆਰਾ ਕਰਮ ਨੂੰ ਤਿਆਗ ਦਿੱਤਾ ਹੈ , ਅਤੇ ਅਪਣੇ ਭੁਲੇਖਿਆਂ ਨੂੰ ਗਿਆਨ ਰਾਹੀਂ ਦੂਰ ਕਰ ਦਿੱਤਾ ਹੈ , ਉਹ ਅਪਣੇ ਆਪ ਵਿੱਚ ਸਥਿਰ ਹੋ ਜਾਂਦਾ ਹੈ , ਕਰਮ ਉਸ ਉੱਤੇ ਬੰਧਨ ਨਹੀਂ ਲਾਉਂਦੇ ( 4.41) । ਇਸ ਲਈ ਅਪਣੇ ਮਨ ਵਿੱਚ ਪੈਦਾ ਹੋਣ ਵਾਲੇ ਅਗਿਆਨੀ ਭਰਮ ਭੁਲੇਖਿਆਂ ਨੂੰ ਸਿਆਣਪ (ਜਾਂ ਗਿਆਨ) ਰੂਪੀ ਤਲਵਾਰ ਨਾਲ ਕੱਟ ਕੇ ਯੋਗ ਵਿੱਚ ਸਥਿਰ ਹੋ ਜਾ ( 4.42) । ਸ੍ਰੀ ਕਿ੍ਰਸ਼ਨ ਸਾਨੂੰ ਕਰਮ ਦੇ ਬੰਧਨਾਂ ਤੋਂ ਮੁਕਤ ਹੋਣ ਲਈ ਗਿਆਨ ਜਾਂ ਸਿਆਣਪ ਦੀ ਤਲਵਾਰ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ। ਜਦੋਂ ਕਦੇ ਸਾਡੇ ਦੁਆਰਾ ਕੀਤੇ ਗਏ ਜਾਂ ਨਾ ਕੀਤੇ ਗਏ ਕਾਰਜਾਂ ਦੁਆਰਾ ਕੁਝ ਚੀਜ਼ਾਂ ਜਾਂ ਰਿਸ਼ਤਿਆਂ ਨੂੰ ਨੁਕਸਾਨ ਹੰੁਦਾ ਹੈ , ਜਿਸ ਕਾਰਨ ਸਾਨੂੰ ਪਛਤਾਵਾ ਹੰੁਦਾ ਹੈ , ਉਹ ਪਛਤਾਵਾ ਇਕ ਪ੍ਰਕਾਰ ਦਾ ਕਰਮ ਬੰਧਨ ਹੈ। ਇਸੇ ਤਰ੍ਹਾਂ ਸਾਡੇ ਜੀਵਨ ਨੂੰ ਨਕਾਰਾਤਮਕ ਰੂਪ ਨਾਲ ਪ੍ਰਭਾਵਿਤ ਕਰਨ ਵਾਲੇ ਦੂਜਿਆਂ ਦੁਆਰਾ ਕੀਤੇ ਕਾਰਜ ਜਾਂ ਨਾ ਕੀਤੇ ਗਏ ਕਾਰਜਾਂ ਲਈ ਅਸੀਂ ਜੋ ਨਿੰਦਾ ਕਰਦੇ ਹਾਂ , ਉਹ ਵੀ ਇਕ ਤਰ੍ਹਾਂ ਦਾ ਕਰਮ ਬੰਧਨ ਹੈ। ਗਿਆਨ ਜਾਂ ਸਿਆਣਪ ਦੀ ਤਲਵਾਰ ਹੀ ਇਕ ਮਾਤਰ ਸਾਧਨ ਹੈ ਜੋ ਸਾਨੂੰ ਪਛਤਾਵੇ ਅਤੇ ਨਿੰਦਾ ਦੇ ਜਟਿਲ ਜਾਲ ਤੋਂ ਖੁਦ ਨੂੰ ਬਾਹਰ ਕੱਢਣ ਵਿੱਚ ਮੱਦਦ ਕਰਦੀ ਹੈ। ਗੀਤਾ ਦੇ ਚੌਥੇ ਅਧਿਆਇ ਨੂੰ ਗਿਆਨ ਕਰਮ ਸੰਨਿਆਸ ਯੋਗ ਕਿਹਾ ਗਿਆ ਹੈ। ਇਹ ਇਸ ਗੱਲ ਤੋਂ ਸ਼ੁਰੂ ਹੰੁਦਾ ਹੈ ਕਿ ਪ੍ਰਮਾਤਮਾ ਕਿਵੇਂ ਕਰਮ ਕਰਦਾ ਹੈ ਅਤ...

96. ਬੁੱਧੀਮਾਨੀ ਸਾਡੇ ਅਪਣੇ ਅੰਦਰ ਹੈ

Image
  ਇਕ ਵਾਰ ਬ੍ਰਾਹਮਾ (ਸਿ੍ਰਸ਼ਟੀ ਦਾ ਰਚਨਹਾਰ) ਸੋਚ ਰਿਹਾ ਸੀ ਕਿ ਉਸ ਬੁੱਧੀਮਾਨੀ ਨੂੰ ਕਿੱਥੇ ਛੁਪਾਇਆ ਜਾਵੇ ਜਿਸਨੂੰ ਪ੍ਰਾਪਤ ਕਰਕੇ ਹੋਰ ਕੁਝ ਵੀ ਪ੍ਰਾਪਤ ਕਰਨ ਦੀ ਇੱਛਾ ਬਾਕੀ ਨਾ ਰਹੇ। ਉਸਦੀ ਪਤਨੀ ਉਸ ਨੂੰ ਕਿਸੇ ਉੱਚੇ ਪਹਾੜ ਜਾਂ ਡੂੰਘੇ ਸਮੁੰਦਰ ਵਿੱਚ ਰੱਖਣ ਦੀ ਸਲਾਹ ਦਿੰਦੀ ਹੈ , ਪਰ ਇਨ੍ਹਾਂ ਦੋਵਾਂ ਨੂੰ ਛੱਡ ਦਿੱਤਾ ਗਿਆ ਕਿਉਂਕਿ ਇਨਸਾਨ ਪਹਾੜ ਵੀ ਚੜ੍ਹ ਸਕਦਾ ਹੈ ਤੇ ਸਮੁੰਦਰ ਵਿੱਚ ਤੈਰ ਵੀ ਸਕਦਾ ਹੈ। ਫਿਰ ਇਸ ਬੁੱਧੀ ਨੂੰ ਇਨਸਾਨ ਦੇ ਅੰਦਰ ਹੀ ਰੱਖਣ ਦਾ ਫੈਸਲਾ ਲਿਆ ਗਿਆ , ਜਦੋਂ ਕਿ ਇਨਸਾਨ ਜੀਵਨ ਭਰ ਇਸ ਨੂੰ ਬਾਹਰ ਖੋਜਦਾ ਰਹਿੰਦਾ ਹੈ। ਇਹ ਰੂਪਕ ਸਾਡੇ ਲਈ ਸਮਝਣਾ ਆਸਾਨ ਬਣਾਉਂਦਾ ਹੈ ਜਦੋਂ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਨਿਸ਼ਚਿਤ ਰੂਪ ਵਿੱਚ ਇਸ ਦੁਨੀਆ ਵਿੱਚ ਗਿਆਨ ਜਿੰਨੀ ਪਵਿੱਤਰ ਵਸਤੂ ਕੋਈ ਨਹੀਂ। ਨਿਯਤ ਸਮੇਂ ਵਿੱਚ ਜੋ ਯੋਗ ਵਿੱਚ ਸਿੱਧੀ ਪ੍ਰਾਪਤ ਕਰ ਲੈਂਦਾ ਹੈ , ਉਹ ਇਸ ਨੂੰ ਅਪਣੇ ਅੰਦਰ ਪ੍ਰਾਪਤ ਕਰ ਲੈਦਾ ਹੈ ( 4.38) । ਇਸ ਦਾ ਸਾਰ ਤੱਤ ਇਹ ਹੈ ਕਿ ਬੁੱਧੀ ਸਾਡੇ ਅਪਣੇ ਅੰਦਰ ਹੈ ਅਤੇ ਉਸੇ ਮਾਤਰਾ ਵਿੱਚ ਸਾਡੇ ਸਭਨਾਂ ਪਾਸ ਹੈ। ਇਹ ਸਿਰਫ ਇਸ ਨੂੰ ਅਪਣੇ ਅਤੇ ਦੂਜਿਆਂ ਦੇ ਅੰਦਰ ਸਾਕਾਰ ਕਰਨ ਦਾ ਸਵਾਲ ਹੈ। ਸ੍ਰੀ ਕਿ੍ਰਸ਼ਨ ਅੱਗੇ ਕਹਿੰਦੇ ਹਨ , ਸ਼ਰਧਾਵਾਨ ਅਤੇ ਜਿਨ੍ਹਾਂ ਨੇ ਅਪਣੀਆਂ ਇੰਦਰੀਆਂ ਤੇ ਜਿੱਤ ਪ੍ਰਾਪਤ ਕਰ ਲਈ ਹੈ , ਗਿਆਨ ਪ੍ਰਾਪਤ ਕਰਕੇ ਪਰਮਸ਼ਾਂਤੀ ਨੂੰ ਪਾ ਲੈਂਦੇ ਹਨ ( 4.39) । ਸ੍ਰੀ ਕਿ੍ਰਸ਼ਨ ਇਸਦੇ ਉਲਟ ਦੱਸਦੇ ਹੋਏ ਕਹਿੰ...

95. ਪਾਪਾਂ ਦੇ ਸਮੁੰਦਰ ਲਈ ਗਿਆਨ ਰੂਪੀ ਕਿਸ਼ਤੀ

Image
  ਕੁਰੂਕਸ਼ੇਤਰ ਯੁੱਧ ਦੇ ਦੌਰਾਨ ਅਰਜਨ ਦੀ ਨਿਰਾਸ਼ਾ ਉਸ ਦੀ ਇਸ ਭਾਵਨਾ ਦੇ ਅਨੁਸਾਰ ਹੈ , ਕਿ ਉਹ ਪਾਪ ਕਰ ਰਿਹਾ ਹੈ। ਉਸ ਨੂੰ ਲੱਗ ਰਿਹਾ ਹੈ ਕਿ ਅਪਣੇ ਉਸਤਾਦਾਂ , ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਮਾਰਨਾ ਪਾਪ ਤੋਂ ਛੁੱਟ ਹੋਰ ਕੁਝ ਨਹੀਂ ਹੈ ( 1.36), ਅਤੇ ਉਹ ਸੋਚਦਾ ਹੈ ਕਿ ਅਜਿਹੇ ਪਾਪ ਪੂਰਨ ਕਾਰਜ ਤੋਂ ਦੂਰ ਰਹਿਣਾ ਚਾਹੀਦਾ ਹੈ ( 1.38) । ਇਸ ਤੱਥ ਤੋਂ ਉਹ ਹੋਰ ਵੀ ਜ਼ਿਆਦਾ ਪਰੇਸ਼ਾਨ ਹੈ ਕਿ ਉਹ ਅਤੇ ਉਸਦੇ ਭਾਈ ਰਾਜ ਦੇ ਲਾਲਚ ਵਿੱਚ ਅਪਣੇ ਹੀ ਭਾਈਆਂ ਨੂੰ ਮਾਰਨ ਦੀ ਤਿਆਰੀ ਕਰ ਰਹੇ ਹਨ ( 1.45) । ਅਰਜਨ ਦੇ ਇਸ ਭਰਮ ਨੂੰ ਦੂਰ ਕਰਨ ਲਈ ਸ੍ਰੀ ਕਿ੍ਰਸ਼ਨ ਵਾਰ ਵਾਰ ਅਰਜਨ ਨਾਲ ਪਾਪ ਦੇ ਬਾਰੇ ਵਿੱਚ ਗੱਲ ਕਰਦੇ ਹਨ। ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਜੇ ਤੁਸੀਂ ਪਾਪੀਆਂ ਵਿਚੋਂ ਸਭ ਤੋਂ ਜ਼ਿਆਦਾ ਪਾਪੀ ਹੋ , ਤਾਂ ਵੀ ਤੁਸੀਂ ਗਿਆਨ ਦੀ ਕਿਸ਼ਤੀ ਰਾਹੀਂ ਪਾਪ ਦੇ ਸਮੁੰਦਰ ਨੂੰ ਸੁਰੱਖਿਅਤ ਰੂਪ ਵਿੱਚ ਪਰ ਕਰ ਲਵੋਗੇ ( 4.36) । ਜਿਸ ਪ੍ਰਕਾਰ ਜਲਦੀ ਹੋਈ ਅੱਗ ਦੀ ਲਾਟ ਜਲਣ ਵਾਲੀ ਲੱਕੜੀ ਨੂੰ ਸਵਾਹ ਬਣਾ ਦਿੰਦੀ ਹੈ , ਉਸੇ ਤਰ੍ਹਾਂ ਗਿਆਨ ਦੀ ਅੱਗ ਸਾਰੇ ਕਰਮਾਂ ਨੂੰ ਭਸਮ ਕਰ ਦਿੰਦੀ ਹੈ ( 4.37) । ਸ੍ਰੀ ਕਿ੍ਰਸ਼ਨ ਲਈ ਪਾਪ ਅੰਧਕਾਰ ਦੇ ਸਮਾਨ ਹੈ , ਜੋ ਗਿਆਨ ਅਤੇ ਜਾਗਰੂਕਤਾ ਦੇ ਪ੍ਰਕਾਸ਼ ਨਾਲ ਦੂਰ ਹੋ ਜਾਂਦਾ ਹੈ। ਹਨ੍ਹੇਰਾ ਬਹੁਤ ਸਮੇਂ ਤੋਂ ਰਿਹਾ ਹੋਵੇਗਾ , ਜਾਂ ਸੰਘਣਾ ਹਨ੍ਹੇਰਾ ਹੋ ਸਕਦਾ ਹੈ , ਪਰ ਰੋਸ਼ਨੀ ਜਾਂ ਪ੍ਰਕਾਸ਼ ਉਸ ਨੂੰ ਦੂਰ ਕਰ ਦਿੰਦਾ ਹੈ। ਭਾਵੇਂ ਇ...

94. ਸਿੱਖਣ ਦੀ ਕਲਾ

Image
  ਜੀਵਨ ਭਰ ਸਿੱਖਦੇ ਰਹਿਣ ਦੀ ਸਮਰੱਥਾ ਇਕ ਮਾਨਵੀ ਗੁਣ ਹੈ। ਮੂਲ ਪ੍ਰਸ਼ਨ ਇਹ ਹੈ ਕਿ ਕਿਵੇਂ ਸਿੱਖੀਏ ਤੇ ਕੀ ਸਿੱਖੀਏ। ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਇਹ ਗੱਲ ਜਾਣ ਲੈ , ਕਿ ਜਿਹੜੇ ਗਿਆਨੀ ਲੋਕ ਸੱਚ ਬਾਰੇ ਜਾਣ ਗਏ ਹਨ , ਉਨ੍ਹਾਂ ਦਾ ਪੱਲਾ ਫੜ , ਉਹ ਤੈਨੂੰ ਗਿਆਨ ਪ੍ਰਦਾਨ ਕਰ ਸਕਦੇ ਹਨ ( 4.34) । ਝੁਕਣਾ ਨਿਰਮਾਣਤਾ ਹੈ , ਦੂਜਿਆਂ ਦੇ ਦ੍ਰਿਸ਼ੀਕੋਣ ਨੂੰ ਜਾਣਨ ਦੀ ਇੱਛਾ ਅਤੇ ਵਿਚਾਰਾਂ ਵਿਚ ਖੁਲ ਦਿਲੀ ਨਾਲ ਅੰਹਕਾਰ ਤੇ ਕਾਬੂ ਪਾਇਆ ਜਾ ਸਕਦਾ ਹੈ।   ਸਵਾਲ ਖੜ੍ਹੇ ਕਰਨਾ ਇਕ ਤਰ੍ਹਾਂ ਦਾ ਇਲੈਕਟ੍ਰਾਨਿਕ ਸਰਕਿਟ ਦੇ ਫੀਡਬੈਕ ਲੂਪ ਵਰਗਾ ਹੈ , ਜਿੱਥੇ ਅਸੀਂ ਜੋ ਕੁਝ ਵੀ ਕਹਿੰਦੇ ਤੇ ਕਰਦੇ ਹਾਂ , ਉਸ ਉੱਤੇ ਸਵਾਲ ਕਰਦੇ ਹਾਂ ਕਿ ਅਸੀਂ ਅਜਿਹਾ ਕਿਉਂ ਕੀਤਾ ਤੇ ਕਿਉਂ ਕਿਹਾ , ਅਤੇ ਇਸ ਕਿਰਿਆ ਨੂੰ ਉਦੋਂ ਤੱਕ ਜਾਰੀ ਰੱਖਣਾ ਹੈ ਜਦੋਂ ਤੱਕ ਸਵਾਲ ਖਤਮ ਨਹੀਂ ਹੋ ਜਾਂਦੇ। ਸੇਵਾ ਕਰਨਾ ਹੀ ਰਹਿਮ ਦਿਲੀ ਹੈ। ਅਗਲਾ ਸਵਾਲ ਇਹ ਹੈ ਕਿ ਗਿਆਨੀ ਜਾਂ ਗੁਰੂ ਕੌਣ ਹੈ ਤੇ ਉਸਨੂੰ ਕਿਵੇਂ ਲੱਭਿਆ ਜਾਵੇ। ਸ੍ਰੀਮਦ ਭਾਗਵਤ ਵਿੱਚ ਸ੍ਰੀ ਕਿ੍ਰਸ਼ਨ ਇਕ ਸਿਆਣੇ ਪੁਰਸ਼ ਦਾ ਹਵਾਲਾ ਦਿੰਦੇ ਹਨ ਜੋ ਕਹਿੰਦਾ ਹੈ ਕਿ ਉਸ ਕੋਲ 24 ਗੁਰੂ ਹਨ , ਅਤੇ ਉਸ ਨੇ ਧਰਤੀ ਤੋਂ ਮੁਆਫ ਕਰਨਾ ਸਿੱਖਿਆ ਹੈ , ਇਕ ਬੱਚੇ ਤੋਂ ਮਸੂਮੀਅਤ , ਹਵਾ ਤੋਂ ਅਨਾਸਕਤੀ , ਸ਼ਹਿਦ ਦੀਆਂ ਮੱਖੀਆਂ ਤੋਂ ਜਮਾਂਖੋਰੀ ਤੋਂ ਬਚਣਾ , ਸੂਰਜ ਤੋਂ ਸਮਾਨਤਾ (ਸਮਾਨ ਭਾਵਨਾ) , ਮੱਛੀਆਂ ਤੋਂ ਇੰਦਰੀਆਂ ਦਾ ਜਾਲ , ਅਤੇ ਅੱਗ...