Posts

Showing posts from October, 2023

49. ਸਥਿਤ ਪ੍ਰਗਨਾ ਇਕ ਅੰਦਰੂਨੀ ਵਰਤਾਰਾ ਹੈ

Image
ਅਰਜਨ ਦੇ ਇਕ ਸਵਾਲ ਦੇ ਜਵਾਬ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਥਿਤ ਪ੍ਰਗਨਾ ਆਪਣੇ ਆਪ ਵਿੱਚ ਸੰਤੁਸ਼ਟ ਹੁੰਦਾ ਹੈ (2.55)। ਦਿਲਚਸਪ ਗੱਲ ਇਹ ਹੈ ਕਿ ਸ੍ਰੀ ਕ੍ਰਿਸ਼ਨ ਨੇ ਅਰਜਨ ਦੇ ਸਵਾਲ ਦੇ ਦੂਜੇ ਭਾਗ ਵਿੱਚ ਉੱਤਰ ਨਹੀਂ ਦਿੱਤਾ ਕਿ ਸਥਿਤ ਪ੍ਰਗਨਾ ਕਿਵੇਂ ਬੋਲਦਾ ਹੈ, ਬੈਠਦਾ ਹੈ ਤੇ ਕਿਵੇਂ ਚੱਲਦਾ ਹੈ। ‘ਆਪਣੇ ਆਪ ਦੇ ਨਾਲ ਸੰਤੁਸ਼ਟੀ’ ਸ਼ੁੱਧ ਰੂਪ ਵਿੱਚ ਇਕ ਆਂਤਰਿਕ ਘਟਨਾ ਹੈ ਅਤੇ ਬਾਹਰੀ ਵਿਹਾਰ ਦੇ ਆਧਾਰ ’ਤੇ ਇਸ ਨੂੰ ਮਾਪਣ ਦਾ ਕੋਈ ਢੰਗ ਨਹੀਂ ਹੈ। ਹੋ ਸਕਦਾ ਹੈ ਕਿ ਦਿੱਤੀਆਂ ਗਈਆਂ ਪ੍ਰਸਥਿਤੀਆਂ ਵਿੱਚ ਇਕ ਅਗਿਆਨੀ ਅਤੇ ਇਕ ਸਥਿਤ ਪ੍ਰਗਨਾ, ਦੋਵੇਂ ਇਕ ਹੀ ਸ਼ਬਦ ਬੋਲਣ ਅਤੇ ਇਕ ਹੀ ਢੰਗ ਨਾਲ ਬੈਠਣ ਤੇ ਚੱਲਣ। ਅਜਿਹੀ ਸਥਿਤੀ ਵਿੱਚ ਸਥਿਤ ਪ੍ਰਗਨਾ ਦੀ ਸਾਡੀ ਸਮਝ ਹੋਰ ਵੀ ਗੁੰਝਲਦਾਰ ਹੋ ਜਾਂਦੀ ਹੈ। ਸ੍ਰੀ ਕ੍ਰਿਸ਼ਨ ਦਾ ਆਪਣਾ ਜੀਵਨ ਸਥਿਤ ਪ੍ਰਗਨਾ ਦੇ ਜੀਵਨ ਦਾ ਇਕ ਸਰਵੋਤਮ ਉਦਾਹਰਨ ਹੈ। ਜਨਮ ਦੇ ਸਮੇਂ ਉਹ ਆਪਣੇ ਮਾਤਾ-ਪਿਤਾ ਤੋਂ ਵੱਖ ਹੋ ਜਾਂਦੇ ਹਨ। ਉਨ੍ਹਾਂ ਨੂੰ ‘ਮੱਖਣ ਚੋਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਰਾਸਲੀਲਾ, ਨਾਚ ਅਤੇ ਬਾਂਸਰੀ ਪੌਰਾਣਿਕ ਹੈ, ਪਰੰਤੂ ਜਦੋਂ ਉਨ੍ਹਾਂ ਨੇ ਬਿੰਦਰਾਵਣ ਨੂੰ ਛੱਡਿਆ ਤਾਂ ਉਹ ਰਾਸਲੀਲਾ ਦੀ ਤਲਾਸ਼ ਵਿੱਚ ਕਦੇ ਵੀ ਵਾਪਸ ਨਹੀਂ ਆਏ। ਉਹ ਲੋੜ ਪੈਣ ਤੇ ਲੜੇ, ਪਰ ਕਈ ਵਾਰ ਯੁੱਧ ਤੋਂ ਬੱਚਦੇ ਰਹੇ ਅਤੇ ਇਸ ਲਈ ਉਨ੍ਹਾਂ ਨੂੰ ਰਣ ਛੋੜ ਦਾਸ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਕਈ ਚਮਤਕ...

48. ਖੁਦ ਨਾਲ ਸੰਤੁਸ਼ਟੀ

Image
ਭਗਵਾਨ ਕ੍ਰਿਸ਼ਨ ਨੇ ਸਲੋਕ 2.11 ਤੋਂ 2.53 ਤੱਕ ਸੰਖ ਯੋਗ ਨੂੰ ਵਰਣਨ ਕੀਤਾ, ਜੋ ਅਰਜਨ ਲਈ ਪੂਰੀ ਤਰ੍ਹਾਂ ਨਾਲ ਇਕ ਨਵੀਂ ਗੱਲ ਸੀ। 2.54 ਸਲੋਕ ਵਿੱਚ ਅਰਜਨ ਇਹ ਜਾਣਨਾ ਚਾਹੁੰਦਾ ਹੈ ਕਿ ਸਥਿਤ ਪ੍ਰਗਨਾ (ਉੱਚਿਤ ਬੁੱਧੀ, ਸਮਝ ਵਾਲਾ) ਕੀ ਹੈ, ਜਿਸ ਨੇ ਆਪਣੇ ਅੰਦਰ ਸਥਿਰ ਜਾਂ ਸਮਾਧੀ ਪ੍ਰਾਪਤ ਕਰ ਲਈ ਹੈ ਅਤੇ ਇਹ ਸਥਿਤ ਪ੍ਰਗਨਾ ਕਿਵੇਂ ਬੋਲਦਾ, ਚੱਲਦਾ ਜਾਂ ਬੈਠਦਾ ਹੈ। ਸਲੋਕ 2.55 ਰਾਹੀਂ ਸ੍ਰੀ ਕ੍ਰਿਸ਼ਨ ਅਰਜਨ ਨੂੰ ਸਪੱਸ਼ਟ ਕਰਦੇ ਹੋਏ, ਇਸ ਲਈ, ਕੁੱਝ ਨਿਯਮ ਜਾਂ ਬੈਂਚ ਮਾਰਕ ਨਿਰਧਾਰਤ ਕਰਕੇ ਸਪੱਸ਼ਟ ਕਰਦੇ ਹਨ, ਜਿਨ੍ਹਾਂ ਨਿਯਮਾਂ ਜਾਂ ਬੈਂਚ ਮਾਰਕਾਂ ਨੂੰ ਅਸੀਂ ਆਪਣੀ ਖੁਦ ਦੀ ਅਧਿਆਤਮਿਕ ਯਾਤਰਾ ਵਿੱਚ ਪ੍ਰਗਤੀ ਨੂੰ ਮਾਪਣ ਲਈ ਵਰਤ ਸਕਦੇ ਹਾਂ। ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਿਸ ਸਮੇਂ ਇਹ ਪੁਰਸ਼, ਮਨ ਵਿੱਚ ਸਥਿਤ ਸੰਪੂਰਨ ਕਾਮਨਾਵਾਂ (ਵਾਸ਼ਨਾਵਾਂ) ਨੂੰ ਪੂਰੀ ਤਰ੍ਹਾਂ ਤਿਆਗ ਦਿੰਦਾ ਹੈ ਅਤੇ ਆਪਣੀ ਆਤਮਾ ਵਿੱਚ ਹੀ ਸੰਤੁਸ਼ਟ ਰਹਿੰਦਾ ਹੈ, ਉਸ ਕਾਲ ਵਿੱਚ ਉਸ ਨੂੰ ਸਥਿਤ ਪ੍ਰਗਨਾ ਕਿਹਾ ਜਾਂਦਾ ਹੈ (2.55)। ਜਦੋਂ ਕੋਈ ਵਿਅਕਤੀ ਆਪਣੇ ਖੁਦ ਵਿੱਚ ਸੰਤੁਸ਼ਟ ਹੁੰਦਾ ਹੈ ਤਾਂ ਇੱਛਾਵਾਂ ਆਪਣੇ ਆਪ ਖਤਮ ਹੋ ਜਾਂਦੀਆਂ ਹਨ। ਜਿਉਂ-ਜਿਉਂ ਇੱਛਾਵਾਂ ਖ਼ਤਮ ਹੁੰਦੀਆਂ ਹਨ, ਉਨ੍ਹਾਂ ਦੇ ਸਾਰੇ ਕਾਰਜ ਨਿਸ਼ਕਾਮ ਕਰਮ ਬਣ ਜਾਂਦੇ ਹਨ। ਅਸੀਂ ਜੋ ਕੁੱਝ ਹਾਂ, ਉਸਤੋਂ ਵੱਖਰਾ ਦਿੱਸਣ ਦੀ ਹਮੇਸ਼ਾ ਇੱਛਾ ਰੱਖਦੇ ਹਾਂ। ਅਸੀਂ ਬਹੁਤ ਜਲਦੀ ਤੰਗ ਹੋ ਜਾਂਦੇ ਹਾਂ। ਇਸ ਹਾਲਤ ਨੂੰ ਅਰਥ ਸ਼...

47. ਭਰਮ ਤੋਂ ਬਚੋ

Image
ਆਪਣੇ ਆਮ ਜੀਵਨ ਵਿੱਚ ਜਦੋਂ ਅਸੀਂ ਇਕ ਹੀ ਵਿਸ਼ੇ ਉੱਤੇ ਪਰਸਪਰ ਵਿਰੋਧੀ ਵਿਚਾਰਾਂ ਜਾਂ ਰਾਵਾਂ ਨੂੰ ਸੁਣਦੇ ਹਾਂ, ਤਾਂ ਅਸੀਂ ਭਰਮਾਂ ਵਿੱਚ ਪੈ ਜਾਂਦੇ ਹਾਂ, ਇਹ ਭਾਵੇਂ ਕੋਈ ਖ਼ਬਰ ਹੋਵੇ, ਕੋਈ ਫਿਲਾਸਫੀ ਹੋਵੇ ਜਾਂ ਦੂਜੇ ਲੋਕਾਂ ਦੇ ਅਨੁਭਵ ਤੇ ਵਿਸ਼ਵਾਸ ਹੋਣ। ਸ੍ਰੀ ਕ੍ਰਿਸ਼ਨ ਕਹਿੰਦੇ ਹਨ, ਕਿ ਅਸੀਂ ਯੋਗ/ਸੰਤੁਲਨ ਉਦੋਂ ਹੀ ਪ੍ਰਾਪਤ ਕਰ ਸਕਾਂਗੇ ਜਦੋਂ ਵਿਭਿੰਨ ਮੱਤਾਂ ਨੂੰ ਸੁਣਨ ਦੇ ਬਾਵਜੂਦ ਸਾਡੀ ਬੁੱਧੀ ਨਿਸ਼ਚਲ ਅਤੇ ਸਮਾਧੀ ਵਿੱਚ ਸਥਿਰ ਹੋਵੇਗੀ (2.53)। ਇਸ ਸਲੋਕ ਨੂੰ ਸਮਝਾਉਣ ਲਈ ਸਭ ਤੋਂ ਚੰਗਾ ਰੂਪਕ ਇਕ ਬਿਰਖ ਹੈ, ਜਿਸ ਦਾ ਉੱਪਰਲਾ ਭਾਗ ਸਾਨੂੰ ਵਿਖਾਈ ਦਿੰਦਾ ਹੈ ਅਤੇ ਹੇਠਲਾ ਭਾਗ ਇਕ ਜੜ੍ਹ ਪ੍ਰਣਾਲੀ ਰਾਹੀਂ ਅਦ੍ਰਿਸ਼ ਅਤੇ ਸਥਿਰ ਹੁੰਦਾ ਹੈ। ਜਦੋਂ ਹਵਾਵਾਂ ਚੱਲਦੀਆਂ ਹਨ ਤਾਂ ਉੱਪਰਲਾ ਭਾਗ ਕਿਸੇ ਹੱਦ ਤੱਕ ਪਰੇਸ਼ਾਨ ਹੋ ਸਕਦਾ ਹੈ ਜਦੋਂ ਕਿ ਇਸ ਦੀ ਜੜ੍ਹ ਪ੍ਰਣਾਲੀ ਇਨ੍ਹਾਂ ਤੋਂ ਪ੍ਰਭਾਵਿਤ ਨਹੀਂ ਹੁੰਦੀ। ਇਸਦਾ ਉੱਪਰੀ ਭਾਗ ਬਾਹਰੀ ਸ਼ਕਤੀਆਂ ਨਾਲ ਜੂਝਦਾ ਹੈ ਪਰ ਇਸ ਦਾ ਅੰਦਰੂਨੀ (ਜੜ੍ਹ ਵਾਲਾ) ਭਾਗ ਸਮਾਧੀ ਵਿੱਚ ਨਿਸ਼ਚਲ ਰਹਿੰਦਾ ਹੈ, ਅਤੇ ਸਥਿਰਤਾ ਦੇ ਨਾਲ-ਨਾਲ ਬਿਰਖ ਨੂੰ ਇਸ ਦਾ ਪੋਸ਼ਣ ਪ੍ਰਦਾਨ ਕਰਨ ਦਾ ਕੰਮ ਕਰਦਾ ਰਹਿੰਦਾ ਹੈ। ਰੁੱਖ ਵਾਸਤੇ ਵੀ ਇਹ ਯੋਗ ਤੋਂ ਇਲਾਵਾ ਕੁੱਝ ਨਹੀਂ, ਜਦੋਂ ਬਾਹਰੀ ਭਾਗ ਕਾਰਵਾਈ ਕਰਦਾ ਹੈ ਪਰ ਅੰਦਰੂਨੀ ਭਾਗ ਨਿਸ਼ਚਲ ਰਹਿੰਦਾ ਹੈ। ਅਗਿਆਨੀ ਪੱਧਰ ਉੱਤੇ ਸਾਡੇ ਕੋਲ ਇਕ ਡਗਮਗਾਉਂਦੀ ਹੋਈ ਬੁੱਧੀ ਹੈ ਜੋ ਬਾਹਰੀ ਉਤੇਜਨਾ...

46. ਸਾਡਾ ਕੀ ਹੈ ਤੇ ਕੀ ਨਹੀਂ

Image
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਿਸ ਸਮੇਂ ਤੇਰੀ ਬੁੱਧੀ ਮੋਹ ਰੂਪੀ ਦਲਦਲ ਨੂੰ ਭਲੀ ਭਾਂਤ ਪਾਰ ਕਰ ਜਾਏਗੀ ਤਾਂ ਤੂੰ ਇਸ ਸੰਸਾਰ ਦੇ ਸੁਣੇ ਜਾਂਦੇ ਜਾਂ ਸੁਣਨ ਵਿੱਚ ਆਉਣ ਵਾਲੇ ਸਾਰੇ ਪਦਾਰਥਾਂ ਤੋਂ ਵੈਰਾਗ (ਨਿਰਵੇਦਸ)ਪ੍ਰਾਪਤ ਕਰ ਲਵੇਂਗਾ (2.52)। ਇਸਦਾ ਅਰਥ ਹੈ ਕਿ ਜਦੋਂ ਅਸੀਂ ‘ਮੋਹ’ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਹਾਂ ਤਾਂ ਸਾਡੀਆਂ ਇੰਦਰੀਆਂ ਦੁਆਰਾ ਉਤਪੰਨ ਸੰਵੇਦਨਾ ਆਪਣੀ ਇੱਛਾ ਨਾਲ ਸਾਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਖੋ ਬੈਠਦੀ ਹੈ। ਸ੍ਰੀ ਕ੍ਰਿਸ਼ਨ ਨੇ ਇੱਥੇ ਸੁਣਨ ਨੂੰ ਰੂਪਕ ਦੇ ਤੌਰ ’ਤੇ ਵਰਤਿਆ ਹੈ ਕਿਉਂਕਿ ਅਸੀਂ ਅਕਸਰ ਦੂਜੇ ਲੋਕਾਂ ਦੇ ਸ਼ਬਦਾਂ ਜਿਵੇਂ ਪ੍ਰਸ਼ੰਸਾ ਅਤੇ ਅਲੋਚਨਾ, ਗੱਪ ਸ਼ੱਪ ਅਤੇ ਅਫਵਾਹਵਾਂ ਆਦਿ ਨਾਲ ਪ੍ਰਭਾਵਿਤ ਹੁੰਦੇ ਰਹਿੰਦੇ ਹਾਂ। ਮੂਲ ਰੂਪ ਵਿੱਚ ਕੀ ਸਾਡਾ ਹੈ ਤੇ ਕੀ ਸਾਡਾ ਨਹੀਂ ਹੈ, ਵਿੱਚ ਅੰਤਰ ਕਰਨ ਦੀ ਸਾਡੀ ਅਸਮਰੱਥਾ ਹੀ ਮੋਹ ਹੈ। ਇਹ ਭੌਤਿਕ ਸੰਪਤੀ ਅਤੇ ਭਾਵਨਾਵਾਂ ਦੇ ਸਵਾਮੀ ਬਣਨ ਦੀ ਭਾਵਨਾ ਹੈ, ਵਰਤਮਾਨ ਵਿੱਚ ਵੀ ਅਤੇ ਭਵਿੱਖ ਵਿੱਚ ਵੀ। ਭਾਵੇਂ ਅਸਲੀਅਤ ਇਹ ਹੈ ਕਿ ਅਸੀਂ ਇਨ੍ਹਾਂ ਦੇ ਮਾਲਕ ਨਹੀਂ ਹਾਂ। ਅਸੀਂ ਆਮ ਕਰਕੇ ਉਸ ਚੀਜ਼ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਜੋ ਸਾਡੀ ਨਹੀਂ ਹੈ, ਅਤੇ ਸਾਨੂੰ ਇਸ ਬਾਰੇ ਕੋਈ ਗਿਆਨ ਵੀ ਨਹੀਂ ਹੈ। ਅਸੀਂ ‘ਦੇਹ’/ਆਤਮਾ ਹਾਂ। ਸ੍ਰੀ ਕ੍ਰਿਸ਼ਨ ਇਸ ਘਟਨਾ ਨੂੰ ‘ਕਲੀਲਮ’ ਜਾਂ ਅਧਿਆਤਮਿਕ ਅੰਧਕਾਰ ਕਹਿੰਦੇ ਹਨ। ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ ਕਿ ਜਦੋਂ ਅਸੀਂ ਇਸ ਅੰਧਕਾ...

45. ਜਨਮ ਤੇ ਮੌਤ ਦੇ ਭਰਮਯੁਕਤ ਬੰਧਨ

Image
ਸ੍ਰੀ ਕ੍ਰਿਸ਼ਨ ਕਹਿੰਦੇ ਹਨ — ਸਮਾਨ ਬੁੱਧੀ ਰੱਖਣ ਵਾਲੇ ਬੁੱਧੀਜੀਵੀ ਲੋਕ ਕਰਮਾਂ ਤੋਂ ਪੈਦਾ ਹੋਣ ਵਾਲੇ ਫਲ ਨੂੰ ਤਿਆਗ ਕੇ ਜਨਮ ਰੂਪੀ ਬੰਧਨ ਤੋਂ ਮੁਕਤ ਹੋ ਕੇ , ਨਿਰਵਿਕਾਰ ਪਰਮਪਦ ਨੂੰ ਪ੍ਰਾਪਤ ਕਰ ਲੈਂਦੇ ਹਨ। ( 2.51) ਬਹੁਤ ਲੰਬੇ ਸਮੇਂ ਤੋਂ ਮਾਨਵ ਜਾਤੀ ਦਾ ਇਹ ਮੰਨਣਾ ਸੀ ਕਿ ਸੂਰਜ ਇਕ ਥਾਂ ਸਥਿਰ ਧਰਤੀ ਦੇ ਚਾਰੇ ਪਾਸੇ ਘੁੰਮਦਾ ਹੈ ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਧਰਤੀ ਹੀ ਹੈ ਜੋ ਸੂਰਜ ਦੇ ਚਾਰੇ ਪਾਸੇ ਘੁੰਮਦੀ ਹੈ। ਅੰਤ ਵਿੱਚ ਸਾਡੀ ਸਮਝ ਵਿੱਚ ਇਸ ਅਸਤਿੱਤਵੀ ਸੱਚ ਦੇ ਨਾਲ ਰੂ-ਬ-ਰੂ ਹੋਈ ਜਿਸ ਦਾ ਅਰਥ ਹੈ ਕਿ ਸਮੱਸਿਆ ਸੱਚ ਬਾਰੇ ਸਾਡੀ ਗਲਤ ਵਿਆਖਿਆ ਦੇ ਕਾਰਣ ਹੀ ਸੀ , ਜਿਹੜੀ ਸਾਡੀਆਂ ਇੰਦਰੀਆਂ ਦੁਆਰਾ ਪੈਦਾ ਕੀਤੇ ਗਏ ਭਰਮ ਦੇ ਕਾਰਣ ਹੀ ਪੈਦਾ ਹੋਈ ਸੀ। ਜਨਮ ਤੇ ਮੌਤ ਦੇ ਬਾਰੇ ਵਿੱਚ ਵੀ ਸਾਡੇ ਭਰਮਾਂ ਨਾਲ ਇੰਜ ਹੀ ਹੈ। ਸ੍ਰੀ ਕ੍ਰਿਸ਼ਨ ਗੀਤਾ ਦੇ ਸ਼ੁਰੂ ਵਿੱਚ ਹੀ ਦੇਹੀ ਜਾਂ ਆਤਮਾ ਦੇ ਬਾਰੇ ਵਿੱਚ ਦੱਸਦੇ ਹਨ , ਜੋ ਸਾਰਿਆਂ ਵਿੱਚ ਹੀ ਵਿਆਪਤ ਹੈ , ਅਤੇ ਅਜਨਮਾ , ਨਿੱਤ ਸਨਾਤਨ ਤੇ ਪੁਰਾਤਨ ਹੈ ( 2.20) । ਉਹ ਅੱਗੇ ਦੱਸਦੇ ਹਨ ਕਿ ਆਤਮਾ ਭੌਤਿਕ ਸਰੀਰਾਂ ਨੂੰ ਬਦਲ ਦਿੰਦੀ ਹੈ ਜਿਵੇਂ ਅਸੀਂ ਨਵੇਂ ਕੱਪੜੇ ਪਹਿਨਣ ਲਈ ਪੁਰਾਣਿਆਂ ਨੂੰ ਤਿਆਗ ਦਿੰਦੇ ਹਾਂ। ( 2.22) । ਜਦੋਂ ਉਹ ਕਹਿੰਦੇ ਹਨ ਕਿ ਸੰਯੁਕਤ ਬੁੱਧੀ ਨਾਲ ਵਿਅਕਤੀ ਜਨਮ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਤਾਂ ਇਸਦਾ ਅਰਥ ਇਹ ਹੈ ਕਿ ਉਹ ਆਪਣੇ ਆਪ ਨੂੰ ਦੇਹੀ/ਆਤਮਾ ਦੇ ਅਸਤਿੱਤਵੀ ਸ...