Posts

Showing posts from October, 2025

148. ਊਰਜਾ ਦੀ ਸੂਝਵਾਨ ਵਰਤੋਂ

Image
  ਇਕ ਵਾਰ ਦੋ ਦੁਸ਼ਮਣਾਂ ਨੇ ਪ੍ਰਾਰਥਨਾ ਕੀਤੀ ਅਤੇ ਪ੍ਰਭੂ ਉਨ੍ਹਾਂ ਦੇ ਸਾਹਮਣੇ ਪ੍ਰਗਟ ਹੋਏ। ਪ੍ਰਭੂ ਨੇ ਦੋਵਾਂ ਨੂੰ ਵਰਦਾਨ ਦੇਣਾ ਚਾਹਿਆ। ਪਹਿਲੇ ਨੇ ਦੂਜੇ ਦੀਆਂ ਇੱਛਾਵਾਂ ਦੇ ਬਾਰੇ ਜਾਣਨਾ ਚਾਹਿਆ , ਪ੍ਰੰਤੂ ਦੂਜੇ ਨੇ ਪ੍ਰਭੂ ਨੂੰ ਬੇਨਤੀ ਕੀਤੀ ਕਿ ਪਹਿਲਾਂ ਵਾਲੇ ਨੂੰ ਪਹਿਲਾਂ ਅਸੀਰਵਾਦ ਦੇਣ ਕਿਉਂਕਿ ਪ੍ਰਭੂ ਉਸ ਕੋਲ ਪਹਿਲਾਂ ਪ੍ਰਗਟ ਹੋਏ ਸੀ। ਤਾਂ ਪਹਿਲੇ ਨੇ ਪ੍ਰਭੂ ਨੂੰ ਕਿਹਾ ਕਿ ਜੋ ਦੂਜੇ ਨੂੰ ਦੇਣਾ ਹੈ , ਮੈਨੂੰ ਉਸ ਤੋਂ ਦੁਗਣਾ ਦੇ ਦਿਓ। ਦੂਜਾ ਜੋ ਦੁਸ਼ਮਣੀ ਵਿੱਚ ਅੰਨ੍ਹਾ ਹੋਇਆ ਪਿਆ ਸੀ , ਨੇ ਪ੍ਰਾਰਥਨਾ ਕੀਤੀ , ਕਿ ਉਸ ਦੀ ਇਕ ਅੱਖ ਖਤਮ ਹੋ ਜਾਵੇ , ਤਾਂ ਕਿ ਪਹਿਲੇ ਦੀਆਂ ਦੋਵੇਂ ਅੱਖਾਂ ਖਤਮ ਹੋ ਜਾਣ , ਇਕ ਪੈਰ ਖਤਮ ਹੋ ਜਾਵੇ , ਤਾਂ ਕਿ ਪਹਿਲੇ ਦੇ ਦੋਵੇਂ ਪੈਰ ਖਤਮ ਹੋ ਜਾਣ। ਹਾਰ-ਹਾਰ ਦੀ ਇਹ ਖੇਡ੍ਹ ਉਦੋਂ ਚਲਦੀ ਹੈ , ਜਦੋਂ ਕੋਈ ਅਪਣੀ ਊਰਜਾ ਨੂੰ ਘਿ੍ਰਣਾ ਵਿੱਚ ਲਗਾਉਂਦਾ ਹੈ। ਇਸੇ ਲਈ ਸ੍ਰੀ ਕਿ੍ਰਸ਼ਨ ਨੇ ਪਹਿਲਾਂ ਸਾਨੂੰ ਘਿ੍ਰਣਾ ਨੂੰ ਤਿਆਗਣ ਲਈ ਕਿਹਾ ਸੀ , ਕਰਮ ਨੂੰ ਨਹੀਂ ( 5.3) । ਇਸ ਕਹਾਣੀ ਤੋਂ ਇਕ ਹੋਰ ਸਿੱਖਿਆ ਇਹ ਮਿਲਦੀ ਹੈ ਕਿ ਸਾਨੂੰ ਬੁੱਧੀਮਾਨੀ ਨਾਲ ਅਪਣੀ ਊਰਜਾ ਤੇ ਸਮੇਂ ਦੀ ਵਰਤੋਂ ਕਰਨੀ ਚਾਹੀਦੀ ਹੈ , ਕਿਉਂਕਿ ਇਹ ਸਾਡੇ ਪੱਧਰ ਤੇ ਹੀ ਸੀਮਤ ਹੈ। ਇਸ ਸੰਬੰਧੀ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਦੋ ਸਥਾਈ ਮਾਰਗ ਹਨ , ਪਹਿਲਾ ਹੈ ਬਗੈਰ ਵਾਪਸੀ ਦਾ ਉੱਜਲਾ ਮਾਰਗ , ਅਤੇ ਦੂਜਾ ਹੈ ਵਾਰ ਵਾਰ ਵਾਪਸ ਆਉਣ ਦਾ ਹਨੇਰਾ ਮਾਰਗ ( 8....

147. ਅਨੇਕਤਾ ਵਿੱਚ ਏਕਤਾ

Image
  ਸੱਚ , ਅਸਲੀਅਤ ਅਤੇ ਪ੍ਰਮਾਤਮਾ ਇਕ ਹੈ। ਗਿਆਨੀ ਲੋਕਾਂ ਨੇ ਅਪਣੇ ਸਮੇਂ ਦੀ ਭਾਸ਼ਾ ਦੀ ਵਰਤੋਂ ਕਰਦੇ ਹੋਏ ਵਿਭਿੰਨ ਨਾਵਾਂ ਅਤੇ ਵਾਕਅੰਸ਼ਾਂ ਨਾਲ ਉਸੇ ਦਾ ਹੀ ਵਰਨਣ ਕੀਤਾ ਹੈ। ਕਿ੍ਰਸਮਿਸ ਦੇ ਮੌਕੇ ਤੇ ਈਸਾ ਮਸੀਹ ਦੁਆਰਾ ਬਾਈਬਲ ਵਿੱਚ ਰਚੇ ਕੁਝ ਅਜਿਹੇ ਮੁਹਾਵਰੇ ਹਨ , ਜਿਨ੍ਹਾਂ ਦੀ ਧੁਨੀ ਗੀਤਾ ਵਿੱਚ ਵੀ ਪ੍ਰਾਪਤ ਹੰੁਦੀ ਹੈ , ਇਹ ਉਪਰੋਕਤ ਤੱਥ ਦਾ ਹੀ ਪ੍ਰਮਾਣ ਹੈ। ਸਮਤਵ , ਗੀਤਾ ਦੀ ਨੀਂਹ ਵਿਚੋਂ ਇਕ ਪੱਖ ਹੈ , ਅਤੇ ਸ੍ਰੀ ਕਿ੍ਰਸ਼ਨ ਸਾਨੂੰ ਵੱਖ ਵੱਖ ਚੀਜ਼ਾਂ , ਲੋਕ ਜਿਵੇਂ ਦੋਸਤ , ਰਿਸ਼ਤੇਦਾਰ ਅਤੇ ਦੁਸ਼ਮਣ , ਅਤੇ ਭਾਵਨਾਵਾਂ ਜਿਵੇਂ ਪ੍ਰਸ਼ੰਸਾ ਅਤੇ ਅਲੋਚਨਾ , ਨੂੰ ਇਕ ਸਮਾਨ ਮੰਨਣ ਲਈ ਕਹਿੰਦੇ ਹਨ। ਈਸਾ ਨੇ ਕਿਹਾ , ‘‘ ਦੂਜਿਆਂ ਨਾਲ ਉਹੋ ਜਿਹਾ ਹੀ ਵਿਹਾਰ ਕਰੋ ਜਿਹੇ ਜਿਹਾ ਤੁਸੀਂ ਅਪਣੇ ਲਈ ਚਾਹੰੁਦੇ ਹੋ , ਕਿ ਉਹ ਤੁਹਾਡੇ ਨਾਲ ਕਰਨ ’’ । ਇਹ ਅਪਣੇ ਅਧੀਨ ਲੋਕਾਂ ਨਾਲ ਵੀ ਉਹੋ ਜਿਹਾ ਹੀ ਵਿਹਾਰ ਕਰਨਾ ਹੈ , ਜਿਹੋ ਜਿਹਾ ਅਸੀਂ ਚਾਹੰੁਦੇ ਹਾਂ ਕਿ ਸਾਡੇ ਅਧਿਕਾਰੀ ਸਾਡੇ ਨਾਲ ਕਰਨ। ਅਪਣੇ ਪੜੋਸੀਆਂ ਨਾਲ ਉਹੋ ਜਿਹਾ ਹੀ ਵਿਹਾਰ ਕਰਨਾ ਜਿਹੋ ਜਿਹਾ ਅਸੀਂ ਚਾਹੰੁਦੇ ਹਾਂ ਕਿ ਉਹ ਸਾਡੇ ਨਾਲ ਕਰਨ। ਇਹ ਪੈਮਾਨਾ ਸਾਨੂੰ ਸਮਤਵ ਦੇ ਸਿਖਰ ਤੱਕ ਲੈ ਜਾ ਸਕਦਾ ਹੈ। ਇਸੇ ਤਰ੍ਹਾਂ ਬਾਈਬਲ ਵਿੱਚ ਆਉਂਦਾ ਹੈ ਕਿ ‘‘ ਜਿਸਦੇ ਕੋਲ ਹੈ , ਉਸ ਨੂੰ ਹੋਰ ਦਿੱਤਾ ਜਾਵੇਗਾ , ਅਤੇ ਉਸ ਕੋਲ ਬਹੁਤਾਤ ਹੋਵੇਗੀ ; ਪਰੰਤੂ ਜਿਸ ਕੋਲ ਨਹੀਂ ਹੈ , ਉਸ ਕੋਲੋਂ , ਜੋ ਉਸ ਕੋਲ ਹੈ , ਉਹ...

146. ਫੋਟੋਨ (ਪ੍ਰਕਾਸ਼) ਦੀ ਸਵਾਰੀ ਕਰਨਾ

Image
  ਇਹ ਕਿਹਾ ਜਾਂਦਾ ਹੈ ਕਿ ਹਰ ਸਵੇਰ ਨੂੰ ਸਾਡਾ ਨਵਾਂ ਜਨਮ ਹੰੁਦਾ ਹੈ , ਜਿਹੜਾ ਸਮੇਂ ਦੀ ਦ੍ਰਿਸ਼ਟੀ ਨਾਲ ਇਕ ਪੁਨਰ-ਜਨਮ ਹੰੁਦਾ ਹੈ। ਇਸ ਸੰਬੰਧੀ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਬ੍ਰਹਮਾ (ਨਿਰਮਾਤਾ) ਦਾ ਵੀ ਇਕ ਦਿਨ ਤੇ ਰਾਤ ਹੈ , ਪਰ ਉਹ ਇਕ ਵੱਖਰਾ ਸਮਾਂ ਪੈਮਾਨਾ ਹੈ ( 8.17) । ਸਵੇਰੇ ਦਿਨ ਚੜ੍ਹਨ ਨਾਲ ਉਸ ਪ੍ਰਮਾਤਮਾ ਦੀ ਸਾਰੀ ਸਿਰਜਣਾ (ਕੁਦਰਤ) ਪ੍ਰਗਟ ਹੋ ਜਾਂਦੀ ਹੈ ਤੇ ਰਾਤ ਨੂੰ ਵਾਪਸ ਬ੍ਰਹਮਾ ਦੁਆਰਾ ਬਣਾਈ ਰਾਤ ਦੀ ਧੂੜ ਵਿੱਚ ਵਿਲੀਨ ਹੋ ਜਾਂਦੀ ਹੈ ( 8.18) । ਇਹ ਇਕ ਸਥਿਰ ਚੱਕਰਵਾਤੀ ਹੈ ( 8.19) । ਸਮੇਂ ਦੇ ਪ੍ਰਭਾਵ ਵਿੱਚ ਆਉਣ ਵਾਲੀ ਹਰ ਇਕ ਚੀਜ਼ ਪ੍ਰਕਿਰਿਆ ਹੈ। ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਇਸ ਅਦ੍ਰਿਸ਼ (ਅਪ੍ਰਗਟ) ਤੋਂ ਵੀ ਪਰੇ ਇਕ ਹੋਰ ਵਿਲੱਖਣ , ਅਪ੍ਰਗਟ , ਸਦੀਵੀ ਤੇ ਪਰਮਸੰਪੂਰਨ ਭਾਵ ਹੈ , ਜਿਹੜਾ ਸਮੇਂ ਅਨੁਸਾਰ ਵਿਲੀਨ ਹੋਣ ਤੋਂ ਵੀ ਉੱਪਰ ਹੈ , ਭਾਵ ਵਿਲੀਨ ਨਹੀਂ ਹੰੁਦਾ ( 8.20) । ਇਸ ਸਲੋਕ ਨੂੰ ਸਮਝਣ ਲਈ ਇਕ ‘ ਬੀਜ ’ ਸਭ ਤੋਂ ਚੰਗੀ ਉਦਾਹਰਨ ਹੈ। ਬੀਜ ਦੇ ਅੰਦਰ ਇਕ ਅਪ੍ਰਗਟ ਬਿਰਖ ਛੁਪਿਆ ਹੋਇਆ ਹੰੁਦਾ ਹੈ , ਅਤੇ ਬੀਜ-ਬਿਰਖ-ਬੀਜ ਦਾ ਚੱਕਰ ਚਲਦਾ ਰਹਿੰਦਾ ਹੈ। ਪਰ ਇਨ੍ਹਾਂ ਦੋਵੇਂ ਤੋਂ ਵੀ ਪਰੇ ਇਕ ਰਚਨਾਤਮਕ ਸ਼ਕਤੀ ਹੈ ਜੋ ਇਸ ਚੱਕਰ ਨੂੰ ਸੰਭਵ ਬਣਾਉਂਦੀ ਹੈ , ਅਤੇ ਸ੍ਰੀ ਕਿ੍ਰਸ਼ਨ ਇਸ ਰਚਨਾਤਮਕ ਸ਼ਕਤੀ ਵੱਲ ਹੀ ਇਸ਼ਾਰਾ ਕਰ ਰਹੇ ਹਨ , ਜੋ ਸਮੇਂ ਤੋਂ ਪਰੇ ਹੈ। ਸਮੇਂ ਤੋਂ ਪਰੇ ਕਿਸੇ ਚੀਜ਼ ਨੂੰ ਸਮਝਣਾ ਦਿਮਾਗ ਦੇ ਲਈ ਇਕ ਮ...