Posts

Showing posts from March, 2025

127. ਸਿੱਖਣ ਲਈ ਸੁਣਨਾ ਸਿੱਖੋ

Image
  ਇਕ ਦੋ ਆਯਾਮੀ ਨਕਸ਼ਾ ਤਿੰਨ ਆਯਾਮੀ ਧਰਾਤਲ ਦੀ ਪ੍ਰਤੀਨਿਧਤਾ ਕਰਨ ਲਈ ਵਰਤਿਆ ਜਾਂਦਾ ਹੈ। ਇਹ ਇਕ ਸੌਖਾ , ਉਪਯੋਗੀ ਅਤੇ ਲਾਹੇਵੰਦ ਢੰਗ ਹੈ , ਪਰ ਇਸ ਦੀਆਂ ਵੀ ਕੁਝ ਸੀਮਾਵਾਂ ਹਨ। ਇਸ ਨੂੰ ਸਮਝਣ ਲਈ ਸਾਨੂੰ ਖੇਤਰ ਦਾ ਪੂਰੀ ਤਰ੍ਹਾਂ ਨਾਲ ਅਨੁਭਵ ਪ੍ਰਾਪਤ ਕਰਨ ਦੀ ਲੋੜ ਹੈ। ਇਹੋ ਗੱਲ ਸ਼ਬਦਾਂ ਦੇ ਬਾਰੇ ਵਿੱਚ ਵੀ ਹੈ ਜੋ ਲੋਕਾਂ , ਸਥਿਤੀਆਂ , ਵਿਚਾਰਾਂ , ਭਾਵਨਾਵਾਂ ਅਤੇ ਕਾਰਜਾਂ ਦੇ ਸੰਦਰਭ ਵਿੱਚ ਇਕ ਬਹੁ-ਪੱਖੀ ਜੀਵਨ ਦਾ ਵਰਣਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਸ਼ਬਦਾਂ ਦੀਆਂ ਵੀ ਕੁਝ ਸੀਮਾਵਾਂ ਹੰੁਦੀਆਂ ਹਨ। ਪਹਿਲੀ ਸੀਮਾ ਇਹ ਹੈ ਕਿ ਸ਼ਬਦ ਧਰੁੱਵੀ ਹੰੁਦੇ ਹਨ। ਜੇਕਰ ਇਕ ਨੂੰ ਚੰਗਾ ਦੱਸਿਆ ਜਾਵੇ ਤਾਂ ਅਸੀਂ ਦੂਜੇ ਬਾਰੇ ਬੁਰੇ ਦੇ ਰੂਪ ਵਿੱਚ ਕਲਪਨਾ ਕਰ ਲੈਂਦੇ ਹਾਂ। ਸ਼ਾਇਦ ਹੀ ਕੋਈ ਅਜਿਹਾ ਸ਼ਬਦ ਹੋਵੇ ਜੋ ਧਰੁੱਵਾਂ ਤੋਂ ਪਰੇ ਦੀ ਗੱਲ ਕਰ ਸਕਦਾ ਹੋਵੇ। ਦੂਜਾ , ਇਕ ਹੀ ਸ਼ਬਦ ਵੱਖ ਵੱਖ ਲੋਕਾਂ ਬਾਰੇ ਉਨ੍ਹਾਂ ਦੇ ਅਨੁਭਵਾਂ ਅਤੇ ਪ੍ਰਸਥਿਤੀਆਂ ਦੇ ਆਧਾਰ ਤੇ ਵੱਖ ਵੱਖ ਭਾਵਨਾਵਾਂ ਪੈਦਾ ਕਰਦਾ ਹੈ। ਇਹੋ ਕਾਰਨ ਹੈ ਕਿ ਕੁਝ ਸੱਭਿਆਚਾਰਾਂ ਵਿੱਚ ਵੱਖ ਵੱਖ ਵਿਆਖਿਆਵਾਂ ਦੀਆਂ ਸੀਮਾਵਾਂ ਤੇ ਕਾਬੂ ਪਾਉਣ ਲਈ ਸੰਵਾਦ ਕਰਦੇ ਸਮੇਂ ਚੁੱਪ ਰਹਿਣ ਦੀ ਵਰਤੋਂ ਕੀਤੀ ਜਾਂਦੀ ਹੈ। ਤੀਜਾ , ਇਹ ਕਿ ਅਸੀਂ ਸ਼ਬਦਾਂ ਦੇ ਸ਼ਾਬਦਿਕ ਅਰਥਾਂ ਉੱਤੇ ਹੀ ਰੁਕ ਜਾਂਦੇ ਹਾਂ , ਜੋ ਸੱਚ ਨੂੰ ਜਾਣਨ ਵਰਗਾ ਹੈ , ਪਰ ਸੱਚ ਨਹੀਂ ਹੈ। ਅਜਿਹਾ ਹੀ ਇਕ ਸ਼ਬਦ ‘ ਮੈਂ ’ ਹੈ , ਜਿਸ ਦੀ ਵਰਤੋਂ ਸ੍ਰੀ ਕ...

126. ਯੋਗੀ ਸਰਵ-ਸ੍ਰੇਸ਼ਟ ਹੈ

Image
  ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਯੋਗੀ ਹੋਰ ਤਪੱਸਵੀਆਂ ਤੋਂ ਉੱਚਾ (ਸ੍ਰੇਸ਼ਟ) ਹੈ , ਉਹ ਸਾਸ਼ਤਰਾਂ ਦੇ ਗਿਆਨੀਆਂ ਤੋਂ ਵੀ ਸਰੇਸ਼ਟ ਮੰਨਿਆ ਗਿਆ ਹੈ , ਅਤੇ ਅਨੁਸ਼ਠਾਨ ਕਰਮ ਕਾਂਡ ਕਰਨ ਵਾਲਿਆਂ ਤੋਂ ਵੀ ਯੋਗੀ ਸ੍ਰੇਸ਼ਟ ਹੈ। ਇਸ ਲਈ ਹੇ ਅਰਜਨ! ਤੁਸੀਂ ਯੋਗੀ ਬਣੋ ( 6.46) । ਸੰਪੂਰਣ ਯੋਗੀਆਂ ਵਿਚੋਂ ਵੀ ਜਿਹੜੇ ਸ਼ਰਧਾਵਾਨ ਯੋਗੀ ਆਪਣੀ ਅੰਤਰਆਤਮਾ ਰਾਹੀਂ ਹਰ ਵੇਲੇ ਮੇਰੇ ਨਾਲ ਜੁੜੇ ਹੋਏ ਹਨ ਤੇ ਨਿਰੰਤਰ ਭਜਨ ਕਰਦੇ ਹਨ , ਉਨਾਂ ਯੋਗੀਆਂ ਨੂੰ ਮੈਂ ਸਭ ਤੋਂ ਸ੍ਰੇਸ਼ਟ ਮੰਨਦਾ ਹਾਂ ( 6.47) । ਯੋਗ ਦਾ ਅਰਥ ਹੈ-ਮੇਲ , ਅਤੇ ਯੋਗੀ ਉਹ ਹੈ ਜਿਸ ਨੇ ਆਪਣੀ ਅੰਤਰ-ਆਤਮਾ ਨਾਲ ਮੇਲ ਪ੍ਰਾਪਤ ਕਰ ਲਿਆ ਹੋਵੇ। ਸ੍ਰੀ ਕਿ੍ਰਸ਼ਨ ਨੇ ਵੱਖ ਵੱਖ ਸਮਿਆਂ ਉਤੇ ਯੋਗੀ ਦੇ ਵੱਖ ਵੱਖ ਪੱਖ ਦੱਸੇ ਹਨ। ਸਾਰੇ ਦਵੰਧਾਂ ਨੂੰ ਪਾਰ ਕਰ ਕੇ ਦਵੰਧਾਤੀਤ ਹੋਣਾ , ਗੁਣਾਂ ਨੂੰ ਪਾਰ ਕਰਕੇ ਗੁਣਾਤੀਤ ਹੋਣਾ , ਅਤੇ ਇਹ ਜਾਣਦੇ ਹੋਏ ਵੀ ਕਿ ਗੁਣ ਅਸਲ ਕਰਤਾ ਹਨ , ਉਸ ਵਿੱਚ ਸਿਰਫ ਇਕ ਸਾਕਸ਼ੀ ਵਜੋਂ ਰਹਿਣਾ ; ਮਿੱਤਰ ਅਤੇ ਦੁਸ਼ਮਣ ਜਾਂ ਪ੍ਰਸ਼ੰਸਾ ਅਤੇ ਅਲੋਚਨਾ ਦੇ ਪ੍ਰਤੀ ਸਮਾਨ ਭਾਵ ਰੱਖਣਾ ; ਯੱਗ ਦੀ ਤਰ੍ਹਾਂ ਨਿਸ਼ਕਾਮ ਕਰਮ ਕਰਨੇ ; ਕਰਮਫਲ ਦੇ ਬਾਰੇ ਵਿੱਚ ਇੱਛਾਵਾਂ ਦਾ ਤਿਆਗ ਕਰਨਾ , ਆਦਿ ਸ਼ਾਮਲ ਹਨ। ਸਭ ਤੋਂ ਵੱਧ ਇਹ ਕਿ ਇਕ ਯੋਗੀ ਆਪਣੇ ਆਪ ਨਾਲ ਸੰਤੁਸ਼ਟ ਹੰੁਦਾ ਹੈ। ਤਪੱਸਵੀ ਉਹ ਹੰੁਦਾ ਹੈ ਜੋ ਸਖ਼ਤ ਅਨੁਸ਼ਾਸਨ ਦੀ ਪਾਲਣਾ ਕਰਦਾ ਹੈ , ਬਲੀਦਾਨ ਕਰਦਾ ਹੈ ਅਤੇ ਕੁਝ ਮਹਾਨ ਪ੍ਰਾਪਤ ਕਰਨ ਦਾ ਸੰਕਲਪ ਲੈਂਦ...

125. ਕਿਸਮਤ ਦੀ ਉਤਪਤੀ

Image
  ਅਰਜਨ ਪੁੱਛਦੇ ਹਨ ਕਿ ਜੇ ਕੋਈ ਸ਼ਰਧਾ ਨਾਲ ਅਭਿਆਸ ਕਰਦਾ ਹੋਇਆ , ਉਸਦੇ ਵਿੱਚ ਸਿੱਧੀ ਪ੍ਰਾਪਤ ਕਰਨ ਦੇ ਮਾਰਗ ਉੱਤੇ ਹੋਵੇ , ਤੇ ਜੇ ਸਿੱਧੀ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਜਾਵੇ ( 6.37), ਤਾਂ ਕੀ ਉਸ ਨੂੰ ਇਹ ਸਾਰਾ ਅਭਿਆਸ ਮੁੜ ਤੋਂ ਸ਼ੁਰੂ ਕਰਨਾ ਪਵੇਗਾ ( 6.38) । ਸ੍ਰੀ ਕਿ੍ਰਸ਼ਨ ਉਸ ਨੂੰ ਭਰੋਸਾ ਦਿਵਾਉਂਦੇ ਹਨ ਕਿ ਅਜਿਹਾ ਵਿਅਕਤੀ ਜੋ ਇਸ ਤਰ੍ਹਾਂ ਨਾਲ ਯੋਗ ਵਿਚੋਂ ਅਸਥਿਰ ਹੋ ਗਿਆ ਹੋਵੇ , ਉਸਦਾ ਕਦੇ ਵੀ ਨਾਸ ਨਹੀਂ ਹੰੁਦਾ ( 6.40) । ਅਜਿਹਾ ਵਿਅਕਤੀ ਸ਼ੁੱਧ ਆਚਰਣ ਵਾਲੇ , ਜਾਂ ਧੰਨਵਾਨ ਪੁਰਸ਼ਾਂ ( 6.41), ਜਾਂ ਯੋਗੀਆਂ ਦੇ ਘਰ ਵਿੱਚ ਜਨਮ ਲੈਂਦਾ ਹੈ , ਜਿਹੜਾ ਜਨਮ ਦੁਰਲਭ ਹੰੁਦਾ ਹੈ ( 6.42) । ਫਿਰ ਉਹ ਆਪਣੇ ਪਹਿਲੇ ਸਰੀਰ ਵਿੱਚ ਪ੍ਰਾਪਤ ਹੋਏ ਗਿਆਨ ਨਾਲ ਸੰਯੁਕਤ ਹੰੁਦਾ ਹੋਇਆ , ਉਹ ਪੂਰਨਤਾ ਦੇ ਲਈ ਮਿਹਨਤ (ਅਭਿਆਸ) ਕਰਦਾ ਹੈ ( 6.43), ਅਤੇ ਇਸ ਤਰ੍ਹਾਂ ਉਹ ਕਈ ਜਨਮਾਂ ਦੇ ਬਾਦ ਉਸ ਸਰਵਉੱਚ ਨਿਸ਼ਾਨੇ ਦੀ ਪ੍ਰਾਪਤੀ ਲਈ ( 6.45) ਅਭਿਆਸ ਤੋਂ ਵੀ ਅੱਗੇ ਨਿਕਲ ਜਾਂਦਾ ਹੈ ( 6.44) । ਇਸ ਸਲੋਕ ਦੀ ਗੁੰਝਲਤਾ ਨੂੰ ਸਮਝਣ ਲਈ ਮਿੱਟੀ ਦਾ ਘੜਾ ਸਭ ਤੋਂ ਵਧੀਆ ਉਦਾਹਰਨ ਹੈ। ਜਦੋਂ ਇਕ ਘੜਾ ਬਣਾਇਆ ਜਾਂਦਾ ਹੈ ਤਾਂ ਕੁਝ ਥਾਂ ਘੇਰ ਲੈਂਦਾ ਹੈ , ਅਤੇ ਜਦੋਂ ਉਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਇਆ ਜਾਂਦਾ ਹੈ ਤਾਂ ਉਸ ਦੀ ਉਹ ਜਗ੍ਹਾ ਉਸ ਦੇ ਨਾਲ ਨਹੀਂ ਜਾਂਦੀ। ਪਰ ਘੜੇ ਦੀ ਅਪਣੀ ਜਗ੍ਹਾ ਹਮੇਸ਼ਾ ਰਹਿੰਦੀ ਹੈ। ਦੂਜੇ , ਇਸ ਵਿੱਚ...

124. ਮਿਹਨਤ ਦਾ ਕੋਈ ਸ਼ਾਰਟਕਟ ਨਹੀਂ

Image
  ਜੀਊਣ ਦਾ ਢੰਗ ਭਾਵੇਂ ਕੋਈ ਵੀ ਹੋਵੇ , ਸ੍ਰੀ ਕਿ੍ਰਸ਼ਨ ਨੇ ਮਹਾਂ ਆਨੰਦ ਪ੍ਰਾਪਤ ਕਰਨ ਲਈ ਏਕਤਾ ਵਿੱਚ ਸਥਾਪਤ ਹੋਣ ਦੀ ਗੱਲ ਕੀਤੀ ਹੈ ( 6.31) । ਏਕਤਾ ਸਥਾਪਤ ਕਰਨ ਲਈ ਸਾਨੂੰ ਤਿੰਨ ਮੁੱਖ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ-ਪਹਿਲੀ ਇਹ ਹੈ , ਕਿ ਇਸ ਨੂੰ ਵੱਖ ਵੱਖ ਸੱਭਿਆਚਾਰਾਂ ਵਿੱਚ ਵੱਖ ਵੱਖ ਨਾਂ ਦਿੱਤੇ ਜਾਂਦੇ ਹਨ ਅਤੇ ਇਸ ਦੀ ਗੁੰਝਲਤਾ ਨੂੰ ਵਧਾਉਣ ਲਈ ਇਨ੍ਹਾਂ ਸੱਭਿਆਚਾਰਾਂ ਦੁਆਰਾ ਨਿਰਧਾਰਤ ਮਾਰਗ ਇੱਕ ਦੂਜੇ ਦਾ ਵਿਰੋਧ ਕਰਦੇ ਪ੍ਰਤੀਤ ਹੰੁਦੇ ਹਨ। ਦੂਜੀ ਸਮੱਸਿਆ ਇਹ ਹੈ ਕਿ ਸਾਡੇ ਮਨ ਨੂੰ ਵੰਡੀਆਂ ਪਾਉਣ ਲਈ ਸਿੱਖਿਅਤ ਕੀਤਾ ਜਾਂਦਾ ਹੈ , ਜੋ ਏਕਤਾ ਪ੍ਰਾਪਤ ਕਰਨ ਵਿੱਚ ਰੁਕਾਵਟ ਪਾਉਂਦਾ ਹੈ। ਤੀਜੀ ਸਮੱਸਿਆ ਇਹ ਹੈ ਕਿ ਜਿਸ ਚੀਜ਼ ਨੂੰ ਅਸੀਂ ਨਹੀਂ ਜਾਣਦੇ , ਉਸ ਨੂੰ ਅਸਵੀਕਾਰ ਕਰਨ ਦੀ ਪ੍ਰਵਿਰਤੀ ਰੱਖਦੇ ਹਾਂ , ਅਤੇ ਏਕਤਾ ਦਾ ਸੰਕਲਪ ਸਾਡੇ ਲਈ ਪੂਰੀ ਤਰ੍ਹਾਂ ਇਕ ਨਵਾਂ ਖੇਤਰ ਹੈ। ਇਨ੍ਹਾਂ ਔਕੜਾਂ ਵਿਚੋਂ ਲੰਘਦੇ ਹੋਏ ਅਰਜਨ ਪੁੱਛਦਾ ਹੈ ਕਿ ਮਨ ਨੂੰ ਨਿਯੰਤ੍ਰਤ ਕਿਵੇਂ ਕੀਤਾ ਜਾਵੇ। ਸ੍ਰੀ ਕਿ੍ਰਸ਼ਨ ਕਹਿੰਦੇ ਹਨ —‘ ਨਿਰਸੰਦੇਹ ਮਨ ਚੰਚਲ ਹੈ ਅਤੇ ਮੁਸ਼ਕਲ ਨਾਲ ਹੀ ਕਾਬੂ ਵਿੱਚ ਆਉਂਦਾ ਹੈ , ਪ੍ਰੰਤੂ ਇਹ ਅਭਿਆਸ ਅਤੇ ਵੈਰਾਗ ਨਾਲ ਵੱਸ ਵਿੱਚ ਆਉਂਦਾ ਹੈ ( 6.35) । ਮੇਰਾ ਇਹ ਵਚਨ ਮੰਨ ਲਵੋ ਕਿ ਜਿਸ ਦਾ ਮਨ ਵੱਸ ਵਿੱਚ ਨਹੀਂ ਉਸ ਦੁਆਰਾ ਯੋਗ ਪ੍ਰਾਪਤ ਕਰਨਾ ਕਾਫੀ ਮੁਸ਼ਕਲ ਹੰੁਦਾ ਹੈ। ( 6.36) ਸ੍ਰੀ ਕਿ੍ਰਸ਼ਨ ਨੇ ਪਹਿਲਾਂ ‘ ਦ੍ਰਿੜ੍ਹ ਵਿਸ਼ਵਾਸ ਰ...

123. ਸੁੱਖ-ਸੀਮਾ ਤੋਂ ਪਾਰ

Image
  ਕੁਝ ਸਦੀਆਂ ਪਹਿਲਾਂ ਯੂਰਪ ਵਿੱਚ ਅਮਰੀਕਾ ਦੀ ਹੋਂਦ ਦੇ ਬਾਰੇ ਵਿੱਚ ਕੋਈ ਨਹੀਂ ਜਾਣਦਾ ਸੀ। ਜਦੋਂ ਕੋਲੰਬਸ ਉੱਥੇ ਪਹੰੁਚਿਆ ਤਾਂ ਇਹ ਉਸਦੀ ਸਮਝ ਤੋਂ ਬਾਹਰ ਸੀ ਕਿ ਇਕ ਐਨਾ ਵਿਸ਼ਾਲ ਮਹਾਂਦੀਪ ਖੋਜਿਆ ਜਾਣ ਦੀ ਉਡੀਕ ਕਰ ਰਿਹਾ ਸੀ। ਕਿਉਂਕਿ ਉਸ ਦਾ ਗਿਆਨ ਉਸ ਸਮੇਂ ਦੀ ਭੂਗੋਲ ਤੱਕ ਹੀ ਸੀਮਤ ਸੀ , ਉਸ ਨੇ ਗਲਤੀ ਨਾਲ ਇਸ ਨੂੰ ਏਸ਼ੀਆ ਸਮਝ ਲਿਆ , ਅਤੇ ਬਾਕੀ ਸਾਰਾ ਇਤਿਹਾਸ ਹੈ। ਸਮਕਾਲੀਨ ਮਨੋਵਿਗਿਆਨ ਅਜਿਹੀ ਘਟਨਾ ਦੀ ਵਿਆਖਿਆ ਕਰਦੇ ਹੋਏ ਸੋਚ ਦੇ ਦੋ ਢੰਗਾਂ ਦੀ ਗੱਲ ਕਰਦਾ ਹੈ ਅਤੇ ਉਸ ਨੂੰ ਦੂਹਰੀ ਪ੍ਰਣਾਲੀ ਕਹਿੰਦਾ ਹੈ। ਪਹਿਲੀ ਪ੍ਰਣਾਲੀ ਸਵੈਚਾਲਿਤ , ਸਹਜ ਅਤੇ ਸਾਡੇ ਪਦਾਰਥਕ ਅਸਤਿੱਤਵ ਦੇ ਲਈ ਜ਼ਿੰਮੇਵਾਰ ਹੈ। ਦੂਜੀ ਪ੍ਰਣਾਲੀ ਵਿੱਚ ਜਟਿਲ (ਗੁੰਝਲਦਾਰ) ਮੁੱਦਿਆਂ ਉੱਤੇ ਧਿਆਨ ਦੇਣ ਲਈ ਬਹੁਤ ਸਾਰੇ ਯਤਨ ਅਤੇ ਧਿਆਨ ਸ਼ਾਮਲ ਹਨ। ਅਸੀਂ ਆਮ ਤੌਰ ਤੇ ਪਹਿਲੀ ਪ੍ਰਣਾਲੀ ਨੂੰ ਹੀ ਦੂਜੀ ਪ੍ਰਣਾਲੀ ਦੀਆਂ ਗਤੀਵਿਧੀਆਂ ਲਈ ਵੀ ਵਰਤਣ ਦੀ ਸਲਾਹ ਦਿੰਦੇ ਹਾਂ ਜਿਸ ਦੇ ਕਾਰਣ ਜਲਦੀ ਜਾਂ ਥੋੜ ਚਿਰੇ ਨਤੀਜੇ ਨਿਕਲਦੇ ਹਨ। ਇਹ ਨਤੀਜੇ ਕੋਲੰਬਸ ਦੇ ਨਤੀਜੇ ਵਾਂਗ ਗਲਤ ਹੀ ਹੰੁਦੇ ਹਨ ਜਦੋਂ ਕਿ ਉਹ ਨਤੀਜੇ ਕਿਸੇ ਠੋਸ ਆਧਾਰ ਤੇ ਅਧਾਰਤ ਨਹੀਂ ਹੰੁਦੇ ਕਿਉਂਕਿ ਗਵਾਹੀ ਦਾ ਸੰਗਿ੍ਰਹ ਦੂਜੀ ਪ੍ਰਣਾਲੀ ਦਾ ਕੰਮ ਹੈ। ਅਰਜਨ ਵੀ ਦੂਜੀ ਪ੍ਰਣਾਲੀ ਦੇ ਮੁੱਦੇ ਲਈ ਪਹਿਲੀ ਪ੍ਰਣਾਲੀ ਦੀ ਵਰਤੋਂ ਕਰ ਰਿਹਾ ਸੀ , ਅਤੇ ਕਿ੍ਰਸ਼ਨ ਨੂੰ ਪੁੱਛਦਾ ਹੈ , ‘‘ ਮੈਂ ਅਪਣੇ ਚੰਚਲ ਮਨ ਦੇ ਕਾਰਣ ਤੁਹਾਡੇ ਦ...