122. ‘ਇਹ ਉਹ ਹੀ ਹੈ’, ਦਾ ਮੰਤਰ
ਪ੍ਰਮਾਤਮਾ ਦੇ ਰੂਪ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ , ਕਿ ਉਹ ਜਿਹੜਾ ਮੈਨੂੰ ਹਰ ਜਗ੍ਹਾ ਤੇ ਸਭਨਾ ਵਿੱਚ ਵੇਖਦਾ ਹੈ ਅਤੇ ਸਭਨਾ ਨੂੰ ਮੇਰੇ ਵਿੱਚ ਵੇਖਦਾ ਹੈ , ਉਸ ਲਈ ਮੈਂ ਕਦੇ ਵੀ ਗੁਆਚਦਾ ਨਹੀਂ , ਅਤੇ ਉਹ ਮੇਰੇ ਲਈ ਕਦੇ ਗੁਆਚਦਾ ਨਹੀਂ ( 6.30) । ਇਹ ਸਲੋਕ ਭਗਤੀ ਯੋਗ ਦੀ ਨੀਂਹ ਹੈ ਜਿੱਥੇ ਸਾਧਕ ਹਰ ਜਗ੍ਹਾ ਤੇ ਹਰ ਸਥਿਤੀ ਵਿੱਚ ਪ੍ਰਮਾਤਮਾ ਨੂੰ ਅਨੁਭਵ ਕਰਦੇ ਹਨ। ‘ ਇਹ ਉਹ ਹੀ ਹੈ ’ ਦਾ ਮੰਤਰ ਚਮਤਕਾਰ ਕਰ ਸਕਦਾ ਹੈ ਜੇ ਅਸੀਂ ਇਸ ਨੂੰ ਗਹਿਰਾਈ ਨਾਲ ਵਿਚਾਰੀਏ , ਜਿੱਥੇ ‘ ਇਹ ’ ਕੋਈ ਵੀ ਵਿਅਕਤੀ ਜਾਂ ਵਸਤੂ ਜਾਂ ਸਥਿਤੀ ਹੋ ਸਕਦੀ ਹੈ। ਇਕ ਵਾਰ ਜਦੋਂ ਅਸੀਂ ‘ ਇਹ ’ ਨੂੰ ਜਾਣ ਲੈਂਦੇ ਹਾਂ , ਤਾਂ ਅਸੀਂ ਸਭਨਾਂ ਵਿੱਚ ਪ੍ਰਮਾਤਮਾ ਨੂੰ ਵੇਖ ਸਕਾਂਗੇ , ਭਾਵੇਂ ਉਹ ਵਿਅਕਤੀ ਕੋਈ ਮਿੱਤਰ ਹੈ ਜਾਂ ਦੁਸ਼ਮਣ ; ਮੱਦਦ ਕਰਨ ਵਾਲਾ ਹੈ , ਜਾਂ ਦੁੱਖ ਪਹੁਚਾਉਣ ਵਾਲਾ ਹੈ , ਪ੍ਰਸ਼ੰਸਾ ਹੈ ਜਾਂ ਅਲੋਚਨਾ , ਕੋਈ ਵਸਤੂ ਸੋਨੇ ਵਾਂਗ ਮੁੱਲਵਾਨ ਹੈ ਜਾਂ ਪੱਥਰ ਵਾਂਗੂੰ ਮੁੱਲਹੀਣ ; ਖ਼ੁਸ਼ੀ ਦੇ ਛਿਣ ਹਨ ਜਾਂ ਦਰਦ ਦੇ ; ਜਿੱਤ ਹੈ ਜਾਂ ਹਾਰ ; ਅਤੇ ਇਹ ਸੂਚੀ ਖਤਮ ਹੀ ਨਹੀਂ ਹੰੁਦੀ। ਸ੍ਰੀ ਕਿ੍ਰਸ਼ਨ ਕਹਿੰਦੇ ਹਨ , ਕਿ ਜਿਸ ਢੰਗ ਨਾਲ ਲੋਕ ਮੇਰੇ ਪ੍ਰਤੀ ਸਮਰਪਿਤ ਹਨ , ਉਸੇ ਢੰਗ ਨਾਲ ਮੈਂ ਖੁਦ ਨੂੰ ਪ੍ਰਗਟ ਕਰਦਾ ਹਾਂ ( 4.11), ਅਤੇ ਮੇਰੇ ਲਈ ਕੋਈ ਵੀ ਘੱਟ ਪਿਆਰਾ ਨਹੀਂ , ਨਾ ਹੀ ਕੋਈ ਮੇਰੇ ਲਈ ਵੱਧ ਪਿਆਰਾ ਹੈ ( 9.29) । ਇਹ ਗੱਲਾਂ ਸਾਨੂੰ ਇਹ ਸਮਝਣ ਵਿੱਚ ਮੱਦਦ ਕਰ...