Posts

Showing posts from January, 2023

2. ਇੱਕੋ ਮੰਜ਼ਿਲ ਲਈ ਵੱਖਰੇ ਰਾਹ

Image
  ਜਿਵੇਂ ਕਿਹਾ ਜਾਂਦਾ ਹੈ ਕਿ ‘ ਮੰਜ਼ਿਲ ਇੱਕ ਪਰ ਰਾਹ ਵੱਖਰੇ ’, ਗੀਤਾ ਵਿੱਚ ਦਰਸਾਏ ਗਏ ਸਾਰੇ ਮਾਰਗ ਸਾਨੂੰ ਅੰਤਰਆਤਮਾ ਤੱਕ ਲੈ ਕੇ ਜਾਂਦੇ ਹਨ। ਕੁੱਝ ਰਾਹ ਇਕ ਦੂਜੇ ਤੋਂ ਉਲਟ ਵਿਖਾਈ ਦਿੰਦੇ ਹਨ। ਭਾਵੇਂ ਇਹ ਸਾਰੇ ਇਕ ਗੋਲੇ ਵਾਂਗ ਹਨ , ਜਿੱਥੋਂ ਸਾਰੇ ਰਸਤੇ ਘੁੰਮ ਕੇ ਸਾਨੂੰ ਉਸੇ ਇਕ ਮੰਜ਼ਿਲ ਤੱਕ ਲੈ ਕੇ ਜਾਣਗੇ। ਗੀਤਾ ਵੱਖ-ਵੱਖ ਪੱਧਰਾਂ ਉੱਤੇ ਕਾਰਜ ਕਰਦੀ ਹੈ। ਕਦੇ ਸ੍ਰੀ ਕ੍ਰਿਸ਼ਨ ਅਰਜਨ ਦੇ ਪੱਧਰ ’ ਤੇ ਆ ਜਾਂਦੇ ਹਨ ਅਤੇ ਕਦੇ ਉਹ ਪ੍ਰਮਾਤਮਾ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ। ਮੁੱਢਲੀ ਦਸ਼ਾ ਵਿੱਚ ਇਹ ਅਜਿਹਾ ਸਮਝਣ ਵਿੱਚ ਮੁਸ਼ਕਲ ਪੈਦਾ ਕਰਦਾ ਹੈ , ਕਿਉਂਕਿ ਇਹ ਦੋਵੇਂ ਪੱਧਰ ਵੱਖ-ਵੱਖ ਪ੍ਰਤੀਤ ਹੁੰਦੇ ਹਨ। ਪਿਛਲੀ ਸਦੀ ਦੇ ਸ਼ੁਰੂ ਵਿੱਚ ਵਿਗਿਆਨਕਾਂ ਨੂੰ ਰੋਸ਼ਨੀ ਨੂੰ ਸਮਝਣ ਵਿੱਚ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਇਹ ਸਿੱਧ ਹੋਇਆ ਕਿ ਰੋਸ਼ਨੀ ਇਕ ਤਰੰਗ ਹੈ , ਪਰ ਬਾਦ ਵਿੱਚ ਪਤਾ ਲੱਗਾ ਕਿ ਇਹ ਇਕ ਕਣ ਦੀ ਤਰ੍ਹਾਂ ਵੀ ਵਿਹਾਰ ਕਰਦੀ ਹੈ। ਦੋਵੇਂ ਸਿਧਾਂਤ ਇਕ ਦੂਜੇ ਦੇ ਵਿਰੋਧੀ ਪ੍ਰਤੀਤ ਹੁੰਦੇ ਹਨ। ਪਰ ਰੋਸ਼ਨੀ , ਜਿਸ ਨੂੰ ਅਸੀਂ ਹਰ ਪਲ ਵੇਖਦੇ ਹਾਂ , ਅਸਲ ਵਿੱਚ ਅੰਤਰ-ਵਿਰੋਧਾਂ ਦਾ ਇਕ ਸੰਯੋਜਨ ਹੈ। ਜੀਵਨ ਵੀ ਇਹੋ ਜਿਹਾ ਹੀ ਹੈ। ਇਕ ਵਾਰੀ ਇਕ ਪਿੰਡ ਵਿੱਚ ਇਕ ਹਾਥੀ ਆ ਵੜਿਆ , ਤਾਂ ਕੁੱਝ ਅੰਨ੍ਹੇ ਲੋਕਾਂ ਨੇ ਉਸ ਨੂੰ ਪਛਾਨਣ ਜਾਂ ਸਮਝਣ ਦਾ ਯਤਨ ਕੀਤਾ। ਉਨ੍ਹਾਂ ਨੇ ਉਸ ਦੇ ਜਿਹੜੇ ਅੰਗ ਨੂੰ ਛੂਹਿਆ , ...

1. ਹੰਕਾਰ ਤੋਂ ਸ਼ੁਰੂਆਤ

Image
ਸ੍ਰੀਮਦ ਭਗਵਤ ਗੀਤਾ ਕੁਰੂਕਸ਼ੇਤਰ ਦੇ ਯੁੱਧ ਵਿੱਚ ਭਗਵਾਨ ਕ੍ਰਿਸ਼ਨ ਅਤੇ ਯੋਧਾ ਅਰਜਨ ਵਿਚਕਾਰ 700 ਸਲੋਕਾਂ ਦਾ ਇਕ   ਵਿਚਾਰ-ਵਟਾਂਦਰਾ ਹੈ। ਯੁੱਧ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਅਰਜਨ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਯੁੱਧ ਵਿੱਚ ਉਸ ਦੇ ਕਈ ਪਰਿਵਾਰ ਵਾਸੀ ਅਤੇ ਮਿੱਤਰ ਮਾਰੇ ਜਾ ਸਕਦੇ ਹਨ ਅਤੇ ਉਸ ਅਨੁਸਾਰ ਅਜਿਹਾ ਕਾਰਜ ਕਈ ਦ੍ਰਿਸ਼ਟੀਕੋਣਾਂ ਤੋਂ ਬੁਰਾ ਹੈ। ਅਰਜਨ ਦੀ ਇਹ ਦੁਬਿਧਾ (ਦੁਚਿੱਤੀ) ਉਸ ਦੀ ਇਸ ਧਾਰਨਾ ਤੋਂ ਪੈਦਾ ਹੁੰਦੀ ਹੈ ਕਿ ‘ ਮੈਂ ਕਰਤਾ ਹਾਂ ’— ਅਹੰਕਰਤਾ , ਜਿਹੜਾ ਹੰਕਾਰ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਹ ਹੰਕਾਰ ਸਾਨੂੰ ਦੱਸਦਾ ਰਹਿੰਦਾ ਹੈ ਕਿ ਮੈਂ ਬਾਕੀਆਂ ਤੋਂ ਅਲੱਗ ਹਾਂ , ਪਰ ਸੱਚਾਈ ਕੁੱਝ ਹੋਰ ਹੈ। ਭਾਵੇਂ ਘਮੰਡ ਨੂੰ ਹੰਕਾਰ ਦੇ ਰੂਪ ਵਿੱਚ ਹੀ ਜਾਣਿਆ ਜਾਂਦਾ ਹੈ , ਪਰ ਘਮੰਡ ਨੂੰ ਹੰਕਾਰ ਦੀਆਂ ਕਈ ਕਿਸਮਾਂ ਵਿਚੋਂ ਇੱਕ ਦੇ ਰੂਪ ਵਿੱਚ ਵੀ ਲਿਆ ਜਾ ਸਕਦਾ ਹੈ। ਸ੍ਰੀਕ੍ਰਿਸ਼ਨ ਅਤੇ ਅਰਜਨ ਵਿਚਕਾਰ ਇਹ ਪੂਰੀ ਗੱਲਬਾਤ ਇਸੇ ‘ ਅਹੰ ’ ਭਾਵ ਦੇ ਬਾਰੇ ਵਿੱਚ ਹੈ , ਭਾਵੇਂ ਸੁਚੇਤ ਜਾਂ ਅਚੇਤ ਰੂਪ ਵਿੱਚ ਹੋਵੇ ਅਤੇ ਸ੍ਰੀਕ੍ਰਿਸ਼ਨ ਜੀ ਅਰਜਨ ਨੂੰ ਅਨੇਕ ਮਾਰਗਾਂ ਅਤੇ ਮਾਨਦੰਡਾਂ ਦੀ ਜਾਣਕਾਰੀ ਦਿੰਦੇ ਹਨ। ਜੇ ਕੁਰੂਕਸ਼ੇਤਰ ਦੇ ਯੁੱਧ ਨੂੰ ਇਕ ਰੂਪਕ ਦੇ ਤੌਰ ’ ਤੇ ਵੇਖਿਆ ਜਾਵੇ ਤਾਂ ਅਸੀਂ ਸਾਰੇ ਹੀ ਅਰਜਨ ਦੀ ਤਰ੍ਹਾਂ ਆਪਣੇ ਰੋਜ਼ਾਨਾ ਜੀਵਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਾਂ , ਭਾਵੇਂ ਉਹ ਪਰਿਵਾਰ ਹੋਵੇ , ਕਾਰ...