Posts

Showing posts with the label widom

15. ਸਮਤਵ ਅਤੇ ਸਮਾਨਤਾ

Image
  ਸਮਾਨਤਾ (ਬਰਾਬਰੀ) ਦਾ ਗੁਣ ਗੀਤਾ ਦੀ ਨੀਂਹ ਦੇ ਸਮਾਨ ਹੈ ਅਤੇ ਇਸ ਲਈ ਇਸ ਦਾ ਵਰਨਣ ਗੀਤਾ ਵਿੱਚ ਕਈ ਸਥਾਨਾਂ ਉੱਤੇ ਕੀਤਾ ਗਿਆ ਹੈ। ਭਗਵਾਨ ਸ੍ਰੀ ਕ੍ਰਿਸ਼ਨ ਨੇ ਕਈ ਥਾਵਾਂ ਉੱਤੇ ਸਮਾਨਤਾ ਭਾਵ , ਸਮਾਨਤਾ ਦ੍ਰਿਸ਼ਟੀ ਅਤੇ ਸਮਾਨਤਾ ਬੁੱਧੀ ਦੀਆਂ ਵਿਸ਼ੇਸ਼ਤਾਵਾਂ ਉੱਤੇ ਰੋਸ਼ਨੀ ਪਾਈ ਹੈ। ਸਮਾਨਤਾ ਨੂੰ ਸਮਝਣਾ ਤਾਂ ਅਸਾਨ ਹੈ ਪਰ ਇਸ ਨੂੰ ਆਪਣੇ ਅੰਦਰ ਵਸਾਉਣਾ ਮੁਸ਼ਕਿਲ ਹੈ। ਸਾਡੇ ਅੰਦਰ ਸਮਾਨਤਾ ਦੀ ਮਾਤਰਾ , ਅਧਿਆਤਮਕ ਯਾਤਰਾ ਵਿੱਚ ਸਾਡੇ ਵਿਕਾਸ ਦੀ ਸੂਚਕ ਹੈ। ਭੌਤਿਕ ਖੇਤਰ ਵਿੱਚ ਬਹੁਤ ਸਾਰੇ ਸਮਾਜਾਂ ਨੇ ਸਮਾਨਤਾ ਨੂੰ ਸਾਰੇ ਨਾਗਰਿਕਾਂ ਲਈ ਕਾਨੂੰਨ ਦੇ ਸਮਾਨ ਸਵੀਕਾਰ ਕੀਤਾ ਹੈ। ਸ੍ਰੀ ਕ੍ਰਿਸ਼ਨ ਸਮਾਨਤਾ ਦੇ ਕਈ ਉਦਾਹਰਨ ਦਿੰਦੇ ਹੋਏ ਕਹਿੰਦੇ ਹਨ ਕਿ ਇਕ ਵਿਵੇਕਸ਼ੀਲ ਵਿਅਕਤੀ ਸ਼ਿਕਾਰ ਅਤੇ ਸ਼ਿਕਾਰੀਆਂ , ਸੁੱਖ ਅਤੇ ਦੁੱਖ , ਲਾਭ ਅਤੇ ਹਾਨੀ ਆਦਿ ਨੂੰ ਸਮਾਨ ਦ੍ਰਿਸ਼ਟੀ ਨਾਲ ਵੇਖਦਾ ਹੈ। ਮਨੁੱਖਾਂ ਵਿੱਚ ਸਮੱਸਿਆ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਸਭਿਆਚਾਰ , ਧਰਮ , ਜਾਤੀ , ਰਾਸ਼ਟਰ ਅਤੇ ਨਸਲ ਵਰਗੀਆਂ ਛੋਟੀਆਂ-ਛੋਟੀਆਂ ਵੰਡੀਆਂ ਦੇ ਅਧਾਰ ’ ਤੇ ਪਛਾਣਦੇ ਹਾਂ। ਇਨ੍ਹਾਂ ਸਾਰੀਆਂ ਵੰਡੀਆਂ ਨੂੰ ਦੂਰ ਕਰਕੇ ਦੋ ਵੱਖ-ਵੱਖ ਬੰਦਿਆਂ ਨਾਲ ਇਕ ਸਮਾਨ ਵਿਹਾਰ ਦੀ ਸਮਰੱਥਾ ਹੀ ਸਮਾਨਤਾ ਦੇ ਵੱਲ ਪਹਿਲਾ ਕਦਮ ਹੈ। ਇਹ ਦਿਖਾਵੇ ਦੇ ਵਿਹਾਰ ਨਾਲੋਂ ਬਹੁਤ ਜ਼ਿਆਦਾ ਗਹਿਰਾ ਹੈ। ਸਮਾਨਤਾ ਵਿੱਚ ਵਿਕਾਸ ਲਈ ਅਗਲਾ ਕਦਮ ਆਪਣੇ ਨੇੜੇ ਦੇ ਦੋ ਲੋਕਾਂ ਨੂੰ ਸਮਾਨਤਾ ਨਾਲ ਵੇ...

14. ਸਤਵ, ਤਮੋ ਅਤੇ ਰਜੋ ਗੁਣ

Image
ਸਾਡ ਵਿੱਚੋਂ ਬਹੁਤੇ ਲੋਕਾਂ ਦਾ ਇਹ ਮੰਨਣਾ ਹੈ ਕਿ ਅਸੀਂ ਆਪਣੇ ਸਾਰੇ ਕਾਰਜਾਂ ਦੇ ਕਰਤਾ ਹਾਂ ਤੇ ਆਪਣੀਆਂ ਨੀਤੀਆਂ ਦੇ ਖੁਦ ਜ਼ਿੰਮੇਵਾਰ ਹਾਂ। ਗੀਤਾ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਕਰਮ ਤਿੰਨ ਗੁਣਾਂ ਦੇ ਪਰਸਪਰ ਪ੍ਰਭਾਵ ਕਾਰਨ ਹੋਂਦ ਵਿੱਚ ਆਉਂਦਾ ਹੈ , ਨਾ ਕਿ ਕਿਸੇ ਕਰਤਾ ਦੇ ਕਾਰਨ। ਪ੍ਰਕਿਰਤੀ ਵਿੱਚੋਂ ਇਹ ਤਿੰਨ ਗੁਣ ਪੈਦਾ ਹੁੰਦੇ ਹਨ ਅਤੇ ਆਤਮਾ ਨੂੰ ਸਾਡੇ ਭੌਤਿਕੀ ਸਰੀਰ ਨਾਲ ਬੰਨ੍ਹਦੇ ਹਨ। ਇਹ ਗੁਣ ਹਨ — ਸਤ , ਤਮ ਤੇ ਰਜ। ਸਾਡੇ ਸਾਰਿਆਂ ਦੇ ਅੰਦਰ ਇਹ ਤਿੰਨੋਂ ਗੁਣ ਵੱਖ-ਵੱਖ ਮਾਤਰਾ ਵਿੱਚ ਮੌਜੂਦ ਹਨ। ਸਤ ਗੁਣ ਗਿਆਨ ਨਾਲ ਸਾਡਾ ਲਗਾਓ ਹੈ , ਰਜ ਗੁਣ ਕੰਮ ਕਰਨ ਨਾਲ ਜੋੜਦਾ ਹੈ ਅਤੇ ਤਮ ਗੁਣ ਸਾਨੂੰ ਅਗਿਆਨਤਾ ਅਤੇ ਆਲਸ ਵੱਲ ਲੈ ਕੇ ਜਾਂਦਾ ਹੈ। ਜਿਵੇਂ ਇਲੈਕਟਰਾਨ , ਪ੍ਰੋਟੋਨ ਅਤੇ ਨਿਊਟਰੋਨ ਦਾ ਮੇਲ ਦੁਨੀਆਂ ਦੀ ਹਰ ਇਕ ਵਸਤੂ ਨੂੰ ਪੈਦਾ ਕਰਦਾ ਹੈ , ਇਸੇ ਤਰ੍ਹਾਂ ਸਰੀਰ ਦੇ ਤਿੰਨ ਗੁਣਾਂ ਦਾ ਮੇਲ ਸਾਡੇ ਸੁਭਾਅ ਅਤੇ ਕਾਰਜਾਂ ਲਈ ਜ਼ਿੰਮੇਵਾਰ ਹੁੰਦਾ ਹੈ। ਸਾਡੇ ਵਿੱਚ ਹਰ ਇਕ ਗੁਣ ਦੂਜੇ ਗੁਣ ਉੱਤੇ ਹਾਵੀ ਹੋਣ ਦਾ ਸੁਭਾਅ ਰੱਖਦਾ ਹੈ। ਅਸਲ ਵਿੱਚ ਲੋਕਾਂ ਦਾ ਆਪਸੀ ਮੇਲ-ਮਿਲਾਪ ਹੋਰ ਕੁੱਝ ਨਹੀਂ ਸਗੋਂ ਉਨ੍ਹਾਂ ਦੇ ਗੁਣਾਂ ਵਿਚਕਾਰ ਮੇਲ-ਮਿਲਾਪ ਹੈ। ਜਿਵੇਂ ਬਿਜਲਈ ਚੁੰਬਕੀ ਖੇਤਰ ਵਿੱਚ ਰੱਖਿਆ ਗਿਆ ਚੁੰਬਕ ਉਸੇ ਖੇਤਰ ਨਾਲ ਘੁੰਮਦਾ ਹੈ ਏਸੇ ਤਰ੍ਹਾਂ ਵਸਤੂਆਂ ਚੁੰਬਕੀ ਖਿੱਚ ਦੇ ਖੇਤਰ ਤੱਕ ਆਕਰਸ਼ਿਤ ਹੁੰਦੀਆਂ ਹਨ। ਇਹੋ ਜਿਹੇ ਹੋਰ ...

13. ਸਾਖਸ਼ੀ ਹੋਣਾ

Image
ਜੇਕਰ ਕੋਈ ਇਕ ਸ਼ਬਦ ਸੰਪੂਰਨ ਗੀਤਾ ਦਾ ਵਰਨਣ ਕਰ ਸਕਦਾ ਹੈ ਤਾਂ ਉਹ ਹੈ ਸਾਖਸ਼ੀ (ਦ੍ਰਿਸ਼ਟਾ) ਜਾਂ ਗਵਾਹ , ਜਿਸ ਨੂੰ ਕਈ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਇਸ ਦੀ ਸਮਝ ਬਹੁਤ ਮਹੱਤਵਪੂਰਨ ਹੈ ਕਿਉਂਕਿ ਸਾਡੇ ਵਿੱਚੋਂ ਬਹੁਤੇ ਲੋਕ ਇਹ ਸੋਚਦੇ ਹਨ ਕਿ ਸਭ ਕੁੱਝ ਅਸੀਂ ਹੀ ਕਰਦੇ ਹਾਂ ਅਤੇ ਅਸੀਂ ਹੀ ਸਥਿਤੀਆਂ ਨੂੰ ਕੰਟਰੋਲ ਕਰਦੇ ਹਾਂ। ਅਰਜਨ , ਕੁਰੂਕਸ਼ੇਤਰ ਯੁੱਧ ਦੇ ਸਮੇਂ ਤਕਰੀਬਨ ਸੱਠ ਸਾਲਾਂ ਦਾ ਸੀ , ਨੇ ਇਕ ਚੰਗਾ ਜੀਵਨ ਜੀਵਿਆ ਸੀ , ਅਤੇ ਹਰ ਤਰ੍ਹਾਂ ਦੀ ਵਿਲਾਸਤਾ ਦਾ ਅਨੰਦ ਲਿਆ ਸੀ। ਇਕ ਯੋਧੇ ਦੇ ਰੂਪ ਵਿੱਚ ਉਸ ਨੇ ਕਈ ਯੁੱਧਾਂ ਨੂੰ ਜਿੱਤਿਆ ਸੀ। ਯੁੱਧ ਦੇ ਸਮੇਂ ਉਸ ਨੇ ਮਹਿਸੂਸ ਕੀਤਾ ਕਿ ਉਹ ਕਰਤਾ ਹੈ ਤੇ ਉਸ ਨੂੰ ਲੱਗਾ ਕਿ ਉਹ ਆਪਣੇ ਰਿਸ਼ਤੇਦਾਰਾਂ ਤੇ ਪਰਿਵਾਰ ਵਾਲਿਆਂ ਦੀ ਮੌਤ ਲਈ ਜ਼ਿੰਮੇਵਾਰ ਹੋਵੇਗਾ। ਇਸ ਲਈ ਯੁੱਧ ਦੇ ਮੈਦਾਨ ਵਿੱਚ ਉਸ ਨੂੰ ਉਦਾਸੀ ਨੇ ਘੇਰ ਲਿਆ। ਸਾਰੀ ਗੀਤਾ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਉਸ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ‘ ਕਰਤਾ ’ ਨਹੀਂ ਹੈ। ਫਿਰ ਇਹ ਸੁਭਾਵਿਕ ਹੀ ਪ੍ਰਸ਼ਨ ਹੈ ਕਿ ਜੇ ਮੈਂ ਕਰਤਾ ਨਹੀਂ , ਤਾਂ ਮੈਂ ਕੀ ਹਾਂ। ਭਗਵਾਨ ਗੀਤਾ ਵਿੱਚ ਇਹ ਸਮਝਾਉਂਦੇ ਹਨ ਕਿ ਅਰਜਨ ਵੇਖਣ ਵਾਲਾ ਹੈ , ਜਾਂ ਇਕ ਗਵਾਹ ਹੈ। 60 ਸਾਲਾਂ ਦੇ ਜੀਵਨ ਦੇ ਚੰਗੇ ਤੇ ਬੁਰੇ ਅਨੁਭਵਾਂ ਕਾਰਨ , ਅਰਜਨ ਨੂੰ ਇਸ ਵਿਚਾਰ ਨੂੰ ਸਮਝਣਾ ਔਖਾ ਲੱਗਦਾ ਹੈ ਕਿ ਉਹ ਸਿਰਫ਼ ਇਕ ਗਵਾਹ ਹੈ , ਨਾ ਕਿ ਕਰਤਾ। ਸਿਰਫ਼ ਭਗਵਾਨ ਦੀ ਉਤਸ਼ਾਹੀ ਵ...

11. ਦੁੱਖ ਸੁੱਖਾਂ ਦੇ ਪਿੱਛੇ ਚਲਦਾ ਹੈ

Image
‘ ਦਵੰਧਾਤੀਤ ’, ਅਰਥਾਤ ਦਵੈਤ ਨੂੰ ਪਾਰ ਕਰਨਾ , ਗੀਤਾ ਦਾ   ਇਕ ਹੋਰ ਸਪੱਸ਼ਟ ਨਿਰਦੇਸ਼ ਹੈ। ਸ੍ਰੀ ਕ੍ਰਿਸ਼ਨ ਵਾਰ-ਵਾਰ ਅਰਜਨ ਨੂੰ ਇਸ ਅਵਸਥਾ ਨੂੰ ਪ੍ਰਾਪਤ ਕਰਨ ਦੀ ਸਲਾਹ ਦਿੰਦੇ ਹਨ। ਇਕ ਆਮ ਪ੍ਰਸ਼ਨ ਜੋ ਮਾਨਵਤਾ ਨੂੰ ਹੈਰਾਨ ਕਰਦਾ ਹੈ ਕਿ ਜਦੋਂ ਅਸੀਂ ਸੁੱਖ ਪ੍ਰਾਪਤ ਕਰਨ ਲਈ ਇਮਾਨਦਾਰੀ ਨਾਲ ਮਿਹਨਤ ਕਰਦੇ ਹਾਂ ਤਾਂ ਵੀ ਭੈੜੀ ਸਥਿਤੀ ਜਾਂ ਦੁੱਖ ਕਿਉਂ ਸਾਡੇ ਕੋਲ ਪਹੁੰਚ ਜਾਂਦੇ ਹਨ। ਆਪਣੇ ਅੰਦਰ ਗਹਿਰਾਈ ਨਾਲ ਝਾਕਣ ਦੀ ਬਜਾਇ ਅਸੀਂ ਇਹ ਕਹਿ ਕੇ ਆਪਣੇ ਆਪ ਨੂੰ ਸਮੇਟ ਲੈਂਦੇ ਹਾਂ ਕਿ ਸ਼ਾਇਦ ਸਾਡੇ ਯਤਨਾਂ ਵਿੱਚ ਕੋਈ ਕਮੀ ਰਹੀ ਹੋਵੇਗੀ। ਭਾਵੇਂ ਆਸ ਦੇ ਨਾਲ-ਨਾਲ ਹੰਕਾਰ ਵੀ ਸਾਨੂੰ ਸੁੱਖ ਦੀ ਪ੍ਰਕਿਰਿਆ ਨੂੰ ਦੁਬਾਰਾ ਸ਼ੁਰੂ ਕਰਨ ਲਈ ਪ੍ਰੇਰਿਤ ਕਰਦਾ ਹੈ ਅਤੇ ਅਜਿਹਾ ਜੀਵਨ ਦੇ ਅੰਤ ਤੱਕ ਚੱਲਦਾ ਰਹਿੰਦਾ ਹੈ। ਦਵੰਧਾਤੀਤ ਦੀ ਸਮਝ ਸਾਡੀ ਇਸ ਸਮੱਸਿਆ ਨੂੰ ਸੁਲਝਾਉਂਦੀ ਹੈ। ਸਾਡੀ ਪ੍ਰਤੱਖ ਦੁਨੀਆਂ ਵਿੱਚ ਹਰ ਇਕ ਚੀਜ਼ ਆਪਣੇ ਬੁਨਿਆਦੀ ਰੂਪ ਵਿੱਚ ਵਿਪਰੀਤ ਰਿਸ਼ਤਿਆਂ ਜਾਂ ਦਵੰਦ ਦੇ ਰੂਪ ਵਿੱਚ ਮੌਜੂਦ ਹੈ। ਜਨਮ ਦਾ ਵਿਪਰੀਤ ਮੌਤ ਹੈ , ਸੁੱਖ ਦਾ ਵਿਪਰੀਤ ਦੁੱਖ ਹੈ , ਇਸੇ ਤਰ੍ਹਾਂ ਹਾਰ ਦਾ ਜਿੱਤ , ਲਾਭ ਦਾ ਹਾਨੀ , ਜੋੜਨਾ ਦਾ ਘਟਾਉਣਾ , ਪ੍ਰਸ਼ੰਸਾ ਦਾ ਆਲੋਚਨਾ , ਸ਼ਰਤਾਂ ਸਹਿਤ ਪਿਆਰ ਦਾ ਘਿ੍ਰਣਾ ਆਦਿ ਤੇ ਇਹ ਸੂਚੀ ਖ਼ਤਮ ਹੀ ਨਹੀਂ ਹੋਵੇਗੀ। ਨਿਯਮ ਇਹ ਹੈ ਕਿ ਇਨ੍ਹਾਂ ਵਿੱਚੋਂ ਜਦੋਂ ਕਿਸੇ ਇਕ ਦਾ ਪਿੱਛਾ ਕਰਦੇ ਹਾਂ ਤਾਂ ਇਸ ਦਾ ਉਲਟ ਭਾਵ ਆਪਣੇ ਆ...

10. ਮਹਾਂਮਾਰੀ ਵਿੱਚ ਸ੍ਰੀ ਕ੍ਰਿਸ਼ਨ

Image
ਗੀਤਾ ਵਿੱਚ ਇਹੋ ਜਿਹੇ ਕਈ ਸਪੱਸ਼ਟ ਉਪਾਅ ਹਨ ਜੋ ਸਾਰੇ ਦਰਵਾਜ਼ਿਆਂ ਨੂੰ ਖੋਲ੍ਹਣ ਅਤੇ ਆਤਮ ਪਛਾਣ ਦੇ ਰਾਹ ਵਿੱਚ ਆਉਣ ਵਾਲੀਆਂ ਅੜਚਨਾਂ ਨੂੰ ਦੂਰ ਕਰਨ ਦੀ ਸ਼ਕਤੀ ਰੱਖਦੇ ਹਨ। ਇਹੋ ਜਿਹਾ ਹੀ ਇਕ ਉਪਾਅ ਹੈ-ਆਪਣੇ ਆਪ ਨੂੰ ਦੂਜਿਆਂ ਵਿੱਚ ਵੇਖਣਾ ਅਤੇ ਦੂਜਿਆਂ ਨੂੰ ਖੁਦ ਆਪਣੇ ਆਪ ਵਿੱਚ ਵੇਖਣਾ। ਸ੍ਰੀ ਕ੍ਰਿਸ਼ਨ ਸਾਨੂੰ ਇਹ ਮਹਿਸੂਸ ਕਰਨ ਲਈ ਕਹਿੰਦੇ ਹਨ ਕਿ ਉਹ ਸਾਡੇ ਸਾਰਿਆਂ ਵਿੱਚ ਹਨ ਅਤੇ ਉਹ ਉਸ ਅਪ੍ਰਗਟ ਜਾਂ ਨਿਰੰਕਾਰ ਵੱਲ ਇਸ਼ਾਰਾ ਕਰ ਰਹੇ ਹਨ। ਸ੍ਰੀ ਕ੍ਰਿਸ਼ਨ ਸ਼੍ਰੀਮਦ ਭਾਗਵਤ ਵਿੱਚ ਕਹਿੰਦੇ ਹਨ ਕਿ ਆਪਣੇ ਆਪ ਵਿੱਚ ਅਪ੍ਰਗਟ ਨੂੰ ਪ੍ਰਾਪਤ ਕਰੋ ਜਿਸ ਨਾਲ ਇਹ ਵੰਡ ਖ਼ਤਮ ਹੋ ਜਾਂਦੀ ਹੈ ਅਤੇ ਉਸ ਅਵਸਥਾ ਵਿੱਚ ਅਸੀਂ ਗਧੇ ਜਾਂ ਚੋਰ ਨੂੰ ਠੀਕ ਉਸੇ ਤਰ੍ਹਾਂ ਪ੍ਰਣਾਮ ਕਰੀਏ ਜਿਵੇਂ ਅਸੀਂ ਭਗਵਾਨ ਨੂੰ ਪ੍ਰਣਾਮ ਕਰਦੇ ਹਾਂ। ਇੰਦਰੀਆਂ ਦੁਆਰਾ ਪ੍ਰਾਪਤ ਜਾਣਕਾਰੀ ਦੇ ਆਧਾਰ ਉੱਤੇ ਸਾਡੇ ਦਿਮਾਗ ਨੂੰ , ਸਥਿਤੀਆਂ ਨੂੰ ਸੁਰੱਖਿਅਤ/ਸੁਖੀ ਜਾਂ ਅਸੁਰੱਖਿਅਤ/ਦੁਖੀ ਵਿੱਚ ਵੰਡਣ ਲਈ ਸੂਚੀਬੱਧ ਕੀਤਾ ਗਿਆ ਹੈ ਅਤੇ ਇਹ ਸਾਡੇ ਆਉਣ ਵਾਲੇ ਖ਼ਤਰਿਆਂ ਤੋਂ ਖੁਦ ਨੂੰ ਬਚਾਉਣ ਲਈ ਜ਼ਰੂਰੀ ਤੇ ਉਪਯੋਗੀ ਹਨ। ਕਿਸੇ ਵੀ ਤਕਨੀਕ ਵਾਂਗੂੰ ਸਾਡਾ ਦਿਮਾਗ ਵੀ ਦੋ ਧਾਰੀ ਹੁੰਦਾ ਹੈ ਅਤੇ ਸਾਡੇ ਉੱਤੇ ਹਾਵੀ ਹੋਣ ਲਈ ਆਪਣੇ ਦਾਇਰੇ ਨੂੰ ਪਾਰ ਕਰ ਜਾਂਦਾ ਹੈ। ਅਸਲ ਵਿੱਚ ਇਹ ਅਹੰਕਾਰ ਦਾ ਜਨਮ ਸਥਾਨ ਹੈ। ਹੁਣ ਸਾਨੂੰ ਇਹ ਉਪਾਅ ਇਹ ਸਿਖਾਉਂਦਾ ਹੈ ਕਿ ਇਹ ਵੰਡ ਘੱਟ ਕਰਨ ਲਈ ਸਾਨੂੰ ਦਿਮਾਗ ਨੂੰ ...

9. ਮਿੱਤਰ ਅਤੇ ਦੁਸ਼ਮਣ ਦੀ ਪਛਾਣ

Image
ਗੀਤਾ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਤੁਸੀਂ ਆਪ ਹੀ ਆਪਣੇ ਦੋਸਤ ਹੋ ਅਤੇ ਆਪ ਹੀ ਆਪਣੇ ਦੁਸ਼ਮਣ ਹੋ। ਇਕ ਸੁਰਾਹੀ ਵਿੱਚ ਫਸੇ ਬਾਂਦਰ ਦੀ ਕਹਾਣੀ ਇਸ ਨੂੰ ਚੰਗੀ ਤਰ੍ਹਾਂ ਨਾਲ ਦਰਸਾਉਂਦੀ ਹੈ। ਕੁੱਝ ਮੇਵਿਆਂ ਨੂੰ ਇਕ ਸੁਰਾਹੀ ਵਿੱਚ ਪਾ ਕੇ ਰੱਖਿਆ ਜਾਂਦਾ ਹੈ , ਜਿਸ ਵਿੱਚ ਬਾਂਦਰ ਦਾ ਹੱਥ ਮੁਸ਼ਕਲ ਨਾਲ ਹੀ ਅੰਦਰ ਜਾ ਸਕਦਾ ਹੈ। ਬਾਂਦਰ ਸੁਰਾਹੀ ਦੇ ਮੂੰਹ ਵਿਚ ਆਪਣਾ ਹੱਥ ਪਾਉਂਦਾ ਹੈ ਅਤੇ ਮੇਵਿਆਂ ਦੀ ਮੁੱਠੀ ਭਰ ਲੈਂਦਾ ਹੈ। ਮੁੱਠੀ ਭਰਨ ਨਾਲ ਹੱਥ ਦਾ ਅਕਾਰ ਵੱਡਾ ਹੋ ਜਾਂਦਾ ਹੈ ਤੇ ਉਹ ਸੁਰਾਹੀ ਤੋਂ ਬਾਹਰ ਨਹੀਂ ਨਿਕਲ ਸਕਦਾ। ਮੇਵਿਆਂ ਨਾਲ ਭਰੀ ਹੋਈ ਮੁੱਠੀ ਨੂੰ ਸੁਰਾਹੀ ਤੋਂ ਬਾਹਰ ਕੱਢਣ ਲਈ ਬਾਂਦਰ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦਾ ਹੈ। ਉਹ ਸੋਚਦਾ ਰਹਿੰਦਾ ਹੈ ਕਿ ਉਸ ਲਈ ਕਿਸੇ ਨੇ ਜਾਲ ਵਿਛਾਇਆ ਹੈ ਅਤੇ ਉਸ ਨੂੰ ਇਹ ਖ਼ਿਆਲ ਹੀ ਨਹੀਂ ਆਉਂਦਾ ਕਿ ਆਪਣੇ ਵਿਰੁੱਧ ਇਹ ਜਾਲ ਖ਼ੁਦ ਉਸ ਨੇ ਹੀ ਵਿਛਾਇਆ ਹੈ। ਕੋਈ ਵੀ ਸਲਾਹ ਬਾਂਦਰ ਨੂੰ ਇਹ ਮੇਵੇ ਛੱਡ ਦੇਣ ਲਈ ਨਹੀਂ ਮਨਾ ਸਕਦੀ ਕਿਉਂਕਿ ਉਹ ਸੋਚੇਗਾ ਕਿ ਅਸੀਂ ਉਸ ਦੇ ਮੇਵਿਆਂ ਨੂੰ ਹੜਪਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਹਰੋਂ ਵੇਖਣ ਨੂੰ ਇਹ ਕਾਫ਼ੀ ਸਰਲ ਲੱਗਦਾ ਹੈ ਕਿ ਮੁੱਠੀ ਨੂੰ ਢਿੱਲਾ ਕਰਨ ਲਈ ਉਸ ਵਿੱਚੋਂ ਕੁੱਝ ਮੇਵਿਆਂ ਨੂੰ ਅੰਦਰ ਹੀ ਸੁੱਟਣਾ ਪਵੇਗਾ , ਤਾਂ ਕਿ ਉਸ ਦਾ ਹੱਥ ਬਾਹਰ ਆ ਜਾਏ। ਪਰ ਜਦੋਂ ਅਸੀਂ ਫਸ ਜਾਂਦੇ ਹਾਂ ਤਾਂ ਇਸ ਸਰਲ ਤੱਥ ਨੂੰ ਮਹਿਸੂਸ ਕਰਨਾ ਹੀ ਸਾਡੇ ਲਈ ਇਕ ਚੁਣ...

8. ਪ੍ਰਗਟ ਤੇ ਅਪ੍ਰਗਟ

Image
ਸਮੁੰਦਰੀ ਜਹਾਜ ਦੇ ਪਤਵਾਰ ਨਾਲ ਜੁੜਿਆ ਇਕ ਛੋਟਾ ਜਿਹਾ ਯੰਤਰ ‘ ਟ੍ਰਿਮ ਟੈਬ ’ ਵਿੱਚ ਇਕ ਹਲਕਾ ਜਿਹਾ ਬਦਲਾਅ ਇਕ ਵੱਡੇ ਜਹਾਜ ਦੀ ਦਿਸ਼ਾ ਨੂੰ ਬਦਲ ਦਿੰਦਾ ਹੈ। ਇਸੇ ਤਰ੍ਹਾਂ ਗੀਤਾ ਦਾ ਅਧਿਐਨ ਕਰਨ ਲਈ ਸਾਡਾ ਇਕ ਛੋਟਾ ਜਿਹਾ ਯਤਨ ਸਾਡੇ ਜੀਵਨ ਵਿੱਚ ਇਕ ਮਹੱਤਵਪੂਰਨ ਤਲਦੀਲੀ ਲਿਆ ਸਕਦਾ ਹੈ। ਮਹਾਂਮਾਰੀ ਦੀ ਵਜ੍ਹਾ ਨਾਲ ਮਿਲੇ ਹੋਏ ਵਕਤ ਨੂੰ ਗੀਤਾ ਵਿੱਚ ਇਕ ਗੋਤਾ ਲਗਾਉਣ ਲਈ ਵਰਤਿਆ ਜਾ ਸਕਦਾ ਹੈ , ਜਿਹੜਾ ਜੀਵਨ ਵਿੱਚ ਇਕ ਬਹੁਤ ਵੱਡਾ ਤਲਦੀਲੀ ਲਿਆ ਸਕਦਾ ਹੈ। ਗੀਤਾ ਕਿੰਡਰਗਾਰਟਨ ਤੋਂ ਲੈ ਕੇ ਪੋਸਟ ਗਰੈਜੂਏਟ ਤੱਕ ਸਾਡੇ ਅੰਦਰੂਨੀ ਗਿਆਨ ਲਈ ਇਕ ਸਮਰੱਥ ਪਾਠ-ਪੁਸਤਕ ਹੈ।   ਇਹ ਸੰਭਾਵਨਾ ਹੈ ਕਿ ਪਹਿਲੀ ਵਾਰ ਪੜ੍ਹਨ ਉੱਤੇ ਉਸ ਦੀਆਂ ਬਹੁਤ ਘੱਟ ਧਾਰਨਾਵਾਂ ਸਮਝ ਵਿੱਚ ਆਉਣਗੀਆਂ। ਜੇ ਅਸੀਂ ਪ੍ਰਗਟ   ਤੇ ਅਪ੍ਰਗਟ ਦੇ ਦ੍ਰਿਸ਼ਟੀਕੋਣ ਨਾਲ ਇਸ ਦਾ ਧਿਆਨ ਪੂਰਵਕ ਅਧਿਐਨ ਕਰੀਏ , ਤਾਂ ਉਨ੍ਹਾਂ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਪ੍ਰਗਟ ਉਹ ਹੈ ਜੋ ਸਾਡੀ ਇੰਦਰੀਆਂ ਦੇ ਦਾਇਰੇ ਵਿੱਚ ਹੈ ਤੇ ਅਪ੍ਰਗਟ ਉਹ ਹੈ ਜੋ ਇੰਦਰੀਆਂ ਤੋਂ ਪਰੇ ਹੈ। ਪ੍ਰਗਟ ਹੋਣ ਦੀ ਕਹਾਣੀ ਬਿੱਗ ਬੈਂਗ ਤੋਂ ਲੈ ਕੇ ਸਿਤਾਰਿਆਂ ਦੇ ਨਿਰਮਾਣ ਤੱਕ , ਇਨ੍ਹਾਂ ਸਿਤਾਰਿਆਂ ਦੇ ਅੰਤਰ ਭਾਗਾਂ ਵਿੱਚ ਰਸਾਇਣਕ ਤੱਤਾਂ ਦੇ ਪਰਮਾਣੂਆਂ ਦਾ ਘੁੱਲਿਆ ਹੋਣਾ , ਸਿਤਾਰਿਆਂ ਦੇ ਵਿਸਫੋਟ ਵਿੱਚ ਇਨ੍ਹਾਂ ਤੱਤਾਂ ਦਾ ਫੈਲਣਾ , ਗ੍ਰਹਿ ਪ੍ਰਣਾਲੀਆਂ ਦਾ ਗਠਨ ਅਤੇ ਬੁੱਧੀਮਾਨ ਜੀਵਨ ਦੀ ਹਾਜ਼ਰੀ...

7. ਨਿਮਿੱਤ-ਮਾਤਰ

Image
ਸ੍ਰੀਮਦ ਭਗਵਤ ਗੀਤਾ ਦਾ ਜਨਮ ਲੜਾਈ ਦੇ ਮੈਦਾਨ ਵਿੱਚ ਹੋਇਆ ਸੀ ਅਤੇ ਮਹਾਂਮਾਰੀ ਕੋਵਿਡ- 19 ਦੇ ਦਿਨ ਵੀ ਕੁਰੂਕਸ਼ੇਤਰ ਦੀ ਜੰਗ ਦੇ ਸਮਾਨ ਹੀ ਸਨ। ਗੀਤਾ ਦਾ ਇਕ ਵਾਕੰਸ਼ ਹੈ — ਨਿਮਿੱਤ ਮਾਤਰ , ਜਿਸ ਦਾ ਅਰਥ ਹੈ — ਸਰਬ ਸ਼ਕਤੀਮਾਨ ਦੇ ਹੱਥਾਂ ਵਿੱਚ ਇਕ ਯੰਤਰ , ਜਿਹੜਾ ਬਹੁਤ ਸਪੱਸ਼ਟ ਤੌਰ ’ ਤੇ ਇਸ ਦਾ ਸਾਰ ਪੇਸ਼ ਕਰਦਾ ਹੈ। ਅਰਜਨ ਸ੍ਰੀ ਕ੍ਰਿਸ਼ਨ ਦੀ ਵਾਸਤਵਿਕਤਾ ਦਾ ਯਥਾਰਥ ਵੇਖਣਾ ਚਾਹੁੰਦਾ ਸੀ , ਪਰ ਉਸ ਨੂੰ ਸਮਝਣ ਲਈ ਇਕ ਵੱਖਰੀ ਸ਼ਕਤੀ ਦੀ ਲੋੜ ਸੀ , ਜਿਵੇਂ ਇਕ ਅੰਨ੍ਹੇ ਵਿਅਕਤੀ ਨੂੰ ਪੂਰਾ ਹਾਥੀ ਵੇਖਣ ਲਈ ਅੱਖਾਂ ਦੀ ਲੋੜ ਹੁੰਦੀ ਹੈ। ਭਗਵਾਨ ਸ੍ਰੀ ਕ੍ਰਿਸ਼ਨ ਨੇ ਉਸ ਨੂੰ ਆਪਣੇ ਵਿਸ਼ਵ ਰੂਪ ਨੂੰ ਦੇਖਣ ਲਈ ਇਕ ਅਲੌਕਿਕ ਅੱਖ (ਦਿਵਯਾ ਚਕਸ਼ੂ) ਦਿੱਤੀ ਸੀ। ਵਿਸ਼ਵ ਰੂਪ ਦੇਖਣ ਤੋਂ ਇਲਾਵਾ ਸ੍ਰੀ ਕ੍ਰਿਸ਼ਨ ਉਸ ਨੂੰ ਭਵਿੱਖ ਤੱਕ ਦੇਖਣ ਦੀ ਦ੍ਰਿਸ਼ਟੀ ਵੀ ਪ੍ਰਦਾਨ ਕਰਦੇ ਹਨ , ਅਤੇ ਅਰਜਨ ਵੇਖਦਾ ਹੈ ਕਿ ਕਈ ਯੋਧੇ ਮੌਤ ਦੇ ਮੂੰਹ ਵਿੱਚ ਪੈ ਰਹੇ ਹਨ। ਫਿਰ ਭਗਵਾਨ ਅਰਜਨ ਨੂੰ ਦੱਸਦੇ ਹਨ ਕਿ ਇਹ ਯੋਧੇ ਛੇਤੀ ਹੀ ਮਰ ਜਾਣਗੇ। ਤੂੰ ਉਸ ਪ੍ਰਕਿਰਿਆ ਵਿੱਚ ਸਿਰਫ਼ ਇਕ ਸਾਧਨ ਹੈਂ। ਸ੍ਰੀ ਕ੍ਰਿਸ਼ਨ ਸਪੱਸ਼ਟ ਕਰਦੇ ਹਨ ਕਿ ਅਰਜਨ ਇਕ ਕਰਤਾ ਨਹੀਂ ਹੈ , ਅਤੇ ਦੂਜੀ ਗੱਲ ਇਹ ਕਿ ਉਹ ਸੁਨਿਸ਼ਚਤ ਕਰਦੇ ਹਨ , ਕਿ ਜਦੋਂ ਉਹ ਇਕ ਵਿਜੇਤਾ ਦੇ ਰੂਪ ਵਿੱਚ ਸਾਹਮਣੇ ਆਵੇਗਾ , ਤਾਂ ਅਰਜਨ ਹੰਕਾਰ ਤੋਂ ਮੁਕਤ ਹੋਵੇਗਾ , ਕਿਉਂਕਿ ਜਿੱਤ ਅਹੰਕਾਰ ਨੂੰ ਸਭ ਤੋਂ ਵੱਧ ਵਧਾਉਂਦੀ ਹੈ। ਸ੍ਰੀ ਕ...

6. ਇਰਾਦਿਆਂ ਨੂੰ ਪਛਾਣੋ

Image
ਗੀਤਾ , ਆਪਣੀ ਆਂਤਰਿਕ ਦੁਨੀਆਂ ਵਿੱਚ ਸੁਮੇਲ ਸਥਾਪਤ ਕਰਨ ਦਾ ਜ਼ਰੀਆ ਹੈ ਅਤੇ   ਕਨੂੰਨ ਬਾਹਰੀ ਸੰਸਾਰ ਨੂੰ ਨਿਯਮਤ ਕਰਨ ਦਾ ਇਕ ਸਾਧਨ। ਕਿਸੇ ਵੀ ਕਰਮ ਦੇ ਦੋ ਭਾਗ ਹੁੰਦੇ ਹਨ ਇਕ ਹੁੰਦਾ ਹੈ ਇਰਾਦਾ ਤੇ ਦੂਜਾ ਉਸ ਨੂੰ ਲਾਗੂ ਕਰਨਾ। ਕਾਨੂੰਨੀ ਸ਼ਬਦਾਵਲੀ ਵਿੱਚ , ਖ਼ਾਸ ਕਰਕੇ ਜ਼ੁਰਮ ਦੇ ਸੰਦਰਭ ਵਿੱਚ , ਇਨ੍ਹਾਂ ਲਈ ਲੈਟਿਨ (ਲਾਤੀਨੀ ਭਾਸ਼ਾ) ਦੇ ਦੋ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ — ਇਕ ਹੈ ਮੈਨਸ ਰੀਅਸ ( Mens Reus) ਅਤੇ ਦੂਜਾ ਹੈ — ਐਕਟਸ ਰੀਅਸ ( 1ctus Reus) ਉਦਾਹਰਨ ਵਜੋਂ ਇਕ ਸਰਜਨ ਤੇ ਇਕ ਹਤਿਆਰਾ , ਦੋਵੇਂ ਹੀ ਇਕ ਚਾਕੂ ਦੀ ਵਰਤੋਂ ਕਰਦੇ ਹਨ। ਸਰਜਨ ਦਾ ਇਰਾਦਾ ਵਿਅਕਤੀ ਦਾ ਜੀਵਨ ਬਚਾਉਣ ਲਈ ਜਾਂ ਇਲਾਜ ਕਰਨਾ ਹੁੰਦਾ ਹੈ , ਪਰ ਇਕ ਹਤਿਆਰੇ ਦਾ ਇਰਾਦਾ ਨੁਕਸਾਨ ਪਹੁੰਚਾਉਣਾ ਜਾਂ ਮਾਰਨ ਦਾ ਹੁੰਦਾ ਹੈ। ਭਾਵੇਂ ਮੌਤ ਦੋਵਾਂ ਸਥਿਤੀਆਂ ਵਿੱਚ ਹੀ ਹੋ ਸਕਦੀ ਹੈ , ਪਰ ਇਰਾਦੇ ਬਿਲਕੁਲ ਵਿਪਰੀਤ ਹੁੰਦੇ ਹਨ। ਕਨੂੰਨ ਪ੍ਰਸਥਿਤੀ ਜਨਕ ਹੈ , ਜਦੋਂ ਕਿ ਗੀਤਾ ਸਦੀਵੀ ਹੈ। ਸੜਕ ਉੱਤੇ ਖੱਬੇ ਪਾਸੇ ਗੱਡੀ ਚਲਾਉਣਾ ਇਕ ਦੇਸ਼ ਵਿੱਚ ਕਾਨੂੰਨ ਹੈ , ਪਰ ਦੂਜੇ ਦੇਸ਼ ਵਿੱਚ ਅਪਰਾਧ ਹੋ ਸਕਦਾ ਹੈ। ਕਨੂੰਨ ਪ੍ਰਸਥਿਤੀਆਂ ਨੂੰ ਠੀਕ ਜਾਂ ਗਲਤ ਵਿੱਚ ਵੰਡਦਾ ਹੈ , ਪਰ ਜ਼ਿੰਦਗੀ ਇਸ ਤਰ੍ਹਾਂ ਨਹੀਂ ਕਰ ਸਕਦੀ ਕਿਉਂਕਿ ਇਸ ਵਿੱਚ ਕਈ ਸੰਦੇਹਪੂਰਨ ਪਹਿਲੂ ਹੁੰਦੇ ਹਨ। ਜਦੋਂ ਤੱਕ ਕੋਈ ਟੈਕਸਾਂ ਦਾ ਠੀਕ ਭੁਗਤਾਨ ਕਰਦਾ ਹੈ ( 1ctus Reus) । ਤਾਂ ਕਨੂੰਨ ਨੂੰ...

5. ਗਿਆਨ, ਕਰਮ ਅਤੇ ਭਗਤੀ ਯੋਗ

Image
ਗੀਤਾ ਲੋਕਾਂ ਨੂੰ ਆਪਣੇ ਦ੍ਰਿਸ਼ਟੀਕੋਣ ਦੇ ਆਧਾਰ ਤੇ ਵੱਖਰੀ ਵਿਖਾਈ ਦਿੰਦੀ ਹੈ। ਗੀਤਾ ਵਿੱਚ ਤਿੰਨ ਵੱਖ-ਵੱਖ ਮਾਰਗਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ — ਕਰਮ ਯੋਗ , ਸੰਖ ਯੋਗ ਅਤੇ ਭਗਤੀ ਯੋਗ। ਮਨੋਕੇਂਦਰਿਤ ਵਿਅਕਤੀ ਲਈ ਕਰਮਯੋਗ ਆਦਰਸ਼ ਹੈ। ਸੰਖ ਯੋਗ ਬੁੱਧੀ ਲਈ ਹੈ ਅਤੇ ਭਗਤੀ ਯੋਗ ਹਿਰਦੇ ਕੇਂਦਰਿਤ ਵਿਅਕਤੀ ਲਈ ਹੈ। ਅੱਜ ਦੇ ਯੁੱਗ ਵਿੱਚ ਬਹੁਤੇ ਵਿਅਕਤੀ ਮਨੋਕੇਂਦਰਿਤ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਹ ਇਸ ਵਿਸ਼ਵਾਸ ਉੱਤੇ ਅਧਾਰਿਤ ਹੈ ਕਿ ਅਸੀਂ ਜੰਜ਼ੀਰਾਂ ਵਿੱਚ ਬੰਨ੍ਹੇ ਹੋਏ ਹਾਂ ਅਤੇ ਆਪਣੇ ਆਪ ਨੂੰ ਮੁਕਤ ਕਰਨ ਲਈ ਉਨ੍ਹਾਂ ਨੂੰ ਤੋੜਨ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਇਸ ਲਈ ਇਹ ‘ ਕਰਮ ’ ਕੇਂਦਰਿਤ ਹੈ। ਉਨ੍ਹਾਂ ਨਾਲ ਕੋਈ ਵੀ ਗੱਲਬਾਤ ‘ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ’, ਨਾਲ ਖ਼ਤਮ ਹੋਵੇਗੀ। ਇਹ ਮਾਰਗ ਸਾਨੂੰ ਨਿਸ਼ਕਾਮ ਕਰਮ ਜਾਂ ਬਿਨਾਂ ਪ੍ਰੇਰਨਾ ਤੋਂ ਕਰਮ ਵੱਲ ਲੈ ਜਾਂਦਾ ਹੈ। ਸੰਖਯੋਗ ਨੂੰ ਗਿਆਨ ਯੋਗ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ ਅਤੇ ਇਹ ਜਾਗਰੂਕਤਾ ਜਾਂ ਜਾਣਨ ਦੇ ਬਾਰੇ ਵਿੱਚ ਹੈ। ਇਸ ਦਾ ਆਰੰਭਿਕ ਬਿੰਦੂ ਇਹ ਵਿਸ਼ਵਾਸ ਹੈ ਕਿ ਅਸੀਂ ਇਕ ਹਨ੍ਹੇਰੇ ਕਮਰੇ ਵਿੱਚ ਹਾਂ ਅਤੇ ਹਨ੍ਹੇਰੇ ਨੂੰ ਮਿਟਾਉਣ ਲਈ ਉੱਥੇ ਇਕ ਦੀਵਾ ਜਗਾਉਣ ਦੀ ਲੋੜ ਹੈ , ਕਿਉਂਕਿ ਕੋਈ ਹੋਰ ਕਾਰਵਾਈ ਜਾਂ ਕੋਈ ਲੜਾਈ-ਝਗੜਾ ਆਦਿ ਉਸ ਹਨ੍ਹੇਰੇ ਨੂੰ ਦੂਰ ਨਹੀਂ ਕਰ ਸਕਦਾ। ਇਹ ਮਾਰਗ ਸਾਨੂੰ ਚੋਣ-ਰਹਿਤ ਜਾਗਰੂਕਤਾ ਦਾ ਅਹਿਸਾਸ ਕਰਵਾਉਂਦਾ ਹੈ। ਭਗਤੀਯੋਗ ਸ...

4. ਦਿਮਾਗ ਦੀ ਖੇਡ

Image
ਗੀਤਾ ਸਾਨੂੰ ਸਾਡੀਆਂ ਇੰਦਰੀਆਂ ਦੇ ਬਾਰੇ ਵਿੱਚ ਸਮਝਾਉਣ ਉੱਤੇ ਜ਼ੋਰ ਦਿੰਦੀ ਹੈ ਕਿਉਂਕਿ ਇਹ ਸਾਡੇ ਅੰਦਰੂਨੀ ਤੇ ਬਾਹਰੀ ਜਗਤ ਦੇ ਵਿਚਕਾਰ ਦੇ ਦੁਆਰ ਹਨ। ਤੰਤਰ ਗਿਆਨ (ਨਿਊਰੋ ਸਾਇੰਸ) ਨੇ ਕਿਹਾ ਹੈ ਕਿ ਨਿਊਰਾਨ , ਜਿਹੜੇ ਮਿਲਕੇ ਕੰਮ ਕਰਦੇ ਹਨ , ਇਕੱਠੇ ਜੁੜ ਕੇ ਇਕ ਲੜੀ ਤਿਆਰ ਕਰਦੇ ਹਨ ਜਿਸ ਨੂੰ ਹਾਰਡ ਵਾਇਰਿੰਗ ਕਿਹਾ ਜਾਂਦਾ ਹੈ। ਗੀਤਾ ਦੇ ਸ਼ਬਦ ਵੀ ਉਸ ਸਮੇਂ ਦੀ ਭਾਸ਼ਾ ਦੀ ਵਰਤੋਂ ਕਰਦੇ ਹੋਏ ਇਹੋ ਜਿਹਾ ਹੀ ਸੰਦੇਸ਼ ਦਿੰਦੇ ਹਨ। ਸਾਡੇ ਮੱਥੇ ਵਿੱਚ ਲਗਭਗ 100 ਅਰਬ ਨਿਊਰਾਨ ਹੁੰਦੇ ਹਨ। ਉਨ੍ਹਾਂ ਵਿੱਚੋਂ ਕੁੱਝ ਡੀ. ਐਨ. ਏ. ਦੁਆਰਾ ਸਰੀਰ ਦੇ ਸਵੈਚਾਲਤ ਕਾਰਜਾਂ ਦੀ ਦੇਖਭਾਲ ਲਈ ਜਨਮ ਤੋਂ ਹੀ ਜੁੜੇ ਹੋਏ ਹੁੰਦੇ ਹਨ , ਅਤੇ ਕੁੱਝ ਨੂੰ ਸਾਡੇ ਜੀਵਨ ਕਾਲ ਦੌਰਾਨ ਸਾਡੇ ਦੁਆਰਾ ਜੋੜਿਆ ਜਾਂਦਾ ਹੈ। ਉਦਾਹਰਨ ਦੇ ਤੌਰ ’ ਤੇ ਗੱਡੀ ਚਲਾਉਣਾ ਸਿੱਖਣ ਸਮੇਂ ਪਹਿਲੇ ਦਿਨ ਸਾਨੂੰ ਸਭ ਨੂੰ ਗੱਡੀ ਚਲਾਉਣਾ ਔਖਾ ਲੱਗਦਾ ਹੈ ਅਤੇ ਫਿਰ ਹੌਲੀ-ਹੌਲੀ ਉਸ ਦੀ ਆਦਤ ਪੈ ਜਾਂਦੀ ਹੈ। ਇਹ ਹਾਰਡ ਵਾਇਰਿੰਗ ਦੇ ਕਾਰਨ ਹੀ ਹੈ ਜੋ ਸਾਡਾ ਦਿਮਾਗ ਉਪਰੋਕਤ ਨਿਊਰਾਨ ਦੇ ਨਾਲ ਡਰਾਈਵਿੰਗ ਵਿੱਚ ਸ਼ਾਮਲ ਸਾਰੀਆਂ ਗਤੀਵਿਧੀਆਂ ਨੂੰ ਸੰਯੋਜਿਤ ਕਰਨ ਲਈ ਕਰਦਾ ਹੈ। ਇਹੋ ਜਿਹਾ ਹੀ ਸਾਡੀਆਂ ਸਾਰੀਆਂ ਕਲਾਵਾਂ ਨਾਲ ਹੁੰਦਾ ਹੈ। ਸਧਾਰਨ ਚੱਲਣ ਤੋਂ ਲੈ ਕੇ ਖੇਲ੍ਹਕੁੱਦ ਤੱਕ ਅਤੇ ਚੀਰ ਫਾੜ ਕਰਨ ਵਾਲੇ ਡਾਕਟਰ ਦੁਆਰਾ ਕਿਸੇ ਗੁੰਝਲਦਾਰ ਚੀਰ ਫਾੜ (ਸਰਜਰੀ) ਤੱਕ। ਹਾਰਡ ਵਾਇਰਿੰਗ ਦਿਮਾਗ ਲਈ ...

3. ਵਰਤਮਾਨ ਵਿਚ ਜਿਊਣਾ

Image
ਗੀਤਾ ਦੱਸਦੀ ਹੈ ਕਿ ਅਸੀਂ ਕੀ ਹਾਂ। ਇਹ ਸੱਚ ਨੂੰ ਜਾਨਣ ਤੋਂ ਇਲਾਵਾ ਸੱਚ ਹੋਣ ਵਰਗਾ ਹੈ ਅਤੇ ਅਜਿਹਾ ਉਦੋਂ ਹੁੰਦਾ ਹੈ ਜਦੋਂ ਅਸੀਂ ਵਰਤਮਾਨ ਵਿੱਚ ਵਿਚਰਦੇ ਹਾਂ। ਅਰਜਨ ਦੀ ਅੰਦਰੂਨੀ ਦੁਬਿਧਾ ਇਹ ਹੈ ਕਿ ਜੇ ਉਹ ਰਾਜ ਵਾਸਤੇ ਆਪਣੇ ਮਿੱਤਰਾਂ , ਰਿਸ਼ਤੇਦਾਰਾਂ , ਬਜ਼ੁਰਗਾਂ ਅਤੇ ਅਧਿਆਪਕਾਂ ਨੂੰ ਮਾਰ ਦਿੰਦਾ ਹੈ ਤਾਂ ਦੁਨੀਆਂ ਦੀ ਨਜ਼ਰ ਵਿੱਚ ਉਸ ਦਾ ਅਕਸ ਕੀ ਹੋਵੇਗਾ। ਵੇਖਣ ਨੂੰ ਇਹ ਬਹੁਤ ਤਰਕਸੰਗਤ ਲੱਗਦਾ ਹੈ। ਜੇ ਕਿਸੇ ਨੇ ਗੀਤਾ ਦੇ ਅਨੁਸਾਰ ਜੀਵਨ ਜਿਊਣਾ ਹੈ ਤਾਂ ਉਸ ਨੂੰ ਇਸ ਪਹਿਲੀ ਰੁਕਾਵਟ ਨੂੰ ਪਾਰ ਕਰਨਾ ਹੋਵੇਗਾ। ਅਰਜਨ ਦੀ ਅਸਲ ਦੁਬਿਧਾ ਆਪਣੇ ਭਵਿੱਖ ਨੂੰ ਲੈ ਕੇ ਹੈ , ਜਦੋਂ ਕਿ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਾਨੂੰ ਕਰਮ ਕਰਨ ਦਾ ਅਧਿਕਾਰ ਹੈ , ਪਰ ਕਰਮਫਲ ਉੱਤੇ ਸਾਡਾ ਕੋਈ ਅਧਿਕਾਰ ਨਹੀਂ। ਕਿਉਂਕਿ ਕਰਮ ਵਰਤਮਾਨ ਵਿੱਚ ਹੁੰਦਾ ਹੈ ਤੇ ਕਰਮਫਲ ਭਵਿੱਖ ਵਿੱਚ ਆਉਂਦਾ ਹੈ। ਅਰਜਨ ਦੀ ਤਰ੍ਹਾਂ ਸਾਡੀ ਪ੍ਰਵਿਰਤੀ ਵੀ ਕਰਮਫਲ ਦੀ ਪ੍ਰਾਪਤੀ ਲਈ ਕੰਮ ਕਰਦੀ ਹੈ। ਕਦੇ-ਕਦੇ ਆਧੁਨਿਕ ਜੀਵਨ ਸਾਨੂੰ ਇਹ ਭਰੋਸਾ ਦਿਵਾਉਂਦਾ ਹੈ ਕਿ ਭਵਿੱਖ ਦੇ ਪਰਿਣਾਮਾਂ (ਫਲਾਂ) ਨੂੰ ਨਿਯੰਤਰਤ ਜਾਂ ਕਾਬੂ ਕੀਤਾ ਜਾ ਸਕਦਾ ਹੈ। ਪਰ ਅਸਲੀਅਤ ਇਹ ਹੈ ਕਿ ਭਵਿੱਖ ਇੰਨੀਆਂ ਸੰਭਾਵਨਾਵਾਂ ਦਾ ਮੇਲ ਹੈ , ਜਿਨ੍ਹਾਂ ਉੱਤੇ ਸਾਡਾ ਕੋਈ ਅਧਿਕਾਰ ਨਹੀਂ ਹੈ। ਸਾਡਾ ਹੰਕਾਰ ਸਾਡੇ ਅਤੀਤ ਉੱਤੇ ਨਿਰਭਰ ਹੁੰਦਾ ਹੈ ਅਤੇ ਵਰਤਮਾਨ ਉੱਤੇ ਭਵਿੱਖ ਨੂੰ ਆਰੋਪਿਤ ਕਰਦਾ ਹੈ , ਜਿਸਦੀ ਵਜ੍...

2. ਇੱਕੋ ਮੰਜ਼ਿਲ ਲਈ ਵੱਖਰੇ ਰਾਹ

Image
  ਜਿਵੇਂ ਕਿਹਾ ਜਾਂਦਾ ਹੈ ਕਿ ‘ ਮੰਜ਼ਿਲ ਇੱਕ ਪਰ ਰਾਹ ਵੱਖਰੇ ’, ਗੀਤਾ ਵਿੱਚ ਦਰਸਾਏ ਗਏ ਸਾਰੇ ਮਾਰਗ ਸਾਨੂੰ ਅੰਤਰਆਤਮਾ ਤੱਕ ਲੈ ਕੇ ਜਾਂਦੇ ਹਨ। ਕੁੱਝ ਰਾਹ ਇਕ ਦੂਜੇ ਤੋਂ ਉਲਟ ਵਿਖਾਈ ਦਿੰਦੇ ਹਨ। ਭਾਵੇਂ ਇਹ ਸਾਰੇ ਇਕ ਗੋਲੇ ਵਾਂਗ ਹਨ , ਜਿੱਥੋਂ ਸਾਰੇ ਰਸਤੇ ਘੁੰਮ ਕੇ ਸਾਨੂੰ ਉਸੇ ਇਕ ਮੰਜ਼ਿਲ ਤੱਕ ਲੈ ਕੇ ਜਾਣਗੇ। ਗੀਤਾ ਵੱਖ-ਵੱਖ ਪੱਧਰਾਂ ਉੱਤੇ ਕਾਰਜ ਕਰਦੀ ਹੈ। ਕਦੇ ਸ੍ਰੀ ਕ੍ਰਿਸ਼ਨ ਅਰਜਨ ਦੇ ਪੱਧਰ ’ ਤੇ ਆ ਜਾਂਦੇ ਹਨ ਅਤੇ ਕਦੇ ਉਹ ਪ੍ਰਮਾਤਮਾ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ। ਮੁੱਢਲੀ ਦਸ਼ਾ ਵਿੱਚ ਇਹ ਅਜਿਹਾ ਸਮਝਣ ਵਿੱਚ ਮੁਸ਼ਕਲ ਪੈਦਾ ਕਰਦਾ ਹੈ , ਕਿਉਂਕਿ ਇਹ ਦੋਵੇਂ ਪੱਧਰ ਵੱਖ-ਵੱਖ ਪ੍ਰਤੀਤ ਹੁੰਦੇ ਹਨ। ਪਿਛਲੀ ਸਦੀ ਦੇ ਸ਼ੁਰੂ ਵਿੱਚ ਵਿਗਿਆਨਕਾਂ ਨੂੰ ਰੋਸ਼ਨੀ ਨੂੰ ਸਮਝਣ ਵਿੱਚ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਇਹ ਸਿੱਧ ਹੋਇਆ ਕਿ ਰੋਸ਼ਨੀ ਇਕ ਤਰੰਗ ਹੈ , ਪਰ ਬਾਦ ਵਿੱਚ ਪਤਾ ਲੱਗਾ ਕਿ ਇਹ ਇਕ ਕਣ ਦੀ ਤਰ੍ਹਾਂ ਵੀ ਵਿਹਾਰ ਕਰਦੀ ਹੈ। ਦੋਵੇਂ ਸਿਧਾਂਤ ਇਕ ਦੂਜੇ ਦੇ ਵਿਰੋਧੀ ਪ੍ਰਤੀਤ ਹੁੰਦੇ ਹਨ। ਪਰ ਰੋਸ਼ਨੀ , ਜਿਸ ਨੂੰ ਅਸੀਂ ਹਰ ਪਲ ਵੇਖਦੇ ਹਾਂ , ਅਸਲ ਵਿੱਚ ਅੰਤਰ-ਵਿਰੋਧਾਂ ਦਾ ਇਕ ਸੰਯੋਜਨ ਹੈ। ਜੀਵਨ ਵੀ ਇਹੋ ਜਿਹਾ ਹੀ ਹੈ। ਇਕ ਵਾਰੀ ਇਕ ਪਿੰਡ ਵਿੱਚ ਇਕ ਹਾਥੀ ਆ ਵੜਿਆ , ਤਾਂ ਕੁੱਝ ਅੰਨ੍ਹੇ ਲੋਕਾਂ ਨੇ ਉਸ ਨੂੰ ਪਛਾਨਣ ਜਾਂ ਸਮਝਣ ਦਾ ਯਤਨ ਕੀਤਾ। ਉਨ੍ਹਾਂ ਨੇ ਉਸ ਦੇ ਜਿਹੜੇ ਅੰਗ ਨੂੰ ਛੂਹਿਆ , ...