Posts

Showing posts from August, 2025

143. ਜਦੋਂ ਕਰਮ ਹੀ ਪੂਜਾ ਬਣ ਜਾਵੇ

Image
  ਮੌਤ ਦੇ ਸਮੇਂ ਉਨ੍ਹਾਂ ਨੂੰ ਜਾਣਨ ਦੇ ਸੰਦਰਭ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਇਸ ਲਈ ਹੇ ਅਰਜਨ! ਤੂੰ ਸਾਰੇ ਸਮੇਂ ਵਿੱਚ ਨਿਰੰਤਰ ਮੇਰਾ ਸਿਮਰਨ ਕਰ ਅਤੇ ਯੁੱਧ ਵੀ ਕਰ। ਇਸ ਤਰ੍ਹਾਂ ਨਾਲ ਅਰਪਣ ਕੀਤੇ ਹੋਏ ਮਨ ਤੇ ਬੁੱਧੀ ਤੋਂ ਮੁਕਤ ਹੋ ਕੇ ਤੂੰ ਨਿਰਸੰਦੇਹ ਮੈਨੂੰ ਹੀ ਪ੍ਰਾਪਤ ਹੋਵੇਂਗਾ ’’ (8.7) । ਅਸੀਂ ਦਿਨ ਵਿੱਚ ਕੁਝ ਦੇਰ ਭਗਵਾਨ ਦੀ ਪੂਜਾ ਕਰਦੇ ਹਾਂ ਜਾਂ ਕਦੇ ਕਦੇ ਪੂਜਾ ਅਸਥਾਨਾਂ ਤੇ ਜਾ ਕੇ ਪ੍ਰਭੂ ਦਾ ਸਿਮਰਣ ਕਰਦੇ ਹਾਂ। ਵੱਖ ਵੱਖ ਵਿਸ਼ਵਾਸ ਪ੍ਰਣਾਲੀਆਂ ਦੇ ਅਨੁਸਾਰ ਭਗਵਾਨ ਦੇ ਨਾਂ ’ ਤੇ ਕੀਤੇ ਜਾਂਦੇ ਰੀਤੀ ਰਿਵਾਜ਼ ਵੱਖਰੇ ਹੰੁਦੇ ਹਨ। ਪ੍ਰਭੂ ਦਾ ਸਿਮਰਣ ਅਸੀਂ ਆਪਣੀਆਂ ਔਕੜਾਂ ਨੂੰ ਦੂਰ ਕਰਨ ਲਈ , ਜਾਂ ਸੰਪਤੀ , ਸ਼ਕਤੀ ਜਾਂ ਵੰਸ਼ ਦੀ ਪ੍ਰਾਪਤੀ ਲਈ ਕਰਦੇ ਹਾਂ। ਇਥੇ ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਹਰ ਸਮੇਂ ਮੈਨੂੰ ਯਾਦ ਕਰੋ ’’, ਜਿਹੜਾ ਕਿ ਅਸੰਭਵ ਲੱਗਦਾ ਹੈ ਕਿਉਂਕਿ ਸਾਨੂੰ ਪਤਾ ਨਹੀਂ ਹੈ ਕਿ ਦਿਨ ਦੇ ਹਰ ਸਮੇਂ ਵਿੱਚ ਪ੍ਰਾਰਥਨਾ ਕਿਵੇਂ ਕੀਤੀ ਜਾਂਦੀ ਹੈ। ਇਸ ਅੜਾਉਣੀ ਦਾ ਹੱਲ ਭਗਤੀ ਯੋਗ ਦੀ ਨੀਂਹ ਤੋਂ ਮਿਲਦਾ ਹੈ , ਜੋ ਦੱਸਦਾ ਹੈ ਕਿ ‘‘ ਸਾਰੇ ਪ੍ਰਾਣੀਆਂ ਨੂੰ ਖੁਦ ਵਿੱਚ ਵੇਖਣਾ , ਅਤੇ ਖੁਦ ਨੂੰ ਸਾਰੇ ਪ੍ਰਾਣੀਆਂ ਵਿੱਚ ਵੇਖਣਾ , ਅਤੇ ਪ੍ਰਮਾਤਮਾ ਨੂੰ ਹਰ ਜਗ੍ਹਾ ਤੇ ਵੇਖਣਾ ਹੈ ’’ (6.29 ਅਤੇ 6.30) । ਜਦੋਂ ਇਸ ਪਰਮ ਸੱਚ ਦਾ ਗਿਆਨ ਹੋ ਜਾਂਦਾ ਹੈ , ਤਾਂ ਵਿਅਕਤੀ ਨੂੰ ਹਰ ਜਗ੍ਹਾ ਪ੍ਰਮਾਤਮਾ ਦਾ ਦਰਸ਼ਨ ਹੋ ਜਾਂਦਾ ਹੈ , ...

142. ਖਤਮ ਹੋਣ ਤੋਂ ਪਹਿਲਾਂ ਸ਼ੁਰੂ ਕਰੋ

Image
  ਅਰਜਨ ਜਾਣਨਾ ਚਾਹੰੁਦਾ ਸੀ ਕਿ ਸਵੈ-ਅਨੁਸ਼ਾਸਿਤ ਚਿੱਤ ਵਾਲੇ ਪੁਰਸ਼ਾਂ ਦੁਆਰਾ ਤੁਸੀਂ (ਸ੍ਰੀ ਕਿ੍ਰਸ਼ਨ) ਕਿਸ ਪ੍ਰਕਾਰ ਜਾਣੇ ਜਾਂਦੇ ਹੋ ( 8.2) । ਅਤੇ ਕਿ੍ਰਸ਼ਨ ਉੱਤਰ ਦਿੰਦੇ ਹਨ , ‘‘ ਜੋ ਪੁਰਸ਼ ਅੰਤ ਕਾਲ ਵਿੱਚ ਮੇਰਾ ਸਿਮਰਣ ਕਰਦਾ ਹੋਇਆ ਸਰੀਰ ਨੂੰ ਤਿਆਗ ਕੇ ਜਾਂਦਾ ਹੈ , ਉਹ ਮੇਰੇ ਸਾਖਸ਼ਾਤ ਸਰੂਪ ਨੂੰ ਪ੍ਰਾਪਤ ਕਰ ਲੈਂਦਾ ਹੈ-ਇਸ ਵਿੱਚ ਕੋਈ ਸ਼ੰਕਾ (ਸੰਦੇਹ) ਨਹੀਂ ਹੈ ’’ (8.5) । ਇਹ ਇਕ ਨਿਸ਼ਚਿਤ ਭਰੋਸਾ ਹੈ ਕਿ ਜੇਕਰ ਕੋਈ ਮੌਤ ਦੇ ਸਮੇਂ ਵੀ ਉਸ ਨੂੰ ਯਾਦ ਕਰਦਾ ਹੈ , ਤਾਂ ਵੀ ਉਹ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ। ਪਰ ਇਸ ਸਲੋਕ ਤੋਂ ਅਜਿਹਾ ਮਹਿਸੂਸ ਹੰੁਦਾ ਹੈ ਕਿ ਜੀਵਨ ਭਰ ਕੋਈ ਬੁਰਾਈ ਕਰ ਸਕਦਾ ਹੈ , ਇਕ ਭਟਕਿਆਂ ਹੋਇਆ ਮੂਰਖ ਹੋ ਸਕਦਾ ਹੈ ਜੋ ਰਾਕਸ਼ਾਂ ਦੇ ਮਾਰਗ ਤੇ ਚਲਦਾ ਹੈ , ਇਕ ਪਾਖੰਡੀ ਜਾਂ ਭਰਮਿਤ ਵਿਅਕਤੀ ਹੋ ਸਕਦਾ ਹੈ , ਸੁੱਖ ਤੇ ਇੱਛਾਵਾਂ ਦਾ ਪਿੱਛਾ ਕਰ ਸਕਦਾ ਹੈ ; ਅਤੇ ਅੰਤ ਵਿੱਚ ਪ੍ਰਮਾਤਮਾ ਨੂੰ ਯਾਦ ਕਰਨਾ ਹੀ ਕਾਫੀ ਹੋਵੇਗਾ। ਕਿ੍ਰਸ਼ਨ ਤੁਰੰਤ ਇਸ ਧਾਰਨਾ ਨੂੰ ਦੂਰ ਕਰਦੇ ਹਨ ਅਤੇ ਕਹਿੰਦੇ ਹਨ , ‘‘ ਇਹ ਮਨੁੱਖ ਅੰਤਕਾਲ ਵਿੱਚ ਜਿਸ ਜਿਸ ਵੀ ਭਾਵ ਦਾ ਸਿਮਰਣ ਕਰਦਾ ਹੋਇਆ ਸਰੀਰ ਦਾ ਤਿਆਗ ਕਰਦਾ ਹੈ , ਉਹ ਉਸ ਨੂੰ ਹੀ ਪ੍ਰਾਪਤ ਹੰੁਦਾ ਹੈ , ਕਿਉਂਕਿ ਉਹ ਸਦਾ ਇਸੇ ਭਾਵ ਤੋਂ ਪ੍ਰਭਾਵਿਤ ਰਿਹਾ ਹੈ ( 8.6) । ਇਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਨਾ ਤਾਂ ਅਸੀਂ ਮੌਤ ਦੇ ਸਮੇਂ ਦੇ ਬਾਰੇ ਵਿੱਚ ਜਾਣਦੇ ਹਾਂ ਤੇ ਨਾ ਹੀ ਜੀਵਨ ਦੇ ਬਾਰੇ ਵਿ...

141. ਊਰਜਾ ਤੇ ਪਦਾਰਥ ਦੀ ਅੰਤਰ ਪ੍ਰਕਿਰਿਆ

Image
  ਜੀਵਨ ਊਰਜਾ ਅਤੇ ਪਦਾਰਥ ਦੀ ਪ੍ਰਸਪਰ ਕਿਰਿਆ ਹੰੁਦੀ ਹੈ। ਇਹ ਸਭ ਊਰਜਾ ਨਾਲ ਸ਼ੁਰੂ ਹੰੁਦੀ ਹੈ ਅਤੇ ਫਿਰ ਬਾਅਦ ਵਿੱਚ ਵੱਖ ਵੱਖ ਭਾਗਾਂ ਵਿੱਚੋਂ ਗੁਜਰਦੀ ਹੋਈ ਪਦਾਰਥ ਦਾ ਰੂਪ ਲੈਂਦੀ ਹੈ। ਪਦਾਰਥ ਦੇ ਅਣੂਆਂ ਦੇ ਸੰਯੋਜਨ ਨੇ ਵਿਭਿੰਨ ਗੁਣਾਂ ਵਾਲੇ ਵਿਭਿੰਨ ਪ੍ਰਕਾਰ ਦੇ ਸੰਜੋਗਾਂ ਨੂੰ ਜਨਮ ਦਿੱਤਾ ਜਿਸਦੇ ਨਤੀਜੇ ਵਜੋਂ ਅਪਾਰ ਭਿੰਨਤਾ ਪ੍ਰਗਟ ਹੋਈ। ਅਜਿਹਾ ਹੀ ਇਕ ਸੰਜੋਗ ਜੀਵਨ ਰੂਪੀ ਇਹ ਭੌਤਿਕ ਸਰੀਰ ਹੈ। ਇਹ ਪਦਾਰਥ ਦੀ ਵਿਵਸਥਾ ਤੋਂ ਉਪਜਣ ਵਾਲੀ ਊਰਜਾ ਤੇ ਨਿਰਭਰ ਹੰੁਦਾ ਹੈ , ਜਿਸ ਨੂੰ ਭੋਜਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਕਈ ਜੀਵਨ ਰੂਪ (ਜਿਵੇਂ ਬਨਸਪਤੀ) ਸੂਰਜ ਦੇ ਪ੍ਰਕਾਸ਼ ਤੋਂ ਭੋਜਨ ਬਣਾਉਂਦੇ ਹਨ , ਅਤੇ ਕੁਝ ਹੋਰ (ਜਾਨਵਰ ਆਦਿ) ਉਨ੍ਹਾਂ ਦੁਆਰਾ ਬਣਾਏ ਗਏ ਭੋਜਨ ਉੱਤੇ ਗੁਜ਼ਾਰਾ ਕਰਦੇ ਹਨ। ਸੰਖੇਪ ਵਿੱਚ ਇਹ ਜੀਵਨ ਊਰਜਾ ਅਤੇ ਪਦਾਰਥ ਦੀ ਖੇਡ ਹੈ। ਇਹ ਸੰਦਰਭ ਸਾਨੂੰ ਸ੍ਰੀ ਕਿ੍ਰਸ਼ਨ ਦੁਆਰਾ ਵਰਤੇ ਗਏ ਕੁਝ ਸ਼ਬਦਾਂ , ਜਿਵੇਂ-ਬ੍ਰਹਮ , ਕਰਮ , ਅਧਿਆਤਮ , ਅਧਿਭੂਤ , ਅਧਿਦੈਵੰਮ ਅਤੇ ਅਧਿਯੱਗ ( 7.28 ਅਤੇ 7.29), ਆਦਿ ਨੂੰ ਸਮਝਣ ਵਿੱਚ ਮੱਦਦ ਕਰੇਗਾ। ਅਰਜਨ ਇਨ੍ਹਾਂ ਦੇ ਬਾਰੇ ਵਿੱਚ ਜਾਣਨਾ ਚਾਹੰੁਦਾ ਹੈ ( 8.1 ਅਤੇ 8.2), ਅਤੇ ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਅਭਿਭੂਤੰ ਨਾਸ਼ਵਾਨ ਪ੍ਰਕਿਰਤੀ ਹੈ , ਅਧਿਦੈਵੰ ਪੁਰਸ਼ (ਪੁਰ ਜਾਂ ਸ਼ਹਿਰ ਵਿੱਚ ਰਹਿਣ ਵਾਲਾ) ਹੈ , ਅਤੇ ਮੈਂ ਇਸੇ ਸਰੀਰ ਵਿੱਚ ਰਹਿਣ ਵਾਲਾ ਅਧਿਯੱਗ ਹਾਂ ( 8.4) । ਅਧਿਭੂਤੰ , ਪਦਾ...