Posts

Showing posts from March, 2024

74. ਸ਼ਰਧਾ ਤੋਂ ਅਨੰਦ ਮਿਲਦਾ ਹੈ

Image
  ਸ੍ਰੀ ਕ੍ਰਿਸ਼ਨ ਕਹਿੰਦੇ ਹਨ ਜੇ ਕੋਈ ਵਿਅਕਤੀ ਦੋਸ਼ ਦ੍ਰਿਸ਼ਟੀ ਤੋਂ ਰਹਿਤ ਹੋ ਕੇ ਸ਼ਰਧਾਪੂਰਨ ਢੰਗ ਨਾਲ ਮੇਰੇ ਇਸ ਮੱਤ ਉੱਤੇ ਚੱਲਦੇ ਹਨ ,  ਉਹ ਵੀ ਸੰਪੂਰਨ ਕਰਮ ਬੰਧਨਾ ਤੋਂ ਛੁੱਟ ਜਾਂਦੇ ਹਨ ( 3.31) । ਸ਼ਰਧਾ ਦਾ ਅਰਥ ਆਮ ਤੌਰ ਤੇ ਵਿਸ਼ਵਾਸ ਜਾਂ ਆਸਥਾ ਮੰਨਿਆ ਜਾਂਦਾ ਹੈ ,  ਪਰ ਸ਼ਰਧਾ ਇਨ੍ਹਾਂ ਦੋਵਾਂ ਤੋਂ ਹੀ ਪਰੇ ਹੈ। ਇਸ ਅਵਸਥਾ ਵਿੱਚ ਅਸੀਂ ਸ਼ੱਕ ਤੇ ਸੰਦੇਹ ਆਦਿ ਤੋਂ ਮੁਕਤ ਹੁੰਦੇ ਹਾਂ ਅਤੇ ਸਾਡੇ ਕੋਲ ਕੋਈ ਸਵਾਲ ਕਰਨ ਵਾਸਤੇ ਨਹੀਂ ਹੁੰਦਾ। ਪਹਿਲਾਂ ਮਾਨਵਤਾ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਸੂਰਜ ਧਰਤੀ ਦੇ ਚਾਰੇ ਪਾਸੇ ਘੁੰਮ ਰਿਹਾ ਹੈ ,  ਇਹ ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਅਜਿਹਾ ਨਹੀਂ ਹੈ ਸਗੋਂ ਇਸ ਦੇ ਉਲਟ ਹੈ। ਇਸ ਲਈ ਮਾਨਤਾ ਬਾਹਰੀ ਚੀਜ਼ਾਂ ਉੱਤੇ ਨਿਰਭਰ ਹੈ ,  ਜਦੋਂ ਕਿ ਸ਼ਰਧਾ ਇਕ ਅੰਦਰੂਨੀ ਗੁਣ ਹੈ। ਦੂਜੇ ਅਵਿਸ਼ਵਾਸ ਦੇ ਉਲਟ ਧਰੁੱਵੀਕਰਨ ਵਿੱਚ ਵਿਸ਼ਵਾਸ ਮੌਜੂਦ ਹੈ ,  ਜਦੋਂ ਕਿ ਸ਼ਰਧਾ ਦੋਵਾਂ ਤੋਂ ਪਾਰ ਹੈ। ਤੀਜੀ ਗੱਲ ਇਹ ਕਿ ਸ਼ਰਧਾ ਉਸ ਅੰਧ-ਵਿਸ਼ਵਾਸ ਤੋਂ ਵੀ ਵੱਖਰੀ ਹੈ ਜਿੱਥੇ ਕੋਈ ਦੂਜੇ ਪੱਖ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੁੰਦਾ। ਸ਼ਰਧਾ ਅਸਲ ਵਿੱਚ ਹਰ ਚੀਜ਼ ਦਾ ਇਕ ਵਿੱਚ ਸਮਰਪਣ ਕਰਨਾ ਹੈ ,  ਜਦੋਂ ਕਿ ਆਸਥਾ ਤੇ ਵਿਸ਼ਵਾਸ ਉਧਾਰ ਲਿਆ ਜਾ ਸਕਦਾ ਹੈ ,  ਸ਼ਰਧਾ ਮੂਲ ਰੂਪ ਵਿੱਚ ਅਨੁਭਵ ਅਧਾਰਤ ਹੈ। ਕਿਸੇ ਚੀਜ਼ ਨੂੰ ਸਮਝਣ ਲਈ ਇਸ ਦੇ ਵਿਰੋਧ ਨੂੰ ਸਮਝਣ ਦੀ ਲੋੜ ਹੁੰਦੀ ਹੈ। ਇਸ ਲਈ ਸ੍ਰੀ...

73. ਸਮਰਪਣ ਦੀ ਕਲਾ

Image
ਸ੍ਰੀ ਕ੍ਰਿਸ਼ਨ ਜੀ ਅਰਜਨ ਨੂੰ ਕਹਿੰਦੇ ਹਨ ਕਿ ਤੂੰ ਆਪਣੇ ਸਾਰੇ ਕਰਮ ਮੈਨੂੰ ਸਮਰਪਣ ਕਰ ਦੇ ਅਤੇ ਹਊਮੈਰਹਿਤ ,  ਮਮਤਾਰਹਿਤ ,  ਆਸਰਹਿਤ ਤੇ ਸ਼ਾਂਤ ਚਿੱਤ ਹੋ ਕੇ ਯੁੱਧ ਨੂੰ ਲੜ ( 3.30) । ਇਹ ਸਲੋਕ ਗੀਤਾ ਦਾ ਸਾਰ ਹੈ ਅਤੇ ਇਹ ਸਾਡੇ ਰੋਜ਼ਾਨਾ ਜੀਵਨ ਦੇ ਬਹੁਤ ਸਾਰੇ ਸ਼ੰਕਿਆਂ ਨੂੰ ਦੂਰ ਕਰਦਾ ਹੈ। ਸਾਡੀ ਪਹਿਲੀ ਸ਼ੰਕਾ ਹੈ ਕਿ  ‘ ਸਾਨੂੰ ਕੀ ਕਰਨਾ ਚਾਹੀਦਾ ਹੈ ’  ਜੋ ਇਸ ਲਈ ਪੈਦਾ ਹੁੰਦੀ ਹੈ ਕਿ ਜੋ ਅਸੀਂ ਕਰ ਰਹੇ ਹਾਂ ਉਸ ਵਿੱਚ ਅਸੀਂ ਖੁਸ਼ ਨਹੀਂ ਹਾਂ ,  ਕਿਉਂਕਿ ਸਾਨੂੰ ਲੱਗਦਾ ਹੈ ਕਿ ਖੁਸ਼ੀ ਕਿਸੇ ਹੋਰ ਪਾਸੇ ਕਿਸੇ ਹੋਰ ਕਿਰਿਆ ਵਿੱਚ ਹੈ। ਪਰ ਇਹ ਸਲੋਕ ਸਾਨੂੰ ਇਹ ਸਲਾਹ ਦਿੰਦਾ ਹੈ ਕਿ ਜਿਹੜਾ ਕੰਮ ਸਾਡੇ ਹੱਥ ਵਿੱਚ ਹੈ ,  ਪਹਿਲਾਂ ਉਸ ਨੂੰ ਕਰੋ ,  ਭਾਵੇਂ ਅਸੀਂ ਆਪ ਉਸ ਦੀ ਚੋਣ ਕੀਤੀ ਹੋਵੇ ਜਾਂ ਉਹ ਸਾਡੇ ਉੱਤੇ ਥੋਪਿਆ ਗਿਆ ਹੋਵੇ ,  ਪਰ ਉਸ ਨੂੰ ਆਪਣੀ ਪੂਰੀ ਸਮਰੱਥਾ ਸਹਿਤ ਕਰੋ। ਅਜਿਹਾ ਕਾਰਜ ਕੁਰੂਕਸ਼ੇਤਰ ਦੇ ਯੁੱਧ ਜਿੰਨਾ ਹੀ ਕਠੋਰ ਤੇ ਜਟਿਲ ਹੋ ਸਕਦਾ ਹੈ ਜਿਸ ਵਿੱਚ ਕਿਸੇ ਨੂੰ ਮਾਰ ਦਿੱਤਾ ਜਾਏਗਾ ਜਾਂ ਆਪ ਮਰਨਾ ਹੋਵੇਗਾ। ਵਿਗਿਆਨਕ ਰੂਪ ਵਿੱਚ ਇਹ ਜਟਿਲ ਮਾਨਵ ਸਰੀਰ ਸਿਰਫ਼ ਇਕ ਇਕੱਲੇ ਕਣ ਤੋਂ ਵਿਕਸਤ ਹੋਇਆ ਹੈ ਜਿੱਥੇ ਹਰ ਇਕ ਕਿਰਿਆ (ਤਬਦੀਲੀਆਂ) ਪਹਿਲਾਂ ਕੋਈ ਕਿਰਿਆ ਨਾਲ ਜੁੜੀ ਹੋਈ ਹੁੰਦੀ ਹੈ। ਇਸ ਦਾ ਅਰਥ ਹੈ ਕਿ ਹੱਥ ਵਿੱਚ ਲਿਆ ਗਿਆ ਕੋਈ ਵੀ ਕਰਮ ਪਿਛਲੇ ਕਰਮਾਂ ਦੀ ਇਕ ਲੜੀ ਦਾ ਨਤੀਜਾ ਹੁੰਦਾ ਹੈ...

72. ਧਾਰਨਾਵਾਂ ਦਾ ਕੈਦੀ

Image
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਜਿਹੜੇ ਵਿਅਕਤੀ ਪ੍ਰਕਿਰਤੀ ਦੇ ਗੁਣਾਂ ਤੋਂ ਸੰਮੋਹਿਤ ਜਾਂ ਬਹੁਤ ਪ੍ਰਭਾਵਿਤ ਹੋਏ ਹੁੰਦੇ ਹਨ ਤੇ ਉਹ ਗੁਣਾਂ ਅਤੇ ਕਰਮਾਂ ਨਾਲ ਪੂਰੀ ਤਰ੍ਹਾਂ ਜੁੜੇ ਹੁੰਦੇ ਹਨ। ਪੂਰੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਦੂਜੇ ਅਗਿਆਨੀ ਲੋਕਾਂ ਨੂੰ ਅਸਥਿਰ ਨਹੀਂ ਕਰਨਾ ਚਾਹੀਦਾ ( 3.29) । ਅਜਿਹੇ ਜਾਣਕਾਰੀ ਵਾਲੇ ਲੋਕਾਂ ਵਿੱਚ ਅਸਲ ਕਰਤਾ ਹੋਣ ਤੋਂ ਇਲਾਵਾ ਗੁਣਾਂ ਬਾਰੇ ਸੰਮੋਹਿਤ ਕਰਨ ਅਤੇ ਸਾਡੇ ਉੱਤੇ ਆਪਣਾ ਜਾਦੂ ਕਰਨ ਦੀ ਸਮਰੱਥਾ ਹੁੰਦੀ ਹੈ ,  ਜੋ ਸਾਨੂੰ ਸਾਡੇ ਅਸਲ ਸਰੂਪ ਨੂੰ ਭੁਲਾ ਦਿੰਦੀ ਹੈ। ਅਸੀਂ ਉਦੋਂ ਤੱਕ ਉਨ੍ਹਾਂ ਤੋਂ ਮੰਤਰਮੁਗਧ ਰਹਿੰਦੇ ਹਾਂ ਜਦੋਂ ਤੱਕ ਸਾਨੂੰ ਇਹ ਅਹਿਸਾਸ ਨਹੀਂ ਹੋ ਜਾਂਦਾ ਕਿ ਅਸੀਂ ਕਿਸੇ ਜਾਦੂ ਦੇ ਅਧੀਨ ਹਾਂ। ਇੱਥੇ ਸ੍ਰੀ ਕ੍ਰਿਸ਼ਨ ਅਗਿਆਨੀ ਅਤੇ ਬੁੱਧੀਮਾਨ ਦੇ ਬਾਰੇ ਵਿੱਚ ਦੱਸਦੇ ਹਨ। ਅਗਿਆਨੀ ਲੋਕ ਗੁਣਾਂ ਦੀ ਮੰਤਰ ਮੁਗਧਤਾ ਜਾਂ ਮਾਇਆ ਦੇ ਅਧੀਨ ਰਹਿੰਦੇ ਹੋਏ ,  ਉਹ ਮਹਿਸੂਸ ਕਰਦੇ ਹਨ ,  ਕਿ ਉਹ ਕਰਤਾ ਹਨ ( 3.27)  ਅਤੇ ਉਹ ਚੀਜ਼ਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ ,  ਮਹੱਤਵਪੂਰਨ ਬਣਨਾ ,  ਧਿਆਨ ਆਕਰਸ਼ਿਤ ਕਰਨਾ ਅਤੇ ਅਧਿਕਾਰਾਂ ਲਈ ਲੜਨਾ ਚਾਹੁੰਦੇ ਹਨ। ਇਸਦੇ ਨਾਲ ਹੀ ਉਹ ਪਰਿਵਾਰ ,  ਕਾਰਜ ਸਥਲ ਅਤੇ ਸਮਾਜ ਵਿੱਚ ਦੂਜਿਆਂ ਨੂੰ ਵੀ ਕਰਤਾ ਸਮਝਦੇ ਹਨ ,  ਅਤੇ ਉਨ੍ਹਾਂ ਤੋਂ ਇਹ ਆਸ ਕਰਦੇ ਹਨ ਕਿ ਉਹ ਉਨ੍ਹਾਂ ਦੀਆਂ ਇੱਛਾਵਾਂ ਦੇ ਅਨੁਸਾਰ ਵਿਹਾਰ ਜਾਂ ਪ੍ਰਦਰਸ਼ਨ...

71. ਗੁਣਾਂ ਦੀ ਪਰਸਪਰ ਪ੍ਰਕ੍ਰਿਆ

Image
ਸ੍ਰੀ ਕ੍ਰਿਸ਼ਨ ਕਹਿੰਦੇ ਹਨ — ਅਸਲ ਵਿੱਚ ਸਾਰੇ ਕਰਮ ਹਰ ਪ੍ਰਕਾਰ ਨਾਲ ਪ੍ਰਕਿਰਤੀ ਦੇ ਗੁਣਾਂ ਦੁਆਰਾ ਕੀਤੇ ਜਾਂਦੇ ਹਨ ,  ਤਾਂ ਵੀ ਜਿਹੜਾ ਅੰਦਰੂਨੀ ਤੌਰ ਤੇ ਅਹੰਕਾਰ ਵਿੱਚ ਲਿਪਤ ਹੁੰਦਾ ਹੈ ,  ਅਜਿਹਾ ਅਗਿਆਨੀ  ‘ ਮੈਂ ਕਰਤਾ ਹਾਂ ’  ਅਜਿਹਾ ਮੰਨਦਾ ਹੈ ( 3.27) । ਸੱਚੀ ਸੂਝ ਅਤੇ ਕਰਮ ਸੂਝ ਦੇ ਤੱਤਾਂ ਨੂੰ ਜਾਣਨ ਵਾਲਾ ਗਿਆਨ ਯੋਗੀ ਇਹ ਸਮਝਦਾ ਹੈ ਕਿ ਸਾਰੇ ਗੁਣ ਹੀ ਆਪਸ ਵਿੱਚ ਦੂਜੇ ਗੁਣਾਂ ਨਾਲ ਵਰਤ ਰਹੇ ਹਨ ,  ਅਜਿਹਾ ਸਮਝ ਕੇ ਉਹ ਉਨ੍ਹਾਂ ਵਿੱਚ ਨਹੀਂ ਜੁੜਦਾ ( 3.28) । ਗੀਤਾ ਦਾ ਇਹ ਮੂਲ ਉਪਦੇਸ਼ ਹੈ ਕਿ ਕਿਸੇ ਵੀ ਕਰਮ ਦਾ ਕੋਈ ਕਰਤਾ ਨਹੀਂ ਹੈ ,  ਸਗੋਂ ਗੁਣਾਂ ਦੇ ਵਿੱਚ ਪਰਸਪਰ ਪ੍ਰਕ੍ਰਿਆ ਦਾ ਨਤੀਜਾ ਹੈ। ਸਤ ਗੁਣ ,  ਤਮ ਗੁਣ ਅਤੇ ਰਜ ਗੁਣ ਨਾਂ ਦੇ ਇਹ ਤਿੰਨ ਗੁਣ ਸਾਡੇ ਵਿੱਚੋਂ ਹਰ ਇਕ ਦੇ ਅੰਦਰ ਵੱਖ-ਵੱਖ ਅਨਪਾਤ ਵਿੱਚ ਮੌਜੂਦ ਹਨ। ਸਤ ਗੁਣ ਗਿਆਨ ਦੇ ਪ੍ਰਤੀ ਲਗਾਵ ਹੈ ,  ਰਜ ਗੁਣ ਕਰਮ ਦੇ ਪ੍ਰਤੀ ਜੁੜਨਾ ਹੈ ਤੇ ਤਮ ਗੁਣ ਸਾਨੂੰ ਆਲਸ ਦੀ ਤਰਫ ਲੈ ਜਾਂਦਾ ਹੈ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਕੋਈ ਵੀ ਗੁਣ ਕਿਸੇ ਦੂਜੇ ਗੁਣ ਤੋਂ ਚੰਗਾ ਜਾਂ ਨੀਵਾਂ ਨਹੀਂ ਹੈ। ਇਹ ਸਿਰਫ਼ ਗੁਣ ਹਨ। ਉਦਾਹਰਨ ਦੇ ਤੌਰ ਤੇ ਜੇ ਕਿਸੇ ਵਿੱਚ ਰਜ ਗੁਣ ਦਾ ਪ੍ਰਤੀਸ਼ਤ ਵੱਧ ਹੈ ਤਾਂ ਉਹ ਕਾਰਵਾਈ ਕਰਨ ਪ੍ਰਤੀ ਡੂੰਘੇ ਰੂਪ ਵਿੱਚ ਜੁੜੇ ਹੋਣਗੇ ਅਤੇ ਸੌਂ ਨਹੀਂ ਸਕਣਗੇ ,  ਜਦੋਂ ਕਿ ਸੌਣ ਲਈ ਤਮ ਗੁਣ ਦੀ ਜ਼ਰੂਰਤ ਹੁੰਦੀ ਹੈ।...

70. ਵਕਤ ਨੂੰ ਇਕ ਮੌਕਾ ਦਿਓ

Image
  ਇਕ ਫਲ ਵਿਕਸਤ ਹੋਣ ਅਤੇ ਪੱਕਣ ਲਈ ਆਪਣੇ ਮੂਲ ਪੇੜ ਤੋਂ ਖੁਰਾਕੀ ਤੱਤਾਂ ਨੂੰ ਪ੍ਰਾਪਤ ਕਰਦਾ ਹੈ। ਫਿਰ ਉਹ ਆਪਣੀ ਯਾਤਰਾ ਸ਼ੁਰੂ ਕਰਨ ਲਈ ਉਸ ਪੇੜ ਤੋਂ ਅਲੱਗ ਹੋ ਜਾਂਦਾ ਹੈ। ਮੂਲ ਪੇੜ ਤੋਂ ਮੁਕਤੀ ਦੀ ਯਾਤਰਾ ਦੀ ਸੁਰੂਆਤ ਤੋਂ ਲੈ ਕੇ ਅੰਤ ਵਿੱਚ ਖੁਦ ਇਕ ਪੇੜ ਵਜੋਂ ਵਿਕਸਤ ਹੋਣ ਤੱਕ ਉਸ ਨੂੰ ਕਈ ਕਿਰਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ। ਦੂਜੇ ਪਾਸੇ ਇਕ ਕੱਚੇ ਫਲ ਨੂੰ ਆਪਣੇ ਮੂਲ ਪੇੜ ਨਾਲ ਉਦੋਂ ਤੱਕ ਜੁੜਿਆ ਰਹਿਣਾ ਚਾਹੀਦਾ ਹੈ ਜਦੋਂ ਤੱਕ ਕਿ ਉਹ ਪੱਕ ਨਾ ਜਾਵੇ , ਜਾਂ ਆਪਣੀ ਅਗਲੀ ਯਾਤਰਾ ਸ਼ੁਰੂ ਕਰਨ ਦੇ ਉਹ ਸਮਰੱਥ ਨਾ ਹੋ ਜਾਵੇ। ਪਰ ਇਕ ਪੱਕੇ ਫਲ ਦੁਆਰਾ ਕੱਚੇ ਫਲ ਨੂੰ ਆਪਣੇ ਪੇੜ ਨੂੰ ਛੱਡ ਦੇਣ ਦਾ ਲਾਲਚ ਨਹੀਂ ਦੇਣਾ ਚਾਹੀਦਾ , ਕਿਉਂਕਿ ਇਹ ਇਕ ਸੁਤੰਤਰ ਤੌਰ ’ ਤੇ ਯਾਤਰਾ ਸ਼ੁਰੂ ਕਰਨ ਦੇ ਲਈ ਤਿਆਰ ਨਹੀਂ ਹੈ। ਜੇਕਰ ਇਹ ਮੂਲ ਪੇੜ ਤੋਂ ਆਪਣੀ ਲੋੜੀਂਦੀ ਖੁਰਾਕ ਪ੍ਰਾਪਤ ਕਰਨ ਲਈ ਵਕਤ ਨਹੀਂ ਲਾਉਂਦਾ ਤਾਂ ਉਹ ਨਸ਼ਟ ਹੋ ਜਾਵੇਗਾ। ਇਸ ਲਈ ਸ੍ਰੀ ਕ੍ਰਿਸ਼ਨ ਕਹਿੰਦੇ ਹਨ — ਪ੍ਰਮਾਤਮਾ ਦੇ ਸਰੂਪ ਵਿੱਚ ਅਟੱਲ ਤੌਰ ’ ਤੇ ਸਥਿਤ ਹੋਏ ਗਿਆਨੀ ਪੁਰਖ ਨੂੰ ਚਾਹੀਦਾ ਹੈ ਕਿ ਉਹ ਸ਼ਾਸਤਰਾਂ ਦੁਆਰਾ ਦਰਸਾਏ ਅਨੁਸਾਰ ਕਰਮਾਂ ਵਿੱਚ ਆਸਕਿਤ ਵਾਲੇ ਅਗਿਆਨੀਆਂ ਦੀ ਬੁੱਧੀ ਵਿੱਚ ਭਰਮ ਜਾਂ ਅਜਿਹੇ ਕਰਮਾਂ ਵਿੱਚ ਅਸ਼ਰਧਾ ਪੈਦਾ ਨਾ ਕਰੇ , ਸਗੋਂ ਆਪ ਵੀ ਸ਼ਾਸਤਰਾਂ ਅਨੁਸਾਰ ਦਰਸਾਏ ਸਾਰੇ ਕਰਮ ਭਲੀ ਭਾਂਤੀ ਕਰਦਾ ਹੋਇਆ ਬਾਕੀਆਂ ਤੋਂ ਵੀ ਉਸੇ ਤਰ੍ਹਾਂ ਕਰਵਾਏ ( 3.26) । ਸ੍ਰੀ ਕ...