133. ਸ਼ਰਧਾ ਹੀ ਤਾਕਤ ਹੈ
ਸਾਡੀ ਹੋਂਦ ਪ੍ਰਗਟ ਅਤੇ ਅਪ੍ਰਗਟ ਦੀ ਇਕਸੁਰਤਾ ਹੈ ਜਿਸ ਵਿੱਚ ਮਨੁੱਖ ਪ੍ਰਗਟ ਅਤੇ ਪ੍ਰਮਾਤਮਾ ਅਪ੍ਰਗਟ ਹੈ। ਬੁਨਿਆਦੀ ਪੱਧਰ ਦਾ ਆਪਸੀ ਵਰਤਾਰਾ ਪ੍ਰਮਾਤਮਾ ਦੇ ਅਨਾਦਰ ਨਾਲ ਮਨੁੱਖ ਤੇ ਮਨੁੱਖ ਵਿਚਕਾਰ ਹੰੁਦਾ ਹੈ। ਸ੍ਰੀ ਕਿ੍ਰਸ਼ਨ ਨੇ ਇਸ ਨੂੰ ਅਸੁਰਾਂ ਦਾ ਮਾਰਗ ਦੱਸਿਆ ਹੈ ( 7.15) । ਇਸ ਤੋਂ ਅਗਲੇ ਪੱਧਰ ਦਾ ਵਰਤਾਰਾ ਮਨੁੱਖ ਅਤੇ ਪ੍ਰਮਾਤਮਾ ਵਿਚਕਾਰ ਹੰੁਦਾ ਹੈ। ਇਹ ਅਵਸਥਾ ਤਬਦੀਲੀ ਉਦੋਂ ਸ਼ੁਰੂ ਹੰੁਦੀ ਹੈ ਜਦੋਂ ਕੋਈ ਮਿ੍ਰਗ-ਤ੍ਰਿਸ਼ਨਾ ਦਾ ਪਿੱਛਾ ਕਰਦੇ ਹੋਏ ਥੱਕ ਜਾਂਦਾ ਹੈ ਜਾਂ ਆਪਣੀ ਦੁਰਗਤੀ ਤੋਂ ਪਰੇਸ਼ਾਨ ਹੋ ਜਾਂਦਾ ਹੈ। ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਮਨੁੱਖ ਤੇ ਪ੍ਰਮਾਤਮਾ ਵਿਚਕਾਰ ਇਹ ਵਰਤਾਰਾ ਜਾਂ ਪੂਜਾ , ਚਾਰ ਤਰ੍ਹਾਂ ਦੀ ਹੰੁਦੀ ਹੈ। ਪਹਿਲੀ ਸ਼੍ਰੇਣੀ ਦੇ ਉਪਾਸਕ ਆਪਣੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਚਾਹੰੁਦੇ ਹਨ , ਦੂਜੀ ਸ਼੍ਰੇਣੀ ਦੇ ਉਪਾਸਕ ਧਨ , ਸਫਲਤਾ ਜਾਂ ਮਨ ਦੀ ਸ਼ਾਂਤੀ ਪ੍ਰਾਪਤ ਕਰਨਾ ਚਾਹੰੁਦੇ ਹਨ , ਤੀਜੀ ਤਰ੍ਹਾਂ ਦਾ ਉਪਾਸਕ ਗਿਆਨ ਪ੍ਰਾਪਤ ਕਰਨਾ ਚਾਹੰੁਦਾ ਹੈ , ਅਤੇ ਚੌਥੀ ਤਰ੍ਹਾਂ ਦੇ ਉਪਾਸਕ ਗਿਆਨੀ ਹੰੁਦੇ ਹਨ ( 7.16) । ਉਹ ਅੱਗੇ ਕਹਿੰਦੇ ਹਨ ਕਿ ਪਹਿਲੇ ਤਿੰਨ ਤਰ੍ਹਾਂ ਦੇ ਉਪਾਸਕ , ਜੋ ਗਿਆਨ ਤੋਂ ਵਿਹੂਣੇ ਹਨ , ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਵੱਖੋ-ਵੱਖਰੇ ਦੇਵਤਿਆਂ ਦੀ ਪੂਜਾ ਕਰਦੇ ਹਨ ( 7.20) । ਇਹ ਬਿਮਾਰੀਆਂ ਦੇ ਸੰਬੰਧ ਵਿੱਚ ਸੰਬੰਧਤ ਡਾਕਟਰਾਂ ਕੋਲ ਜਾਣ ਵਰਗਾ ਹੈ। ਉਹ ਅੱਗੇ ਕਹਿੰਦੇ ਹਨ ਕਿ ਜਦੋਂ ਉਹ ਸ਼ਰਧਾ ਨਾਲ ...