Posts

Showing posts from April, 2025

130. ਸਰਵ-ਵਿਆਪੀ ਨੂੰ ਜਾਣਨਾ

Image
  ਸ੍ਰੀ ਕਿ੍ਰਸ਼ਨ ਨੇ ਆਪਣੀ ਪਰਮ ਪ੍ਰਕਿਰਤੀ ਨੂੰ ‘ ਜੀਵਨ ਤੱਤ ’ ਦੇ ਰੂਪ ਵਿੱਚ ਵਰਣਿਤ ਕੀਤਾ ਹੈ ਜੋ ਬ੍ਰਹਮੰਡ ਨੂੰ ਸਹਾਰਾ ਦੇਂਦੀ ਹੈ ( 7.5), ਅਤੇ ਸੂਤਰ ਦਾ ਉਦਾਹਰਣ ਦਿੰਦੇ ਹਨ ਜੋ ਇਕ ਸੁੰਦਰ ਗਹਿਣਾ ਤਿਆਰ ਕਰਨ ਲਈ ਮਣਕਿਆਂ ਨੂੰ ਜੋੜ ਕੇ ਰੱਖਦਾ ਹੈ ( 7.7) । ਉਹ ਇਸ ਦੀਆਂ ਕੁਝ ਹੋਰ ਵੀ ਉਦਹਰਨਾਂ ਦਿੰਦੇ ਹਨ , ਜਿਸ ਨਾਲ ਭਿੰਨ-ਭਿੰਨ ਵਿਆਖਿਆਵਾਂ ਦੀ ਸੰਭਾਵਨਾ ਹੈ। ‘ ਜੀਵਨ ਤੱਤ ’ ਦਾ ਵਰਨਣ ਕਰਦੇ ਹੋਏ ਸ੍ਰੀ ਕਿ੍ਰਸ਼ਨ ਨੇ ਪਹਿਲਾ ਕਿਹਾ ਸੀ , ‘‘ ਕੋਈ ਵੀ ਇਹ ਬਿਲਕੁਲ ਨਹੀਂ ਜਾਣਦਾ , ਭਾਵੇਂ ਕਈ ਲੋਕ ਇਸ ਦਾ ਕਈ ਤਰ੍ਹਾਂ ਨਾਲ ਵਰਣਨ ਕਰਦੇ ਹਨ ’’ (2.29) । ਇੱਥੇ ‘ ਕੋਈ ਨਹੀਂ ’ ਉਸ ਵਿਅਕਤੀ ਲਈ ਹੈ ਜੋ ਇੰਦਰੀਆਂ ਦੇ ਮਾਧਿਅਮ ਰਾਹੀਂ ਇਸ ਜੀਵਨ-ਤੱਤ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ , ਜਦੋਂ ਕਿ ਜੀਵਨ-ਤੱਤ ਇੰਦਰੀਆਂ ਤੋਂ ਪਰੇ ਦੀ ਗੱਲ ਹੈ। ਨਿਮਨਲਿਖਤ ਸਲੋਕਾਂ ਨੂੰ ਸਮਝਣ ਲਈ ਇਸ ਤੱਥ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ , ਜਿੱਥੇ ਉਨ੍ਹਾਂ ਨੇ ਜੀਵਨ-ਤੱਤ ਦਾ ਵਰਣਨ ਕੀਤਾ ਹੈ। ਉਹ ਕਹਿੰਦੇ ਹਨ , ‘‘ ਮੈਂ ਜਲ ਵਿੱਚ ਰਸ ਹਾਂ , ਚੰਦਰਮਾ ਤੇ ਸੂਰਜ ਵਿੱਚ ਪ੍ਰਕਾਸ਼ , ਸੰਪੂਰਣ ਵੇਦਾਂ ਵਿੱਚ ਓਂਕਾਰ ਹਾਂ , ਆਕਾਸ਼ ਵਿੱਚ ਸ਼ਬਦ ਅਤੇ ਪੁਰਸ਼ਾਂ ਵਿੱਚ ਪੁਰਸ਼ਤਵ ਹਾਂ ’’ (7.8) । ‘ ਰਸ ’ ਨੂੰ ਆਮ ਤੌਰ ਤੇ ਸਵਾਦ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ , ਪ੍ਰੰਤੂ ਇਹ ਇਸ ਦੇ ਅਸਲ ਅਰਥਾਂ ਤੋਂ ਦੂਰ ਹੈ। ਸ੍ਰੀ ਕਿ੍ਰਸ਼ਨ ਪਾਣੀ ਦੀ ਜੀਵਨ-ਪੋਸ਼ਣ ਸਮਰੱਥਾ ਦੀ...

129. ਪ੍ਰਮਾਤਮਾ ‘ਪਾਸਾ’ ਖੇਡਦਾ ਹੈ

Image
  ਬ੍ਰਹਮੰਡ ਦੇ ਨਿਰਮਾਣ ਦੇ ਸ਼ੁਰੂਆਤੀ ਦੌਰ ਵਿੱਚ ਇਹ ਸਿਰਫ ਊਰਜਾ ਸੀ ਅਤੇ ਇਸ ਨੇ ਬਾਦ ਵਿੱਚ ਪਦਾਰਥ ਦਾ ਰੂਪ ਧਾਰਨ ਕੀਤਾ। ਵਿਗਿਆਨਕ ਰੂਪ ਵਿੱਚ ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਬ੍ਰਹਮੰਡ ਵਿੱਚ ਤਾਪਮਾਨ , ਘਣਤਾ ਅਤੇ ਮੈਟਰ-ਐਂਟੀਮੈਟਰ ਦੇ ਅਨੁਪਾਤ ਵਿੱਚ ਸੂਖਮ (ਕਵਾਂਟਮ) ਭਿੰਨਤਾ ਸੀ ਅਤੇ ਇਨ੍ਹਾਂ ਭਿੰਨਤਾਵਾਂ ਦਾ ਕੋਈ ਵਿਗਿਆਨਕ ਕਾਰਨ ਨਹੀਂ ਹੈ। ਇਹ ਪ੍ਰਸਥਿਤੀਆਂ ਹੀ ਪਦਾਰਥ ਦੇ ਨਿਰਮਾਣ ਲਈ ਜ਼ਿੰਮੇਵਾਰ ਹਨ ਅਤੇ ਵਿਗਿਆਨ ਇਸ ਗੱਲ ਨਾਲ ਸਹਿਮਤ ਹੈ ਕਿ ਅੱਜ ਅਸੀਂ ਆਪਣੇ ਚਾਰੇ ਪਾਸੇ ਜੋ ਵਿੰਭਨਤਾਵਾਂ ਵੇਖਦੇ ਹਾਂ , ਉਨ੍ਹਾਂ ਨੂੰ ਬਣਾਉਣ ਲਈ ਭਗਵਾਨ ਪਾਸਾ (ਚੌਪੜ) ਖੇਡ੍ਹਦੇ ਹਨ। ਇਸ ਸੰਬੰਧ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਉਨ੍ਹਾਂ ਦੀ ਨਿਮਨ (ਹੇਠਲੀ) ਪ੍ਰਕਿ੍ਰਤੀ ਅਸ਼ਟਾਂਗੀ (ਅੱਠ ਤਰ੍ਹਾਂ ਦੀ) ਹੈ। ਅੱਗ , ਪਿ੍ਰਥਵੀ , ਜਲ , ਵਾਯੂ ਅਤੇ ਆਕਾਸ਼ ਭੌਤਿਕ (ਪਦਾਰਥਕ) ਸੰਸਾਰ ਲਈ ਹਨ ਅਤੇ ਮਨ , ਬੁੱਧੀ ਤੇ ਹੰਕਾਰ ਜੀਵਾਂ ਲਈ ਹਨ ( 7.4) । ਅਗਨੀ ਦਾ ਅਰਥ ਉਸ ਊਰਜਾ ਤੋਂ ਹੈ ਜੋ ਆਦਿ ਕਾਲ ਤੋਂ ਮੌਜੂਦ ਹੈ। ਊਰਜਾ ਪਦਾਰਥ ਵਿੱਚ ਪ੍ਰਵਰਤਿਤ ਹੋਈ ਜਿਸ ਵਿੱਚ ਇਕ ਠੋਸ ਅਵਸਥਾ (ਪਿ੍ਰਥਵੀ) ਤਰਲ ਅਵਸਥਾ (ਜਲ) ਅਤੇ ਗੈਸ-ਅਵਸਥਾ (ਹਵਾ) ਹੈ। ਇਨ੍ਹਾਂ ਸਾਰਿਆ ਨੂੰ ਰੱਖਣ ਲਈ ਜਗ੍ਹਾ ਜਾਂ ਆਕਾਸ਼ ਦੀ ਲੋੜ ਸੀ। ਜੀਵਾਂ ਦੇ ਮਾਮਲੇ ਵਿੱਚ , ਜੀਵਤ ਰਹਿਣ ਲਈ , ਉਨ੍ਹਾਂ ਵਿੱਚ ਇਕ ਭੇਦ ਕਰਨ ਵਾਲੀ ਪ੍ਰਣਾਲੀ ਦੀ ਲੋੜ ਹੰੁਦੀ ਹੈ। ਮਨ , ਸੋਚ ਦਾ ਬੁਨਿਆਦੀ ਪੱਧਰ ਹੈ (ਪ੍ਰਣ...

128. ਹਰ ਅੰਤ ਇਕ ਸ਼ੁਰੂਆਤ ਹੰੁਦਾ ਹੈ

Image
  ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਮੈਂ ਤੈਨੂੰ ਗਿਆਨ ਤੇ ਬੁੱਧੀ (ਸਿਆਣਪ) ਦੇ ਬਾਰੇ ਵਿੱਚ ਸਮਝਾਵਾਂਗਾ। ਜਦੋਂ ਤੂੰ ਇਸ ਨੂੰ ਸਮਝ ਜਾਵੇਂਗਾ ਤਾਂ ਇਸ ਤੋਂ ਅੱਗੇ ਇਸ ਸੰਸਾਰ ਵਿੱਚ ਸਮਝਣ ਯੋਗ ਕੁਝ ਵੀ ਨਹੀਂ ਰਹਿੰਦਾ ’’ (7.2) । ਗਿਆਨ ਤੇ ਬੁੱਧੀ ਹੀ ਇਕ ਉਹ ਮਾਰਗ ਹੈ ਜਿਹੜਾ ਮਨ ਨੂੰ ਜਿੱਤਣ ਵਾਲੇ ਭਗਤ ਲੋਕਾਂ ਲਈ ਢੁਕਵਾਂ ਹੈ। ਇਸ ਤੋਂ ਪਹਿਲਾਂ ਸ੍ਰੀ ਕਿ੍ਰਸ਼ਨ ਨੇ ਆਪਣੇ ਦਿਲ ਦੀ ਮੰਨਣ ਵਾਲੇ ਭਗਤ ਲੋਕਾਂ ਨੂੰ , ‘‘ ਖੁਦ ਵਿੱਚ ਸਾਰੇ ਪ੍ਰਣੀਆਂ ਨੂੰ ਤੇ ਸਾਰੇ ਪ੍ਰਾਣੀਆਂ ਵਿੱਚ ਖੁਦ ਨੂੰ ਵੇਖਣ ਅਤੇ ਹਰ ਥਾਂ ਤੇ ਉਨ੍ਹਾਂ ਨੂੰ ਦੇਖਣਾਂ ’’ ਦਾ ਮਾਰਗ ਸੁਝਾਇਆ ਸੀ ( 6.29) । ਜੋ ਇਸ ਨੂੰ ਜਾਣ ਜਾਂਦਾ ਹੈ ਤਾਂ ਉਸ ਦੇ ਹੋਰ ਜਾਣਨ ਲਈ ਕੁਝ ਵੀ ਨਹੀਂ ਬਚਦਾ। ਵਰਤਮਾਨ ਦਾ ਵਿਗਿਆਨਕ ਨਿਚੋੜ ਇਹ ਹੈ ਕਿ ਸਿਫਰ ਤੋਂ ਸਾਰੇ ਬ੍ਰਹਮੰਡ ਦੀ ਸਿਰਜਣਾ ਹੰੁਦੀ ਹੈ। ਸਾਡਾ ਵਿਸਥਾਰ ਕਰਦਾ ਹੋਇਆ ਇਹ ਬ੍ਰਹਮੰਡ 13.8 ਅਰਬ ਸਾਲ ਪਹਿਲਾਂ ਇਕ ਬਿੱਗ ਬੈਂਗ ( 2ig 2ang) ਵਿੱਚ ਬਣਿਆ ਸੀ। ਕਾਜ਼ਮਿਕ ਮਾਈਕਰੋਵੇਵ ਬੈਕਗਰਾਊਂਡ ਰੇਡੀਏਸ਼ਨ ( 3M2R) ਦਾ ਹਵਾਲਾ ਦਿੰਦੇ ਹੋਏ ਇਹ ਤਰਕ ਸਿਰਜਿਆ ਜਾਂਦਾ ਹੈ ਕਿ ਵਰਤਮਾਨ ਤੋਂ ਪਹਿਲਾਂ ਵੀ ਇਕ ਬ੍ਰਹਮੰਡ ਸੀ। ਅਜਿਹਾ ਵੀ ਅਨੁਮਾਨ ਲਾਇਆ ਜਾਂਦਾ ਹੈ ਕਿ ਕੁਝ ਸਮੇਂ ਬਾਦ ਇਹ ਬ੍ਰਹਮੰਡ ਫੈਲ ਕੇ ਤਿਤਰ ਬਿਤਰ ਹੋ ਕੇ ਸਿਫਰ ਦੇ ਬਰਾਬਰ ਹੋ ਜਾਵੇਗਾ ਅਤੇ ਖਾਲੀ ਥਾਂ ਵਾਲੀ ਊਰਜਾ ਇਕ ਹੋਰ ਬ੍ਰਹਮੰਡ ਦਾ ਨਿਰਮਾਣ ਕਰੇਗੀ। ਇਸ ਦਾ ਅਰਥ ਇਹ ਹੈ ਕਿ ਇਹ ਸਿਰ...