Posts

Showing posts from May, 2023

27. ਸਦਭਾਵ ਅਤੇ ਤਾਲਮੇਲ

Image
ਸ੍ਰੀ ਕ੍ਰਿਸ਼ਨ ਸਵਧਰਮ ਦੀ ਵਿਆਖਿਆ ਕਰਦੇ ਹਨ ( 2.31-2.37) ਅਤੇ ਅਰਜਨ ਨੂੰ ਦੱਸਦੇ ਹਨ ਕਿ ਇਸ ਤਰ੍ਹਾਂ ਦੀ ਅਣਚਾਹੀ ਲੜਾਈ ਸਵਰਗ ਦੇ ਦੁਆਰ ਖੋਲ੍ਹਦੀ ਹੈ ( 2.32) ਅਤੇ ਇਸ ਤੋਂ ਭੱਜ ਜਾਣ ਨਾਲ ਸਵਧਰਮ ਅਤੇ ਪ੍ਰਸਿੱਧੀ ਦਾ ਨੁਕਸਾਨ ਹੋਵੇਗਾ , ਅਤੇ ਪਾਪ ਦੇ ਭਾਗੀ ਬਣੋਗੇ ( 2.33) । ਯੁੱਧ ਦੇ ਮੈਦਾਨ ਵਿੱਚ ਅਰਜਨ ਨੂੰ ਦਿੱਤੀ ਗਈ ਇਸ ਸਲਾਹ ਨੂੰ ਸਹੀ ਸੰਦਰਭ ਵਿੱਚ ਦੇਖਣ ਦੀ ਲੋੜ ਹੈ। ਅਸਲ ਵਿੱਚ ਇੱਥੇ ਸ੍ਰੀ ਕ੍ਰਿਸ਼ਨ ਸਵਧਰਮ ਨਾਲ ਮਿਲਾਪ ਅਤੇ ਤਾਲਮੇਲ ਦੀ ਗੱਲ ਕਰ ਰਹੇ ਹਨ , ਨਾ ਕਿ ਕਿਸੇ ਯੁੱਧ ਦੇ ਬਾਰੇ। ਸ੍ਰੀ ਕ੍ਰਿਸ਼ਨ ਵੇਖਦੇ ਹਨ ਕਿ ਅਰਜਨ ਦੇ ਵਿਚਾਰਾਂ , ਵਚਨਾਂ ਅਤੇ ਕਾਰਜਾਂ ਵਿੱਚ ਤਾਲਮੇਲ ਨਹੀਂ ਹੈ। ਉਹ ਅਰਜਨ ਵਿੱਚ ਸੁਮੇਲਤਾ ਲਿਆਉਣ ਦੀ ਦਿਸ਼ਾ ਵਿੱਚ ਮਾਰਗ ਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਰਜਨ ਦੇ ਮਾਮਲੇ ਵਿੱਚ ਸਵਧਰਮ ਅਨੁਸਾਰ ਯੁੱਧ ਲੜਨ ਵਿੱਚ ਹੀ ਸੁਮੇਲਤਾ ਹੈ ਅਤੇ ਯੁੱਧ ਤੋਂ ਭੱਜ ਜਾਣ ਵਿੱਚ ਬੇਮੇਲਤਾ ਦੀ ਸਥਿਤੀ ਹੈ। ਅਸਲ ਵਿੱਚ ਤਾਲਮੇਲ ਸਿਰਜਣਾ ਦਾ ਨਿਯਮ ਹੈ , ਜਿੱਥੇ ਸਭ ਤੋਂ ਛੋਟੇ ਇਲੈਕਟ੍ਰਾਨ , ਪ੍ਰੋਟਾਨ ਤੇ ਨਿਊਟ੍ਰਾਨ ਤੋਂ ਲੈ ਕੇ ਸਭ ਤੋਂ ਵੱਡੀ ਅਕਾਸ਼ ਗੰਗਾ , ਗ੍ਰਹਿ ਅਤੇ ਤਾਰੇ ਸਭ ਤਾਲਮੇਲ ਅਧੀਨ ਹਨ। ਅਸੀਂ ਆਪਣੇ ਮਨਪਸੰਦ ਸੰਗੀਤ ਦਾ ਅਨੰਦ ਉਦੋਂ ਹੀ ਲੈ ਸਕਦੇ ਹਾਂ ਜਦੋਂ ਰੇਡੀਓ ਤੇ ਰੇਡੀਓ ਸਟੇਸ਼ਨ ਵਿੱਚ ਤਾਲਮੇਲ ਹੋਵੇ। ਇੰਨੇ ਸਾਰੇ ਅੰਗਾਂ ਤੇ ਰਸਾਇਣਾਂ ਦਾ ਬਣਿਆ ਹੋਇਆ ਮਨੁੱਖੀ ਸਰੀਰ ਤਾਲਮੇਲ ਦੀ ਸਭ ਤੋਂ ਵੱਡੀ ਉ...

26. ਗੁਲਾਬ ਕਦੇ ਕਮਲ ਨਹੀਂ ਬਣ ਸਕਦਾ

Image
ਸ੍ਰੀ ਕ੍ਰਿਸ਼ਨ ਸਵਧਰਮ (ਆਪਣਾ ਧਰਮ) ਦੇ ਬਾਰੇ ਵਿੱਚ ਦੱਸਦੇ ਹਨ ( 2.31-2.37), ਅਤੇ ਅਰਜਨ ਨੂੰ ਸਲਾਹ ਦਿੰਦੇ ਹਨ ਕਿ ਖੱਤਰੀ ਹੋਣ ਦੇ ਨਾਤੇ ਉਸ ਨੂੰ ਲੜਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ ( 2.31) । ਕਿਉਂਕਿ ਇਹ ਉਸ ਦਾ ਸਵਧਰਮ ਹੈ। ਸ੍ਰੀ ਕ੍ਰਿਸ਼ਨ ਗੀਤਾ ਦੀ ਸ਼ੁਰੂਆਤ ਉਸ ਤੋਂ ਕਰਦੇ ਹਨ ਜੋ ਸਥਾਈ , ਅਪ੍ਰਤੱਖ ਅਤੇ ਸਾਰਿਆਂ ਵਿੱਚ ਵਿਆਪਤ ਹੈ। ਇਸ ਨੂੰ ਆਸਾਨੀ ਨਾਲ ਸਮਝਣ ਲਈ ਆਤਮਾ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਉਹ ਖੁਦ ਦੇ ਧਰਮ (ਸਵਧਰਮ) ਬਾਰੇ ਗੱਲ ਕਰਦੇ ਹਨ , ਜਿਹੜਾ ਉਸ ਤੋਂ ਇਕ ਕਦਮ ਪਹਿਲਾਂ ਹੈ , ਅਤੇ ਬਾਦ ਵਿੱਚ ਉਹ ਕਰਮ ਵੱਲ ਆਉਂਦੇ ਹਨ। ਅੰਤਰਆਤਮਾ ਦੇ ਅਨੁਭਵ ਦੀ ਯਾਤਰਾ ਨੂੰ ਤਿੰਨ ਪੜਾਅ ’ ਚ ਵੰਡਿਆ ਜਾ ਸਕਦਾ ਹੈ। ਪਹਿਲਾ ਪੜਾਅ ਹੈ ਸਾਡੀ ਵਰਤਮਾਨ ਸਥਿਤੀ , ਦੂਜਾ ਹੈ ਆਪਣੇ ਧਰਮ ਦਾ ਗਿਆਨ ਅਤੇ ਅੰਤ ਵਿੱਚ ਅੰਤਰਆਤਮਾ ਤੱਕ ਪਹੁੰਚ। ਅਸਲ ਵਿੱਚ ਸਾਡੀ ਵਰਤਮਾਨ ਸਥਿਤੀ ਸਾਡੇ ਖੁਦ ਦੇ ਧਰਮਾਂ (ਸਵਧਰਮ) ਅਨੁਭਵਾਂ , ਗਿਆਨ , ਸਿਮਰਤੀਆਂ ਅਤੇ ਸਾਡੇ ਅਸਥਿਰ ਮਸਤਕ (ਮੱਥਾ) ਦੁਆਰਾ ਇਕੱਤਰ ਕੀਤੀਆਂ ਗਈਆਂ ਧਾਰਨਾਵਾਂ ਦਾ ਇਕ ਜੋੜ ਹੈ। ਜਦੋਂ ਅਸੀਂ ਆਪਣੇ ਆਪ ਨੂੰ ਆਪਣੇ ਮਾਨਸਿਕ ਭਾਰ ਤੋਂ ਮੁਕਤ ਕਰਦੇ ਹਾਂ ਤਾਂ ਸਵਧਰਮ (ਖੁਦ ਦਾ ਧਰਮ) ਹੌਲੀ-ਹੌਲੀ ਸਪੱਸ਼ਟ ਹੋ ਜਾਂਦਾ ਹੈ। ਖੱਤਰੀ ਸ਼ਤ ਅਤੇ ਤਰ ਦਾ ਸੁਮੇਲ ਹੈ।   ਸ਼ਤ ਦਾ ਅਰਥ ਹੈ ਸੱਟ , ਚੋਟ ਅਤੇ ਤਰ ਦਾ ਅਰਥ ਹੈ ਸੁਰੱਖਿਆ ਦੇਣਾ। ਖੱਤਰੀ ਉਹ ਹੈ ਜੋ ਸੱਟ ਤੋਂ ਸੁਰੱਖਿਆ ਪ੍ਰਦਾਨ ...

25. ਹੰਕਾਰ ਜਾਣ 'ਤੇ ਮਿਲਦੀ ਹੈ ‘ਮੰਜ਼ਿਲ?

Image
ਸ੍ਰੀ ਕ੍ਰਿਸ਼ਨ ਕਹਿੰਦੇ ਹਨ , ਕੁੱਝ ਲੋਕ ਇਸ ਆਤਮਾ ਨੂੰ ਚਮਤਕਾਰ ਦੇ ਰੂਪ ਵਿੱਚ ਵੇਖਦੇ ਹਨ , ਕੁੱਝ ਇਸ ਨੂੰ ਚਮਤਕਾਰ ਦੇ ਰੂਪ ਵਿੱਚ ਬੋਲਦੇ ਹਨ ਅਤੇ ਬਾਕੀ ਲੋਕ ਇਸ ਨੂੰ ਚਮਤਕਾਰ ਦੇ ਰੂਪ ਵਿੱਚ ਸੁਣਦੇ ਹਨ , ਪਰ ਫਿਰ ਵੀ ਇਸ ਬਾਰੇ ‘ ਕੋਈ ਨਹੀਂ ’ (None) ਜਾਣਦਾ ਹੈ ( 2.29) । ‘ ਕੋਈ ਨਹੀਂ ’ (None) ਇਕ ਦਰਸ਼ਕ ਨੂੰ ਪ੍ਰਮਾਣਿਤ ਕਰਦਾ ਹੈ ਜੋ ਵੇਖਣ ਵਾਲੀ ਵਸਤੂ (ਆਤਮਾ) ਨੂੰ ਸਮਝਣ ਲਈ ਆਪਣੀਆਂ ਇੰਦਰੀਆਂ ਦੀ ਵਰਤੋਂ ਕਰ ਰਿਹਾ ਹੈ। ਭਗਵਾਨ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਦੋਂ ਤੱਕ ਇਨ੍ਹਾਂ ਦੋਵਾਂ ਦੇ ਵਿਚਕਾਰ ਦੂਰੀ ਹੈ ਉਦੋਂ ਤੱਕ ਇਕ ਦਰਸ਼ਕ ਆਤਮਾ ਨੂੰ ਨਹੀਂ ਸਮਝ ਸਕਦਾ। ਇਕ ਵਾਰ ਇਕ ਨਮਕ ਦੀ ਬਣੀ ਗੁੱਡੀ ਸਮੁੰਦਰ ਦਾ ਪਤਾ ਲਾਉਣਾ ਚਾਹੁੰਦੀ ਸੀ ਤੇ ਉਸ ਨੇ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ। ਪ੍ਰਚੰਡ ਲਹਿਰਾਂ ਦੇ ਮਾਧਿਅਮ ਰਾਹੀਂ ਉਹ ਸਮੁੰਦਰ ਦੇ ਡੂੰਘੇ ਪਾਣੀਆਂ ਵਿੱਚ ਚਲੀ ਜਾਂਦੀ ਹੈ ਤੇ ਹੌਲੀ-ਹੌਲੀ ਉਸ ਵਿੱਚ ਘੁਲਣ ਲੱਗ ਜਾਂਦੀ ਹੈ। ਜਦੋਂ ਤੱਕ ਉਹ ਹੋਰ ਡੂੰਘਾਈ ਤੱਕ ਪਹੁੰਚਦੀ ਹੈ ਉਦੋਂ ਤੱਕ ਉਹ ਪੂਰੀ ਤਰ੍ਹਾਂ ਨਾਲ ਘੁੱਲ ਜਾਂਦੀ ਹੈ ਅਤੇ ਸਮੁੰਦਰ ਦਾ ਹੀ ਭਾਗ ਬਣ ਜਾਂਦੀ ਹੈ। ਕਿਹਾ ਜਾ ਸਕਦਾ ਹੈ ਕਿ ਉਹ ਖ਼ੁਦ ਸਮੁੰਦਰ ਬਣ ਗਈ ਹੈ ਅਤੇ ਨਮਕ ਦੀ ਗੁੱਡੀ ਹੁਣ ਇਕ ਵੱਖਰੀ ਇਕਾਈ ਨਹੀਂ ਹੈ। ਦਰਸ਼ਕ (ਨਮਕ ਦੀ ਗੁੱਡੀ) ਖੁਦ ਵੇਖਣ ਵਾਲੀ ਵਸਤੂ (ਸਮੁੰਦਰ) ਬਣ ਗਈ ਹੈ ਜੋ ਅਸਲ ਵਿੱਚ ਵੰਡ ਨੂੰ ਖ਼ਤਮ ਕਰਕੇ ਏਕਤਾ ਲਿਆਉਣਾ ਹੀ ਹੈ। ਨਮਕ ਦੀ ਗੁੱਡੀ...

24. ਆਤਮਾ ਪੁਰਾਣੇ ਸਰੀਰਾਂ ਨੂੰ ਬਦਲਦੀ ਹੈ

Image
ਸ੍ਰੀ ਕ੍ਰਿਸ਼ਨ ਗੀਤਾ ਵਿੱਚ ਕਹਿੰਦੇ ਹਨ ਕਿ ਆਤਮਾ ਨਾ ਮਰਦੀ ਹੈ ਤੇ ਨਾ ਮਾਰਦੀ ਹੈ , ਸਿਰਫ਼ ਅਗਿਆਨੀ ਲੋਕ ਹੀ ਹੋਰ ਤਰ੍ਹਾਂ ਸੋਚਦੇ ਹਨ। ਇਹ ਜਨਮਾਂ ਤੋਂ ਰਹਿਤ , ਅਵਿਨਾਸ਼ੀ , ਸਨਾਤਨ ਅਤੇ ਪ੍ਰਾਚੀਨ ਹੈ। ਸ੍ਰੀ ਕ੍ਰਿਸ਼ਨ ਇਹ ਵੀ ਕਹਿੰਦੇ ਹਨ ਕਿ ਜਿਵੇਂ ਅਸੀਂ ਨਵੇਂ ਵਸਤਰ ਪਹਿਨਣ ਲਈ ਪੁਰਾਣੇ ਵਸਤਰਾਂ ਨੂੰ ਛੱਡ ਦਿੰਦੇ ਹਾਂ , ਠੀਕ ਉਸੇ ਤਰ੍ਹਾਂ ਆਤਮਾ ਇਨ੍ਹਾਂ ਭੌਤਿਕ ਸ਼ਰੀਰਾਂ ਨੂੰ ਬਦਲ ਲੈਂਦੀ ਹੈ 2.19, 2.20 । ਇਕ ਵਿਗਿਆਨਕ ਸੰਦਰਭ ਵਿੱਚ ਇਸ ਨੂੰ ਊਰਜਾ ਦੇ ਕੰਜ਼ਰਵੇਸ਼ਨ ਦੇ ਨਿਯਮ ਅਤੇ ਊਰਜਾ ਦੇ ਅੰਤਰ ਪਰਿਵਰਤਨ ਸ਼ੀਲਤਾ ਦੇ ਸਿਧਾਂਤ ਦੁਆਰਾ ਚੰਗੀ ਤਰ੍ਹਾਂ ਨਾਲ ਸਮਝਾਇਆ ਜਾ ਸਕਦਾ ਹੈ। ਜੇ ਆਤਮਾ ਨੂੰ ਊਰਜਾ ਨਾਲ ਜੋੜਿਆ ਜਾਂਦਾ ਹੈ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਵਚਨ ਇਕਦਮ ਸਪੱਸ਼ਟ ਹੋ ਜਾਂਦੇ ਹਨ। ਊਰਜਾ ਦੀ ਸੁਰੱਖਿਆ ਦਾ ਨਿਯਮ ਕਹਿੰਦਾ ਹੈ ਕਿ ਊਰਜਾ ਨੂੰ ਕਦੇ ਨਸ਼ਟ ਨਹੀਂ ਕੀਤਾ ਜਾ ਸਕਦਾ , ਸਿਰਫ਼ ਇਕ ਰੂਪ ਤੋਂ ਦੂਜੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ। ਉਦਾਹਰਨ ਵਜੋਂ ਥਰਮਲ ਪਾਵਰ ਸਟੇਸ਼ਨ ਥਰਮਲ ਊਰਜਾ ਨੂੰ ਬਿਜਲੀ ਵਿੱਚ ਬਦਲਦੇ ਹਨ। ਇਕ ਬੱਲਬ ਬਿਜਲੀ ਨੂੰ ਰੋਸ਼ਨੀ ਵਿੱਚ ਬਦਲ ਦਿੰਦਾ ਹੈ ਤਾਂ ਇਹ ਸਿਰਫ਼ ਇਕ ਰੂਪਾਂਤਰਣ ਹੈ ਕੋਈ ਵਿਨਾਸ਼ ਨਹੀਂ ਹੈ। ਇਕ ਬੱਲਬ ਦਾ ਇਕ ਸੀਮਤ ਜੀਵਨ ਕਾਲ ਹੁੰਦਾ ਹੈ। ਜਦੋਂ ਉਹ ਫਿਊਜ਼ ਹੋ ਜਾਂਦਾ ਹੈ ਤਾਂ ਇਸ ਨੂੰ ਇਕ ਨਵੇਂ ਬੱਲਬ ਵਿੱਚ ਬਦਲ ਦਿੱਤਾ ਜਾਂਦਾ ਹੈ , ਪਰ ਬਿਜਲੀ ਉਸੇ ਤਰ੍ਹਾਂ ਬਣੀ ਰਹਿੰਦੀ ਹੈ। ਇਹ ਉਸੇ ਤਰ੍ਹਾਂ...

23. ਆਤਮਾ ਅਦ੍ਰਿਸ਼ ਹੈ

Image
ਸ੍ਰੀ ਕ੍ਰਿਸ਼ਨ ਅਰਜਨ ਨੂੰ ਕਹਿੰਦੇ ਹਨ ਕਿ ਆਤਮਾ ਨੂੰ ਅਦ੍ਰਿਸ਼ , ਕਲਪਨਾ ਤੋਂ ਰਹਿਤ ਅਤੇ ਵਿਕਾਰ ਰਹਿਤ ਕਿਹਾ ਜਾਂਦਾ ਹੈ , ਅਤੇ ਇਕ ਵਾਰ ਜਦੋਂ ਤੁਸੀਂ ਇਸ ਗੱਲ ਨੂੰ ਸਮਝ ਜਾਂਦੇ ਹੋ ਤਾਂ ਇਸ ਭੌਤਿਕ ਸਰੀਰ ਲਈ ਦੁੱਖ ਪ੍ਰਗਟ ਕਰਨ ਦੀ ਕੋਈ ਲੋੜ ਨਹੀਂ ਰਹਿੰਦੀ ( 2.25) । ਸ੍ਰੀ ਕ੍ਰਿਸ਼ਨ ਇਹ ਵੀ ਕਹਿੰਦੇ ਹਨ ਕਿ ਸਾਰੇ ਪ੍ਰਾਣੀ ਆਪਣੇ ਜਨਮ ਤੋਂ ਪਹਿਲਾਂ ਅਵਿਅਕਤ ਸਨ , ਉਹ ਆਪਣੇ ਜਨਮ ਤੇ ਮੌਤ ਦੇ ਵਿਚਕਾਰ ਪ੍ਰਗਟ ਹੁੰਦੇ ਹਨ ਅਤੇ ਆਪਣੀ ਮੌਤ ਤੋਂ ਬਾਅਦ ਇਕ ਵਾਰ ਫਿਰ ਅਵਿਕਤ ਹੋ ਜਾਂਦੇ ਹਨ ( 2.28) । ਇਸ ਨੂੰ ਸਮਝਾਉਣ ਲਈ ਕਈ ਸੱਭਿਆਚਾਰ ਸਮੁੰਦਰ ਅਤੇ ਲਹਿਰ ਦਾ ਉਦਾਹਰਣ ਪੇਸ਼ ਕਰਦੇ ਹਨ। ਜੇ ਸਮੁੰਦਰ ਨੂੰ ਅਦ੍ਰਿਸ਼ ਦੀ   ਪ੍ਰਤੀਨਿਧਤਾ ਕਰਦਾ ਮ ੰਨਿਆ ਜਾਵੇ ਤਾਂ ਲਹਿਰ ਪ੍ਰਗਟ ਦੀ ਪ੍ਰਤੀਨਿਧਤਾ ਕਰਦੀ ਹੈ। ਸਮੁੰਦਰ ਵਿੱਚ ਕੁੱਝ ਸਮੇਂ ਲਈ ਲਹਿਰਾਂ ਉੱਠਦੀਆਂ ਹਨ ਅਤੇ ਉਹ ਵੱਖ-ਵੱਖ ਸ਼ਕਲਾਂ , ਅਕਾਰਾਂ , ਤੀਬਰਤਾ ਆਦਿ ਵਿੱਚ ਵਿਖਾਈ ਦਿੰਦੀਆਂ ਹਨ। ਅੰਤ ਵਿੱਚ ਲਹਿਰਾਂ ਜਿੱਥੋਂ ਉੱਠੀਆਂ ਸਨ , ਵਾਪਸ ਉਸੇ ਸਮੁੰਦਰ ਵਿੱਚ ਵਿਲੀਨ ਹੋ ਜਾਂਦੀਆਂ ਹਨ। ਸਾਡੀਆਂ ਇੰਦਰੀਆਂ ਸਿਰਫ਼ ਵਿਅਕਤ ਜਾਂ ਲਹਿਰਾਂ ਨੂੰ ਹੀ ਸਮਝਣ ਦੀ ਸਮਰੱਥਾ ਰੱਖਦੀਆਂ ਹਨ। ਇਸੇ ਤਰ੍ਹਾਂ ਇਕ ਬੀਜ ਵਿੱਚ ਬਿਰਖ ਬਣਨ ਦੀ ਸਮਰੱਥਾ ਹੁੰਦੀ ਹੈ। ਬੀਜ ਵਿੱਚ ਬਿਰਖ ਅਵਿਅਕਤ ਰੂਪ ਵਿੱਚ ਹੈ। ਉਹ ਪ੍ਰਗਟ ਹੋ ਕੇ ਇਕ ਬੂਟੇ ਜਾਂ ਰੁੱਖ ਦੇ ਰੂਪ ਵਿੱਚ ਵਿਕਸਤ ਹੋਣ ਲੱਗਦਾ ਹੈ। ਕਈ ਬੀਜ ਪੈਦਾ ਕਰਨ ਤੋ...