Posts

Showing posts from June, 2023

29. ਸੰਤੁਲਨ ਹੀ ਪਰਮਾਨੰਦ

Image
  ਗੀਤਾ ਦਾ ਸਲੋਕ ਇਸ ਦੇ ਸੰਪੂਰਨ ਸਾਰ ਨੂੰ ਦਰਸਾਉਂਦਾ ਹੈ। ਸ੍ਰੀ ਕ੍ਰਿਸ਼ਨ ਅਰਜਨ ਨੂੰ ਕਹਿੰਦੇ ਹਨ ਕਿ ਜੇ ਉਹ ਸੁੱਖ ਤੇ ਦੁੱਖ , ਲਾਭ ਅਤੇ ਹਾਨੀ , ਜਿੱਤ ਤੇ ਹਾਰ ਨੂੰ ਇਕ ਸਮਾਨ ਸਮਝ ਕੇ ਯੁੱਧ ਕਰੇ ਤਾਂ ਉਸ ਨੂੰ ਕੋਈ ਪਾਪ ਨਹੀਂ ਲੱਗੇਗਾ। ਇੱਥੇ ਇਹ ਵਿਚਾਰਨ ਯੋਗ ਹੈ ਕਿ ਇੱਥੇ ਸਮਾਨਤਾ ਦਾ ਸੰਦਰਭ ਯੁੱਧ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦੇ ਕਰਮ ਉੱਤੇ ਲਾਗੂ ਹੁੰਦਾ ਹੈ ( 2.38) । ਇਹ ਸਲੋਕ ਸਿਰਫ਼ ਇੰਨਾ ਦੱਸਦਾ ਹੈ ਕਿ ਸਾਡੇ ਹਰ ਤਰ੍ਹਾਂ ਦੇ ਕਰਮ ਪ੍ਰੇਰਿਤ ਹੁੰਦੇ ਹਨ ਅਤੇ ਇਹੋ ਪ੍ਰੇਰਣਾ ਕਰਮ ਨੂੰ ਅਸ਼ੁੱਧ ਜਾਂ ਪਾਪ ਬਣਾਉਂਦੀ ਹੈ। ਅਸੀਂ ਸ਼ਾਇਦ ਹੀ ਕੋਈ ਅਜਿਹਾ ਕਰਮ ਬਾਰੇ ਜਾਣਦੇ ਹਾਂ ਜਾਂ ਕਰਦੇ ਹਾਂ ਜੋ ਸੁੱਖ , ਲਾਭ ਜਾਂ ਜਿੱਤ ਪ੍ਰਾਪਤ ਕਰਨ ਲਈ ਜਾਂ ਦੁੱਖ , ਹਾਨੀ ਜਾਂ ਹਾਰ ਤੋਂ ਬਚਣ ਲਈ ਹੋਵੇ। ਸੰਖਿਆ ਤੇ ਕਰਮਯੋਗ ਦੀ ਦ੍ਰਿਸ਼ਟੀ ਤੋਂ ਕਿਸੇ ਵੀ ਕਰਮ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ — ਕਰਤਾ , ਕਾਰਜ ਅਤੇ ਕਰਮ ਫਲ। ਸ੍ਰੀ ਕ੍ਰਿਸ਼ਨ ਨੇ ਕਰਮਫਲ ਨੂੰ ਸੁੱਖ/ਦੁੱਖ , ਲਾਭ/ਹਾਨੀ , ਅਤੇ ਜਿੱਤ/ਹਾਰ ਵਿੱਚ ਵੰਡਿਆ ਹੈ। ਸ੍ਰੀ ਕ੍ਰਿਸ਼ਨ ਇਸ ਸਲੋਕ ਵਿੱਚ ਸਮਤਾ (ਸਮਾਨਤਾ) ਪ੍ਰਾਪਤ ਕਰਨ ਲਈ ਇਨ੍ਹਾਂ ਤਿੰਨਾਂ ਨੂੰ ਵੱਖ-ਵੱਖ ਕਰਨ ਦਾ ਸੰਕੇਤ ਦੇ ਰਹੇ ਹਨ। ਇਕ ਢੰਗ ਇਸ ਦਾ ਇਹ ਹੈ ਕਿ ਅਸੀਂ ਆਪਣੇ ਕਰਤਾਪਣ ਨੂੰ ਛੱਡ ਕੇ ਸਾਖਸ਼ੀ ਬਣ ਜਾਈਏ ਅਤੇ ਮਨ ਵਿੱਚ ਇਹ ਅਹਿਸਾਸ ਲਿਆਈਏ ਕਿ ਇਸ ਜੀਵਨ ਰੂਪੀ ਨਾਟਕ ਵਿੱਚ ਅਸੀਂ ਬਹੁਤ ਛੋਟੀ ਜ...

28. ਪਰਮਾਤਮਾ ਨਾਲ ਇਕਮਿਕਤਾ ਲਈ ਧਰਮਾਂ ਦਾ ਤਿਆਗ

Image
ਸ੍ਰੀ ਕ੍ਰਿਸ਼ਨ ਸਵਧਰਮ ( 2.31-2.37) ਅਤੇ ਪਰਧਰਮ ( 3.35) ਦੇ ਬਾਰੇ ਵਿੱਚ ਦੱਸਦੇ ਹਨ ਅਤੇ ਅੰਤ ਵਿੱਚ ਸਾਰੇ ਧਰਮਾਂ ਨੂੰ ਤਿਆਗ ਕੇ ਪ੍ਰਮਾਤਮਾ ਨਾਲ ਇਕਮਿਕ ਹੋਣ ਦੀ ਸਲਾਹ ਦਿੰਦੇ ਹਨ ( 18.66) । ਅਰਜਨ ਦੀ ਨਿਰਾਸ਼ਾ ਉਸ ਦੇ ਹਉਮੈ ਕੇਂਦਰਿਤ ਭੈਅ ਵਿੱਚੋਂ ਪੈਦਾ ਹੋਈ ਸੀ ਕਿ ਜੇ ਉਸ ਨੇ ਇਹ ਯੁੱਧ ਲੜਿਆ ਅਤੇ ਆਪਣੇ ਭਰਾਵਾਂ ਨੂੰ ਮਾਰ ਦਿੱਤਾ ਤਾਂ ਉਸ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚੇਗੀ। ਸ੍ਰੀ ਕ੍ਰਿਸ਼ਨ ਉਸ ਨੂੰ ਦੱਸਦੇ ਹਨ ਕਿ ਯੁੱਧ ਤੋਂ ਭੱਜ ਜਾਣ ਕਰ ਕੇ ਵੀ ਉਸ ਦੀ ਮਾਣ-ਮਰਿਆਦਾ ਨੂੰ ਨੁਕਸਾਨ ਹੀ ਹੋਵੇਗਾ ਕਿਉਂਕਿ ਲੜਨਾ ਉਸਦਾ ਖੱਤਰੀ ਹੋਣ ਕਾਰਨ , ਸਵਧਰਮ ਹੈ ( 2.34-2.36) । ਸਾਰੇ ਲੋਕਾਂ ਨੂੰ ਇਹੋ ਲੱਗੇਗਾ ਕਿ ਅਰਜਨ ਯੁੱਧ ਕਰਨ ਤੋਂ ਡਰ ਗਿਆ ਹੈ ਅਤੇ ਯੁੱਧ ਤੋਂ ਡਰਨਾ ਇਕ ਖੱਤਰੀ ਲਈ ਮੌਤ ਤੋਂ ਵੀ ਭੈੜਾ ਹੈ। ਸ੍ਰੀ ਕ੍ਰਿਸ਼ਨ ਅੱਗੇ ਹੋਰ ਕਹਿੰਦੇ ਹਨ ਕਿ ਸਵਧਰਮ ਭਾਵੇਂ ਦੋਸ਼ ਪੂਰਨ ਹੋਵੇ ਜਾਂ ਗੁਣਾਂ ਤੋਂ ਰਹਿਤ ਹੋਵੇ , ਪਰੰਤੂ ਪਰ-ਧਰਮ ਤੋਂ ਚੰਗਾ ਹੈ , ਅਤੇ ਸਵਧਰਮ ਦੇ ਮਾਰਗ ਵਿੱਚ ਆਉਣ ਵਾਲੀ ਮੌਤ ਇਸ ਤੋਂ ਬਿਹਤਰ ਹੈ , ਕਿਉਂਕਿ ਪਰ-ਧਰਮ ਭੈਅ ਦੇਣ ਵਾਲਾ ਹੁੰਦਾ ਹੈ ( 3.35) । ਸਾਡੀਆਂ ਬਾਹਰ ਵਲ ਵੇਖਣ ਵਾਲੀਆਂ ਇੰਦਰੀਆਂ ਨੂੰ ਪਰਧਰਮ ਅਸਾਨ ਅਤੇ ਬਿਹਤਰ ਲਗਦਾ ਹੈ , ਦੁਆਰਾ ਆਸਾਨ ਤੇ ਬਿਹਤਰ ਮੰਨਿਆ ਜਾਂਦਾ ਹੈ , ਖਾਸ ਕਰਕੇ ਉਦੋਂ ਜਦੋਂ ਅਸੀਂ ਸਫ਼ਲ ਲੋਕਾਂ ਨੂੰ ਵੇਖਦੇ ਹਾਂ , ਜਦੋਂ ਕਿ ਆਂਤਰਿਕ ਸਵਧਰਮ ਲਈ ਅਨੁਸ਼ਾਸਨ ਅਤੇ ਸਖ਼ਤ ਮ...