40. ਕਰਤਾ ਹੋਣ ਦੀ ਭਾਵਨਾ ਨੂੰ ਤਿਆਗਣਾ


 

ਗੀਤਾ ਦੇ ਸਲੋਕ 2.48 ਰਾਹੀਂ ਸ੍ਰੀ ਕ੍ਰਿਸ਼ਨ ਅਰਜਨ ਨੂੰ ਕਹਿੰਦੇ ਹਨ ਕਿ ਤੂੰ ਯੋਗ (ਯੋਗ ਰਾਹੀਂ ਸੰਤੁਲਿਤ) ਰਾਹੀਂ ਦ੍ਰਿੜ੍ਹ ਨਿਸ਼ਚੇ ਨਾਲ ਅਤੇ ਧਰੁੱਵਾਂ ਨੂੰ, ਜਿਵੇਂ ਸਫ਼ਲਤਾ ਤੇ ਅਸਫ਼ਲਤਾ ਆਦਿ, ਨਾਲ ਸੰਗਮ (ਮਿਲਾਪ) ਨੂੰ ਤਿਆਗ ਕੇ, ਆਪਣੇ ਕਰਮਾਂ ਨੂੰ ਨੇਪਰੇ ਚਾੜ੍ਹ। ਅਸਲ ਵਿੱਚ ਸੰਤੁਲਨ ਹੀ ਯੋਗ ਹੈ। ਦੂਜੇ ਸ਼ਬਦਾਂ ਵਿੱਚ, ਜਦੋਂ ਅਸੀਂ ਧਰੁੱਵਾਂ ਦੁਆਰਾ ਪਛਾਣ ਬਣਾਉਣ ਨੂੰ ਬੰਦ ਕਰ ਦੇਵਾਂਗੇ, ਤਾਂ ਜੋ ਵੀ ਅਸੀਂ ਕਹਾਂਗੇ ਉਹ ਇਕਸੁਰਤਾ ਜਾਂ ਸੰਤੁਲਨ ਲਿਆਉਣ ਵਾਲਾ ਹੋਵੇਗਾ।

ਸਾਡੇ ਨਿਤਪ੍ਰਤੀ ਵਾਲੇ ਜੀਵਨ ਵਿੱਚ ਅਸੀਂ ਬਹੁਤ ਸਾਰੇ ਫੈਸਲੇ ਲੈਂਦੇ ਹਾਂ, ਤੇ ਚੋਣ ਵਗੈਰਾ ਕਰਦੇ ਹਾਂ। ਹਰ ਵਾਰ ਸਾਡਾ ਫੈਸਲਾ ਲੈਣ ਵਾਲਾ ਮਨ ਸਾਡੇ ਸਾਹਮਣੇ ਹੋਣ ਵਾਲੇ ਵਿਕਲਪਾਂ ਵਿੱਚੋਂ ਹੀ ਕਿਸੇ ਨੂੰ ਚੁਣਦਾ ਹੈ, ਅਤੇ ਸ੍ਰੀ ਕ੍ਰਿਸ਼ਨ ਇਨ੍ਹਾਂ ਵਿਕਲਪਾਂ ਨੂੰ ਹੀ ਸੁੱਖ-ਦੁੱਖ, ਲਾਭ-ਹਾਨੀ, ਜਿੱਤ-ਹਾਰ ਅਤੇ ਸਫ਼ਲਤਾ-ਅਸਫ਼ਲਤਾ ਆਦਿ ਦਾ ਨਾਂ ਦਿੰਦੇ ਹਨ (2.38)

ਸੰਤੁਲਨ ਦਾ ਅਰਥ ਹੈ ਇਨ੍ਹਾਂ ਧਰੁੱਵਾਂ ਨੂੰ ਬਰਾਬਰ ਸਮਝਣਾ, ਜਿਸ ਨੂੰ ਆਮ ਤੌਰ ਤੇ ਇਨ੍ਹਾਂ ਨੂੰ ਪਾਰ ਕਰਨ ਦੇ ਰੂਪ ਵਿੱਚ ਲਿਆ ਜਾਂਦਾ ਹੈ। ਜਦੋਂ ਅਜਿਹਾ ਅਹਿਸਾਸ ਗਹਿਰਾ ਹੁੰਦਾ ਹੈ ਤਾਂ ਮਨ ਸ਼ਕਤੀਹੀਣ ਹੋ ਜਾਂਦਾ ਹੈ ਅਤੇ ਚੋਣ ਰਹਿਤ ਜਾਗਰੂਕਤਾ ਪ੍ਰਾਪਤ ਕਰ ਲੈਂਦਾ ਹੈ। ਜਦੋਂ ਅਸੀਂ ਨੀਂਦ ਵਿੱਚ ਜਾਂ ਨਸ਼ੇ ਵਿੱਚ ਹੁੰਦੇ ਹਾਂ ਤਾਂ ਅਸੀਂ ਵੰਡ ਕਰਨ ਦੀ ਸਮਰੱਥਾ ਨੂੰ ਸਹਿਜੇ ਹੀ ਖੋ ਬੈਠਦੇ ਹਾਂ। ਪਰ ਵੰਡ ਕਰਨ ਦੇ ਕਾਬਲ ਹੋਣ ਦੇ ਬਾਵਜੂਦ ਵੰਡ ਨਾ ਕਰਨਾ ਹੀ ਸੰਤੁਲਨ ਹੁੰਦਾ ਹੈ। ਇਹ ਕੇਵਲ ਇਕ ਪ੍ਰੇਰਕ ਜਾਂ ਸਾਖਸ਼ੀ ਬਣ ਕੇ ਵਰਤਮਾਨ ਛਿਣਾਂ ਵਿੱਚ ਜੀਵਤ ਹੋਣਾ ਹੈ।

ਕਰਮ ਕਰਦੇ ਸਮੇਂ ਸੰਤੁਲਨ ਪ੍ਰਾਪਤ ਕਰਨ ਦਾ ਵਿਹਾਰਕ ਮਾਰਗ ਇਹ ਹੈ ਕਿ ਕਰਤਾਪਣ ਨੂੰ ਛੱਡ ਕੇ ਸਿਰਫ਼ ਇਕ ਸਾਖਸ਼ੀ ਬਣਨਾ। ਇਹ ਪੂਰੀ ਤੀਬਰਤਾ, ਪ੍ਰਤੀਬੱਧਤਾ, ਮੁਹਾਰਤ ਅਤੇ ਪੂਰੇ ਜਨੂੰਨ ਨਾਲ ਕਿਸੇ ਡਰਾਮੇ ਵਿੱਚ ਕੰਮ ਕਰਨ ਵਾਂਗ ਹੈ। ਮੂਲ ਰੂਪ ਵਿੱਚ ਇਹ ਆਪਣੇ ਵੱਲੋਂ ਕਿਸੇ ਕੰਮ ਨੂੰ ਪੂਰੀ ਇਮਾਨਦਾਰੀ ਤੇ ਮੁਹਾਰਤ ਨਾਲ ਕਰਨਾ ਹੈ। ਇਸੇ ਤਰ੍ਹਾਂ ਜ਼ਿੰਦਗੀ ਦੇ ਰੰਗਮੰਚ ਉੱਤੇ ਸਾਨੂੰ ਜੋ ਭੂਮਿਕਾਵਾਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਸਾਨੂੰ ਪੂਰੀ ਲਗਨ ਤੇ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ। ਇਹ ਭੂਮਿਕਾ ਇਕ ਪੁੱਤਰ-ਪੁੱਤਰੀ, ਪਤੀ-ਪਤਨੀ, ਮਾਪੇ, ਦੋਸਤ, ਮਿੱਤਰ, ਕਰਮਚਾਰੀ, ਮਾਲਕ, ਸਾਥੀ ਮੁਲਾਜ਼ਮ, ਨਿਗਰਾਨ ਆਦਿ ਦੀ ਹੋ ਸਕਦੀ ਹੈ। ਇਕ ਦਿਨ ਵਿੱਚ ਅਸੀਂ ਕਈ ਤਰ੍ਹਾਂ ਦੀਆਂ ਵੱਖ-ਵੱਖ ਭੂਮਿਕਾਵਾਂ ਨੂੰ ਨਿਭਾਉਂਦੇ ਹਾਂ ਅਤੇ ਹਰ ਇਕ ਭੂਮਿਕਾ ਨੂੰ ਨਿਭਾਉਂਦੇ ਹੋਏ ਸਾਨੂੰ ਆਪਣਾ ਸਭ ਤੋਂ ਉੱਤਮ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਪਰ ਇਸ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੀ ਭੂਮਿਕਾ ਸਿਰਫ਼ ਨਾਟਕ ਦਾ ਇਕ ਭਾਗ ਹੈ।

ਜੀਵਨ ਵਿੱਚ ਸਾਨੂੰ ਜੋ ਵੀ ਭੂਮਿਕਾਵਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਲਈ ਕੁੱਝ ਹੀ ਦਿਨਾਂ ਵਿੱਚ ਆਪਣਾ ਅਭਿਆਸ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂਕਿ ਆਪਣੇ ਜੀਵਨ ਵਿੱਚ ਆਉਣ ਵਾਲੇ ਸੰਤੁਲਨ ਨੂੰ ਅਸੀਂ ਖ਼ੁਦ ਵੇਖ ਸਕੀਏ।


Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ