57. ਮੱਧ ਵਿੱਚ ਕੇਂਦਰਿਤ
ਸ੍ਰੀ ਕ੍ਰਿਸ਼ਨ ਕਹਿੰਦੇ ਹਨ
ਕਿ ਇਕ ਅਸਥਿਰ ਵਿਅਕਤੀ ਵਿੱਚ ਬੁੱਧੀ ਤੇ ਭਾਵਨਾਵਾਂ, ਦੋਵੇਂ ਨਹੀਂ ਹੁੰਦੀਆਂ ਅਤੇ ਸਿੱਟੇ ਵਜੋਂ ਉਸ ਨੂੰ ਸ਼ਾਂਤੀ ਨਹੀਂ ਮਿਲ
ਸਕਦੀ ਅਤੇ ਇਕ ਅਸ਼ਾਂਤ ਵਿਅਕਤੀ ਲਈ ਕੋਈ ਖੁਸ਼ੀ ਨਹੀਂ ਹੁੰਦੀ (2.66)। ਸ੍ਰੀ ਕ੍ਰਿਸ਼ਨ ਨੇ ਸੰਤੁਲਨ ਉੱਤੇ ਜ਼ੋਰ ਦਿੱਤਾ (2.38 ਅਤੇ 2.48)
ਅਤੇ ਇਹ ਸਲੋਕ ਇਕ ਹੋਰ ਦ੍ਰਿਸ਼ਟੀਕੋਣ ਤੋਂ ਉਸੇ ਉੱਤੇ
ਰੋਸ਼ਨੀ ਪਾਉਂਦਾ ਹੈ।
ਜਦੋਂ ਤੱਕ ਵਿਅਕਤੀ ਮੱਧ ਵਿੱਚ ਕੇਂਦਰਿਤ ਨਹੀਂ ਹੁੰਦਾ, ਉਦੋਂ ਤੱਕ ਉਹ ਦੋਸਤ, ਦੁਸ਼ਮਣ, ਕਾਰਜ, ਜੀਵਨਸਾਥੀ, ਸੰਤਾਨ, ਧੰਨ, ਸੁੱਖ, ਸ਼ਕਤੀ, ਸੰਪਤੀ ਆਦਿ ਵਰਗੇ
ਅਨੇਕਾਂ ਕੇਂਦਰਾਂ ਵਿਚੋਂ ਕਿਸੇ ਇਕ ਜਾਂ ਕੁੱਝ ਉੱਤੇ ਆਪਣੇ ਆਪ ਨੂੰ ਸਥਿਰ ਕਰ ਲੈਂਦਾ ਹੈ ਅਤੇ ਇਹ
ਹੀ ਇਕ ਅਸਥਿਰ ਵਿਅਕਤੀ ਦੀ ਪਛਾਣ ਹੈ।
ਜੇਕਰ ਕੋਈ ਵਿਅਕਤੀ ਧਨ ਉੱਤੇ ਕੇਂਦਰਿਤ ਹੈ ਤਾਂ ਉਸ ਦੀਆਂ ਸਾਰੀਆਂ
ਯੋਜਨਾਵਾਂ ਅਤੇ ਕਾਰਜ ਹੋਰ ਸਾਰੀਆਂ ਚੀਜ਼ਾਂ ਜਿਵੇਂ ਰਿਸ਼ਤੇ, ਸਿਹਤ ਆਦਿ ਦੀ ਕੀਮਤ ਉੱਤੇ ਆਪਣੇ ਧੰਨ ਨੂੰ ਵੱਧ ਤੋਂ ਵੱਧ ਕਰਨ,
ਦੇ ਇਰਦ ਗਿਰਦ ਘੁੰਮਦੇ ਹਨ। ਜਿਹੜਾ ਸੁੱਖ ਉੱਤੇ
ਕੇਂਦਰਿਤ ਹੋਵੇ ਉਹ ਧੋਖਾ ਦੇਣ ਜਾਂ ਸੁੱਖ ਪ੍ਰਾਪਤ ਕਰਨ ਲਈ ਕੁੱਝ ਵੀ ਕਰਨ ਤੋਂ ਹਿਚਕਿਚਾਏਗਾ
ਨਹੀਂ। ਇਕ ਜੀਵਨ ਸਾਥੀ ਲਈ ਕੇਂਦਰਿਤ ਵਿਅਕਤੀ ਪੂਰੀ ਦੁਨੀਆਂ ਦਾ ਮੁਲਾਂਕਣ ਕਰਦਾ ਹੈ ਕਿ ਉਸ ਦੇ
ਜੀਵਨਸਾਥੀ ਨਾਲ ਕਿਹੋ ਜਿਹਾ ਵਿਹਾਰ ਕੀਤਾ ਜਾਂਦਾ ਹੈ। ਕੋਈ ਵਿਅਕਤੀ ਦੁਸ਼ਮਣ ਕੇਂਦਰਿਤ ਹੋ ਸਕਦਾ ਹੈ,
ਤੇ ਇਹ ਸੋਚੇਗਾ ਕਿ ਆਪਣੇ ਦੁਸ਼ਮਣਾਂ ਨੂੰ ਕਿਵੇਂ ਨੁਕਸਾਨ
ਪਹੁੰਚਾਇਆ ਜਾ ਸਕਦਾ ਹੈ, ਭਾਵੇਂ ਇਸ ਵਿੱਚ ਉਸ
ਦਾ ਆਪਣਾ ਹੀ ਨੁਕਸਾਨ ਹੋ ਜਾਵੇ।
ਜਦੋਂ ਅਸੀਂ ਹੋਰ ਲੋਕਾਂ ਨਾਲ ਜੁੜੇ ਹੁੰਦੇ ਹਾਂ ਤਾਂ ਸਾਡੀ ਸ਼ਾਂਤੀ
ਉਨ੍ਹਾਂ ਦੇ ਹੱਥਾਂ ਵਿੱਚ ਹੁੰਦੀ ਹੈ, ਜਿਹੜੀ ਸਾਨੂੰ
ਦੂਜਿਆਂ ਉੱਤੇ ਨਿਰਭਰ ਕਰਦੀ ਹੈ। ਇਸ ਲਈ ਸ੍ਰੀ ਕ੍ਰਿਸ਼ਨ ਸੰਤੁਲਨ ਉੱਤੇ ਜ਼ੋਰ ਦਿੰਦੇ ਹਨ, ਜਿੱਥੇ ਅਸੀਂ ਮੱਧ ਵਿੱਚ ਕੇਂਦਰਿਤ ਹੁੰਦੇ ਹਾਂ,
ਜੋ ਕਿ ਪਰਮ ਸੁਤੰਤਰਤਾ (ਮੋਕਸ਼) ਹੈ।
ਸ੍ਰੀ ਕ੍ਰਿਸ਼ਨ ਭਾਵ ਸ਼ਬਦ ਦੀ ਵਰਤੋਂ ਕਰਦੇ ਹਨ ਜੋ ਸਾਡੀਆਂ ਭਾਵਨਾਵਾਂ
ਦੀ ਸਮਝ ਤੋਂ ਵੱਖਰਾ ਹੈ। ਕੋਈ ਵੀ ਵਿਅਕਤੀ ਜਾਂ ਵਸਤੂ ਜਦੋਂ ‘ਮੈਂ’ ਵਿੱਚ ਬੱਝਾ ਹੁੰਦਾ
ਹੈ ਤਾਂ ਡੂੰਘੀਆਂ ਭਾਵਨਾਵਾਂ ਨੂੰ ਘੱਟ ਪ੍ਰਗਟ ਕਰਦਾ ਹੈ ਨਹੀਂ ਤਾਂ ਉਹ ਸਾਡੇ ਦਿਲ ਨੂੰ ਛੂਹ ਵੀ
ਨਹੀਂ ਸਕਦੀਆਂ ਸਨ। ਇਸ ਦਾ ਅਰਥ ਇਹ ਹੈ ਕਿ ਸਾਡੀਆਂ ਸਾਰੀਆਂ ਭਾਵਨਾਵਾਂ ਵਿਅਕਤੀਗਤ ਹੁੰਦੀਆਂ ਹਨ।
ਪਰ ਇੱਥੇ ਸ੍ਰੀ ਕ੍ਰਿਸ਼ਨ ਸੰਤੁਲਨ ਰਾਹੀਂ ਉਤਪੰਨ ਹੋਣ ਵਾਲੇ ਭਾਵਾਂ ਦਾ ਉਲੇਖ ਕਰ ਰਹੇ ਹਨ,
ਜੋ ਇਕ ਸਮਾਨ ਹਨ, ਭਾਵੇਂ ਉਸ ਵਿੱਚ ‘ਮੈਂ’ ਸ਼ਾਮਲ ਹੋਵੇ ਜਾਂ ਨਾ।
ਸਾਡਾ ਆਲਾ ਦੁਆਲਾ ਗੰਦਾ, ਅਰਾਜਕ ਅਤੇ ਪਰੇਸ਼ਾਨ ਕਰਨ ਵਾਲਾ ਹੋ ਸਕਦਾ ਹੈ, ਪਰ ਉਹ ਮੱਧ ਵਿੱਚ ਰਹਿ ਕੇ ਸੰਤੁਲਨ ਬਣਾ ਕੇ ਚੱਲਣ ਵਾਲੇ,
ਆਂਤਰਿਕ ਸਦਭਾਵ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ
ਪ੍ਰਭਾਵਿਤ ਨਹੀਂ ਕਰ ਸਕਦਾ। ਸ੍ਰੀ ਕ੍ਰਿਸ਼ਨ ਇਸ ਨੂੰ ਸ਼ਾਂਤੀ ਪ੍ਰਾਪਤ ਕਰਨਾ ਕਹਿੰਦੇ ਹਨ ਜੋ ਅੰਤ
ਵਿੱਚ ਸਾਨੂੰ ਅਨੰਦ ਪ੍ਰਦਾਨ ਕਰਦਾ ਹੈ।
Comments
Post a Comment