72. ਧਾਰਨਾਵਾਂ ਦਾ ਕੈਦੀ



ਸ੍ਰੀ ਕ੍ਰਿਸ਼ਨ ਕਹਿੰਦੇ ਹਨ ਜਿਹੜੇ ਵਿਅਕਤੀ ਪ੍ਰਕਿਰਤੀ ਦੇ ਗੁਣਾਂ ਤੋਂ ਸੰਮੋਹਿਤ ਜਾਂ ਬਹੁਤ ਪ੍ਰਭਾਵਿਤ ਹੋਏ ਹੁੰਦੇ ਹਨ ਤੇ ਉਹ ਗੁਣਾਂ ਅਤੇ ਕਰਮਾਂ ਨਾਲ ਪੂਰੀ ਤਰ੍ਹਾਂ ਜੁੜੇ ਹੁੰਦੇ ਹਨ। ਪੂਰੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਦੂਜੇ ਅਗਿਆਨੀ ਲੋਕਾਂ ਨੂੰ ਅਸਥਿਰ ਨਹੀਂ ਕਰਨਾ ਚਾਹੀਦਾ (3.29)

ਅਜਿਹੇ ਜਾਣਕਾਰੀ ਵਾਲੇ ਲੋਕਾਂ ਵਿੱਚ ਅਸਲ ਕਰਤਾ ਹੋਣ ਤੋਂ ਇਲਾਵਾ ਗੁਣਾਂ ਬਾਰੇ ਸੰਮੋਹਿਤ ਕਰਨ ਅਤੇ ਸਾਡੇ ਉੱਤੇ ਆਪਣਾ ਜਾਦੂ ਕਰਨ ਦੀ ਸਮਰੱਥਾ ਹੁੰਦੀ ਹੈਜੋ ਸਾਨੂੰ ਸਾਡੇ ਅਸਲ ਸਰੂਪ ਨੂੰ ਭੁਲਾ ਦਿੰਦੀ ਹੈ। ਅਸੀਂ ਉਦੋਂ ਤੱਕ ਉਨ੍ਹਾਂ ਤੋਂ ਮੰਤਰਮੁਗਧ ਰਹਿੰਦੇ ਹਾਂ ਜਦੋਂ ਤੱਕ ਸਾਨੂੰ ਇਹ ਅਹਿਸਾਸ ਨਹੀਂ ਹੋ ਜਾਂਦਾ ਕਿ ਅਸੀਂ ਕਿਸੇ ਜਾਦੂ ਦੇ ਅਧੀਨ ਹਾਂ।

ਇੱਥੇ ਸ੍ਰੀ ਕ੍ਰਿਸ਼ਨ ਅਗਿਆਨੀ ਅਤੇ ਬੁੱਧੀਮਾਨ ਦੇ ਬਾਰੇ ਵਿੱਚ ਦੱਸਦੇ ਹਨ। ਅਗਿਆਨੀ ਲੋਕ ਗੁਣਾਂ ਦੀ ਮੰਤਰ ਮੁਗਧਤਾ ਜਾਂ ਮਾਇਆ ਦੇ ਅਧੀਨ ਰਹਿੰਦੇ ਹੋਏਉਹ ਮਹਿਸੂਸ ਕਰਦੇ ਹਨਕਿ ਉਹ ਕਰਤਾ ਹਨ (3.27) ਅਤੇ ਉਹ ਚੀਜ਼ਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨਮਹੱਤਵਪੂਰਨ ਬਣਨਾਧਿਆਨ ਆਕਰਸ਼ਿਤ ਕਰਨਾ ਅਤੇ ਅਧਿਕਾਰਾਂ ਲਈ ਲੜਨਾ ਚਾਹੁੰਦੇ ਹਨ। ਇਸਦੇ ਨਾਲ ਹੀ ਉਹ ਪਰਿਵਾਰਕਾਰਜ ਸਥਲ ਅਤੇ ਸਮਾਜ ਵਿੱਚ ਦੂਜਿਆਂ ਨੂੰ ਵੀ ਕਰਤਾ ਸਮਝਦੇ ਹਨਅਤੇ ਉਨ੍ਹਾਂ ਤੋਂ ਇਹ ਆਸ ਕਰਦੇ ਹਨ ਕਿ ਉਹ ਉਨ੍ਹਾਂ ਦੀਆਂ ਇੱਛਾਵਾਂ ਦੇ ਅਨੁਸਾਰ ਵਿਹਾਰ ਜਾਂ ਪ੍ਰਦਰਸ਼ਨ ਕਰਨ। ਜਦੋਂ ਅਜਿਹਾ ਨਹੀਂ ਹੁੰਦਾ ਤਾਂ ਅਪਰਾਧਬੋਧਪਛਤਾਵਾਕ੍ਰੋਧ ਅਤੇ ਦੁੱਖ ਪੈਦਾ ਹੋਣ ਵਰਗੇ ਨਤੀਜੇ ਆਉਂਦੇ ਹਨ।

ਜਾਗਰੂਕਤਾ ਦਾ ਦੂਜਾ ਪੱਧਰ ਇਹ ਹੈ ਕਿ ਇਕ ਘਟਨਾ ਘਟਣ ਦੇ ਕੁੱਝ ਸਮਾਂ ਬਤੀਤ ਹੋਣ ਤੋਂ ਬਾਅਦ ਜਾਗਰੂਕਤਾ ਪੈਦਾ ਹੁੰਦੀ ਹੈ। ਇਹ ਸਮਾਂ ਕੁੱਝ ਛਿਣਾਂਸਾਲਾਂਦਹਾਕਿਆਂ ਜਾਂ ਉਮਰ ਭਰ ਦਾ ਹੋ ਸਕਦਾ ਹੈ। ਘਟਨਾਵਾਂ ਕੁੱਝ ਸ਼ਬਦ ਵੀ ਹੋ ਸਕਦੀਆਂ ਹਨ ਜੋ ਅਸੀਂ ਬੋਲਦੇ ਹਾਂ ਜਾਂ ਉਹ ਇੱਛਾਵਾਂ ਹੋ ਸਕਦੀਆਂ ਹਨ ਜਿਨ੍ਹਾਂ ਨੇ ਸਾਨੂੰ ਜਕੜਿਆ ਹੋਇਆ ਹੈਜਾਂ ਸਾਡੇ ਵੱਲੋਂ ਲਏ ਗਏ ਕੋਈ ਫੈਸਲੇ ਜਾਂ ਸਾਡੇ ਵੱਲੋਂ ਕੀਤੇ ਕੋਈ ਕਰਮ ਹੋ ਸਕਦੇ ਹਨਇਹ ਸਾਰੇ ਸਾਡੇ ਚ ਮੌਜੂਦ ਗੁਣਾਂ ਦੇ ਕਾਰਨ ਹੋ ਸਕਦੇ ਹਨ।

ਜਾਗਰੂਕਤਾ ਦਾ ਤੀਜਾ ਪੱਧਰਵਰਤਮਾਨ ਸਮੇਂ ਦੇ ਛਿਣਾਂ ਨੂੰ ਸਮਝਣਾ ਹੈ ਕਿ ਗੁਣਗੁਣਾਂ ਦੇ ਨਾਲ ਮਿਲਕੇ ਪਰਸਪਰ ਪ੍ਰਭਾਵ ਪਾ ਰਹੇ ਹਨਅਤੇ ਅਸੀਂ ਕਰਤਾ ਨਹੀਂ ਹਾਂ (3.27)। ਅਜਿਹੀ ਸੋਚ ਰਾਹੀਂ ਅਸੀਂ ਅਨੰਦ ਦੀ ਪ੍ਰਾਪਤੀ ਕਰ ਸਕਦੇ ਹਾਂ।

ਅਗਿਆਨੀ ਬੰਦਾ ਵੀ ਸਮੇਂ ਦੇ ਨਾਲ ਆਪਣੇ ਖੁਦ ਦੇ ਧਰਮ ਅਨੁਸਾਰ ਜਾਗਰੂਕਤਾ ਦੀ ਸਥਿਤੀ ਵਿੱਚ ਪੁੱਜ ਜਾਏਗਾਅਤੇ ਇਸੇ ਕਾਰਨ ਸ੍ਰੀ ਕ੍ਰਿਸ਼ਨ ਬੁੱਧੀਵਾਨਾਂ ਨੂੰਅਗਿਆਨੀਆਂ ਨੂੰ ਅਸਥਿਰ ਕਰਨ ਤੋਂ ਬਿਨਾਂਕੁੱਝ ਦੇਰ ਉਡੀਕ ਲੈਣ ਦੀ ਸਲਾਹ ਦਿੰਦੇ ਹਨ।

ਅਸੀਂ ਸਾਰੇ ਜਿਸ ਦੁਨੀਆਂ ਵਿੱਚ ਰਹਿੰਦੇ ਹਾਂ ਅਤੇ ਉਸ ਦੀਆਂ ਕਈ ਧਾਰਨਾਵਾਂ ਨੂੰ ਮੰਨਦੇ ਹਾਂਪਰ ਅਗਿਆਨੀ ਲੋਕ ਇਨ੍ਹਾਂ ਧਾਰਨਾਵਾਂ ਦੇ ਕੈਦੀ ਹੁੰਦੇ ਹਨ। ਸਾਡੇ ਜੀਵਨ ਵਿੱਚ ਪਈਆਂ ਇਨ੍ਹਾਂ ਧਾਰਨਾਵਾਂ ਨੂੰ ਕਾਬੂ ਕਰਨਾ ਹੀ ਬੁੱਧੀਮਾਨੀ ਹੈ।

Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ