98. ਕਰੀਏ ਜਾ ਨਾ ਕਰੀਏ

 


ਅਰਜਨ ਪੁੱਛਦੇ ਹਨ ਕਿ ਹੇ ਕਿ੍ਰਸ਼ਨ ਤੁਸੀਂ ਕਰਮ ਨੂੰ ਤਿਆਗ ਦੇਣ ਦੀ (ਕਰਮ-ਸੰਨਿਆਸ) ਦੀ ਪ੍ਰਸ਼ੰਸਾ ਕਰਦੇ ਹੋ, ਫਿਰ ਵੀ ਤੁਸੀਂ ਕਰਮ ਕਰਨ ਦੀ ਸਲਾਹ ਵੀ ਦਿੰਦੇ ਹੋ, ਮੈਨੂੰ ਨਿਸ਼ਚਿਤ ਰੂਪ ਵਿੱਚ ਦੱਸੋ ਕਿ ਬਿਹਤਰ ਮਾਰਗ ਕਿਹੜਾ ਹੈ (5.1)? ਪਹਿਲਾਂ ਵੀ ਇਕ ਵਾਰ ਅਰਜਨ ਸਾਂਖਯ ਤੇ ਕਰਮ (3.1) ਦੇ ਮਾਰਗਾਂ ਦੇ ਵਿਚਕਾਰ ਨਿਸਚਿੰਤਤਾ ਦੀ ਤਲਾਸ਼ ਵਿੱਚ ਸਨ (3.2)

ਸ੍ਰੀ ਕਿ੍ਰਸ਼ਨ ਭਾਵੇਂ ਕਰਮ ਦੇ ਤਿਆਗ ਦੀ ਸਲਾਹ ਨਹੀਂ ਦਿੰਦੇ ਅਤੇ ਇਸਦੇ ਬਜਾਇ ਉਹ ਕਹਿੰਦੇ ਹਨ ਕਿ ਕਰਮ ਦੇ ਤਿਆਗ ਨਾਲ ਸਿੱਧੀ ਪ੍ਰਾਪਤ ਨਹੀਂ ਹੰੁਦੀ (3.4)। ਵਿਅਕਤੀ ਨੂੰ ਉਸਦੇ ਗੁਣਾਂ ਦੇ ਅਨੁਸਾਰ ਕਰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ (3.5)। ਅਸਲ ਵਿੱਚ ਕਰਮ ਤੋਂ ਬਿਨਾਂ ਇਸ ਮਾਨਵੀ ਸਰੀਰ ਦੀ ਪਾਲਣਾ ਵੀ ਸੰਭਵ ਨਹੀਂ ਹੈ (3.8)। ਸ੍ਰੀ ਕਿ੍ਰਸ਼ਨ ਦੇ ਇਸ ਬਾਰੇ ਉੱਤਰ ਤੋਂ ਸਪੱਸ਼ਟਤਾ ਹੰੁਦੀ ਹੈ, ਜਦੋਂ ਉਹ ਕਹਿੰਦੇ ਹਨ ਕਿ ਕਰਮ -ਤਿਆਗ, ਸੰਖਯੋਗ ਦਾ ਹੀ ਇਕ ਭਾਗ ਹੈ।

ਮੂਲ ਰੂਪ ਵਿੱਚ ਕਰਮ ਦੇ ਦੋ ਪਹਿਲੂ ਹੰੁਦੇ ਹਨ। ਇਕ ਹੈ ਕਰਤਾ ਤੇ ਦੂਜਾ ਹੈ ਕਰਮ ਫਲ। ਇਹ ਜਾਣ ਕੇ ਕਰਤਾਪਣ ਦੀ ਭਾਵਨਾ ਨੂੰ ਛੱਡਣਾ ਕਿ ਗੁਣ ਹੀ ਅਸਲ ਕਰਤਾ ਹੈ; ਇਥੇ ਵਰਣਨਯੋਗ ਇਹ ਹੈ ਕਿ ਅਰਜਨ ਇਸ ਨੂੰ ਕਰਮ ਸੰਨਿਆਸ ਦੇ ਰੂਪ ਵਿੱਚ ਲੈ ਰਹੇ ਹਨ। ਉਹ ਬਾਅਦ ਵਿੱਚ ਕਰਮਫਲ ਦੀ ਉਡੀਕ ਕਰੇ ਬਿਨਾ ਕਰਮ ਕਰਨ ਨੂੰ ਪੂਰਾ ਕਰਨ ਦੇ ਰੂਪ ਵਿੱਚ ਲੈ ਰਹੇ ਹਨ। ਸੰਖੇਪ ਵਿੱਚ, ਅਰਜਨ ਪੁੱਛ ਰਹੇ ਹਨ ਕਿ ਕਰਤਾਪਣ ਨੂੰ ਛੱਡਣਾ ਹੈ ਜਾਂ ਕਰਮਫਲ ਨੂੰ। ਸ੍ਰੀ ਕਿ੍ਰਸ਼ਨ ਉੱਤਰ ਦਿੰਦੇ ਹਨ ਕਿ ਕਰਮਾਂ ਦਾ ਤਿਆਗ ਤੇ ਕਰਮ ਨੂੰ ਪੂਰਾ ਕਰਨਾ, ਦੋਵਾਂ ਵਿੱਚ ਹੀ ਮੁਕਤੀ ਪ੍ਰਾਪਤ ਹੰੁਦੀ ਹੈ। ਪਰ ਇਨ੍ਹਾਂ ਦੋਵਾਂ ਵਿਚੋਂ ਕਰਮਯੋਗ ਕਰਮ ਤਿਆਗ ਤੋਂ ਉੱਤਮ ਹੈ (5.2)। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਉੱਤਰ ਖਾਸ ਕਰਕੇ ਅਰਜਨ ਲਈ ਹੈ, ਜੋ ਕਰਮਫਲ ਦੇ ਬਾਰੇ ਵਿੱਚ ਚਿੰਤਤ ਹੈ, ਜਿਹੜੀ ਕੁਰੂਕਸ਼ੇਤਰ ਦੇ ਯੁੱਧ ਵਿੱਚ ਉਸਦੇ ਅਧਿਆਪਕਾਂ, ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਤ ਹੈ। ਆਮ ਤੌਰ ਤੇ ਇਹ ਸਾਡੇ ਵਿਚੋਂ ਵੀ ਬਹੁਤਿਆਂ ਤੇ ਲਾਗੂ ਹੰੁਦਾ ਹੈ, ਜਿਹੜੇ ਅਰਜਨ ਵਾਂਗੂੰ ਮਨ ਦੇ ਪ੍ਰਭਾਵ ਹੇਠ ਹਨ।

ਸ੍ਰੀ ਕਿ੍ਰਸ਼ਨ ਸਪੱਸ਼ਟ ਕਰਦੇ ਹਨ ਕਿ ਸਿਆਣੇ ਲੋਕ ਨਹੀਂ ਕੇਵਲ ਬੱਚੇ ਹੀ ਸੰਖ ਅਤੇ ਕਰਮਯੋਗ ਨੂੰ ਵੱਖਰਾ ਮੰਨਦੇ ਹਨ। ਅਸਲ ਵਿੱਚ ਜੋ ਵਿਅਕਤੀ ਸਿਰਫ ਇੱਕ ਵਿੱਚ ਸਥਿਰ ਹੈ, ਉਹ ਦੋਵਾਂ ਦਾ ਫਲ ਪ੍ਰਾਪਤ ਕਰਦਾ ਹੈ (5.4)। ਸੰਖੇਪ ਵਿੱਚ ਕਿਹਾ ਜਾਵੇ ਤਾਂ ਇਹ ਦੋ ਵੱਖ ਵੱਖ ਰਾਹ ਹੋ ਸਕਦੇ ਹਨ, ਪਰ ਮੰਜ਼ਿਲ ਦੋਵਾਂ ਦੀ ਇੱਕ ਹੀ ਹੈ।


Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ