122. ‘ਇਹ ਉਹ ਹੀ ਹੈ’, ਦਾ ਮੰਤਰ


 ਪ੍ਰਮਾਤਮਾ ਦੇ ਰੂਪ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ, ਕਿ ਉਹ ਜਿਹੜਾ ਮੈਨੂੰ ਹਰ ਜਗ੍ਹਾ ਤੇ ਸਭਨਾ ਵਿੱਚ ਵੇਖਦਾ ਹੈ ਅਤੇ ਸਭਨਾ ਨੂੰ ਮੇਰੇ ਵਿੱਚ ਵੇਖਦਾ ਹੈ, ਉਸ ਲਈ ਮੈਂ ਕਦੇ ਵੀ ਗੁਆਚਦਾ ਨਹੀਂ, ਅਤੇ ਉਹ ਮੇਰੇ ਲਈ ਕਦੇ ਗੁਆਚਦਾ ਨਹੀਂ (6.30)। ਇਹ ਸਲੋਕ ਭਗਤੀ ਯੋਗ ਦੀ ਨੀਂਹ ਹੈ ਜਿੱਥੇ ਸਾਧਕ ਹਰ ਜਗ੍ਹਾ ਤੇ ਹਰ ਸਥਿਤੀ ਵਿੱਚ ਪ੍ਰਮਾਤਮਾ ਨੂੰ ਅਨੁਭਵ ਕਰਦੇ ਹਨ।

ਇਹ ਉਹ ਹੀ ਹੈਦਾ ਮੰਤਰ ਚਮਤਕਾਰ ਕਰ ਸਕਦਾ ਹੈ ਜੇ ਅਸੀਂ ਇਸ ਨੂੰ ਗਹਿਰਾਈ ਨਾਲ ਵਿਚਾਰੀਏ, ਜਿੱਥੇ ਇਹਕੋਈ ਵੀ ਵਿਅਕਤੀ ਜਾਂ ਵਸਤੂ ਜਾਂ ਸਥਿਤੀ ਹੋ ਸਕਦੀ ਹੈ। ਇਕ ਵਾਰ ਜਦੋਂ ਅਸੀਂ ਇਹਨੂੰ ਜਾਣ ਲੈਂਦੇ ਹਾਂ, ਤਾਂ ਅਸੀਂ ਸਭਨਾਂ ਵਿੱਚ ਪ੍ਰਮਾਤਮਾ ਨੂੰ ਵੇਖ ਸਕਾਂਗੇ, ਭਾਵੇਂ ਉਹ ਵਿਅਕਤੀ ਕੋਈ ਮਿੱਤਰ ਹੈ ਜਾਂ ਦੁਸ਼ਮਣ; ਮੱਦਦ ਕਰਨ ਵਾਲਾ ਹੈ, ਜਾਂ ਦੁੱਖ ਪਹੁਚਾਉਣ ਵਾਲਾ ਹੈ, ਪ੍ਰਸ਼ੰਸਾ ਹੈ ਜਾਂ ਅਲੋਚਨਾ, ਕੋਈ ਵਸਤੂ ਸੋਨੇ ਵਾਂਗ ਮੁੱਲਵਾਨ ਹੈ ਜਾਂ ਪੱਥਰ ਵਾਂਗੂੰ ਮੁੱਲਹੀਣ; ਖ਼ੁਸ਼ੀ ਦੇ ਛਿਣ ਹਨ ਜਾਂ ਦਰਦ ਦੇ; ਜਿੱਤ ਹੈ ਜਾਂ ਹਾਰ; ਅਤੇ ਇਹ ਸੂਚੀ ਖਤਮ ਹੀ ਨਹੀਂ ਹੰੁਦੀ।

ਸ੍ਰੀ ਕਿ੍ਰਸ਼ਨ ਕਹਿੰਦੇ ਹਨ, ਕਿ ਜਿਸ ਢੰਗ ਨਾਲ ਲੋਕ ਮੇਰੇ ਪ੍ਰਤੀ ਸਮਰਪਿਤ ਹਨ, ਉਸੇ ਢੰਗ ਨਾਲ ਮੈਂ ਖੁਦ ਨੂੰ ਪ੍ਰਗਟ ਕਰਦਾ ਹਾਂ (4.11), ਅਤੇ ਮੇਰੇ ਲਈ ਕੋਈ ਵੀ ਘੱਟ ਪਿਆਰਾ ਨਹੀਂ, ਨਾ ਹੀ ਕੋਈ ਮੇਰੇ ਲਈ ਵੱਧ ਪਿਆਰਾ ਹੈ (9.29)। ਇਹ ਗੱਲਾਂ ਸਾਨੂੰ ਇਹ ਸਮਝਣ ਵਿੱਚ ਮੱਦਦ ਕਰਨਗੀਆਂ ਜਦੋਂ ਸ੍ਰੀ ਕਿ੍ਰਸ਼ਨ ਇਕ ਦਿਲਚਸਪ ਤਰੀਕੇ ਨਾਲ ਕਹਿੰਦੇ ਹਨ ਕਿ, ‘‘ਉਹ ਮੇਰੇ ਲਈ ਛੁਪਿਆ ਹੋਇਆ ਨਹੀਂ ਹੈ, ਜਿਹੜਾ ਮੈਨੂੰ ਹਰ ਥਾਂ ਵੇਖਦਾ ਹੈ।’’ ਇਸ ਦਾ ਸਾਰਤੱਤਵ ਇਹ ਹੈ ਕਿ ਸਾਡੇ ਵਿੱਚ ਵੰਡ ਵੰਡਾਈ ਕਰਨ ਦਾ ਨਾਮ ਪ੍ਰਮਾਤਮਾ ਤੋਂ ਸਾਡੀ ਦੂਰੀ ਨੂੰ ਦਰਸਾਉਂਦਾ ਹੈ।

ਉਹ ਅੱਗੇ ਭਰੋਸਾ ਦਿਵਾਉਂਦੇ ਹਨ ਕਿ ‘‘ਜੋ ਪੁਰਸ਼ ਇੱਕ ਭਾਵ ਵਿੱਚ ਸਥਿਰ ਹੋ ਕੇ ਸੰਪੂਰਣ ਵਸਤਾਂ ਵਿੱਚ ਆਤਮ ਰੂਪ ਵਿੱਚ ਮੈਨੂੰ ਸਥਿਤ ਸਮਝ ਕੇ ਮੇਰਾ ਭਜਨ ਕਰਦਾ ਹੈ, ਉਹ ਯੋਗੀ ਪੁਰਸ਼ ਭਾਵੇਂ ਕਿਸੇ ਵੀ ਰੂਪ ਵਿੱਚ ਰਹਿੰਦਾ ਹੋਵੇ, ਉਹ ਮੇਰੇ ਅੰਦਰ ਹੀ ਰਹਿੰਦਾ ਹੈ’’ (6.31)। ਇਹ ਸਲੋਕ ਇਸ ਬਾਰੇ ਹੈ ਕਿ ਅਸੀਂ ਕੀ ਹਾਂ, ਅਤੇ ਇਸ ਬਾਰੇ ਵਿੱਚ ਨਹੀਂ ਕਿ ਅਸੀਂ ਕੀ ਕਰਦੇ ਹਾਂ, ਜਾਂ ਸਾਡੇ ਕੋਲ ਕੀ ਹੈ।

ਪਦਾਰਥਕ ਸੰਸਾਰ ਸੁੱਖਾਂ ਤੇ ਦੁੱਖਾਂ ਨਾਲ ਭਰਿਆ ਪਿਆ ਹੈ। ਭਾਵੇਂ ਅਸੀਂ ਅਮੀਰ ਹੋਈਏ ਜਾਂ ਪ੍ਰਭਾਵਸ਼ਾਲੀ, ਅਸੀਂ ਕ੍ਰੋਧ, ਤਣਾਅ ਅਤੇ ਨਿਰਾਸ਼ਾ ਵਰਗੇ ਦੁੱਖਾਂ ਤੋਂ ਬਚ ਨਹੀਂ ਸਕਦੇ। ਇਸ ਲਈ ਸ੍ਰੀ ਕਿ੍ਰਸ਼ਨ ਸਾਨੂੰ ਖੁਦ ਨੂੰ ਏਕਤਾ ਸਥਾਪਤ ਕਰਨ ਲਈ ਕਹਿੰਦੇ ਹਨ ਜੋ ਸਾਨੂੰ ਧਰੁੱਵਾਂ ਅਤੇ ਵੰਡ-ਵੰਡਾਈ ਤੋਂ ਪਰੇ ਲੈ ਕੇ ਜਾਵੇਗੀ।

Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ