130. ਸਰਵ-ਵਿਆਪੀ ਨੂੰ ਜਾਣਨਾ
ਸ੍ਰੀ ਕਿ੍ਰਸ਼ਨ ਨੇ ਆਪਣੀ ਪਰਮ ਪ੍ਰਕਿਰਤੀ ਨੂੰ ‘ਜੀਵਨ ਤੱਤ’ ਦੇ ਰੂਪ ਵਿੱਚ
ਵਰਣਿਤ ਕੀਤਾ ਹੈ ਜੋ ਬ੍ਰਹਮੰਡ ਨੂੰ ਸਹਾਰਾ ਦੇਂਦੀ ਹੈ (7.5), ਅਤੇ ਸੂਤਰ ਦਾ ਉਦਾਹਰਣ ਦਿੰਦੇ ਹਨ ਜੋ ਇਕ ਸੁੰਦਰ ਗਹਿਣਾ
ਤਿਆਰ ਕਰਨ ਲਈ ਮਣਕਿਆਂ ਨੂੰ ਜੋੜ ਕੇ ਰੱਖਦਾ ਹੈ (7.7)। ਉਹ ਇਸ ਦੀਆਂ ਕੁਝ ਹੋਰ ਵੀ ਉਦਹਰਨਾਂ ਦਿੰਦੇ ਹਨ, ਜਿਸ ਨਾਲ
ਭਿੰਨ-ਭਿੰਨ ਵਿਆਖਿਆਵਾਂ ਦੀ ਸੰਭਾਵਨਾ ਹੈ।
‘ਜੀਵਨ ਤੱਤ’ ਦਾ ਵਰਨਣ ਕਰਦੇ ਹੋਏ
ਸ੍ਰੀ ਕਿ੍ਰਸ਼ਨ ਨੇ ਪਹਿਲਾ ਕਿਹਾ ਸੀ, ‘‘ਕੋਈ ਵੀ ਇਹ ਬਿਲਕੁਲ ਨਹੀਂ ਜਾਣਦਾ, ਭਾਵੇਂ ਕਈ ਲੋਕ ਇਸ ਦਾ ਕਈ ਤਰ੍ਹਾਂ ਨਾਲ ਵਰਣਨ ਕਰਦੇ ਹਨ’’ (2.29)। ਇੱਥੇ ‘ਕੋਈ ਨਹੀਂ’ ਉਸ ਵਿਅਕਤੀ ਲਈ ਹੈ
ਜੋ ਇੰਦਰੀਆਂ ਦੇ ਮਾਧਿਅਮ ਰਾਹੀਂ ਇਸ ਜੀਵਨ-ਤੱਤ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਕਿ ਜੀਵਨ-ਤੱਤ
ਇੰਦਰੀਆਂ ਤੋਂ ਪਰੇ ਦੀ ਗੱਲ ਹੈ। ਨਿਮਨਲਿਖਤ ਸਲੋਕਾਂ ਨੂੰ ਸਮਝਣ ਲਈ ਇਸ ਤੱਥ ਨੂੰ ਧਿਆਨ ਵਿੱਚ
ਰੱਖਣ ਦੀ ਲੋੜ ਹੈ, ਜਿੱਥੇ ਉਨ੍ਹਾਂ ਨੇ ਜੀਵਨ-ਤੱਤ ਦਾ ਵਰਣਨ ਕੀਤਾ ਹੈ।
ਉਹ ਕਹਿੰਦੇ ਹਨ, ‘‘ਮੈਂ ਜਲ ਵਿੱਚ ਰਸ ਹਾਂ, ਚੰਦਰਮਾ ਤੇ ਸੂਰਜ ਵਿੱਚ ਪ੍ਰਕਾਸ਼, ਸੰਪੂਰਣ ਵੇਦਾਂ
ਵਿੱਚ ਓਂਕਾਰ ਹਾਂ, ਆਕਾਸ਼ ਵਿੱਚ ਸ਼ਬਦ ਅਤੇ ਪੁਰਸ਼ਾਂ ਵਿੱਚ ਪੁਰਸ਼ਤਵ ਹਾਂ’’ (7.8)। ‘ਰਸ’ ਨੂੰ ਆਮ ਤੌਰ ਤੇ ਸਵਾਦ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ
ਜਾਂਦਾ ਹੈ, ਪ੍ਰੰਤੂ ਇਹ ਇਸ ਦੇ
ਅਸਲ ਅਰਥਾਂ ਤੋਂ ਦੂਰ ਹੈ। ਸ੍ਰੀ ਕਿ੍ਰਸ਼ਨ ਪਾਣੀ ਦੀ ਜੀਵਨ-ਪੋਸ਼ਣ ਸਮਰੱਥਾ ਦੀ ਗੱਲ ਕਰ ਰਹੇ ਹਨ।
ਇਸੇ ਤਰ੍ਹਾਂ ‘ਆਕਾਸ਼ ਵਿੱਚ ਸ਼ਬਦ’ ਸੰਕੇਤਾਂ ਨੂੰ ਪ੍ਰਸਾਰਣ ਕਰਨ ਲਈ ਬ੍ਰਹਮੰਡ ਦੀ ਸਮਰੱਥਾ ਵੱਲ ਇਸ਼ਾਰਾ
ਕਰਦਾ ਹੈ।
ਉਹ ਅੱਗੇ ਕਹਿੰਦੇ ਹਨ, ‘‘ਮੈਂ ਪਿ੍ਰਥਵੀ ਵਿੱਚ ਪਵਿੱਤਰ ਗੰਧ (ਵਾਸ਼ਨਾ) ਅਤੇ ਅਗਨੀ
ਵਿੱਚ ਤੇਜ਼ ਹਾਂ। ਸਾਰੇ ਜੀਵਤ ਲੋਕਾਂ ਵਿੱਚ ‘ਜੀਵਨ’ ਹਾਂ, ਅਤੇ ਤਪੱਸਵੀਆਂ ਵਿੱਚ ਉਨ੍ਹਾਂ ਦਾ ‘ਤਪ’ ਹਾਂ (7.9)। ਮੈਂ ਬੁੱਧੀਮਾਨਾਂ
ਦੀ ਬੁੱਧੀ ਤੇ ਤੇਜੱਸਵੀਆਂ ਦਾ ਤੇਜ਼ ਹਾਂ (7.10)। ਮੈਂ ਉਹ ਬਲ ਤੇ ਸ਼ਕਤੀ ਹਾਂ ਜਿਹੜੀ ਇੱਛਾਵਾਂ ਅਤੇ
ਲਗਾਅ ਤੋਂ ਮੁਕਤ ਹੈ। ਮੈਂ ਉਹ ਇੱਛਾ ਸ਼ਕਤੀ ਹਾਂ ਜਿਹੜੀ ‘ਧਰਮ’ ਦੇ ਉਲਟ ਨਹੀਂ ਹੈ’’
(7.11)। ਸ੍ਰੀ ਕਿ੍ਰਸ਼ਨ ਨੇ ਪਹਿਲਾਂ
ਵੀ ਕਿਹਾ ਸੀ ਕਿ ਯੋਗ (ਧਰਮ) ਵਿੱਚ ਹਰ ਇਕ ਚੀਜ਼ ਇਕਸਾਰਤਾ ਵਾਲੀ ਹੈ,
ਭਾਵੇਂ ਉਹ ਯੁੱਧ ਹੋਵੇ ਜਾਂ
ਪਿਆਰ (2.50)।
ਜੇ ਉਸ ਸਰਵਵਿਆਪੀ ਹੋਂਦ ਦਾ ਵਰਣਨ ਕਰਨਾ ਪਵੇ ਤਾਂ ਸ਼ਬਦ ਵੀ ਥੋੜੇ ਰਹਿ
ਜਾਣਗੇ। ਇਹੋ ਮੁਸ਼ਕਲ ਇੱਥੇ ਆ ਰਹੀ ਹੈ। ਇਹ ਕੁਝ ਉਹ ਉਦਾਹਰਨਾਂ ਹਨ ਜੋ ਸਾਨੂੰ ਉਸ ਪ੍ਰਮਾਤਮਾ ਨੂੰ
ਅਨੁਭਵ ਕਰਨ ਵਿੱਚ ਸਾਡੀ ਮੱਦਦ ਕਰਦੀਆਂ ਹਨ, ਜਿਹੜਾ ਇੰਦਰੀਆਂ ਤੋਂ ਪਰ੍ਹੇ ਹੈ।

Comments
Post a Comment