148. ਊਰਜਾ ਦੀ ਸੂਝਵਾਨ ਵਰਤੋਂ


 ਇਕ ਵਾਰ ਦੋ ਦੁਸ਼ਮਣਾਂ ਨੇ ਪ੍ਰਾਰਥਨਾ ਕੀਤੀ ਅਤੇ ਪ੍ਰਭੂ ਉਨ੍ਹਾਂ ਦੇ ਸਾਹਮਣੇ ਪ੍ਰਗਟ ਹੋਏ। ਪ੍ਰਭੂ ਨੇ ਦੋਵਾਂ ਨੂੰ ਵਰਦਾਨ ਦੇਣਾ ਚਾਹਿਆ। ਪਹਿਲੇ ਨੇ ਦੂਜੇ ਦੀਆਂ ਇੱਛਾਵਾਂ ਦੇ ਬਾਰੇ ਜਾਣਨਾ ਚਾਹਿਆ, ਪ੍ਰੰਤੂ ਦੂਜੇ ਨੇ ਪ੍ਰਭੂ ਨੂੰ ਬੇਨਤੀ ਕੀਤੀ ਕਿ ਪਹਿਲਾਂ ਵਾਲੇ ਨੂੰ ਪਹਿਲਾਂ ਅਸੀਰਵਾਦ ਦੇਣ ਕਿਉਂਕਿ ਪ੍ਰਭੂ ਉਸ ਕੋਲ ਪਹਿਲਾਂ ਪ੍ਰਗਟ ਹੋਏ ਸੀ। ਤਾਂ ਪਹਿਲੇ ਨੇ ਪ੍ਰਭੂ ਨੂੰ ਕਿਹਾ ਕਿ ਜੋ ਦੂਜੇ ਨੂੰ ਦੇਣਾ ਹੈ, ਮੈਨੂੰ ਉਸ ਤੋਂ ਦੁਗਣਾ ਦੇ ਦਿਓ। ਦੂਜਾ ਜੋ ਦੁਸ਼ਮਣੀ ਵਿੱਚ ਅੰਨ੍ਹਾ ਹੋਇਆ ਪਿਆ ਸੀ, ਨੇ ਪ੍ਰਾਰਥਨਾ ਕੀਤੀ, ਕਿ ਉਸ ਦੀ ਇਕ ਅੱਖ ਖਤਮ ਹੋ ਜਾਵੇ, ਤਾਂ ਕਿ ਪਹਿਲੇ ਦੀਆਂ ਦੋਵੇਂ ਅੱਖਾਂ ਖਤਮ ਹੋ ਜਾਣ, ਇਕ ਪੈਰ ਖਤਮ ਹੋ ਜਾਵੇ, ਤਾਂ ਕਿ ਪਹਿਲੇ ਦੇ ਦੋਵੇਂ ਪੈਰ ਖਤਮ ਹੋ ਜਾਣ। ਹਾਰ-ਹਾਰ ਦੀ ਇਹ ਖੇਡ੍ਹ ਉਦੋਂ ਚਲਦੀ ਹੈ, ਜਦੋਂ ਕੋਈ ਅਪਣੀ ਊਰਜਾ ਨੂੰ ਘਿ੍ਰਣਾ ਵਿੱਚ ਲਗਾਉਂਦਾ ਹੈ। ਇਸੇ ਲਈ ਸ੍ਰੀ ਕਿ੍ਰਸ਼ਨ ਨੇ ਪਹਿਲਾਂ ਸਾਨੂੰ ਘਿ੍ਰਣਾ ਨੂੰ ਤਿਆਗਣ ਲਈ ਕਿਹਾ ਸੀ, ਕਰਮ ਨੂੰ ਨਹੀਂ (5.3)। ਇਸ ਕਹਾਣੀ ਤੋਂ ਇਕ ਹੋਰ ਸਿੱਖਿਆ ਇਹ ਮਿਲਦੀ ਹੈ ਕਿ ਸਾਨੂੰ ਬੁੱਧੀਮਾਨੀ ਨਾਲ ਅਪਣੀ ਊਰਜਾ ਤੇ ਸਮੇਂ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਹ ਸਾਡੇ ਪੱਧਰ ਤੇ ਹੀ ਸੀਮਤ ਹੈ।

ਇਸ ਸੰਬੰਧੀ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਦੋ ਸਥਾਈ ਮਾਰਗ ਹਨ, ਪਹਿਲਾ ਹੈ ਬਗੈਰ ਵਾਪਸੀ ਦਾ ਉੱਜਲਾ ਮਾਰਗ, ਅਤੇ ਦੂਜਾ ਹੈ ਵਾਰ ਵਾਰ ਵਾਪਸ ਆਉਣ ਦਾ ਹਨੇਰਾ ਮਾਰਗ (8.23 ਅਤੇ 8.26)। ਉੱਜਲਾ ਮਾਰਗ ਵੱਧ ਤੋਂ ਵੱਧ ਊਰਜਾ ਨੂੰ ਬ੍ਰਹਮ ਤੱਕ ਪੁੱਜਣ ਦੀ ਅੰਦਰੂਨੀ ਯਾਤਰਾ ਵਾਲੇ ਪਾਸੇ ਲੈ ਜਾਣ ਦਾ ਮਾਰਗ ਹੈ (8.24)

ਹਨੇਰਾ ਮਾਰਗ ਸਾਡੀ ਬਹੁਤੀ ਊਰਜਾ ਨੂੰ ਬਾਹਰ ਪ੍ਰਸਾਰਿਤ ਕਰਦਾ ਹੈ (ਜੋ ਹਾਰ-ਹਾਰ ਦੀ ਖੇਡ੍ਹ ਹੈ), ਅਤੇ ਫਿਰ ਤੋਂ ਵਾਪਸ ਆਉਣਾ ਪੈਂਦਾ ਹੈ (8.25)। ਸ੍ਰੀ ਕਿ੍ਰਸ਼ਨ ਇਨ੍ਹਾਂ ਮਾਰਗਾਂ ਲਈ ਵਿਭਿੰਨ ਨਾਵਾਂ ਅਤੇ ਗੁਣਾਂ ਦੀ ਵਰਤੋਂ ਕਰਦੇ ਹਨ। ਜਦੋਂ ਕਿ ਹਨੇਰਾ ਮਾਰਗ ਜਨਮ ਤੇ ਮੌਤ ਦੇ ਧਰੁੱਵਾਂ ਦੇ ਵਿਚਕਾਰ ਝੂਲਦੇ ਹੋਏ ਇਕ ਪੈਂਡੂਲਮ ਦੀ ਤਰ੍ਹਾਂ ਹੈ, ਅਤੇ ਉੱਜਲਾ ਮਾਰਗ ਪੈਂਡੂਲਮ ਦੀ ਧੁਰੀ ਤੱਕ ਪੁੱਜਣਾ ਹੈ, ਜਿਹੜੀ ਇਨ੍ਹਾਂ ਧਰੁੱਵਾਂ ਤੋਂ ਪਾਰ ਹੈ, ਅਤੇ ਉਹ ਬ੍ਰਹਮ ਜਾਂ ਸਰਵਉੱਚ ਤੱਕ ਪੁੱਜਣ ਦਾ ਹੀ ਰਸਤਾ ਹੈ।

ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਇਕ ਵਾਰ ਇਨ੍ਹਾਂ ਮਾਰਗਾਂ ਨੂੰ ਸਮਝ ਲੈਣ ਤੋਂ ਬਾਦ ਕੋਈ ਵੀ ਭਰਮਾਂ ਵਿੱਚ ਨਹੀਂ ਪੈ ਸਕਦਾ (8.27)। ਇਹ ਸਮਾਂ ਅਤੇ ਊਰਜਾ ਦਾ ਸੰਤੁਲਿਤ ਹੈ। ਉਹ ਅੱਗੇ ਕਹਿੰਦੇ ਹਨ, ‘‘ਯੋਗੀ ਪੁਰਸ਼ ਇਸ ਰਹੱਸ ਦੇ ਤੱਤ ਨੂੰ ਸਮਝ ਕੇ, ਵੇਦਾਂ ਦੇ ਪੜ੍ਹਨ, ਅਤੇ ਯੱਗ, ਤਪ ਅਤੇ ਦਾਨ ਵਗੈਰਾ ਕਰਨ, ਜਿਸ ਨੂੰ ਪੰੁਨ ਫਲ ਕਿਹਾ ਜਾਂਦਾ ਹੈ, ਇਨ੍ਹਾਂ ਸਭਨਾਂ ਤੋਂ ਹੀ ਬਹੁਤ ਅੱਗੇ ਲੰਘ ਜਾਂਦਾ ਹੈ, ਅਤੇ ਸਨਾਤਨ ਪਰਮਪਦ ਨੂੰ ਪ੍ਰਾਪਤ ਕਰ ਲੈਂਦਾ ਹੈ’’ (8.28)

Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ