28. ਪਰਮਾਤਮਾ ਨਾਲ ਇਕਮਿਕਤਾ ਲਈ ਧਰਮਾਂ ਦਾ ਤਿਆਗ

ਸ੍ਰੀ ਕ੍ਰਿਸ਼ਨ ਸਵਧਰਮ (2.31-2.37) ਅਤੇ ਪਰਧਰਮ (3.35) ਦੇ ਬਾਰੇ ਵਿੱਚ ਦੱਸਦੇ ਹਨ ਅਤੇ ਅੰਤ ਵਿੱਚ ਸਾਰੇ ਧਰਮਾਂ ਨੂੰ ਤਿਆਗ ਕੇ ਪ੍ਰਮਾਤਮਾ ਨਾਲ ਇਕਮਿਕ ਹੋਣ ਦੀ ਸਲਾਹ ਦਿੰਦੇ ਹਨ (18.66)

ਅਰਜਨ ਦੀ ਨਿਰਾਸ਼ਾ ਉਸ ਦੇ ਹਉਮੈ ਕੇਂਦਰਿਤ ਭੈਅ ਵਿੱਚੋਂ ਪੈਦਾ ਹੋਈ ਸੀ ਕਿ ਜੇ ਉਸ ਨੇ ਇਹ ਯੁੱਧ ਲੜਿਆ ਅਤੇ ਆਪਣੇ ਭਰਾਵਾਂ ਨੂੰ ਮਾਰ ਦਿੱਤਾ ਤਾਂ ਉਸ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚੇਗੀ। ਸ੍ਰੀ ਕ੍ਰਿਸ਼ਨ ਉਸ ਨੂੰ ਦੱਸਦੇ ਹਨ ਕਿ ਯੁੱਧ ਤੋਂ ਭੱਜ ਜਾਣ ਕਰ ਕੇ ਵੀ ਉਸ ਦੀ ਮਾਣ-ਮਰਿਆਦਾ ਨੂੰ ਨੁਕਸਾਨ ਹੀ ਹੋਵੇਗਾ ਕਿਉਂਕਿ ਲੜਨਾ ਉਸਦਾ ਖੱਤਰੀ ਹੋਣ ਕਾਰਨ, ਸਵਧਰਮ ਹੈ (2.34-2.36)। ਸਾਰੇ ਲੋਕਾਂ ਨੂੰ ਇਹੋ ਲੱਗੇਗਾ ਕਿ ਅਰਜਨ ਯੁੱਧ ਕਰਨ ਤੋਂ ਡਰ ਗਿਆ ਹੈ ਅਤੇ ਯੁੱਧ ਤੋਂ ਡਰਨਾ ਇਕ ਖੱਤਰੀ ਲਈ ਮੌਤ ਤੋਂ ਵੀ ਭੈੜਾ ਹੈ।

ਸ੍ਰੀ ਕ੍ਰਿਸ਼ਨ ਅੱਗੇ ਹੋਰ ਕਹਿੰਦੇ ਹਨ ਕਿ ਸਵਧਰਮ ਭਾਵੇਂ ਦੋਸ਼ ਪੂਰਨ ਹੋਵੇ ਜਾਂ ਗੁਣਾਂ ਤੋਂ ਰਹਿਤ ਹੋਵੇ, ਪਰੰਤੂ ਪਰ-ਧਰਮ ਤੋਂ ਚੰਗਾ ਹੈ, ਅਤੇ ਸਵਧਰਮ ਦੇ ਮਾਰਗ ਵਿੱਚ ਆਉਣ ਵਾਲੀ ਮੌਤ ਇਸ ਤੋਂ ਬਿਹਤਰ ਹੈ, ਕਿਉਂਕਿ ਪਰ-ਧਰਮ ਭੈਅ ਦੇਣ ਵਾਲਾ ਹੁੰਦਾ ਹੈ (3.35)

ਸਾਡੀਆਂ ਬਾਹਰ ਵਲ ਵੇਖਣ ਵਾਲੀਆਂ ਇੰਦਰੀਆਂ ਨੂੰ ਪਰਧਰਮ ਅਸਾਨ ਅਤੇ ਬਿਹਤਰ ਲਗਦਾ ਹੈ, ਦੁਆਰਾ ਆਸਾਨ ਤੇ ਬਿਹਤਰ ਮੰਨਿਆ ਜਾਂਦਾ ਹੈ, ਖਾਸ ਕਰਕੇ ਉਦੋਂ ਜਦੋਂ ਅਸੀਂ ਸਫ਼ਲ ਲੋਕਾਂ ਨੂੰ ਵੇਖਦੇ ਹਾਂ, ਜਦੋਂ ਕਿ ਆਂਤਰਿਕ ਸਵਧਰਮ ਲਈ ਅਨੁਸ਼ਾਸਨ ਅਤੇ ਸਖ਼ਤ ਮਿਹਨਤ ਜ਼ਰੂਰੀ ਹੁੰਦੀ ਹੈ ਅਤੇ ਇਸ ਨੂੰ ਹੌਲੀ-ਹੌਲੀ ਆਪਣੇ ਅੰਦਰ ਉਜਾਗਰ ਕਰਨਾ ਪੈਂਦਾ ਹੈ।

ਆਮਤੌਰ ਤੇ ਆਪਣੀ ਆਤਮ ਪ੍ਰਤਿਸ਼ਠਾ ਦੀ ਭਾਵਨਾ ਕੁੱਝ ਹੋਰ ਗੱਲਾਂ ਤੋਂ ਇਲਾਵਾ, ਆਪਣੀ ਪਰਿਵਾਰਕ ਪ੍ਰਤਿਸ਼ਠਾ, ਜਿੱਥੇ ਅਸੀਂ ਪੈਦਾ ਹੋਏ ਹਾਂ, ਸਕੂਲ ਵਿੱਚ ਪ੍ਰਾਪਤ ਗਰੇਡ, ਨੌਕਰੀ ਜਾਂ ਕਿਸੇ ਪੇਸ਼ੇ ਵਿੱਚ ਚੰਗੀ ਕਮਾਈ ਅਤੇ ਆਪਣੇ ਰਾਹ ਵਿੱਚ ਆਉਣ ਵਾਲੀ ਤਾਕਤ/ਪ੍ਰਸਿੱਧੀ ਨਾਲ ਅਨੁਕੂਲ ਰੂਪ ਵਿੱਚ ਤੁਲਨਾ ਕਰਨ ਨਾਲ ਆਉਂਦੀ ਹੈ।  ਇਨ੍ਹਾਂ ਕਾਰਨਾਂ ਕਰਕੇ ਅਸੀਂ ਆਪਣੇ ਆਪ ਨੂੰ ਦੂਜਿਆਂ ਨਾਲੋਂ ਬਿਹਤਰ ਸਮਝਣ ਲੱਗਦੇ ਹਾਂ। ਪਰ ਸ਼੍ਰੀ ਕ੍ਰਿਸ਼ਨ ਜੀ ਲਈ ਹਰ ਕੋਈ ਅਨੋਖਾ ਹੈ ਅਤੇ ਆਪਣੇ ਸਵਧਰਮ ਅਨੁਸਾਰ ਅਨੋਖੇ ਰੂਪ ਵਿੱਚ ਉਭਰੇਗਾ। ਉਸ ਦਾ ਕਹਿਣਾ ਹੈ ਕਿ ਜਦੋਂ ਸਾਰਿਆਂ ਵਿੱਚ ਇਕ ਹੀ ਪ੍ਰਮਾਤਮਾ ਹੈ, ਤਾਂ ਹਰ ਇਕ ਇਕਾਈ ਅਨੋਖੀ ਹੈ।

ਅੰਤ ਵਿੱਚ ਸ੍ਰੀ ਕ੍ਰਿਸ਼ਨ ਸਾਨੂੰ ਸਲਾਹ ਦਿੰਦੇ ਹਨ ਕਿ ਆਪਾਂ ਸਭ ਧਰਮਾਂ ਦਾ ਤਿਆਗ ਕਰ ਦੇਈਏ ਤੇ ਉਸ (ਪ੍ਰਮਾਤਮਾ) ਦੀ ਸ਼ਰਣ ਵਿੱਚ ਚਲੇ ਜਾਈਏ, ਕਿਉਂਕਿ ਉਹ ਸਾਨੂੰ ਸਾਰੇ ਪਾਪਾਂ ਤੋਂ ਮੁਕਤ ਕਰ ਦੇਣਗੇ (18.66)। ਇਹ ਭਗਤੀ ਯੋਗ ਵਿੱਚ ਸਮਰਪਣ ਦੇ ਸਮਾਨ ਹੈ ਤੇ ਅਧਿਆਤਮਕਤਾ ਦੀ ਨੀਂਹ ਹੈ।

ਜਿਸ ਪ੍ਰਕਾਰ ਇਕ ਨਦੀ ਸਮੁੰਦਰ ਦਾ ਹਿੱਸਾ ਬਣਨ ਨਾਲ ਆਪਣੇ ਸਵਧਰਮ ਨੂੰ ਗੁਆ ਬੈਠਦੀ, ਉਸੇ ਤਰ੍ਹਾਂ ਸਾਨੂੰ ਵੀ ਪ੍ਰਮਾਤਮਾ ਨਾਲ ਇਕ ਹੋਣ ਲਈ ਅਹੰਕਾਰ ਅਤੇ ਸਵਧਰਮ ਨੂੰ ਖੋਣਾ ਪਵੇਗਾ।


Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ