38. ਕਿਰਿਆ ਤੇ ਪ੍ਰਤੀਕਿਰਿਆ
ਸ੍ਰੀ ਕ੍ਰਿਸ਼ਨ ਕਈ ਵਾਰ ਅਕਰਮ ਸ਼ਬਦ ਦੀ ਵਰਤੋਂ ਕਰਦੇ ਹਨ ਜਿਸਦਾ ਸ਼ਾਬਦਿਕ
ਅਰਥ ਹੈ ਅਕਿਰਿਆਸ੍ਰੀਲਤਾ। ਸੰਦਰਭ ਵੇਖਣ ਨਾਲ ਪਤਾ ਲੱਗਦਾ ਹੈ ਕਿ ਇਹ ਪ੍ਰਤੀਕਿਰਿਆ ਨੂੰ ਦਰਸਾਉਂਦਾ
ਹੈ। ਸਲੋਕ 2.47 ਜਾਗਰੂਕਤਾ ਅਤੇ ਦਇਆ (ਰਹਿਮ) ਦੀ ਗੱਲ ਕਰਦਾ ਹੈ। ਜਾਗਰੂਕਤਾ ਉਹ ਹੈ ਜਿਸ ਵਿੱਚ ਕਰਮ ਤੇ ਕਰਮ
ਫਲ ਵੱਖ-ਵੱਖ ਹਨ ਅਤੇ ਦੂਜਿਆਂ ਪ੍ਰਤੀ ਤੇ ਖੁਦ ਪ੍ਰਤੀ ਕਰੁਣਾ ਦਾ ਭਾਵ ਹੋਵੇ।
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਕਰਮ ਕਰਨ ਤੋਂ ਬਿਨਾਂ ਸਾਡਾ ਜਿਊਂਦੇ
ਰਹਿਣਾ ਅਸੰਭਵ ਹੈ ਕਿਉਂਕਿ ਸਾਡੇ ਭੌਤਿਕੀ ਸਰੀਰ ਨੂੰ ਠੀਕ ਰੱਖਣ ਲਈ ਖਾਣਾ ਵਗੈਰਾ ਕਰਮਾਂ ਦੀ ਲੋੜ
ਹੁੰਦੀ ਹੈ (3.8) । ਸਾਡੇ ਸਤ, ਤਮ ਤੇ ਰਜ ਗੁਣ ਸਾਨੂੰ ਲਗਾਤਾਰ ਕਰਮ ਵੱਲ ਲੈ ਜਾਂਦੇ ਹਨ (3.5)। ਇਸ ਲਈ ਅਕਰਮ (ਅਕਿਰਿਆਸ਼ੀਲਤਾ) ਲਈ ਕੋਈ ਥਾਂ ਹੀ ਨਹੀਂ
ਹੈ।
ਜੇ ਅਸੀਂ ਸਮਾਚਾਰਾਂ ਵਿੱਚੋਂ ਗੁਜ਼ਰਦੇ ਸਮੇਂ ਆਪਣੀਆਂ ਪ੍ਰਵਿਰਤੀਆਂ
ਉੱਤੇ ਗੌਰ ਕਰਦੇ ਹਾਂ ਤਾਂ ਸਾਨੂੰ ਮਹਿਸੂਸ ਹੋਵੇਗਾ ਕਿ ਜਦੋਂ ਅਸੀਂ ਆਪਣੀਆਂ ਸਾਂਝੀਆਂ ਮਿੱਥਾਂ
ਅਤੇ ਵਿਸ਼ਵਾਸਾਂ, ਜਿਵੇਂ ਧਰਮ, ਜਾਤ, ਕੌਮੀਅਤ ਅਤੇ
ਵਿਚਾਰਧਾਰਾ ਆਦਿ ਨਾਲ ਸੰਬੰਧਿਤ ਖ਼ਬਰਾਂ ਨੂੰ ਵੇਖਦੇ ਜਾਂ ਸੁਣਦੇ, ਜਾਂ ਪੜ੍ਹਦੇ ਹਾਂ ਤਾਂ ਸਾਡੇ ਅੰਦਰ ਉਨ੍ਹਾਂ ਗਤੀਵਿਧੀਆਂ
(ਕਰਮਾਂ) ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਉਤਪੰਨ ਹੁੰਦੀਆਂ ਹਨ, ਭਾਵੇਂ ਉਹ ਸਾਡੀਆਂ
ਮਾਨਤਾਵਾਂ ਦੇ ਸਮਰਥਨ ਵਿੱਚ ਹੋਣ ਜਾਂ ਵਿਰੋਧ ਵਿੱਚ। ਪਰਿਵਾਰ ਅਤੇ ਸਾਡੇ ਕਾਰਜ ਸਥਾਨ ਉੱਤੇ ਸਾਡੀ
ਗੱਲਬਾਤ ਨਾਲ ਵੀ ਅਜਿਹਾ ਹੀ ਹੁੰਦਾ ਹੈ, ਉੱਥੇ ਵੀ ਸ਼ਬਦਾਂ ਜਾਂ ਕਿਰਿਆ ਦੇ ਰੂਪ ਵਿੱਚ ਬਹੁਤਾ ਸਾਡੀਆਂ
ਪ੍ਰਤੀਕਿਰਿਆਵਾਂ ਹੀ ਹੁੰਦੀਆਂ ਹਨ, ਜਿਹੜੀਆਂ ਸਾਡੇ ਵੰਡ ਪਾਉਣ ਵਾਲੇ ਮਨ ਦੀ ਪੈਦਾਇਸ਼ ਹੁੰਦੀਆਂ ਹਨ।
ਪ੍ਰਸਥਿਤੀਆਂ ਤੇ ਲੋਕਾਂ ਪ੍ਰਤੀ ਇਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਡੇ ਜੀਵਨ ਵਿਚੋਂ ਖੁਸ਼ੀ ਨੂੰ
ਮਨਫੀ ਕਰ ਦਿੰਦੀਆਂ ਹਨ ਕਿਉਂਕਿ ਅਸੀਂ ਜਾਗਰੂਕਤਾ ਤੇ ਦਇਆ ਤੋਂ ਪ੍ਰੇਰਿਤ ਨਿਸ਼ਕਾਮ ਕਰਮ ਕਰਨ ਦੇ
ਮੌਕੇ ਨੂੰ ਖੁੰਝਾ ਦਿੰਦੇ ਹਾਂ। ਇਕ ਉਹ ਬੁੱਧੀ ਜਿਹੜੀ ਜਾਗਰੂਕ ਹੈ, ਉਹ ਦੂਜਿਆਂ ਦੇ ਦ੍ਰਿਸ਼ਟੀਕੋਣ ਨੂੰ ਵਧੀਆ ਢੰਗ ਨਾਲ ਸਮਝਣ
ਦੇ ਸਮਰੱਥ ਹੋਵੇਗੀ ਅਤੇ ਬਾਦ ਵਿੱਚ ਦਇਆ ਪੂਰਨ ਢੰਗ ਨਾਲ ਕੰਮ ਕਰੇਗੀ।
ਸ੍ਰੀ ਕ੍ਰਿਸ਼ਨ ਇਸ਼ਾਰਾ ਕਰਦੇ ਹਨ ਕਿ ਸਾਨੂੰ ਦੂਜਿਆਂ ਦੇ ਕਰਮਾਂ ਦੇ
ਜਵਾਬ ਵਿੱਚ ਆਪਣੇ ਅੰਦਰ ਉਪਜੇ ਅਕਰਮ ਦੇ ਬਾਰੇ ਵਿੱਚ ਜਾਗਰੂਕ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ
ਸ੍ਰੀ ਕ੍ਰਿਸ਼ਨ ਸਾਨੂੰ ਅਜਿਹੇ ਕੰਮ ਨਾ ਕਰਨ ਦੀ ਸਲਾਹ ਦਿੰਦੇ ਹਨ ਜੋ ਦੂਜਿਆਂ ਦੇ ਅੰਦਰ ਕੋਈ
ਪ੍ਰਤੀਕਿਰਿਆ ਪੈਦਾ ਕਰਨ। ਅਜਿਹਾ ਅਭਿਆਸ ਕਰਨ ਨਾਲ ਅਸੀਂ ਪਰਿਪੱਕਤਾ,
ਸੱਚ ਪ੍ਰਤੀ ਨਿਸ਼ਠਾ ਅਤੇ ਅਨੰਦ
ਦੇ ਬਹੁਤ ਉੱਚੇ ਪੱਧਰ ਉੱਤੇ ਪਹੁੰਚ ਸਕਦੇ ਹਾਂ।
Comments
Post a Comment