86. ਕਾਮਨਾ ਅਤੇ ਸੰਕਲਪ ਦੋਵਾਂ ਨੂੰ ਛੱਡੋ

 

ਹਰ ਇਕ ਸੱਭਿਆਚਾਰ ਨੇ ਸਮਾਜਕ ਸ਼ਾਂਤੀ ਦੀ ਸਥਾਪਤੀ ਲਈ ਕੁੱਝ ਕਾਰਜਾਂ ਪ੍ਰਤੀ ਕੀ ਕੀਤਾ ਜਾਵੇਅਤੇ ਕੀ ਨਾ ਕੀਤਾ ਜਾਵੇਦਾ ਵਿਕਾਸ ਕੀਤਾ ਅਤੇ ਨਿਆਂ ਪ੍ਰਣਾਲੀ ਵਿੱਚ ਵਿਕਾਸ ਨਾਲ ਕੀ ਨਾ ਕੀਤਾ ਜਾਵੇਦੇ ਕੁੱਝ ਕਾਰਜਾਂ ਨੂੰ ਸਜ਼ਾ ਯਾਫਤਾ ਕਾਰਜ ਬਣਾ ਦਿੱਤਾ। ਅਪਰਾਧਿਕ ਨਿਆਂ ਸ਼ਾਸਤਰ ਵਿੱਚ ਅਪਰਾਧਾਂ ਲਈ ਇਰਾਦਾ ਅਤੇ ਅਪਰਾਧ ਕਰਨ ਦੀ ਭੂਮਿਕਾ ਅਨੁਸਾਰ ਅਪਰਾਧ ਦਾ ਨਿਰਣਾ ਕੀਤਾ ਜਾਂਦਾ ਹੈ। ਇਹ ਸੱਚ ਹੈ ਕਿ ਅਪਰਾਧ ਦੇ ਇਰਾਦੇ ਕਾਰਨ ਹੀ ਅਪਰਾਧ ਹੁੰਦਾ ਹੈ। ਕਿਸੇ ਵੀ ਵਿਅਕਤੀ ਨੂੰ ਅਪਰਾਧ ਦਾ ਦੋਸ਼ੀ ਠਹਿਰਾਉਣ ਲਈ ਉਪਰੋਕਤ ਦੋਵੇਂ ਕਾਰਨ ਹੀ ਜ਼ਰੂਰੀ ਸਮਝੇ ਜਾਂਦੇ ਹਨ।

ਜੇ ਅਸੀਂ ਇਰਾਦੇ ਨੂੰ ਸੰਕਲਪ ਅਤੇ ਅਪਰਾਧ ਕਰਨ ਨੂੰ ਕਾਮਨਾ ਦੇ ਤੌਰ ਤੇ ਲਈਏ ਤਾਂ ਅਸੀਂ ਸ੍ਰੀ ਕ੍ਰਿਸ਼ਨ ਦੇ ਸੁਝਾਅ ਨੂੰ ਸਮਝ ਸਕਦੇ ਹਾਂ। ਉਹ ਕਹਿੰਦੇ ਹਨ ਕਿ ਜਿਹੜਾ ਕਰਮ, ਕਾਮਨਾ ਤੇ ਸੰਕਲਪ ਤੋਂ ਅਜ਼ਾਦ ਹੈ, ਜਿਸਦੇ ਕਰਮ ਗਿਆਨ ਦੀ ਅਗਨ ਵਿੱਚੋਂ ਹੋ ਕੇ ਗੁਜ਼ਰੇ ਹਨ, ਉਸ ਨੂੰ ਗਿਆਨੀ ਪੁਰਸ਼ ਵੀ ਪੰਡਿਤ ਦਾ ਦਰਜਾ ਦੇਣਗੇ (4.19)

ਆਮਤੌਰ ਤੇ ਸਮਾਜ ਉਦੋਂ ਤੱਕ ਸੰਤੁਸ਼ਟ ਰਹਿੰਦਾ ਹੈ ਜਦੋਂ ਤੱਕ ਕੋਈ ਅਪਰਾਧ ਨਾ ਹੋਵੇ, ਭਾਵੇਂ ਕੋਈ ਬੰਦਾ ਅਪਰਾਧਕ ਇਰਾਦੇ ਨੂੰ ਲੈ ਕੇ ਵੀ ਘੁੰਮ ਰਿਹਾ ਹੋਵੇ। ਪਰ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਾਨੂੰ ਕਾਮਨਾ ਨੂੰ ਤਾਂ ਛੱਡਣਾ ਹੀ ਚਾਹੀਦਾ ਹੈ ਪਰ ਉਸ ਦੇ ਨਾਲ ਇਰਾਦੇ ਨੂੰ ਵੀ ਤਿਆਗ ਦੇਣਾ ਚਾਹੀਦਾ ਹੈ।

ਕਾਨੂੰਨ ਦਾ ਡਰ, ਸਾਧਨਾਂ ਦੀ ਕਮੀ ਜਾਂ ਕਿਸੇ ਦੀ ਮਾਨ ਪ੍ਰਤਿਸ਼ਠਾ ਨੂੰ ਬਣੀ ਰਹਿਣ ਦੇਣ ਕਾਰਨ ਹੀ ਮਨੁੱਖ ਕਾਮਨਾ ਨੂੰ ਤਿਆਗਦਾ ਹੈ। ਪਰ ਸੰਕਲਪ ਦਾ ਵਿਚਾਰ ਬਹੁਤ ਗਹਿਰਾ ਹੈ। ਜਦੋਂ ਤੱਕ ਬੰਦਾ ਜੀਵਤ ਰਹਿੰਦਾ ਹੈ ਉਦੋਂ ਤੱਕ ਕਿਸੇ ਕਮਜ਼ੋਰ ਘੜੀ ਦੇ ਸਮੇਂ ਇਸ ਸੰਕਲਪ ਦੀ ਕਾਮਨਾ ਦੇ ਰੂਪ ਵਿੱਚ ਬਦਲ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਸ੍ਰੀ ਕ੍ਰਿਸ਼ਨ ਨਾ ਸਾਨੂੰ ਸਿਰਫ਼ ਕਾਮਨਾ ਨੂੰ ਛੱਡਣ ਲਈ ਕਹਿੰਦੇ ਹਨ ਸਗੋਂ ਸੰਕਲਪ ਨੂੰ ਵੀ ਤਿਆਗ ਦੇਣ ਲਈ ਕਹਿੰਦੇ ਹਨ, ਜਿਹੜਾ ਕਿ ਸਾਡੀਆਂ ਇੱਛਾਵਾਂ ਦਾ ਚਾਲਕ ਹੈ।

ਸਾਨੂੰ ਬਚਪਨ ਤੋਂ ਲੈ ਕੇ ਵਾਰ-ਵਾਰ ਕਿਹਾ ਜਾਂਦਾ ਹੈ ਕਿ ਸਾਡੇ ਵਿੱਚ ਅਕਾਦਮਿਕ, ਆਰਥਿਕ ਤੇ ਇਸ ਦੇ ਨਾਲ ਹੀ ਵਿਅਕਤੀਗਤ ਵਿਕਾਸ ਨੂੰ ਪ੍ਰਾਪਤ ਕਰਨ ਦਾ ਦ੍ਰਿੜ੍ਹ ਸੰਕਲਪ ਅਤੇ ਇੱਛਾ ਹੋਣੀ ਚਾਹੀਦੀ ਹੈ, ਜਿਹੜੀ ਕਿ ਸਾਨੂੰ ਉਪਰੋਕਤ ਸੱਚਾਈ ਨੂੰ ਸਮਝਣ ਵਿੱਚ ਔਕੜ ਪੇਸ਼ ਕਰਦੀ ਹੈ। ਪਰ ਇੱਥੇ ਧਿਆਨ ਦੇਣ ਲਈ ਯੋਗ ਗੱਲ ਇਹ ਹੈ ਕਿ ਇੱਛਾ ਤਾਂ ਇੱਛਾ ਹੀ ਹੁੰਦੀ ਹੈ ਭਾਵੇਂ ਚੰਗੀ ਹੋਵੇ ਜਾਂ ਬੁਰੀ।

ਜਦੋਂ ਕਾਮਨਾ ਅਤੇ ਦ੍ਰਿੜ੍ਹ ਸੰਕਲਪ ਨੂੰ ਛੱਡ ਦਿੱਤਾ ਜਾਂਦਾ ਹੈ ਤਾਂ ਵਿਅਕਤੀ ਨਿਸ਼ਚਲ ਸਮਾਧੀ ਨੂੰ ਪ੍ਰਾਪਤ ਹੁੰਦਾ ਹੈ ਜਿਹੜੀ ਲਗਾਵ, ਭੈਅ ਅਤੇ ਕ੍ਰੋਧ ਤੋਂ ਮੁਕਤ ਹੁੰਦੀ ਹੈ। ਅਜਿਹੀ ਸਥਿਤੀ ਵਿੱਚੋਂ ਉਤਪੰਨ ਹੋਣ ਵਾਲੇ ਕਰਮ ਇਸ ਜਾਗਰੂਕਤਾ ਵਿੱਚ ਤੱਪ ਕੇ ਹੋਰ ਸ਼ੁੱਧ ਹੋ ਜਾਂਦੇ ਹਨ।


Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ