87. ਸਦੀਵੀ ਤ੍ਰਿਪਤੀ


 

ਇੱਕ ਭੁੱਖੀ ਲੂੰਬੜੀ ਉੱਪਰ ਲਟਕਦੇ ਹੋਏ ਅੰਗੂਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੀ ਹੈ ਪਰ ਅਸਫ਼ਲ ਰਹੀ ਅਤੇ ਉਸ ਨੇ ਮਨ ਵਿੱਚ ਸੋਚ ਲਿਆ ਕਿ ਅੰਗੂਰ ਖੱਟੇ ਹਨ। ਇਹ ਕਹਾਣੀ ਨਿਰਾਸ਼ਾ, ਤ੍ਰਿਪਤੀ ਅਤੇ ਖੁਸ਼ੀ ਨਾਲ ਨਿਪਟਣ ਦੇ ਮੁੱਦੇ ਉੱਤੇ ਕਈ ਕੋਣ ਪੇਸ਼ ਕਰਦੀ ਹੈ।

ਸਮਕਾਲੀਨ ਮਨੋਵਿਗਿਆਨ ਮਨੁੱਖੀ ਦਿਮਾਗ ਦੇ ਕਾਰਜਾਂ ਵਿੱਚੋਂ ਇਕ ਦੋ ਰੂਪ ਵਿੱਚ, ਖੁਸ਼ੀ ਦੇ ਸੰਸਲੇਸ਼ਣ ਦੇ ਬਾਰੇ ਵਿੱਚ ਗੱਲ ਕਰਦਾ ਹੈ ਜੋ ਸਾਨੂੰ ਕਠਿਨ ਪ੍ਰਸਥਿਤੀਆਂ ਵਿੱਚੋਂ ਬਾਹਰ ਨਿਕਲਣ ਵਿੱਚ ਮਦਦ ਕਰਦਾ ਹੈ। ਲੂੰਬੜੀ ਨੇ ਠੀਕ ਉਸੇ ਤਰ੍ਹਾਂ ਹੀ ਕੀਤਾ ਅਤੇ ਆਪਣੇ ਆਪ ਨੂੰ ਸੰਤੁਸ਼ਟ ਕਰ ਲਿਆ ਕਿ ਇਹ ਅੰਗੂਰ ਖੱਟੇ ਹਨ ਤੇ ਅੱਗੇ ਚਲੀ ਗਈ।

ਤ੍ਰਿਪਤੀ ਦੇ ਸੰੰਬੰਧ ਵਿੱਚ ਸ੍ਰੀ ਕ੍ਰਿਸ਼ਨ ਸੁੱਖ ਦੇ ਸੰਸਲੇਸ਼ਣ ਤੋਂ ਅੱਗੇ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਜਿਹੜਾ ਵਿਅਕਤੀ ਸਾਰੇ ਕਰਮਾਂ ਵਿੱਚ ਅਤੇ ਉਨ੍ਹਾਂ ਦੇ ਫਲ ਦੇ ਆਸ ਦੀ ਇੱਛਾ ਤਿਆਗ ਕੇ ਸੰਸਾਰ ਦੇ ਆਸਰੇ ਤੋਂ ਰਹਿਤ ਹੋ ਜਾਂਦਾ ਹੈ ਅਤੇ ਸਦਾ ਲਈ ਤਿ੍ਰਪਤ ਹੋ ਜਾਂਦਾ ਹੈ, ਉਹ ਕਰਮਾਂ ਵਿੱਚ ਭਲੀ ਭਾਂਤ ਵਰਤਦਾ ਹੋਇਆ ਵੀ ਅਸਲ ਵਿੱਚ ਕੁੱਝ ਵੀ ਨਹੀਂ ਕਰਦਾ (4.20)। ਆਪਣੇ ਆਪ ਦੀ ਤ੍ਰਿਪਤੀ ਦਾ ਸਿਧਾਂਤ ਗੀਤਾ ਦੇ ਮੂਲ ਉਪਦੇਸ਼ਾਂ ਵਿੱਚੋਂ ਇਕ ਹੈ ਅਤੇ ਕਈ ਮੌਕਿਆਂ ਤੇ ਸ੍ਰੀ ਕ੍ਰਿਸ਼ਨ ਅਰਜਨ ਨੂੰ ਆਤਮਵਾਨ ਬਣਨ ਜਾਂ ਆਤਮਤ੍ਰਿਪਤ ਹੋਣ ਦੀ ਸਲਾਹ ਦਿੰਦੇ ਹਨ ਜਿਹੜੀ ਅਸਲ ਵਿੱਚ ਆਪਣੇ ਆਪ ਨੂੰ ਤ੍ਰਿਪਤ ਕਰਨਾ ਹੀ ਹੈ। ਇਕ ਆਤਮਾਵਾਨ ਵਿਅਕਤੀ ਹਰ ਸਥਿਤੀ ਵਿੱਚ ਸੰਤੋਖ ਦੀ ਸੁਗੰਧ ਫੈਲਾਉਂਦਾ ਹੈ।

ਇਸ ਤੋਂ ਪਹਿਲਾਂ ਸ੍ਰੀ ਕ੍ਰਿਸ਼ਨ ਨੇ ਕਰਮ ਅਤੇ ਅਕਰਮ ਬਾਰੇ ਵਿੱਚ ਗੱਲ ਕੀਤੀ ਸੀ ਜਿੱਥੇ ਉਨ੍ਹਾਂ ਨੇ ਦੱਸਿਆ ਸੀ ਕਿ ਕਈ ਵਾਰ ਬੁੱਧੀਵਾਨ ਵਿਅਕਤੀ ਵੀ ਅਜਿਹੇ ਜਟਿਲ ਮੁੱਦਿਆਂ ਨੂੰ ਸੰਭਾਲਣ ਵਿੱਚ ਭੁਲੇਖਾ ਖਾ ਜਾਂਦੇ ਹਨ। ਵਰਤਮਾਨ ਸਲੋਕ ਵਿੱਚ ਉਹ ਕਰਮ ਵਿੱਚ ਅਕਰਮ ਦੀ ਝਲਕ ਪ੍ਰਦਾਨ ਕਰਦੇ ਹਨ ਜਦੋਂ ਉਹ ਕਹਿੰਦੇ ਹਨ ਕਿ ਇਕ ਸਦੀਵੀ ਤ੍ਰਿਪਤ ਬੰਦਾ ਕੁੱਝ ਵੀ ਨਹੀਂ ਕਰਦਾ, ਭਾਵੇਂ ਕਿ ਉਹ ਕਰਮਾਂ ਵਿੱਚ ਲੱਗਾ ਹੋਇਆ ਹੁੰਦਾ ਹੈ।

ਸਾਡੀ ਮੌਲਿਕ ਇੱਛਾ ਇਹ ਹੁੰਦੀ ਹੈ ਕਿ ਅਸੀਂ ਜੋ ਕੁੱਝ ਵੀ ਅੱਜ ਹਾਂ, ਉਸ ਤੋਂ ਕੁੱਝ ਵੱਖਰਾ ਹੋਣਾ ਚਾਹੁੰਦੇ ਹਾਂ। ਦਿਲਚਸਪ ਗੱਲ ਇਹ ਹੈ ਕਿ ਉਸ ਇੱਛਾ ਅਨੁਸਾਰ ਕੁੱਝ ਬਣਨ ਤੋਂ ਬਾਦ ਮਨੁੱਖ ਕੁੱਝ ਹੋਰ ਬਣਨਾ ਚਾਹੁੰਦਾ ਹੈ। ਸੁੱਖ ਅਤੇ ਸੰਪਤੀ ਦਾ ਪਿੱਛਾ ਕਰਨ ਦੇ ਮਾਮਲੇ ਵਿੱਚ ਵੀ ਇਹ ਸਿਲਸਿਲਾ ਕਦੇ ਵੀ ਖਤਮ ਨਾ ਹੋਣ ਵਾਲਾ ਹੈ ਜਿੱਥੇ ਨਿਸ਼ਾਨੇ ਲਗਾਤਾਰ ਬਦਲਦੇ ਰਹਿੰਦੇ ਹਨ।

ਜਦੋਂ ਇਹ ਅਹਿਸਾਸ ਹੁੰਦਾ ਹੈ ਕਿ ਸੁੱਖ ਤੇ ਸੰਪਤੀ ਦਾ ਪਿੱਛਾ ਕਰਨਾ ਮਿ੍ਰਗ ਤ੍ਰਿਸ਼ਨਾ ਦਾ ਪਿੱਛਾ ਕਰਨ ਤੋਂ ਇਲਾਵਾ ਹੋਰ ਕੁੱਝ ਨਹੀਂ। ਅਜਿਹਾ ਪਿੱਛਾ ਕਰਨਾ ਸਾਨੂੰ ਥਕਾ ਦਿੰਦਾ ਹੈ ਅਤੇ ਬੀਮਾਰ ਕਰ ਦਿੰਦਾ ਹੈ ਅਤੇ ਇਸ ਤਰ੍ਹਾਂ ਅਸੀਂ ਹੌਲੀ-ਹੌਲੀ ਕਰਮ ਫਲ ਦੀ ਇੱਛਾ ਨੂੰ ਛੱਡਕੇ ਤ੍ਰਿਪਤ ਹੋ ਜਾਂਦੇ ਹਾਂ। ਇਹ ਇਕ ਅਜਿਹੇ ਬੱਚੇ  ਦੀ  ਤਰ੍ਹਾਂ  ਹੈ, ਜੋ ਸਿਰਫ਼ ਖੁਸ਼ ਰਹਿੰਦਾ  ਹੈ ਅਤੇ ਬਿਨਾਂ ਕਿਸੇ ਕਾਰਨ ਦੇ ਹੱਸਦਾ ਹੈ।


Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ