109. ਜੋ ਕਰਮਫਲ ਤਿਆਗ ਦੇਵੇ ਉਹੀ ਸੰਨਿਆਸੀ ਹੈ


 ਜ਼ਿੰਦਗੀ ਵਿਚ ਬਹੁਤ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ ਅਤੇ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਉਨ੍ਹਾਂ ਨਾਲ ਕਿਵੇਂ ਨਿਪਟਦੇ ਹਾਂ। ਇਹ ਸੁਭਾਵਕ ਹੀ ਹੈ ਕਿ ਜਦੋਂ ਕੋਈ ਬੰਦਾ ਕਿਸੇ ਔਖੇ ਦੌਰ ਵਿਚੋਂ ਲੰਘ ਰਿਹਾ ਹੰੁਦਾ ਹੈ ਤਾਂ ਉਹ ਨਿਰਾਸ਼ ਹੋ ਜਾਂਦਾ ਹੈ, ਅਤੇ ਕਰਮਾਂ ਨੂੰ ਤਿਆਗਣ ਵੱਲ ਖਿੱਚਿਆ ਜਾਂਦਾ ਹੈ, ਕਿਉਂਕਿ ਸਾਨੂੰ ਸਭ ਨੂੰ ਇਹ ਵਹਿਮ ਹੈ ਕਿ ਸਾਡੇ ਕਰਮਾਂ ਦੇ ਨਾਲ ਨਾਲ ਦੂਜਿਆਂ ਦੇ ਕਰਮ ਵੀ ਸਾਨੂੰ ਸੁੱਖ ਜਾਂ ਦੁੱਖ ਪ੍ਰਦਾਨ ਕਰਦੇ ਹਨ। ਅਰਜਨ ਵੀ ਇਸੇ ਵਹਿਮ ਵਿਚੋਂ ਗੁਜ਼ਰ ਰਹੇ ਹਨ ਅਤੇ ਯੁੱਧ ਲੜਨ ਦਾ ਕਰਮ ਛੱਡਣਾ ਚਾਹੰੁਦੇ ਹਨ।

ਸ੍ਰੀ ਕਿ੍ਰਸ਼ਨ ਸਪੱਸ਼ਟ ਕਰਦੇ ਹਨ ਕਿ ‘‘ਜੋ ਪੁਰਸ਼ ਕਰਮ ਫਲ ਦੀ ਆਸ ਨੂੰ ਤਿਆਗ ਕੇ ਕਰਨਯੋਗ ਕਾਰਜ ਕਰਦਾ ਹੈ, ਉਹ ਸੰਨਿਆਸੀ ਅਤੇ ਯੋਗੀ ਹੈ, ਅਤੇ ਕੇਵਲ ਕਿਰਿਆਵਾਂ ਦਾ ਤਿਆਗ ਕਰਨ ਵਾਲਾ ਯੋਗੀ ਨਹੀਂ ਹੈ’’ (6.1)

ਕਰਨਯੋਗ ਕਰਮ ਦੇ ਸੰਬੰਧ ਵਿੱਚ ਜਿੰਨਾ ਵੀ ਜਿਆਦਾ ਸਪਸ਼ਟੀਕਰਨ ਦਿੱਤਾ ਜਾਵੇ ਉਹ ਉਨਾਂ ਹੀ ਜ਼ਿਆਦਾ ਉਲਝਣਾਂ ਪੈਦਾ ਕਰ ਸਕਦਾ ਹੈ ਕਿਉਂਕਿ ਇਹ ਲਾਜ਼ਮੀ ਤੌਰ ਤੇ ਅਨੁਭਵ ਨਾਲ ਸੰਬੰਧਤ ਹੈ। ਤੈਰਨਾ ਸਿੱਖਣ ਲਈ ਬੰਦੇ ਨੂੰ ਪਾਣੀ ਵਿੱਚ ਗੋਤੇ ਲਾਉਣੇ ਪੈਂਦੇ ਹਨ, ਇਸੇ ਤਰ੍ਹਾਂ ਕਰਨਯੋਗ ਕਰਮ ਨੂੰ ਸਮਝਣ ਲਈ ਜੀਵਨ ਦਾ ਅਨੁਭਵ ਪ੍ਰਾਪਤ ਕਰਨਾ ਪੈਂਦਾ ਹੈ। ਇੰਦਰੀਆਂ ਦੀ ਸਹਾਇਤਾ ਤੋਂ ਬਿਨਾ ਖ਼ੁਸ਼ ਰਹਿਣਾ ਸਾਡੇ ਵਿਕਾਸ ਨੂੰ ਮਾਪਣ ਦਾ ਅਜਿਹਾ ਹੀ ਮਾਨਦੰਡ ਹੈ, ਜਿਵੇਂ ਤਰਨਾ ਸਿੱਖਣ ਲਈ ਤੈਰਨਾ।

ਇਸੇ ਤਰਾਂ ਇਕ ਬੀਜਕੋਟ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਭਰੂਣ ਦੀ ਰੱਖਿਆ ਕਰੇ ਅਤੇ ਇਸ ਦੇ ਨਾਲ ਇਹ ਵੀ ਆਸ ਕੀਤੀ ਜਾਂਦੀ ਹੈ ਕਿ ਉਹ ਠੀਕ ਪ੍ਰਸਥਿਤੀਆਂ ਵਿੱਚ ਭਰੂਣ ਨੂੰ ਅੰਕੁਰਿਤ ਹੋਣ ਲਈ ਰਾਹ ਵੀ ਪ੍ਰਦਾਨ ਕਰੇ।

ਭਾਵੇਂ ਇਹ ਸਾਨੂੰ ਸੁਭਾਵਕ ਕਿਰਿਆ ਪ੍ਰਤੀਤ ਹੰੁਦੀ ਹੈ, ਪਰ ਬੀਜਕੋਟ ਦੇ ਦ੍ਰਿਸ਼ਟੀਕੋਣ ਤੋਂ ਇਹ ਭਰਮਾਂ/ਉਲਝਣ ਵਿੱਚ ਪਾਉਣ ਵਾਲਾ ਹੈ ਕਿ ਪਹਿਲਾਂ ਭਰੂਣ ਦੀ ਸੁਰੱਖਿਆ ਕਰਨਾ ਅਤੇ ਬਾਅਦ ਵਿੱਚ ਉਸ ਨੂੰ ਖੁੱਲ੍ਹਾ ਛੱਡ ਦੇਣਾ। ਬੀਜਕੋਟ ਦੇ ਮਾਮਲੇ ਵਾਂਗੂੰ ਹੀ, ਸਰਬ ਸ਼ਕਤੀਮਾਨ ਵਰਤਮਾਨ ਦੇ ਛਿਣਾਂ ਦੁਆਰਾ ਸਾਨੂੰ ਪ੍ਰਦਾਨ ਕੀਤੇ ਗਏ ਕਰਮ ਨੂੰ ਅਤੀਤ ਦੇ ਬੋਝ ਅਤੇ ਭਵਿੱਖ ਦੀਆਂ ਆਸ਼ਾਵਾਂ ਤੋਂ ਬਿਨਾ ਉਸ ਨੂੰ ਕਰਨਾ ਹੀ ਕਰਨਯੋਗ ਕਰਮ ਹੈ।

ਦੂਜਾ, ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਸੰਨਿਆਸੀ ਉਹ ਹੈ ਜੋ ਕਰਮਫਲ ਨੂੰ ਛੱਡ ਦਿੰਦਾ ਹੈ, ਪਰ ਕਰਮ ਨੂੰ ਨਹੀਂ ਛੱਡਦਾ। ਇਹ ਆਤਮ ਤ੍ਰਿਪਤੀ ਲਈ ਵਰਤੇ ਜਾਂਦੇ ਉਸ ਕਥਨ ਨੂੰ ਨਕਾਰਦਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕਰਮ ਨਾ ਕਰਨ ਦਾ ਅਰਥ ਹੈ-ਨਾ ਦੁੱਖ ਅਤੇ ਨਾ ਹੀ ਪਾਪ। ਸ੍ਰੀ ਕਿ੍ਰਸ਼ਨ ਦਾ ਮਾਰਗ ਦਰਸ਼ਨ ਸਾਡੇ ਸਾਰਿਆਂ ਨੂੰ ਪਲਾਇਨਵਾਦ ਦਾ ਸਹਾਰਾ ਲਏ ਬਿਨਾ ਸੰਨਿਆਸੀ ਬਣਨਯੋਗ ਬਣਾਉਂਦਾ ਹੈ। ਪ੍ਰਸਥਿਤੀਆਂ ਭਾਵੇਂ ਜਿਹੋ ਜਿਹੀਆਂ ਮਰਜ਼ੀ ਹੋਣ, ਜਿਸ ਛਿਣ ਕੋਈ ਕਰਮਫਲ ਦੀ ਆਸ ਛੱਡ ਦਿੰਦਾ ਹੈ, ਉਸੇ ਛਿਣ ਉਹ ਸੰਨਿਆਸੀ ਦਾ ਆਨੰਦ ਪ੍ਰਾਪਤ ਕਰਦਾ ਹੈ।

Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ