110. ਧਰੁੱਵੀਕਰਨ ਤੋਂ ਪਾਰ ਸ਼ਾਂਤ ਅਵਸਥਾ

 

ਸ੍ਰੀ ਕਿ੍ਰਸ਼ਨ ਕਹਿੰਦੇ ਹਨ, ‘‘ਜਿਸ ਨੂੰ ਸਾਡੇ ਸ਼ਾਸਤਰ ਸੰਨਿਆਸ ਕਹਿੰਦੇ ਹਨ, ਉਸੇ ਨੂੰ ਤੂੰ ਯੋਗ ਸਮਝ, ਕਿਉਂਕਿ ਸੰਕਲਪਾਂ ਦਾ ਤਿਆਗ ਨਾ ਕਰਨ ਵਾਲਾ ਕੋਈ ਵੀ ਪੁਰਸ਼ ਯੋਗੀ ਨਹੀਂ ਹੰੁਦਾ’’ (6.2)। ਇਸ ਤੋਂ ਪਹਿਲਾਂ ਸਲੋਕ 4.19 ਵਿੱਚ ਇਹ ਕਿਹਾ ਗਿਆ ਸੀ ਕਿ ਇਕ ਮਹਾਂਪੁਰਸ਼ ਦੇ ਕਰਮ, ਕਾਮਨਾ ਅਤੇ ਸੰਕਲਪ ਤੋਂ ਮੁਕਤ ਹੰੁਦੇ ਹਨ (ਕਾਮਸੰਕਲਪ ਵਰਜਿਤਾ:)।

ਸ੍ਰੀ ਕਿ੍ਰਸ਼ਨ ਅੱਗੇ ਕਹਿੰਦੇ ਹਨ, ‘‘ਉਸ ਆਤਮਾ ਲਈ, ਜਿਹੜੀ ਯੋਗ ਵਿੱਚ ਰੂੜ੍ਹ (ਪੱਕਾ) ਹੋਣ ਦੀ ਇੱਛਾ ਰੱਖਦੀ ਹੈ, ਉਸ ਲਈ ਕਰਮ ਹੀ ਇਕ ਸਾਧਨ ਹੈ, ਇਕ ਮਹਾਂਪੁਰਸ਼ ਲਈ ਜਿਹੜਾ ਯੋਗ ਵਿੱਚ ਪਹਿਲਾਂ ਹੀ ਰੂੜ੍ਹ ਹੈ, ਸ਼ਾਂਤ ਅਵਸਥਾ ਹੀ ਮੁਕਤੀ ਦਾ ਇਕ ਸਾਧਨ ਹੈ (6.3)। ਜਦੋਂ ਕੋਈ ਪੁਰਸ਼ ਨਾ ਹੀ ਇੰਦਰਿਆਵੀ ਸੁੱਖਾਂ ਨਾਲ ਅਤੇ ਨਾ ਹੀ ਕਰਮਾਂ ਨਾਲ ਜੁੜਿਆ ਹੰੁਦਾ ਹੈ, ਅਜਿਹੇ ਪੁਰਸ਼ ਨੂੰ ਯੋਗ-ਵਿਗਿਆਨ ਵਿਚ ਇਨ੍ਹਾਂ ਤੋਂ ਉੱਚਾ ਉਠਿੱਆ ਹੋਇਆ ਸਮਝਿਆ ਜਾਂਦਾ ਹੈ, ਕਿਉਂਕਿ ਉਸ ਨੇ ਸਾਰੀਆਂ ਇੱਛਾਵਾਂ ਅਤੇ ਕਰਮਾਂ ਦੇ ਨਤੀਜਿਆਂ (ਕਰਮਫਲ) ਦਾ ਤਿਆਗ ਕੀਤਾ ਹੰੁਦਾ ਹੈ’’ (6.4)

ਸਾਡਾ ਮੰਨਣਾ ਇਹ ਹੈ ਕਿ ਕਰਮ ਮਨਬਾਂਛਿਤ ਕਰਮਫਲ ਪ੍ਰਾਪਤ ਕਰਨ ਤੋਂ ਪ੍ਰੇਰਿਤ ਹੰੁਦੇ ਹਨ, ਨਹੀਂ ਤਾਂ ਕੋਈ ਵੀ ਬੰਦਾ ਕਰਮ ਕਿਉਂ ਕਰੇਗਾ। ਇਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜੇ ਅਸੀਂ ਕਿਸੇ ਚੀਜ਼ ਦੇ ਬਾਰੇ ਵਿੱਚ ਜਾਣਦੇ ਹੀ ਨਹੀਂ ਹਾਂ ਜਾਂ ਉਸਦਾ ਅਨੁਭਵ ਨਹੀਂ ਕੀਤਾ ਹੈ ਤਾਂ ਇਸ ਦਾ ਅਰਥ ਇਹ ਨਹੀਂ ਹੈ ਕਿ ਉਸ ਚੀਜ਼ ਦੀ ਕੋਈ ਹੋਂਦ ਹੀ ਨਹੀਂ ਹੈ। ਇਸ ਰਾਹ ਉਤੇ ਪਹਿਲਾ ਕਦਮ ਸਾਡੇ ਪਿਛਲੇ ਕਰਮਾਂ ਦੇ ਅਨੁਭਵਾਂ ਦਾ ਵਿਸ਼ਲੇਸ਼ਣ ਕਰਨਾ ਹੈ, ਜਿਹੜੇ ਸੁੱਖ ਦੇਣ ਵਾਲੇ ਫਲ ਲਈ ਕੀਤੇ ਗਏ ਸਨ, ਪਰ ਉਨ੍ਹਾਂ ਵਿਚੋਂ ਬਹੁਤਿਆ ਕਰਮਾਂ ਰਾਹੀਂ ਦੁੱਖ ਹੀ ਪ੍ਰਾਪਤ ਹੋਏ। ਦੂਜੀ ਗੱਲ ਇਹ ਕਿ ਕਰਮ ਦੇ ਫਲ ਦੀ ਆਸ ਤੋਂ ਬਿਨਾਂ ਸ਼ਰਧਾ ਨਾਲ ਛੋਟੇ ਛੋਟੇ ਕਰਮ ਕਰਨਾ ਸ਼ੁਰੂ ਕਰੀਏ, ਤੇ ਕਿ੍ਰਸ਼ਨ ਜੀ ਵਿਸ਼ਵਾਸ ਦਿਵਾਉਂਦੇ ਹਨ ਕਿ ਅਜਿਹਾ ਸੰਭਵ ਹੋ ਸਕਦਾ ਹੈ। ਅੰਤ ਵਿੱਚ ਪ੍ਰਸ਼ੰਸਾ ਤੇ ਅਲੋਚਨਾ ਵਰਗੇ ਧਰੁੱਵਾਂ ਨੂੰ ਪਾਰ ਕਰਨਾ ਹੈ, ਜਿਸ ਰਾਹੀਂ ਆਨੰਦ ਦੀ ਪ੍ਰਾਪਤੀ ਹੰੁਦੀ ਹੈ।

ਸ੍ਰੀ ਕਿ੍ਰਸ਼ਨ ਵਾਰ-ਵਾਰ ਨਿਸ਼ਕਾਮ ਕਰਮ ਕਰਨ ਅਤੇ ਇੰਦਰਿਆਵੀ ਵਿਸ਼ਿਆਂ ਨੂੰ ਤਿਆਗਣ ਦਾ ਸੁਝਾਅ ਦਿੰਦੇ ਹਨ। ਇਹ ਸੁਝਾਅ ਸਾਨੂੰ ਬਾਹਰੀ ਦੁਨੀਆ ਨਾਲ ਜੋੜਨ ਅਤੇ ਸਾਡੀ ਭੌਤਿਕ ਹੋਂਦ ਸੰਬੰਧੀ ਬੁਨਿਆਦੀ ਨਿਰਣੇ ਲੈਣ ਲਈ, ਇੰਦਰੀਆਂ ਨੂੰ ਕੇਵਲ-ਸੰਦਾਂ ਦੇ ਰੂਪ ਵਿਚ ਵਰਤੋਂ ਕਰਨ ਦੇ ਬਾਰੇ ਵਿੱਚ ਹਨ। ਇਸ ਤੋਂ ਉੱਪਰ ਕੋਈ ਵੀ ਸੰਬੰਧ ਕਰਮਾਂ ਨਾਲ ਜੁੜਨਾ (ਕਰਮ ਬੰਧਨ) ਹੈ।

ਉਦਾਹਰਨ ਦੇ ਤੌਰ ਤੇ ਜਦੋਂ ਅਸੀਂ ਕਿਸੇ ਸੁੰਦਰ ਵਸਤੂ, ਦ੍ਰਿਸ਼ ਨੂੰ ਵੇਖਦੇ ਹਾਂ ਤਾਂ ਅਸੀਂ ਉਸ ਦੀ ਸੁੰਦਰਤਾ ਦੀ ਸਿਫਤ ਕਰਦੇ ਹਾਂ ਤੇ ਅੱਗੇ ਲੰਘ ਜਾਂਦੇ ਹਾਂ, ਜਿਹੜੀ ਕਿ ਅਨਾਸਕਤੀ ਹੈ। ਪਰ ਜੇ ਅਸੀਂ ਉਸ ਨਾਲ ਸੰਬੰਧ ਜੋੜਦੇ ਹਾਂ ਤਾਂ ਸਾਡੇ ਮਨ ਵਿੱਚ ਉਸ ਨੂੰ ਪ੍ਰਾਪਤ ਕਰਨ ਦੀ ਇੱਛਾ ਜਾਗਦੀ ਹੈ ਜਿਹੜੀ ਕਿ ਬਾਦ ਵਿੱਚ ਇਸ ਸੰਬੰਧੀ ਹੋਰ ਕਾਰਜਾਂ ਲਈ ਉਕਸਾਉਂਦੀ ਹੈ।


Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ