133. ਸ਼ਰਧਾ ਹੀ ਤਾਕਤ ਹੈ

 

ਸਾਡੀ ਹੋਂਦ ਪ੍ਰਗਟ ਅਤੇ ਅਪ੍ਰਗਟ ਦੀ ਇਕਸੁਰਤਾ ਹੈ ਜਿਸ ਵਿੱਚ ਮਨੁੱਖ ਪ੍ਰਗਟ ਅਤੇ ਪ੍ਰਮਾਤਮਾ ਅਪ੍ਰਗਟ ਹੈ। ਬੁਨਿਆਦੀ ਪੱਧਰ ਦਾ ਆਪਸੀ ਵਰਤਾਰਾ ਪ੍ਰਮਾਤਮਾ ਦੇ ਅਨਾਦਰ ਨਾਲ ਮਨੁੱਖ ਤੇ ਮਨੁੱਖ ਵਿਚਕਾਰ ਹੰੁਦਾ ਹੈ। ਸ੍ਰੀ ਕਿ੍ਰਸ਼ਨ ਨੇ ਇਸ ਨੂੰ ਅਸੁਰਾਂ ਦਾ ਮਾਰਗ ਦੱਸਿਆ ਹੈ (7.15)। ਇਸ ਤੋਂ ਅਗਲੇ ਪੱਧਰ ਦਾ ਵਰਤਾਰਾ ਮਨੁੱਖ ਅਤੇ ਪ੍ਰਮਾਤਮਾ ਵਿਚਕਾਰ ਹੰੁਦਾ ਹੈ। ਇਹ ਅਵਸਥਾ ਤਬਦੀਲੀ ਉਦੋਂ ਸ਼ੁਰੂ ਹੰੁਦੀ ਹੈ ਜਦੋਂ ਕੋਈ ਮਿ੍ਰਗ-ਤ੍ਰਿਸ਼ਨਾ ਦਾ ਪਿੱਛਾ ਕਰਦੇ ਹੋਏ ਥੱਕ ਜਾਂਦਾ ਹੈ ਜਾਂ ਆਪਣੀ ਦੁਰਗਤੀ ਤੋਂ ਪਰੇਸ਼ਾਨ ਹੋ ਜਾਂਦਾ ਹੈ।

ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਮਨੁੱਖ ਤੇ ਪ੍ਰਮਾਤਮਾ ਵਿਚਕਾਰ ਇਹ ਵਰਤਾਰਾ ਜਾਂ ਪੂਜਾ, ਚਾਰ ਤਰ੍ਹਾਂ ਦੀ ਹੰੁਦੀ ਹੈ। ਪਹਿਲੀ ਸ਼੍ਰੇਣੀ ਦੇ ਉਪਾਸਕ ਆਪਣੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਚਾਹੰੁਦੇ ਹਨ, ਦੂਜੀ ਸ਼੍ਰੇਣੀ ਦੇ ਉਪਾਸਕ ਧਨ, ਸਫਲਤਾ ਜਾਂ ਮਨ ਦੀ ਸ਼ਾਂਤੀ ਪ੍ਰਾਪਤ ਕਰਨਾ ਚਾਹੰੁਦੇ ਹਨ, ਤੀਜੀ ਤਰ੍ਹਾਂ ਦਾ ਉਪਾਸਕ ਗਿਆਨ ਪ੍ਰਾਪਤ ਕਰਨਾ ਚਾਹੰੁਦਾ ਹੈ, ਅਤੇ ਚੌਥੀ ਤਰ੍ਹਾਂ ਦੇ ਉਪਾਸਕ ਗਿਆਨੀ ਹੰੁਦੇ ਹਨ (7.16)

ਉਹ ਅੱਗੇ ਕਹਿੰਦੇ ਹਨ ਕਿ ਪਹਿਲੇ ਤਿੰਨ ਤਰ੍ਹਾਂ ਦੇ ਉਪਾਸਕ, ਜੋ ਗਿਆਨ ਤੋਂ ਵਿਹੂਣੇ ਹਨ, ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਵੱਖੋ-ਵੱਖਰੇ ਦੇਵਤਿਆਂ ਦੀ ਪੂਜਾ ਕਰਦੇ ਹਨ (7.20)। ਇਹ ਬਿਮਾਰੀਆਂ ਦੇ ਸੰਬੰਧ ਵਿੱਚ ਸੰਬੰਧਤ ਡਾਕਟਰਾਂ ਕੋਲ ਜਾਣ ਵਰਗਾ ਹੈ। ਉਹ ਅੱਗੇ ਕਹਿੰਦੇ ਹਨ ਕਿ ਜਦੋਂ ਉਹ ਸ਼ਰਧਾ ਨਾਲ ਪੂਜਾ ਕਰਦੇ ਹਨ, ਤਾਂ ਉਹ (ਸ੍ਰੀ ਕਿ੍ਰਸ਼ਨ) ਇਸ ਸ਼ਰਧਾ ਨੂੰ ਸਥਿਰ ਬਣਾਉਂਦੇ ਹਨ (7.21), ਅਤੇ ਉਸ ਭਗਤ ਦੀਆਂ ਇੱਛਾਵਾਂ ਉਸ ਦੀ ਸ਼ਰਧਾ ਦੇ ਕਾਰਨ ਪੂਰੀਆਂ ਹੰੁਦੀਆਂ ਹਨ (7.22), ਪਰ ਇਹ ਤਿੰਨ ਮਾਰਗ ਸੀਮਤ ਜਿਹੇ ਪਰਿਣਾਮ ਹੀ ਦਿੰਦੇ ਹਨ (7.23)

ਇਹ ਕਰਮਫਲ ਦੀ ਉਮੀਦ ਕੀਤੇ ਬਿਨਾ ਕਰਮ ਕਰਨ  ਦੇ ਉਲਟ ਪ੍ਰਤੀਤ ਹੰੁਦਾ ਹੈ (2.47), ਜਿਹੜੀ ਸਦੀਵੀ ਅਵਸਥਾ ਦੀ ਮੌਲਿਕ ਵਿਸ਼ੇਸ਼ਤਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਹ ਦਯਾਵਾਨ ਸ੍ਰੀ ਕਿ੍ਰਸ਼ਨ ਸਾਨੂੰ ਦੁਰਗਤੀ ਜਾਂ ਹਨ੍ਹੇਰੇ ਤੋਂ ਇੱਛਾਹੀਣ ਸਦੀਵੀ ਅਵਸਥਾ ਦੇ ਉਜਾਲੇ ਵੱਲ ਲੈ ਜਾਣ ਲਈ ਕਦਮ-ਦਰ-ਕਦਮ ਸਾਡਾ ਮਾਰਗ ਦਰਸ਼ਨ ਕਰਦੇ ਹਨ।

ਦੂਜਾ, ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਭਗਤਾਂ ਦੀ ਸ਼ਰਧਾ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਦੀ ਹੈ, ਅਤੇ ਉਹ ਉਸ ਸ਼ਰਧਾ ਦੇ ਪਿੱਛੇ ਹਨ। ਇਸਦਾ ਅਰਥ ਇਹ ਹੈ ਕਿ ਈਸ਼ਵਰ ਪ੍ਰਤੀ, ਸਾਡੇ ਕਾਰਜ ਪ੍ਰਤੀ ਜਾਂ ਰਿਸ਼ਤਿਆਂ ਦੇ ਪ੍ਰਤੀ ਸਾਡੀ ਸ਼ਰਧਾ ਸਾਨੂੰ ਉਚਿਤ ਪ੍ਰਤੀਫਲ ਪ੍ਰਦਾਨ ਕਰਦੀ ਹੈ। ਜੇ ਕਰ ਅਸੀਂ ਕਦੇ ਵੀ ਇਸ ਦੁਨਿਆਵੀ ਸੰਸਾਰ ਵਿੱਚ ਕੁਝ ਵੀ ਪ੍ਰਾਪਤ ਕੀਤਾ ਹੈ, ਤਾਂ ਉਹ ਸਾਡੀ ਸ਼ਰਧਾ ਦਾ ਨਤੀਜਾ ਹੈ। ਸ਼ਰਧਾ ਪ੍ਰਤੀਕੂਲ ਸਥਿਤੀਆਂ ਵਿੱਚ ਵੀ ਉਸੇ ਤਰ੍ਹਾਂ ਦਾ ਸਮਰਪਣ ਹੈ, ਜਿੱਥੇ ਸਾਨੂੰ ਧੀਰਜ ਰੱਖਣ ਦੀ ਜ਼ਰੂਰਤ ਹੰੁਦੀ ਹੈ, ਅਤੇ ਇਸੇ ਲਈ ਕਿਹਾ ਜਾਂਦਾ ਹੈ-ਸ਼ਰਧਾ ਨਾਲ ਸਬੂਰੀ


Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ