132. ਦੁਰਗਤੀ, ਦੁਰਗਤੀ ਨੂੰ ਹੀ ਲਿਆਵੇਗੀ


 ਸ੍ਰੀ ਕਿ੍ਰਸ਼ਨ ਨੇ ਆਪਣੀ ਪਰਾ-ਪ੍ਰਕਿਰਤੀ ਦਾ ਵਰਨਣ ਕੀਤਾ ਹੈ ਜੋ ਤਿੰਨਾਂ ਗੁਣਾਂ ਤੋਂ ਪਰ੍ਹੇ ਜੀਵਨ ਤੱਤ ਹੈ। ਉਸ ਦੀ ਨੀਵੀਂ (ਅਪਰਾ) ਪ੍ਰਕਿਰਤੀ ਅੱਠ ਤਰ੍ਹਾਂ ਦੀ ਹੰੁਦੀ ਹੈ-ਅਗਨੀ, ਪਿ੍ਰਥਵੀ, ਜਲ, ਵਾਯੂ, ਅਕਾਸ਼, ਮਨ, ਬੁੱਧੀ ਅਤੇ ਹੰਕਾਰ, ਜਿਹੜੀ ਗੁਣਾਂ ਦੇ ਸੰਮੋਹਨ ਦੇ ਅਧੀਨ ਹੰੁਦੀ ਹੈ। ਜਦੋਂ ਕਿ ਪਰਾ-ਪ੍ਰਕਿਰਤੀ ਨੂੰ ਅਪ੍ਰਗਟ ਦੇ ਰੂਪ ਵਿੱਚ ਬਿਆਨਿਆ ਜਾਂਦਾ ਹੈ, ਜੋ ਸਦੀਵੀ, ਅਵਿਨਾਸ਼ੀ ਅਤੇ ਅਥਾਹ ਹੈ। ਅਪਰਾ ਪ੍ਰਕਿਰਤੀ ਪ੍ਰਗਟ (ਦਿੱਸਣਯੋਗ) ਹੰੁਦੀ ਹੈ ਜੋ ਕਈ ਅਰਥਾਂ ਵਿੱਚ ਸੀਮਤ ਹੰੁਦੀ ਹੈ।

ਅਸਾਨੀ ਨਾਲ ਸਮਝਣ ਲਈ ਮਨੁੱਖ ਨੂੰ ਪ੍ਰਗਟ ਅਤੇ ਪ੍ਰਮਾਤਮਾ ਨੂੰ ਸਥਾਈ ਜਾਂ ਅਪ੍ਰਗਟ ਮੰਨਿਆ ਜਾ ਸਕਦਾ ਹੈ, ਜੋ ਇੰਦਰੀਆਂ ਤੋਂ ਪਰ੍ਹੇ ਹੈ। ਆਪਸੀ ਵਰਤਾਓ ਦਾ ਪਹਿਲਾ ਪੱਧਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਹੈ, ਜੋ ਪ੍ਰਗਟ ਨਾਲ ਸਾਡੀ ਪਛਾਣ ਦਾ ਨਤੀਜਾ ਹੈ। ਅਗਲਾ ਸਤਰ ਮਨੁੱਖ ਤੇ ਪ੍ਰਮਾਤਮਾ ਦੇ ਵਿਚਕਾਰ ਹੈ। ਮਨੁੱਖ ਤੋਂ ਮਨੁੱਖ ਦੇ ਪੱਧਰ ਉੱਤੇ ਚੀਜ਼ਾਂ ਅਤੇ ਸਾਧਨ, ਇਕ ਟੋਬੇ ਦੇ ਪਾਣੀ ਵਾਂਗ ਸੀਮਤ ਹਨ, ਜਦੋਂ ਕਿ ਇਹ ਪ੍ਰਮਾਤਮਾ ਦੇ ਪੱਧਰ ਉੱਤੇ ਸਮੁੰਦਰ ਦੀ ਤਰ੍ਹਾਂ ਅਸੀਮਤ ਹਨ।

ਜਿਹੜਾ ਮਨ ਵੰਡੀਆਂ ਪਾਉਣਾ ਸਿਖਿਆ ਹੰੁਦਾ ਹੈ ਉਹ ਪਦਾਰਥਕ, ਸੰਪਤੀ, ਸ਼ਕਤੀ ਅਤੇ ਅਹੁਦੇਦਾਰੀਆਂ ਦੇ ਸੰਦਰਭ ਵਿੱਚ, ਸਾਡੇ ਕੋਲ ਅਤੇ ਦੂਜਿਆਂ ਕੋਲ ਜੋ ਕੁਝ ਹੈ, ਉਸ ਦੀ ਲਗਾਤਾਰ ਤੁਲਨਾ ਕਰਦਾ ਰਹਿੰਦਾ ਹੈ, ਜਿਹੜਾ ਸਾਨੂੰ ਉਹ ਵਸਤਾਂ ਆਦਿ ਹਥਿਆਉਣ ਵਾਲੇ ਪਾਸੇ ਲੈ ਕੇ ਜਾਂਦਾ ਹੈ, ਕਿਉਂਕਿ ਹਰ ਕੋਈ ਇਨ੍ਹਾਂ ਸੀਮਤ ਚੀਜ਼ਾਂ ਲਈ ਲੜਦਾ ਹੈ। ਉਦਾਹਰਨ ਵਜੋਂ ਮੁੱਖ ਕਾਰਜਕਾਰੀ ਅਧਿਕਾਰੀ (35O) ਜਾਂ ਮੁੱਖ ਮੰਤਰੀ (3.M.) ਦੀ ਸਿਰਫ ਇਕ ਪਦਵੀ ਹੰੁਦੀ ਹੈ, ਪਰ ਹਮੇਸ਼ਾ ਕਈ ਦਾਅਵੇਦਾਰ ਹੰੁਦੇ ਹਨ, ਜੋ ਉਸੇ ਪਦਵੀ ਨੂੰ ਪਾਉਣ ਦਾ ਦਾਵਾ ਕਰਦੇ ਹਨ। ਜੀਵਨ ਦੇ ਹਰ ਖੇਤਰ ਵਿੱਚ ਇਹੋ ਜਿਹੀਆਂ ਪ੍ਰਵਿਰਤੀਆਂ ਹੀ ਵੇਖਣ ਨੂੰ ਮਿਲਦੀਆਂ ਹਨ।

ਇਸ ਪੱਧਰ ਉੱਤੇ ਚੀਜ਼ਾਂ ਧਰੁੱਵੀ ਹੰੁਦੀਆਂ ਹਨ ਅਤੇ ਵਿਅਕਤੀ ਸੁੱਖ/ਜਿੱਤ ਅਤੇ ਦੁੱਖ/ਹਾਨੀ ਦੇ ਧਰੁੱਵਾਂ ਵਿਚਕਾਰ ਝੂਲਦਾ ਰਹਿੰਦਾ ਹੈ। ਜਿੱਤ ਦੁਆਰਾ ਹੰਕਾਰ ਵਧਦਾ ਹੈ ਅਤੇ ਹਾਰ ਨਾਲ ਦੋਸ਼ ਲਗਾਉਣ ਦੀ ਸ਼ੁਰੂਆਤ ਹੰੁਦੀ ਹੈ। ਇਸੇ ਤਰ੍ਹਾਂ ਕੋਈ ਇਸ ਭਰਮ ਵਿੱਚ ਹੈ ਕਿ ਉਹ ਕਰਤਾ ਹੈ। ਇਸ ਲਈ ਜਦੋਂ ਇਹ ਸਾਰਾ ਕਾਰਜ ਤੁਹਾਡੇ ਹਿਸਾਬ ਨਾਲ ਨਹੀਂ ਚੱਲਦਾ, ਤਾਂ ਵਿਅਕਤੀ ਡਰ ਅਤੇ ਕਰੋਧ ਨਾਲ ਭਰ ਜਾਂਦਾ ਹੈ।

ਸ੍ਰੀ ਕਿ੍ਰਸ਼ਨ ਅਜਿਹੇ ਵਰਤਾਓ ਕਰਨ ਵਾਲੇ ਲੋਕਾਂ ਨੂੰ ਨੀਚ ਅਤੇ ਦੂਸ਼ਿਤ ਕਰਮ ਕਰਨ ਵਾਲਿਆਂ ਦੇ ਰੂਪ ਵਿੱਚ ਪ੍ਰੀਭਾਸ਼ਿਤ ਕਰਦੇ ਹਨ ਜੋ ਅਸੁਰਾਂ ਦੇ ਮਾਰਗ ਦਾ ਅਨੁਸਰਣ ਕਰਦੇ ਹਨ (7.15)। ਇਕ ਸ਼ੈਤਾਨ, ਜੋ ਹੱੜਪਣਾ ਚਾਹੰੁਦਾ ਹੈ, ਉਹ ਜ਼ਰੂਰ ਇਕ ਹੋਰ ਸ਼ੈਤਾਨ ਨੂੰ ਮਿਲੇਗਾ, ਜਿਸ ਦਾ ਨਤੀਜਾ ਸਾਡੇ ਚਾਰੇ ਪਾਸੇ ਵਿਖਾਈ ਦੇਣ ਵਾਲੇ ਦੁੱਖ ਹਨ।

Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ