143. ਜਦੋਂ ਕਰਮ ਹੀ ਪੂਜਾ ਬਣ ਜਾਵੇ
ਮੌਤ ਦੇ ਸਮੇਂ ਉਨ੍ਹਾਂ ਨੂੰ ਜਾਣਨ ਦੇ ਸੰਦਰਭ ਵਿੱਚ ਸ੍ਰੀ ਕਿ੍ਰਸ਼ਨ
ਕਹਿੰਦੇ ਹਨ, ‘‘ਇਸ ਲਈ ਹੇ ਅਰਜਨ! ਤੂੰ ਸਾਰੇ ਸਮੇਂ ਵਿੱਚ ਨਿਰੰਤਰ ਮੇਰਾ ਸਿਮਰਨ ਕਰ ਅਤੇ ਯੁੱਧ ਵੀ ਕਰ। ਇਸ
ਤਰ੍ਹਾਂ ਨਾਲ ਅਰਪਣ ਕੀਤੇ ਹੋਏ ਮਨ ਤੇ ਬੁੱਧੀ ਤੋਂ ਮੁਕਤ ਹੋ ਕੇ ਤੂੰ ਨਿਰਸੰਦੇਹ ਮੈਨੂੰ ਹੀ
ਪ੍ਰਾਪਤ ਹੋਵੇਂਗਾ’’ (8.7)।
ਅਸੀਂ ਦਿਨ ਵਿੱਚ ਕੁਝ ਦੇਰ ਭਗਵਾਨ ਦੀ ਪੂਜਾ ਕਰਦੇ ਹਾਂ ਜਾਂ ਕਦੇ ਕਦੇ
ਪੂਜਾ ਅਸਥਾਨਾਂ ਤੇ ਜਾ ਕੇ ਪ੍ਰਭੂ ਦਾ ਸਿਮਰਣ ਕਰਦੇ ਹਾਂ। ਵੱਖ ਵੱਖ ਵਿਸ਼ਵਾਸ ਪ੍ਰਣਾਲੀਆਂ ਦੇ
ਅਨੁਸਾਰ ਭਗਵਾਨ ਦੇ ਨਾਂ ’ਤੇ ਕੀਤੇ ਜਾਂਦੇ ਰੀਤੀ ਰਿਵਾਜ਼ ਵੱਖਰੇ ਹੰੁਦੇ ਹਨ। ਪ੍ਰਭੂ ਦਾ ਸਿਮਰਣ
ਅਸੀਂ ਆਪਣੀਆਂ ਔਕੜਾਂ ਨੂੰ ਦੂਰ ਕਰਨ ਲਈ, ਜਾਂ ਸੰਪਤੀ, ਸ਼ਕਤੀ ਜਾਂ ਵੰਸ਼ ਦੀ ਪ੍ਰਾਪਤੀ ਲਈ ਕਰਦੇ ਹਾਂ। ਇਥੇ ਸ੍ਰੀ ਕਿ੍ਰਸ਼ਨ
ਕਹਿੰਦੇ ਹਨ, ‘‘ਹਰ ਸਮੇਂ ਮੈਨੂੰ ਯਾਦ ਕਰੋ’’, ਜਿਹੜਾ ਕਿ ਅਸੰਭਵ ਲੱਗਦਾ ਹੈ ਕਿਉਂਕਿ ਸਾਨੂੰ ਪਤਾ ਨਹੀਂ ਹੈ ਕਿ ਦਿਨ
ਦੇ ਹਰ ਸਮੇਂ ਵਿੱਚ ਪ੍ਰਾਰਥਨਾ ਕਿਵੇਂ ਕੀਤੀ ਜਾਂਦੀ ਹੈ।
ਇਸ ਅੜਾਉਣੀ ਦਾ ਹੱਲ ਭਗਤੀ ਯੋਗ ਦੀ ਨੀਂਹ ਤੋਂ ਮਿਲਦਾ ਹੈ, ਜੋ ਦੱਸਦਾ ਹੈ ਕਿ ‘‘ਸਾਰੇ ਪ੍ਰਾਣੀਆਂ
ਨੂੰ ਖੁਦ ਵਿੱਚ ਵੇਖਣਾ, ਅਤੇ ਖੁਦ ਨੂੰ ਸਾਰੇ ਪ੍ਰਾਣੀਆਂ ਵਿੱਚ ਵੇਖਣਾ, ਅਤੇ ਪ੍ਰਮਾਤਮਾ ਨੂੰ
ਹਰ ਜਗ੍ਹਾ ਤੇ ਵੇਖਣਾ ਹੈ’’ (6.29 ਅਤੇ 6.30)। ਜਦੋਂ ਇਸ ਪਰਮ ਸੱਚ ਦਾ ਗਿਆਨ ਹੋ ਜਾਂਦਾ ਹੈ, ਤਾਂ ਵਿਅਕਤੀ ਨੂੰ
ਹਰ ਜਗ੍ਹਾ ਪ੍ਰਮਾਤਮਾ ਦਾ ਦਰਸ਼ਨ ਹੋ ਜਾਂਦਾ ਹੈ, ਜੋ ਹਰ ਸਮੇਂ ਉਨ੍ਹਾਂ ਨੂੰ ਯਾਦ ਕਰਨ ਵਾਂਗ ਹੈ। ਅਸੀਂ
ਜੋ ਵੀ ਵੇਖਦੇ ਹਾਂ, ਉਹ ਸੁੰਦਰ ਹੋਵੇ ਭਾਵੇਂ ਅਸੁੰਦਰ, ਅਸੀਂ ਜੋ ਕੁਝ ਵੀ ਸੁਣਦੇ, ਚਾਹੇ ਉਹ ਸਾਡੀ ਸਿਫਤ ਹੋਵੇ ਜਾਂ ਅਲੋਚਨਾ, ਉਹ ਹੋਰ ਕੁਝ ਨਹੀਂ
ਬਲਕਿ ਪ੍ਰਮਾਤਮਾ ਹੀ ਹੈ।
ਇਕ ਵਾਰ ਜਦੋਂ ਇਹ ਸਮਝ ਵਿਕਸਿਤ ਹੋ ਜਾਂਦੀ ਹੈ ਤਾਂ ਅਰਜਨ ਨੂੰ ਯੁੱਧ
ਵਿੱਚ ਜਾਣ ਦੀ ਕਿ੍ਰਸ਼ਨ ਦੀ ਸਲਾਹ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਸ੍ਰੀ ਕਿ੍ਰਸ਼ਨ, ਹੱਥ ਵਿੱਚ ਜਿਹੜਾ
ਵੀ ਕੰਮ ਹੈ, ਉਸ ਨੂੰ ਕਰਨ ਦੇ ਪੱਖ ਵਿੱਚ ਹਨ, ਜੋ ਕੁਰੂਕਸ਼ੇਤਰ ਦੇ ਯੁੱਧ ਦੇ ਸੰਦਰਭ ਵਿੱਚ ਲੜਾਈ ਲੜਨਾ ਹੈ। ਨਿਸ਼ਚਿਤ
ਰੂਪ ਵਿੱਚ ਯੁੱਧ ਵਿੱਚ ਪ੍ਰਮਾਤਮਾ ਨੂੰ ਵੇਖਣਾ, ਅਰਜਨ ਦੇ ਲਈ ਵੀ ਇਕ ਕਠਿਨ ਪ੍ਰੀਕਿਆ ਹੈ, ਅਤੇ ਸਾਡੇ ਲਈ ਵੀ
ਓਨਾ ਹੀ ਮੁਸ਼ਕਲ ਹੈ।
ਇਸ ਅਵਸਥਾ ਤੱਕ ਪੁੱਜਣ ਦਾ ਇਕ ਵਿਹਾਰਕ ਢੰਗ ਇਹ ਹੈ ਕਿ ਅਸੀਂ ਆਪਣੇ
ਪੇਸ਼ੇਵਰ ਜਾਂ ਨਿੱਜੀ ਜੀਵਨ ਵਿੱਚ ਦੂਜੇ ਵਿਅਕਤੀ ਦੀਆਂ ਗੱਲਾਂ ਨੂੰ ਧੀਰਜ ਨਾਲ ਸਮਝਣ ਦੀ ਕੋਸ਼ਿਸ਼
ਕਰੀਏ। ਇਸ ਦੁਆਰਾ ਸਾਨੂੰ ਇਹ ਮਹਿਸੂਸ ਕਰਨ ਵਿੱਚ ਮੱਦਦ ਮਿਲੇਗੀ ਕਿ ਇਹੋ ਜਿਹੀਆਂ ਸਮਾਨ
ਪ੍ਰਸਤਿਥੀਆਂ ਵਿੱਚ ਅਸੀਂ ਵੀ ਇਹੋ ਜਿਹਾ ਵਿਹਾਰ ਹੀ ਕਰਨਾ ਸੀ। ਇਹ ਕਾਰਜ ਸਾਨੂੰ ਆਪਸੀ ਵੰਡ ਅਤੇ
ਮੱਤਭੇਦਾਂ ਨੂੰ ਛੱਡ ਕੇ ਏਕਤਾ ਪ੍ਰਾਪਤ ਕਰਨ ਅਤੇ ਹਰ ਕਾਰਜ ਪ੍ਰਾਰਥਨਾ ਦੀ ਤਰ੍ਹਾਂ ਕਰਨ ਵਿੱਚ
ਮੱਦਦ ਕਰੇਗਾ।

Comments
Post a Comment