141. ਊਰਜਾ ਤੇ ਪਦਾਰਥ ਦੀ ਅੰਤਰ ਪ੍ਰਕਿਰਿਆ


 

ਜੀਵਨ ਊਰਜਾ ਅਤੇ ਪਦਾਰਥ ਦੀ ਪ੍ਰਸਪਰ ਕਿਰਿਆ ਹੰੁਦੀ ਹੈ। ਇਹ ਸਭ ਊਰਜਾ ਨਾਲ ਸ਼ੁਰੂ ਹੰੁਦੀ ਹੈ ਅਤੇ ਫਿਰ ਬਾਅਦ ਵਿੱਚ ਵੱਖ ਵੱਖ ਭਾਗਾਂ ਵਿੱਚੋਂ ਗੁਜਰਦੀ ਹੋਈ ਪਦਾਰਥ ਦਾ ਰੂਪ ਲੈਂਦੀ ਹੈ। ਪਦਾਰਥ ਦੇ ਅਣੂਆਂ ਦੇ ਸੰਯੋਜਨ ਨੇ ਵਿਭਿੰਨ ਗੁਣਾਂ ਵਾਲੇ ਵਿਭਿੰਨ ਪ੍ਰਕਾਰ ਦੇ ਸੰਜੋਗਾਂ ਨੂੰ ਜਨਮ ਦਿੱਤਾ ਜਿਸਦੇ ਨਤੀਜੇ ਵਜੋਂ ਅਪਾਰ ਭਿੰਨਤਾ ਪ੍ਰਗਟ ਹੋਈ। ਅਜਿਹਾ ਹੀ ਇਕ ਸੰਜੋਗ ਜੀਵਨ ਰੂਪੀ ਇਹ ਭੌਤਿਕ ਸਰੀਰ ਹੈ। ਇਹ ਪਦਾਰਥ ਦੀ ਵਿਵਸਥਾ ਤੋਂ ਉਪਜਣ ਵਾਲੀ ਊਰਜਾ ਤੇ ਨਿਰਭਰ ਹੰੁਦਾ ਹੈ, ਜਿਸ ਨੂੰ ਭੋਜਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਕਈ ਜੀਵਨ ਰੂਪ (ਜਿਵੇਂ ਬਨਸਪਤੀ) ਸੂਰਜ ਦੇ ਪ੍ਰਕਾਸ਼ ਤੋਂ ਭੋਜਨ ਬਣਾਉਂਦੇ ਹਨ, ਅਤੇ ਕੁਝ ਹੋਰ (ਜਾਨਵਰ ਆਦਿ) ਉਨ੍ਹਾਂ ਦੁਆਰਾ ਬਣਾਏ ਗਏ ਭੋਜਨ ਉੱਤੇ ਗੁਜ਼ਾਰਾ ਕਰਦੇ ਹਨ। ਸੰਖੇਪ ਵਿੱਚ ਇਹ ਜੀਵਨ ਊਰਜਾ ਅਤੇ ਪਦਾਰਥ ਦੀ ਖੇਡ ਹੈ।

ਇਹ ਸੰਦਰਭ ਸਾਨੂੰ ਸ੍ਰੀ ਕਿ੍ਰਸ਼ਨ ਦੁਆਰਾ ਵਰਤੇ ਗਏ ਕੁਝ ਸ਼ਬਦਾਂ, ਜਿਵੇਂ-ਬ੍ਰਹਮ, ਕਰਮ, ਅਧਿਆਤਮ, ਅਧਿਭੂਤ, ਅਧਿਦੈਵੰਮ ਅਤੇ ਅਧਿਯੱਗ (7.28 ਅਤੇ 7.29), ਆਦਿ ਨੂੰ ਸਮਝਣ ਵਿੱਚ ਮੱਦਦ ਕਰੇਗਾ। ਅਰਜਨ ਇਨ੍ਹਾਂ ਦੇ ਬਾਰੇ ਵਿੱਚ ਜਾਣਨਾ ਚਾਹੰੁਦਾ ਹੈ (8.1 ਅਤੇ 8.2), ਅਤੇ ਸ੍ਰੀ ਕਿ੍ਰਸ਼ਨ ਕਹਿੰਦੇ ਹਨ, ‘‘ਅਭਿਭੂਤੰ ਨਾਸ਼ਵਾਨ ਪ੍ਰਕਿਰਤੀ ਹੈ, ਅਧਿਦੈਵੰ ਪੁਰਸ਼ (ਪੁਰ ਜਾਂ ਸ਼ਹਿਰ ਵਿੱਚ ਰਹਿਣ ਵਾਲਾ) ਹੈ, ਅਤੇ ਮੈਂ ਇਸੇ ਸਰੀਰ ਵਿੱਚ ਰਹਿਣ ਵਾਲਾ ਅਧਿਯੱਗ ਹਾਂ (8.4)

ਅਧਿਭੂਤੰ, ਪਦਾਰਥ ਜਾਂ ਰੂਪ ਹੈ, ਜੋ ਸਮੇਂ ਦੇ ਨਾਲ ਨਸ਼ਟ ਹੋ ਜਾਂਦਾ ਹੈ। ਅਧਿਦੈਵੰ ਸਰੀਰ ਵਿੱਚ ਮੌਜੂਦ ਨਿਰਾਕਾਰਊਰਜਾ ਦੀ ਤਰ੍ਹਾਂ ਹੈ, ਅਤੇ ਅਧਿਯੱਗ ਪਦਾਰਥ ਅਤੇ ਊਰਜਾ ਵਿਚਕਾਰ ਅੰਤਰ-ਕਿਰਿਆ ਹੈ, ਜੋ ਇਸ ਨਾਟਕ ਨੂੰ ਇਕ ਨਿਰਦੇਸ਼ਕ ਦੀ ਤਰ੍ਹਾਂ ਸੰਭਵ ਬਣਾਉਂਦਾ ਹੈ, ਅਤੇ ਸ੍ਰੀ ਕਿ੍ਰਸ਼ਨ ਹੀ ਉਹ ਨਿਰਦੇਸ਼ਕ ਹੈ।

ਸ੍ਰੀ ਕਿ੍ਰਸ਼ਨ ਦੇ ਅਨੁਸਾਰ, ‘‘ਬ੍ਰਹਮੰਡੀ ਊਰਜਾ ਜੋ ਉਤਪਤੀ/ਸਿਰਜਣਾ ਕਰਦੀ ਹੈ, ਦੇ ਤਿਆਗ ਨੂੰ ਕਰਮਕਿਹਾ ਜਾਂਦਾ ਹੈ’’ (8.3) ਕਿਸੇ ਵੀ ਕਾਰਜ ਨੂੰ ਕਰਨ ਲਈ ਊਰਜਾ ਦੀ ਲੋੜ ਹੰੁਦੀ ਹੈ, ਅਤੇ ਕਰਮ ਊਰਜਾ ਦੀ ਵਰਤੋਂ ਹੈ ਜੋ ਪਦਾਰਥ ਨੂੰ ਜੀਵਨ ਪ੍ਰਦਾਨ ਕਰਦਾ ਹੈ। ਜੀਵਨ ਰੂਪਾਂ (ਪਦਾਰਥ) ਦੁਆਰਾ ਅਪਣੇ ਪਾਲਣ-ਪੋਸ਼ਣ ਲਈ ਊਰਜਾ ਨੂੰ ਖਿੱਚਣਾ ਕਰਮ ਹੈ। ਅਸੀਂ ਜੋ ਪ੍ਰਾਪਤ/ਅਨੁਭਵ ਕਰਦੇ ਹਾਂ ਉਹ ਇਸ ਪਰਸਪਰ ਕਿਰਿਆ ਦੇ ਪ੍ਰਭਾਵ ਹਨ, ਜਿਨ੍ਹਾਂ ਨੂੰ ਕਰਮ ਫਲਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਸੁਭਾਵ (ਨਿੱਜੀ ਗੁਣ) ਅਧਿਆਤਮ ਹੈ (8.3)। ਉਦਾਹਰਣ ਦੇ ਤੌਰ ਤੇ ਚੁੱਪ ਰਹਿਣਾਸਾਡਾ ਸੁਭਾਅ ਹੈ, ਜਦੋਂ ਕਿ ਭਾਸ਼ਾਵਾਂ ਸਿੱਖੀਆਂ ਜਾਂਦੀਆਂ ਹਨ। ਸੁਭਾਅ ਹੀ ਹੈ ਜਿਹੜਾ ਰਹਿ ਜਾਂਦਾ ਹੈ, ਜਦੋਂ ਅਸੀਂ ਉਧਾਰ ਲਈਆਂ ਹੋਈਆਂ ਵਸਤਾਂ ਨੂੰ ਛੱਡ ਦਿੰਦੇ ਹਾਂ। ਸਫਲਤਾ, ਕਲਾ-ਕੌਸ਼ਲ ਤੇ ਵਸਤਾਂ ਨੂੰ ਪ੍ਰਾਪਤ ਕਰਦੇ ਵਕਤ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਵਸਤਾਂ ਜਾਂ ਪ੍ਰਾਪਤੀਆਂ ਸਾਡੇ ਉਤੇ ਹਾਵੀ ਨਾ ਹੋਣ ਅਤੇ ਅਸੀਂ ਇਨ੍ਹਾਂ ਵਸਤਾਂ ਦੀ ਤੁਲਨਾ ਵਿੱਚ ਅਪਣੀ ਪਛਾਣ ਨਾ ਬਣਾਈਏ।

Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ