Posts

119. ਜਾਗਰੂਕਤਾ ਤੇ ਕਰੁਣਾ ਦਾ ਮੇਲ

Image
  ਸਮਤਵ (ਸਮਾਨਤਾ) ਉਨ੍ਹਾਂ ਸਾਰੇ ਗਿਆਨੀ ਜਨਾਂ ਦੇ ਉਪਦੇਸ਼ਾਂ ਦਾ ਸਾਰ ਹੈ ਜਿਹੜੇ ਕਦੇ ਇਸ ਧਰਤੀ ਤੇ ਵਿਚਰੇ ਸਨ। ਉਨ੍ਹਾਂ ਦੇ ਸ਼ਬਦ , ਭਾਸ਼ਾ ਤੇ ਤਰੀਕੇ ਵੱਖਰੇ ਵੱਖਰੇ ਹੋ ਸਕਦੇ ਹਨ , ਪਰ ਉਨ੍ਹਾਂ ਦਾ ਸੰਦੇਸ਼ ਸਮਤਵ ਪ੍ਰਾਪਤ ਕਰਨ ਦਾ ਹੀ ਹੈ। ਇਸ ਤੋਂ ਉਲਟ ਕੋਈ ਵੀ ਉਪਦੇਸ਼ ਜਾਂ ਅਭਿਆਸ ਠੀਕ ਨਹੀਂ ਕੀਤਾ ਜਾਣਾ ਚਾਹੀਦਾ ਹੈ। ਮਨ ਦੇ ਸੰਦਰਭ ਵਿੱਚ ਇਹ ਇਕ ਪਾਸੇ ਇੰਦਰੀਆਂ ਅਤੇ ਦੂਜੇ ਪਾਸੇ ਬੁੱਧੀ ਦੇ ਵਿਚਕਾਰ ਸੰਤੁਲਨ ਹੈ। ਜੇਕਰ ਕੋਈ ਇੰਦਰੀਆਂ ਵੱਲ ਝੁਕਦਾ ਹੈ , ਤਾਂ ਉਹ ਵਾਸਨਾਵਾਂ ਵਿੱਚ ਪੂਰੀ ਤਰ੍ਹਾਂ ਡੁੱਬ ਜਾਂਦਾ ਹੈ। ਜਦੋਂ ਬੁੱਧੀ ਹਾਵੀ ਹੋ ਜਾਂਦੀ ਹੈ ਤਾਂ ਵਿਅਕਤੀ ਜਾਗਰੂਕਤਾ ਪ੍ਰਾਪਤ ਕਰਦਾ ਹੈ , ਪਰ ਜਦੋਂ ਕਰੁਣਾ ਦੀ ਘਾਟ ਹੰੁਦੀ ਹੈ , ਤਾਂ ਉਹ ਦੂਜਿਆਂ ਨੂੰ ਨੀਵੀਂ ਨਜ਼ਰ ਨਾਲ ਵੇਖ ਸਕਦਾ ਹੈ। ਇਸ ਲਈ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਸਰਵ ਸਰੇਸ਼ਟ ਜੋਗੀ ਉਹ ਹੈ ਜੋ ਦੁੱਖ ਜਾਂ ਸੁੱਖ ਵਿੱਚ ਦੂਜਿਆਂ ਲਈ ਉਹੋ ਜਿਹਾ ਹੀ ਅਨੁਭਵ ਕਰਦਾ ਹੈ , ਜਿਹੋ ਜਿਹਾ ਉਹ ਆਪਣੇ ਲਈ ਕਰਦਾ ਹੈ ( 6.32) । ਇਹ ਜਾਗਰੂਕਤਾ ਅਤੇ ਕਰੁਣਾ ਦਾ ਸੰਜੋਗ ਹੈ। ਸ੍ਰੀ ਕਿ੍ਰਸ਼ਨ ਨੇ ਸਾਨੂੰ ਸੋਨਾ ਅਤੇ ਪੱਥਰ ਵਰਗੀਆਂ ਚੀਜ਼ਾਂ ਨੂੰ ਇਕ ਸਮਾਨ ਮੰਨਣ ਲਈ ਕਿਹਾ ; ਇਕ ਗਾਂ , ਇਕ ਹਾਥੀ ਤੇ ਇਕ ਕੁੱਤੇ ਨੂੰ ਵੀ ਸਮਾਨ ਮੰਨਣ ਲਈ ਕਿਹਾ। ਅੱਗੇ ਉਨ੍ਹਾਂ ਨੇ ਸਾਨੂੰ ਮਿੱਤਰਾਂ ਅਤੇ ਦੁਸ਼ਮਣਾਂ ਸਹਿਤ ਸਾਰੇ ਲੋਕਾਂ ਨਾਲ ਸਮਾਨ ਵਿਹਾਰ ਕਰਨ ਲਈ ਕਿਹਾ। ਇਸ ਨੂੰ ਸਮਝਣ ਦਾ ਇਕ ਹੋਰ ਤਰੀਕਾ ਇਹ ਹੈ ਕਿ ...

118. ਪਰਿਵਰਤਨ ਹੀ ਸਥਾਈ ਹੈ

Image
  ਵਸਤੂਆਂ ਦੀ ਪਦਾਰਥਕ ਜਾਂ ਪ੍ਰਗਟ ਦੁਨੀਆ ਵਿੱਚ ਪਰਿਵਰਤਨ ਸਥਾਈ ਹੈ ਅਤੇ ਅਪ੍ਰਗਟ ਜਾਂ ਆਤਮਾ ਪਰਿਵਰਤਨ ਰਹਿਤ ਰਹਿੰਦੀ ਹੈ। ਇਨ੍ਹਾਂ ਦੋਵਾਂ ਵਿਚਕਾਰ ਇਕਸਾਰਤਾ ਲਿਆਉਣ ਲਈ ਇਕ ਤੰਤਰ ਦੀ ਲੋੜ ਹੰੁਦੀ ਹੈ। ਰੂਪਕ ਦੇ ਰੂਪ ਵਿੱਚ ਇਹ ਇਕ ਸਥਿਰ ਹੱਥ ਅਤੇ ਘੁੰਮਣ ਵਾਲੇ ਪਹੀਏ ਵਿੱਚ ਬਾਲ-ਬਿਅਰਿੰਗ ਤੰਤਰ ਦੀ ਤਰ੍ਹਾਂ ਹੈ , ਜਾਂ ਇੰਜਣ ਅਤੇ ਪਹੀਆਂ ਤੋਂ ਦੋ ਵੱਖ ਵੱਖ ਗਤੀਆਂ ਨੂੰ ਸੰਭਾਲਣ ਵਾਲੇ ਗਿਅਰਬਕਸ ਦੀ ਤਰ੍ਹਾਂ ਹੈ। ਇਸੇ ਤਰ੍ਹਾਂ ਇਹ ਇੰਦਰੀਆਂ , ਮਨ ਅਤੇ ਬੁੱਧੀ ਦਾ ਮਿਲਿਆ-ਜੁਲਿਆ ਇਕ ਤੰਤਰ ਹੈ ਜੋ ਪਰਿਵਰਤਨ ਰਹਿਤ ਆਤਮਾ ਅਤੇ ਹਮੇਸ਼ਾ ਪਰਿਵਰਤਨਸ਼ੀਲ ਵਸਤੂਆਂ ਦੀ ਦੁਨੀਆ ਦੇ ਵਿਚਕਾਰ ਹੈ। ਸ੍ਰੀ ਕਿ੍ਰਸ਼ਨ ਨੇ ਇਕ ਲੜੀ (ਦਰਜਾ) ਪ੍ਰਦਾਨ ਕੀਤੀ ਹੈ ਕਿ ਇੰਦਰੀਆਂ ਇੰਦਰਿਆਵੀ ਵਿਸ਼ਿਆਂ ਤੋਂ ਉੱਤਮ ਹਨ , ਮਨ ਇੰਦਰੀਆਂ ਤੋਂ ਉੱਤਮ ਹੈ , ਅਤੇ ਬੁੱਧੀ ਮਨ ਤੋਂ ਵੀ ਉੱਤਮ ਹੈ। ਅਤੇ ਬੁੱਧੀ ਤੋਂ ਵੀ ਉੱਤਮ ਦਰਜਾ ਆਤਮਾ ਦਾ ਹੈ ( 3.42) । ਇੰਦਰੀਆਂ ਦਾ ਪਦਾਰਥਕ ਭਾਗ ਪਦਾਰਥਕ ਸੰਸਾਰ ਵਿੱਚ ਹੋਣ ਵਾਲੇ ਬਦਲਾਵਾਂ ਪ੍ਰਤੀ ਖੁਦ-ਬ-ਖੁਦ ਪ੍ਰਤੀਕਿਰਿਆ ਕਰਦਾ ਹੈ। ਮਨ ਸਿਮਰਤੀ ਦੇ ਨਾਲ ਨਾਲ ਇੰਦਰੀਆਂ ਦੇ ਨਿਯੰਤਰਕ ਭਾਗ ਦਾ ਇਕ ਸੁਮੇਲ ਹੈ ਅਤੇ ਸਾਨੂੰ ਸੁਰੱਖਿਅਤ ਰੱਖਣ ਲਈ ਇੰਦਰੀਆਂ ਦੇ ਪਦਾਰਥਕ ਭਾਗ ਦੁਆਰਾ ਲਿਆਂਦੇ ਗਏ ਹਰ ਇਕ ਬਾਹਰੀ ਪਰਿਵਰਤਨ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੁੱਖ ਮੁੱਦਾ ਇਥੇ ਇਹ ਹੈ ਕਿ ਕੀ ਬੁੱਧੀ ਮਨ ਨੂੰ ਨਿਯੰਤਰਤ ਕਰਦੀ ਹੈ ਜਾਂ ਬਾਹਰੀ ਸੰਵੇਦ...

117. ਸੰਜਮ ਦੀ ਕਲਾ

Image
  ਕਈ ਗੱਲਾਂ ਕਾਰਨ ਸਾਡਾ ਦਿਮਾਗ ਇਕ ਅਦਭੁੱਤ ਅੰਗ ਹੈ। ਇਸ ਦੀਆਂ ਵਿਸ਼ੇਸ਼ਤਾਵਾਂ ਵਿਚੋਂ ਇਕ ਇਹ ਹੈ ਕਿ ਇਹ ਦਰਦ ਮਹਿਸੂਸ ਨਹੀਂ ਕਰਦਾ ਕਿਉਂਕਿ ਇਸਦੇ ਟਿਸ਼ੂਆਂ ਵਿੱਚ ਦਰਦ ਨੂੰ ਸੰਚਾਰਿਤ ਕਰਨ ਵਾਲੇ ਨੋਸਿਸੈਪਟਰ ਨਹੀਂ ਹੰੁਦੇ। ਨਿਊਰੋਸਰਜਨ ਇਸਦੀ ਇਸ ਵਿਸ਼ੇਸ਼ਤਾ ਦੀ ਵਰਤੋਂ ਮਰੀਜ਼ ਦੇ ਜਾਗਦੇ ਸਮੇਂ ਸਰਜਰੀ ਕਰਨ ਲਈ ਕਰਦੇ ਹਨ। ਸਰੀਰਕ ਦਰਦ ਅਤੇ ਸੁੱਖ ਦਿਮਾਗ ਦੀ ਨਿਰਪੱਖ ਅਵਸਥਾ ਨਾਲ ਤੁਲਨਾ ਕਰਨ ਦਾ ਪਰਿਣਾਮ ਹਨ। ਅਜਿਹੀ ਹੀ ਨਿਰਪੱਖ ਅਵਸਥਾ ਮਾਨਸਿਕ ਪੱਧਰ ਉੱਤੇ ਵੀ ਹੰੁਦੀ ਹੈ , ਜਿਸ ਨਾਲ ਤੁਲਨਾ ਦੀ ਵਜ੍ਹਾ ਕਾਰਨ ਮਾਨਸਿਕ ਪੀੜ ਅਤੇ ਸੁੱਖ ਦਾ ਅਨੁਭਵ ਹੰੁਦਾ ਹੈ। ਇਹ ਪਿੱਠਭੂਮੀ ਸਾਨੂੰ ਇਹ ਸਮਝਾਉਣ ਵਿੱਚ ਮੱਦਦ ਕਰੇਗੀ , ਜੋ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਜਦੋਂ ਯੋਗ ਦੇ ਅਭਿਆਸ ਨਾਲ ਸੰਜਮ ਵਿੱਚ ਆਇਆ ਮਨ ਸਥਿਰ ਹੋ ਜਾਂਦਾ ਹੈ , ਅਤੇ ਜਿਸ ਵਿੱਚ ਉਹ ਅਪਣੇ ਖੁਦ ਨੂੰ ਆਪਣੇ ਆਪ ਵਿੱਚ ਵੇਖਦਾ ਹੈ , ਤਾਂ ਉਹ ਆਤਮ ਸੰਤੁਸ਼ਟ ਹੰੁਦਾ ਹੈ ( 6.20) । ਮੂਲ ਕੁੰਜੀ ਸਥਿਰ ਹੋਣਾ ਹੈ। ਸਦਾ ਅਪਣੇ ਡਗਮਗਾਉਂਦੇ ਜਾਂ ਅਸਥਿਰ ਮਨ ਨੂੰ ਸਥਿਰ ਕਰਨਾ ਹੈ। ਇਸ ਨੂੰ ਪ੍ਰਾਪਤ ਕਰਨ ਲਈ ਸ੍ਰੀ ਕਿ੍ਰਸ਼ਨ ਸੰਜਮ ਦਾ ਸੁਝਾਅ ਦਿੰਦੇ ਹਨ। ਸੰਜਮ ਦਾ ਅਰਥ ਭਾਵਨਾਵਾਂ ਦਾ ਦਮਨ ਜਾਂ ਉਨ੍ਹਾਂ ਦੀ ਅਭਿਵਿਅਕਤੀ ਕਰਨਾ ਨਹੀਂ ਹੈ। ਇਹ ਉਨ੍ਹਾਂ ਨੂੰ ਜਾਗਰੂਕਤਾ ਦੇ ਮਾਧਿਅਮ ਰਾਹੀਂ ਸਾਖਸ਼ੀ ਬਣ ਕੇ ਦੇਖਣਾ ਹੈ , ਜਿਸ ਨੂੰ ਅਸੀਂ ਬੀਤੀਆਂ ਹੋਈਆਂ ਸਥਿਤੀਆਂ ਦਾ ਵਿਸ਼ਲੇਸ਼ਣ ਕਰਕੇ ਅਸਾਨੀ ਨਾਲ ਪ੍ਰਾਪਤ ਕਰ...

116. ਅਧਿਆਤਮ ਦਾ ਸਹਿਜ ਮਾਰਗ

Image
  ਅਧਿਆਤਮਕ ਪੱਖ ਦੇ ਸਬੰਧ ਵਿੱਚ ਆਮ ਧਾਰਨਾ ਹੈ ਕਿ ਇਸ ਨੂੰ ਅਸਲ ਵਿੱਚ ਨਿਭਾਉਣਾ ਬਹੁਤ ਔਖਾ ਹੈ। ਸ੍ਰੀ ਕਿ੍ਰਸ਼ਨ ਨੇ ਪਹਿਲਾਂ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਛੋਟੇ ਯਤਨ ਕਰਮਯੋਗ ਵਿੱਚ ਬਹੁਤ ਲਾਭਕਾਰੀ ਸਿੱਧ ਹੰੁਦੇ ਹਨ ( 2.40) । ਉਹ ਇਸੇ ਨੂੰ ਹੋਰ ਸੌਖਾ ਕਰਕੇ ਸਮਝਾਉਂਦੇ ਹਨ , ਜਦੋਂ ਉਹ ਕਹਿੰਦੇ ਹਨ , ‘‘ ਦੁੱਖਾਂ ਨੂੰ ਨਾਸ਼ ਕਰਨ ਵਾਲਾ ਯੋਗ ਤਾਂ ਠੀਕ ਢੰਗ ਨਾਲ ਆਹਾਰ-ਵਿਹਾਰ , ਕਰਮਾਂ ਵਿੱਚ ਠੀਕ ਰੁੱਚੀ ਰੱਖਣਾ ਅਤੇ ਠੀਕ ਤਰ੍ਹਾਂ ਨਾਲ ਸੌਣ ਤੇ ਜਾਗਣ ਵਾਲੇ ਦਾ ਹੀ ਸਿੱਧ ਹੰੁਦਾ ਹੈ ’’ (6.17) । ਯੋਗ ਤੇ ਅਧਿਆਤਮਕ ਮਾਰਗ ਉਨਾਂ ਹੀ ਆਸਾਨ ਹੈ ਜਿੰਨਾ ਭੁੱਖ ਲੱਗਣ ਉੱਤੇ ਭੋਜਨ ਕਰਨਾ , ਸਮੇਂ ਉੱਤੇ ਕੰਮ ਕਰਨਾ , ਸਮੇਂ ਉੱਤੇ ਸੌਣਾ ਅਤੇ ਥੱਕ ਜਾਣ ਉੱਤੇ ਆਰਾਮ ਕਰਨਾ। ਇਸ ਤੋਂ ਇਲਾਵਾ ਤਾਂ ਬਾਕੀ ਸਿਰਫ ਗੱਲਾਂ ਹਨ ਜਿਹੜੀਆਂ ਅਸੀਂ ਆਪਣੇ ਆਪ ਜਾ ਦੂਜਿਆਂ ਨੂੰ ਦੱਸਦੇ ਹਾਂ। ਇਕ ਬੱਚੇ ਨੂੰ ਇਕ ਬੁਢੇ ਬੰਦੇ ਦੀ ਤੁਲਨਾ ਵਿੱਚ ਵਧੇਰੇ ਨੀਂਦ ਦੀ ਲੋੜ ਹੰੁਦੀ ਹੈ। ਭੋਜਨ ਦੇ ਸੰਬੰਧ ਵਿੱਚ ਸਾਡੀਆਂ ਲੋੜਾਂ ਦਿਨ ਦੀ ਸਰੀਰਕ ਗਤੀਵਿਧੀਆਂ ਦੇ ਆਧਾਰ ਉੱਤੇ ਵੱਖਰੀਆਂ ਹੋ ਸਕਦੀਆਂ ਹਨ। ਇਹ ਦਰਸਾਉਂਦਾ ਹੈ ਕਿ ‘ ਠੀਕ ਜਾਂ ਯਥਾਯੋਗ ’ ਦਾ ਅਰਥ ਵਰਤਮਾਨ ਛਿਣਾਂ ਵਿੱਚ ਜਾਗਰੂਕ ਹੋਣਾ ਹੈ। ਇਸ ਦਾ ਪਹਿਲਾਂ ਕਰਨਯੋਗ ਕਰਮ ( 6.1) ਜਾਂ ਨਿਅਤ ਕਰਮ ( 3.8) ਦੇ ਰੂਪ ਵਿੱਚ ਹਵਾਲਾ ਦਿੱਤਾ ਗਿਆ ਸੀ। ਸਾਡਾ ਦਿਮਾਗ਼ ਆਪਣੀ ਕਲਪਨਾ ਰਾਹੀਂ ਸਧਾਰਣ ਤੱਥਾਂ ਨੂੰ ਵਧਾ-ਚੜ੍ਹਾ ...

115. ਧਿਆਨ ਦਾ ਢੰਗ

Image
  ਸ੍ਰੀ ਕਿ੍ਰਸ਼ਨ ਕਹਿੰਦੇ ਹਨ , ਕਿ ਜਾਂ ਤਾਂ ਤੁਸੀਂ ਅਪਣੇ ਮਿੱਤਰ ਹੋ , ਜਾਂ ਅਪਣੇ ਦੁਸ਼ਮਣ ( 6.6) । ਆਪਣਾ ਮਿੱਤਰ ਬਣਾਉਣ ਲਈ ਉਨ੍ਹਾਂ ਨੇ ਸੁੱਖ-ਦੁੱਖ ਦੀਆਂ ਭਾਵਨਾਵਾਂ ਪ੍ਰਤੀ ( 6.7), ਸੋਨਾ-ਪੱਥਰ ਵਰਗੀਆਂ ਚੀਜਾਂ ਪ੍ਰਤੀ ( 6.8), ਮਿੱਤਰ ਤੇ ਦੁਸ਼ਮਣ ਵਰਗੇ ਲੋਕਾਂ ਪ੍ਰਤੀ ( 6.9), ਇੰਦਰੀਆਂ ਨੂੰ ਕੰਟਰੋਲ ਵਿੱਚ ਕਰਕੇ ਸੰਤੁਲਨ ਬਣਾਈ ਰੱਖਣ ਦਾ ਰਸਤਾ ਦੱਸਿਆ ( 6.8) । ਇਸਦੇ ਨਾਲ ਹੀ ਸ੍ਰੀ ਕਿ੍ਰਸ਼ਨ ਧਿਆਨ ਦਾ ਮਾਰਗ ਵੀ ਸੁਝਾਉਂਦੇ ਹਨ ( 6.10-6.15) । ਸ੍ਰੀ ਕਿ੍ਰਸ਼ਨ ਕਹਿੰਦੇ ਹਨ , ਪਦਾਰਥ ਸੰਪਤੀ ਤੋਂ ਰਹਿਤ ਇਕਾਂਤ ਵਿੱਚ ਰਹਿ ਕੇ ( 6.10), ਇਕ ਸਾਫ ਸੁਥਰੀ ਥਾਂ ਉਤੇ ਬੈਠ ਕੇ ਜੋ ਜ਼ਿਆਦਾ ਨੀਵੀਂ ਜਾਂ ਉੱਚੀ ਨਾ ਹੋਵੇ ( 6.11), ਨਿਯੰਤਰਤ ਮਨ ਦੇ ਨਾਲ , ਪਿੱਠ ਤੇ ਗਰਦਨ ਨੂੰ ਸਿੱਧਾ ਕਰਕੇ ਚਾਰੇ ਪਾਸੇ ਵੇਖਣ ਤੋਂ ਬਿਨ੍ਹਾਂ ( 6.12-6.13), ਸ਼ਾਂਤ , ਨਿਰਭੈ ਅਤੇ ਇਕਾਗਰ ਚਿੱਤ ਰਹਿ ਕੇ ( 6.14) ਅਤੇ ਨਿਰੰਤਰ ਅਪਣੇ ਆਪ ਨਾਲ ਅੰਦਰੋਂ ਜੁੜਨ ਦੀ ਕੋਸ਼ਿਸ਼ ਕਰਨ ਨਾਲ ਪਰਮ ਸ਼ਾਂਤੀ ਪ੍ਰਾਪਤ ਹੰੁਦੀ ਹੈ ( 6.15) । ਸੰਵਾਦਿਕ ਉਤੇਜਨਾਵਾਂ ਦੇ ਹਮਲੇ ਦੌਰਾਨ ਸੰਤੁਲਨ ਪ੍ਰਾਪਤ ਕਰਨਾ ਔਖਾ ਹੋ ਜਾਂਦਾ ਹੈ , ਇਸ ਲਈ ਇਕਾਂਤ ਵਿੱਚ ਰਹਿਣ ਨਾਲ ਅਸਥਾਈ ਰਾਹਤ ਮਿਲਦੀ ਹੈ। ਇਸ ਦਾ ਡੂੰਘਾ ਅਰਥ ਇਹ ਹੈ ਕਿ ਭਾਵੇਂ ਅਸੀਂ ਸਰੀਰਕ ਰੂਪ ਵਿੱਚ ਅਪਣੇ ਆਪ ਨੂੰ ਇਕਾਂਤ ਵਿੱਚ ਰੱਖਦੇ ਹਾਂ ਪਰ ਮਾਨਸਿਕ ਰੂਪ ਵਿੱਚ ਸਾਡੀ ਆਪਣੇ ਕੰਮਾਂ-ਕਾਰਾਂ , ਪ੍ਰਸਥਿਤੀਆਂ ਅਤੇ ਹੋਰ ਲੋਕਾਂ...

114. ਅਤੀ ਦਾ ਤਿਆਗ

Image
  ਸ੍ਰੀ ਕਿ੍ਰਸ਼ਨ ਨੇ ਸੋਨਾ , ਪੱਥਰ ਅਤੇ ਮੁੱਠੀ ਭਰ ਮਿੱਟੀ ਨੂੰ ਬਰਾਬਰ ਮੰਨਣ ਦੀ ਗੱਲ ਕਹਿਣ ਤੋਂ ਅੱਗੇ ( 6.8) ਕਿਹਾ ਕਿ ‘‘ ਸੁਹਿਰਦ ਮਿੱਤਰ , ਵੈਰੀ , ਰਿਸ਼ਤੇਦਾਰ , ਅਣਜਾਣ ਵਿਅਕਤੀ , ਚਿੰਤਕ , ਘਿ੍ਰਣਾਯੋਗ , ਨੇਕ ਵਿਅਕਤੀ ਅਤੇ ਰੁੱਖੇ ਵਿਅਕਤੀ ਨੂੰ ਇੱਕ ਸਮਾਨ ਸਮਝਣ ਵਾਲਾ ਵਿਅਕਤੀ ਸਭ ਤੋਂ ਸਰੇਸ਼ਟ (ਵਧੀਆ) ਹੰੁਦਾ ਹੈ ’’ (6.9) । ਸ੍ਰੀ ਕਿ੍ਰਸ਼ਨ ਚੀਜ਼ਾਂ ਤੋਂ ਸ਼ੁਰੂ ਕਰਦੇ ਹਨ ਅਤੇ ਉਨ੍ਹਾਂ ਨੂੰ ਇੱਕ ਸਮਾਨ ਮੰਨਣ ਦਾ ਸੁਝਾਅ ਦਿੰਦੇ ਹਨ। ਉਸ ਤੋਂ ਬਾਦ ਉਹ ਸਾਡੇ ਜੀਵਨ ਵਿਚਲੇ ਲੋਕਾਂ ਵੱਲ ਵਧੇ ਅਤੇ ਸਾਨੂੰ ਅਪਣੇ ਮਿੱਤਰਾਂ ਅਤੇ ਦੁਸ਼ਮਣਾਂ , ਧਰਮੀ ਅਤੇ ਅਧਰਮੀ , ਅਜਨਬੀ ਤੇ ਰਿਸ਼ਤੇਦਾਰਾਂ ਨੂੰ ਬਰਾਬਰ ਸਮਝਣ ਲਈ ਕਿਹਾ। ਅਸੀਂ ਆਪਣੇ ਆਸ ਪਾਸ ਦੇ ਲੋਕਾਂ ਦਾ ਜਿਸ ਢੰਗ ਨਾਲ ਵਰਗੀਕਰਨ ਕਰਦੇ ਹਾਂ , ਉਨ੍ਹਾਂ ਪ੍ਰਤੀ ਸਾਡਾ ਵਿਚਾਰ ਉਸੇ ਵਰਗੀਕਰਨ ਉਤੇ ਅਧਾਰਤ ਹੰੁਦਾ ਹੈ। ਦਿਲਚਸਪ ਗੱਲ ਇਹ ਹੈ ਕਿ ਸਾਡੇ ਲਈ ਇਕ ਦੋਸਤ ਕਿਸੇ ਦੂਜੇ ਵਿਅਕਤੀ ਦਾ ਦੁਸ਼ਮਣ ਹੋ ਸਕਦਾ ਹੈ , ਅਤੇ ਅੱਜ ਦਾ ਇਕ ਦੋਸਤ ਕੱਲ੍ਹ ਨੂੰ ਸਾਡਾ ਦੁਸ਼ਮਣ ਬਣ ਸਕਦਾ ਹੈ , ਜੋ ਇਹ ਦਰਸਾਉਂਦਾ ਹੈ ਕਿ ਇਹ ਸਾਰੀ ਵੰਡ ਸਥਿਤੀ ਸੰਬੰਧੀ ਜਾਂ ਪੱਖਪਾਤੀ ਹੈ। ਇਸੇ ਲਈ ਸ੍ਰੀ ਕਿ੍ਰਸ਼ਨ ਇਸ ਸਾਰੀ ਵੰਡ ਨੂੰ ਛੱਡ ਕੇ ਉਨ੍ਹਾਂ ਨਾਲ ਇੱਕ ਸਮਾਨ ਵਿਹਾਰ ਕਰਨ ਦਾ ਸੁਝਾਅ ਦਿੰਦੇ ਹਨ। ਸ੍ਰੀ ਕਿ੍ਰਸ਼ਨ ਇਸ਼ਾਰਾ ਕਰਦੇ ਹਨ ਕਿ ਚੀਜ਼ਾਂ , ਲੋਕਾਂ ਅਤੇ ਰਿਸ਼ਤਿਆਂ ਦੇ ਮਾਮਲੇ ਵਿੱਚ ਲੋਕਾਂ ਅਤੇ ਰਿਸ਼ਤਿਆਂ ਨੂੰ ਉਪਭੋਗ (ਵਰਤੋ...

113. ਪ੍ਰਸਥਿਤੀਆਂ ਨੂੰ ਯਥਾਰਥਕ ਰੂਪ ਵਿੱਚ ਸਵੀਕਾਰਨਾ

Image
  ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਜਿਸਦਾ ਅੰਤਹਕਰਣ ਗਿਆਨ-ਵਿਗਿਆਨ ਨਾਲ ਤ੍ਰਿਪਤ ਹੈ , ਜਿਸ ਦੀ ਸਥਿਤੀ ਵਿਕਾਰ ਰਹਿਤ ਹੈ , ਜਿਸ ਨੇ ਇੰਦਰੀਆਂ ਉਤੇ ਭਲੀਭਾਂਤ ਜਿੱਤ ਪ੍ਰਾਪਤ ਕਰ ਲਈ ਹੈ ਅਤੇ ਜਿਸ ਲਈ ਮਿੱਟੀ , ਪੱਥਰ ਤੇ ਸੋਨਾ ਬਰਾਬਰ ਹਨ , ਉਹ ਯੋਗੀ ਮੁਕਤ ਅਰਥਾਤ ਭਗਵਤ ਪ੍ਰਾਪਤ ਹੈ ’’ (6.8) । ਗਿਆਨ ਆਪਣੇ ਆਪ ਦੇ ਬਾਰੇ ਵਿੱਚ ਜਾਗਰੂਕਤਾ ਹੈ ਅਤੇ ਜਦੋਂ ਕੋਈ ਇਸ ਨੂੰ ਪ੍ਰਾਪਤ ਕਰਦਾ ਹੈ , ਤਾਂ ਉਹ ਸੰਤੁਸ਼ਟ ਹੰੁਦਾ ਹੈ। ਵਿਗਿਆਨ ਦੀ ਵਿਆਖਿਆ ਚੀਜ਼ਾਂ ਅਤੇ ਲੋਕਾਂ ਦੇ ਬਾਰੇ ਵਿੱਚ ਜਿਗਿਆਸਾ ਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ। ਇਨ੍ਹਾਂ ਸਾਰੀਆਂ ਜਿਗਿਆਸਾਵਾਂ ਦਾ ਉਨ੍ਹਾਂ ਦੇ ਉੱਤਰਾਂ ਸਮੇਤ ਸੰਗ੍ਰਹਿ ਹੋਰ ਕੁਝ ਨਹੀਂ ਸਗੋਂ ਉਹ ਗਿਆਨ ਹੈ , ਜੋ ਹਮੇਸ਼ਾ ਅਤੀਤ ਦਾ ਹੰੁਦਾ ਅਤੇ ਇਹ ਕਿਤਾਬਾਂ ਵਿੱਚ ਉਪਲੱਭਦ ਹੰੁਦਾ ਹੈ। ਆਂਤਰਿਕ ਯਾਤਰਾ ਦੇ ਮੁੱਢਲੇ ਚਰਣਾਂ ਵਿੱਚ ਜਿਗਿਆਸਾ ਸਹਾਇਕ ਹੰੁਦੀ ਹੈ , ਪਰ ਇਸਦੀ ਇੱਕ ਸੀਮਾ ਹੰੁਦੀ ਹੈ। ਇਥੋਂ ਤੱਕ ਕਿ ਵਿਗਿਆਨ ਨੂੰ ਵੀ ਆਪਣੀਆਂ ਸੀਮਾਵਾਂ ਨਾਲ ਸੰਤੁਸ਼ਟ ਹੋਣਾ ਪੈਂਦਾ ਹੈ , ਜਿਵੇਂ ਕਿ ਅਨਿਸ਼ਚਿਤਤਾ ਦੇ ਸਿਧਾਂਤ ਅਤੇ ਕਣਾਂ ਅਤੇ ਤਰੰਗਾਂ ਵਿੱਚ ਦੂਹਰਾਪਣ ਆਦਿ। ਦੂਜੇ ਪਾਸੇ ਹੋਂਦ ਲਗਾਤਾਰ ਬਦਲਦੀ ਰਹਿੰਦੀ ਹੈ। ਜਿਗਿਆਸਾ ਉੱਤਰ ਲੱਭਦੀ ਹੈ , ਜਦੋਂ ਕਿ ਹੋਂਦ (ਅਸਤਿੱਤਵ) ਅਨੁਭਵਾਂ ਦੇ ਰੂਪ ਵਿੱਚ ਉੱਤਰ ਦਿੰਦੀ ਹੈ , ਜੋ ਸਾਡੇ ਵਿਚੋਂ ਹਰ ਇਕ ਦੇ ਵੱਖ ਵੱਖ ਹੰੁਦੇ ਹਨ , ਅਤੇ ਇਨ੍ਹਾਂ ਨੂੰ ਸਾਂਝਾ ਕਰਨ ਦਾ ਕੋਈ ਢੰਗ ਨਹੀਂ...