Posts

140. ਕਰਮ ਕੀ ਹੈ

Image
  ਅਰਜਨ ਦਾ ਅਗਲਾ ਪ੍ਰਸ਼ਨ ਹੈ ਕਿ ‘ ਕਰਮ ਕੀ ਹੈ ?’ ਜੋ ਸ੍ਰੀ ਕਿ੍ਰਸ਼ਨ ਦੇ ਇਸ ਭਰੋਸੇ ਦੇ ਪ੍ਰਤੀਉੱਤਰ ਵਜੋਂ ਹੈ ਕਿ ਜਦ ਕੋਈ ਉਨ੍ਹਾਂ ਦੀ ਸ਼ਰਣ ਵਿੱਚ ਆ ਕੇ ਮੁਕਤੀ ਲਈ ਮਿਹਨਤ ਕਰਦਾ ਹੈ ਤਾਂ ਉਹ ‘ ਅਖਿਲਮ ਕ੍ਰਮ ’ ਭਾਵ ਕਰਮ , ਅਕਰਮ ਅਤੇ ਵਿਕਰਮ ਦੇ ਸਾਰੇ ਪਹਿਲੂਆਂ ਨੂੰ ਸਮਝ ਜਾਂਦਾ ਹੈ ( 7.29) । ਇਸਦਾ ਸ੍ਰੀ ਕਿ੍ਰਸ਼ਨ ਜਵਾਬ ਦਿੰਦੇ ਹਨ ਕਿ ‘ ਬ੍ਰਹਮੰਡੀ ਸ਼ਕਤੀ , ਜਿਹੜੀ ਉਤਪਤੀ ਲਈ ਸਮਰੱਥ ਹੈ (ਭੂਤਾ-ਭਵਾ-ਉਦਭਵਾ-ਕਰੋ ਵਿਸਰਗ) ਦਾ ਤਿਆਗ ਜਾਂ ਕੁਰਬਾਨੀ , ਨੂੰ ਕਰਮ ਕਿਹਾ ਜਾਂਦਾ ਹੈ। ’’ (8.3) । ਇਹ ਸਮਝਣ ਲਈ ਬਹੁਤ ਹੀ ਮੁਸ਼ਕਲ ਗੱਲ ਹੈ , ਅਤੇ ਵਿਆਖਿਆਵਾਂ ਇਸ ਦੀ ਸਪੱਸ਼ਟਤਾ ਦੇਣ ਦੀ ਬਜਾਇ ਇਸ ਨੂੰ ਹੋਰ ਗੁੰਝਲਦਾਰ ਬਣਾਉਂਦੀਆਂ ਹਨ। ‘ ਕਰਮ ’ ਦੀਆਂ ਆਮ ਵਿਆਖਿਆਵਾਂ ਇਸ ਨੂੰ ਸ੍ਰੇਸ਼ਟ ਕਰਮ , ਸਿਰਜਣਾ ਜਾਂ ਯੱਗ ਆਦਿ ਕਹਿੰਦੀਆਂ ਹਨ , ਪਰ ਇਹ ਸਾਰੀਆਂ ਹੀ , ਜੋ ਸ੍ਰੀ ਕਿ੍ਰਸ਼ਨ ਕਹਿ ਰਹੇ ਹਨ , ਤੋਂ ਪਾਸੇ ਹਨ। ਜਦੋਂ ਕਿ ‘ ਕਰਮ ’ ਦੇ ਸੰਬੰਧ ਵਿੱਚ ਸ੍ਰੀ ਕਿ੍ਰਸ਼ਨ ਦਾ ਉੱਤਰ ਹੋਣ ( being) ਦੇ ਪੱਧਰ ਉਤੇ ਹੈ , ਅਸੀਂ ਇਸ ਦੀ ਵਿਆਖਿਆ ‘ ਕਰਨ ’ ਦੇ ਪੱਧਰ ਉਤੇ ਕਰਦੇ ਹਾਂ। ਇਸ ਲਈ ਜੋ ਅਸੀਂ ਕਰਦੇ ਹਾਂ ਉਹ ਸਾਡੀ ਕਰਮ ਬਾਰੇ ਸਮਝ ਪੂਰਨ ਨਹੀਂ ਹੈ , ਕਿਉਂਕਿ ਵੱਖ ਵੱਖ ਲੋਕ ਵੱਖ-ਵੱਖ ਸਮੇਂ ਉਤੇ ਵੱਖ ਵੱਖ ਕੰਮ ਕਰਦੇ ਰਹਿੰਦੇ ਹਨ। ਜਦੋਂ ਕਿ ਕੋਈ ਵੀ ਪਰਿਭਾਸ਼ਾ ਸਮੇਂ ਦੀ ਹਰ ਇਕਾਈ ਲਈ ਜਾਂ ਹਰੇਕ ਕਾਲਖੰਡ ਲਈ ਸਮਾਨ ਹੋਣੀ ਤੇ ਮੰਨੀ ਜਾਣੀ ਚਾਹੀਦੀ ਹੈ , ਭਾਵੇਂ...

139. ਬ੍ਰਹਮ ਦੀ ਅਵਸਥਾ

Image
  ਸ੍ਰੀ ਕਿ੍ਰਸ਼ਨ ਦੱਸਦੇ ਹਨ ਕਿ ਜਦੋਂ ਕੋਈ ਉਨ੍ਹਾਂ ਦੀ ਸ਼ਰਣ ਲੈ ਕੇ ਮੁਕਤੀ ਲਈ ਕੋਸ਼ਿਸ਼ ਕਰਦਾ ਹੈ ( 7.29), ਤਾਂ ਉਹ ਬ੍ਰਹਮ ਨੂੰ ਮਹਿਸੂਸ ਕਰਦਾ ਹੈ , ਤਾਂ ਅਰਜਣ ਪੁੱਛਦਾ ਹੈ ਕਿ ਬ੍ਰਹਮ ਕੀ ਹੈ ( 8.1) । ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ‘ ਬ੍ਰਹਮ ’ ਉਹ ਹੈ ਜੋ ਅਕਸ਼ਰਮ (ਅਮਰ ਨਾਸ-ਰਹਿਤ ਤੇ ਸਦੀਵੀ) ਅਤੇ ਪਰਮ (ਸਰਵਉੱਚ) ਹੈ ( 8.3) । ਇਸਦਾ ਅਰਥ ਹੈ ਕਿ ਉਸ ਤੋਂ ਪਰ੍ਹੇ ਕੁਝ ਵੀ ਨਹੀਂ ਹੈ , ਅਤੇ ਇਹ ਕਿਸੇ ਬਾਹਰੀ ਤਾਕਤਾਂ ਉਤੇ ਨਿਰਭਰ ਨਹੀਂ ਹੈ , ਜਦੋਂ ਕਿ ਅਸੀਂ ਸਿਰਫ਼ ਉਨ੍ਹਾਂ ਚੀਜਾਂ ਦੇ ਬਾਰੇ ਵਿੱਚ ਹੀ ਜਾਣਕਾਰੀ ਰੱਖਦੇ ਹਾਂ ਜਿਹੜੀਆਂ ਪਰਿਵਰਤਨਸ਼ੀਲ , ਅਸਥਾਈ ਅਤੇ ਨਾਸ਼ਵਾਨ ਹਨ। ਸਾਡਾ ਅਪਣਾ ਭੌਤਿਕੀ ਸਰੀਰ ਲਗਾਤਾਰ ਬਦਲਦਾ ਰਹਿੰਦਾ ਹੈ। ਅਜਿਹਾ ਅਨੁਮਾਨ ਹੈ ਕਿ ਸਾਡੇ ਸਰੀਰ ਦਾ 95% ਹਿੱਸਾ ਸਾਡੀ ਜਾਣਕਾਰੀ ਤੋਂ ਬਿਨਾਂ ਲਗਪਗ 7 ਸਾਲਾਂ ਵਿੱਚ ਬਦਲ ਜਾਂਦਾ ਹੈ , ਜਦੋਂ ਕਿ ਸਾਡਾ ਡੀ. ਐਨ. ਏ ( 4N1) ਸਥਿਰ ਰਹਿੰਦਾ ਹੈ। ਅਜਿਹਾ ਅਨੁਮਾਨ ਹੈ ਕਿ ਸੌਰ ਮੰਡਲ ਚਾਰ ਅਰਬ ਸਾਲਾਂ ਵਿੱਚ ਅਤੇ ਬ੍ਰਹਮੰਡ ਲਗਪੱਗ 150 ਖਰਬ ਸਾਲਾਂ ਵਿੱਚ ਨਸ਼ਟ ਹੋ ਜਾਏਗਾ। ਇਸੇ ਤਰ੍ਹਾਂ ਸਾਡੇ ਵਿਚਾਰ ਬਦਲਦੇ ਰਹਿੰਦੇ ਹਨ। ਚੀਜ਼ਾਂ , ਲੋਕਾਂ ਅਤੇ ਸਥਿਤੀਆਂ ਦੇ ਬਾਰੇ ਵਿੱਚ ਰਾਇ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ। ਲੋਕ ਸਮਾਨ ਤੱਥਾਂ ਦੇ ਆਧਾਰ ਤੇ ਬਿਲਕੁਲ ਵੱਖਰੀ ਰਾਇ ਬਣਾ ਲੈਂਦੇ ਹਨ , ਕਿਉਂਕਿ ਅਸੀਂ ਚੀਜ਼ਾਂ ਨੂੰ ਵੱਖ ਵੱਖ ਤਰ੍ਹਾਂ ਨਾਲ ਵੇਖਦੇ ਹਾਂ , ਜਿਵੇਂ ਪੰਜ ਅੰਨ੍ਹੇ ...

138. ਭਰਮਾਂ ਤੇ ਕਾਬੂ ਪਾਉਣਾ

Image
  ਭਗਵਤ ਗੀਤਾ ਦੇ ਸੱਤਵੇਂ ਅਧਿਆਇ ਨੂੰ ਗਿਆਨ-ਵਿਗਿਆਨ ਯੋਗ ਕਿਹਾ ਜਾਂਦਾ ਹੈ , ਜਿਹੜਾ ਪ੍ਰਗਟ ਤੇ ਅਪ੍ਰਗਟ ਦੀ ਸਮਝ ਦੇ ਬਾਰੇ ਵਿੱਚ ਹੈ। ਸ੍ਰੀ ਕਿ੍ਰਸ਼ਨ ਇਸ ਅਧਿਆਇ ਵਿੱਚ ਸਾਨੂੰ ਦੋ ਵਿਸ਼ਵਾਸ ਦਿਵਾਉਂਦੇ ਹਨ। ਪਹਿਲਾ , ਇਕ ਵਾਰ ‘ ਇਹ ’ ਜਾਣ ਲੈਣ ਤੋਂ ਬਾਦ ਬਾਕੀ ਕੁਝ ਨਹੀਂ ਬਚਦਾ ( 7.2) ਅਤੇ ਦੂਜਾ , ਜੇਕਰ ‘ ਇਸ ’ ਨੂੰ ਮੌਤ ਦੇ ਸਮੇਂ ਵੀ ਸਮਝ ਲਿਆ ਜਾਵੇ ਤਾਂ ਵੀ ਉਹ ਵਿਅਕਤੀ ਮੈਨੂੰ ਪ੍ਰਾਪਤ ਕਰ ਸਕਦੇ ਹਨ ( 7.29) । ਪ੍ਰਗਟ (ਨਾਸ਼ਵਾਨ) ਅੱਠ ਭਾਂਤ ਦਾ ਹੰੁਦਾ ਹੈ ( 7.4) ਅਤੇ ਅਪ੍ਰਗਟ (ਸਦੀਵੀ) ਜੀਵਨ-ਤੱਤ ਹੈ ਜਿਹੜਾ ਇੰਦਰੀਆਂ ਤੋਂ ਪਰ੍ਹੇ ਹੈ ਪਰ ਮੋਤੀਆਂ ਦੀ ਮਾਲਾ ਵਿੱਚ ਇਕ ਸੂਤਰ ਦੀ ਤਰ੍ਹਾਂ ਪ੍ਰਗਟ ਨੂੰ ਸਹਾਰਾ ਦਿੰਦਾ ਹੈ ( 7.7) । ਪ੍ਰਗਟ ਤਿੰਨ ਗੁਣਾਂ ਉਤਪੰਨ ਭਰਾਂਤੀ (ਭਰਮ) ਹੈ ( 7.25); ਇਹ ਇੱਛਾ ਅਤੇ ਦਵੇਸ਼ ਦੀ ਧਰੁੱਵਤਾ ( 7.27) ਦੇ ਪ੍ਰਭਾਵ ਵਿੱਚ ਹੈ , ਜਿਸ ਨੂੰ ਪਰਮਾਤਮਾ ਦੀ ਸ਼ਰਣ ਵਿੱਚ ਜਾ ਕੇ ਪਾਰ ਕੀਤਾ ਜਾ ਸਕਦਾ ਹੈ। ਵਿਗਿਆਨ ਇਹ ਸਿੱਟਾ ਕੱਢਦਾ ਹੈ , ਕਿ ਇਹ ਸੰਪੂਰਣ ਬ੍ਰਹਮੰਡ (ਵਿਅਕਤ) ਇੱਕ ਹੀ ਬਿੰਦੂ ਤੋਂ ਹੋਂਦ ਵਿੱਚ ਆਇਆ ਹੈ ਅਤੇ ਅਸੀਂ ਆਪਣੇ ਚਾਰੇ ਪਾਸੇ ਜੋ ਕੁਝ ਵੀ ਵੇਖਦੇ ਹਾਂ ਉਸ ਬਿੰਦੂ ਨਾਲ ਜੁੜਿਆ ਹੋਇਆ ਹੈ , ਜਿਹੜਾ ਕਿਸੇ ਵੇਲੇ ਅਨੰਤ ਸਮਰੱਥਾ ਰੱਖਦਾ ਸੀ। ਇਸੇ ਤਰ੍ਹਾਂ ਦੀ ਸਮਾਨਤਾ ਅਪ੍ਰਗਟ ਦੇ ਲਈ ਵੀ ਮੰਨੀ ਜਾ ਸਕਦੀ ਹੈ ਜਿੱਥੇ ਅਸੀਂ ਸਾਰੇ ਇਕ ਅਦ੍ਰਿਸ਼ (ਅਦਿੱਖ) ਤਾਰ/ਕੇਬਲ ਦੇ ਮਾਧਿਅਮ ਰਾਹੀਂ ਬੇਅੰਤ ਸਮਰ...

137. ‘ਓ ਤੋਂ ੜ’ ਦਾ ਮੰਤਰ

Image
  ਸਾਡੇ ਵਰਗਾ ਪ੍ਰਗਟ ਸੰਸਾਰ ਮੁੱਖ ਰੂਪ ਵਿੱਚ ਦੋ ਤਰ੍ਹਾਂ ਦੀਆਂ ਭਗਤੀਆਂ ਤੋਂ ਪ੍ਰਭਾਵਿਤ ਹੰੁਦਾ ਹੈ। ਪਹਿਲਾ , ਤਿੰਨਾਂ ਗੁਣਾਂ ਦੁਆਰਾ ਪੈਦਾ ਹੋਇਆ ਯੋਗ-ਮਾਇਆ ਹੈ , ਜੋ ਹੰਕਾਰ (ਮੈਂ ਕਰਤਾ ਹਾਂ) ਵੱਲ ਲੈ ਜਾਂਦਾ ਹੈ , ਜਦੋਂ ਕਿ ਕਰਮ , ਗੁਣਾਂ ਦੇ ਪਰਸਪਰ ਪ੍ਰਕ੍ਰਿਆ ਦੁਆਰਾ ਹੰੁਦਾ ਹੈ। ਦੂਜਾ , ਇੱਛਾ ਪ੍ਰਾਪਤੀ ਅਤੇ ਦਵੇਸ਼ ਦੇ ਧਰੁੱਵੀਤਾ ਦੁਆਰਾ ਪੈਦਾ ਕੀਤਾ ਗਿਆ ਭਰਮ ਹੈ , ਜੋ ਚੀਜ਼ਾਂ , ਲੋਕਾਂ , ਅਤੇ ਭਾਵਨਾਵਾਂ ਨੂੰ ਪ੍ਰਾਪਤ ਕਰਨ ਦੀ ਲਾਲਸਾ ਤੇ ਕਾਮਨਾ ਪੈਦਾ ਕਰਦੀਆਂ ਹੈ ,   ਦੂਜੀਆ ਲਈ ਘਿਰਣਾ ਪੈਦਾ ਕਰਦਾ ਹੈ ਪਰੰਤੂ ਸ੍ਰੀ ਕਿ੍ਰਸ਼ਨ ਦੇ ਕਥਨ ਅਨੁਸਾਰ ਇਹ ਇੱਛਾ ਅਤੇ ਦਵੇਸ਼ ਤੋਂ ਪ੍ਰਭਾਵਿਤ ਹੋਏ ਬਿਨਾਂ ਇਕ ਗਵਾਹ ਬਣ ਕੇ ਵਿਚਰਣ ਦੇ ਬਾਰੇ ਵਿੱਚ ਹੈ। ਹੰਕਾਰ ਤੇ ਕਾਮਨਾ , ਇਹ ਦੋਵੇਂ ਇਕ ਦੂਜੇ ਦੇ ਪੂਰਕ ਹਨ। ਜਦੋਂ ਕਿ ਹੰਕਾਰ ਇੱਛਾਵਾਂ ਨੂੰ ਸਹੀ ਦੱਸਦਾ ਹੈ। ਇੱਛਾਵਾਂ , ਖਾਸ ਕਰਕੇ ਪੂਰੀਆਂ ਹੋਈਆਂ ਇੱਛਾਵਾਂ ਹੰਕਾਰ ਨੂੰ ਵਧਾਉਂਦੀਆਂ ਹਨ। ਇਸ ਸੰਬੰਧ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਜਿਹੜੇ ਬੁਢਾਪੇ ਦੀ ਅਵਸਥਾ ਅਤੇ ਮੌਤ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰਦੇ ਹਨ , ਉਹ ਮੇਰਾ ਸਹਾਰਾ ਪ੍ਰਾਪਤ ਕਰਦੇ ਹਨ , ਉਹ ਬ੍ਰਹਮਾ , ਅਧਿਆਤਮਾ (ਅਧਿਆਤਮਕ ਤੇ ਮਨੁੱਖ ਦਾ ਸਵੈ) ਅਤੇ ਅਖਿੱਲਮ ਕਰਮ (ਕਰਮ ਦੇ ਸਾਰੇ ਪੱਖਾਂ) ਨੂੰ ਜਾਣ ਲੈਂਦੇ ਹਨ ( 7.29) । ਉਹ ਲੋਕ ਜਿਹੜੇ ਮੈਨੂੰ ਅਧੀਭੂਤ (ਸਾਰੇ ਤੱਤਾਂ ਤੋਂ ਉਪਰ) ਅਧੀਦੈਵਾ (ਸਾਰੇ ਰੱਬਾਂ ਤੋਂ ਉੱਤ...

136. ਦਵੰਧਾਂ ਦਾ ਭਰਮ

Image
  ਸ੍ਰੀ ਕਿ੍ਰਸ਼ਨ ਕਹਿੰਦੇ ਹਨ , ‘‘ ਸੰਸਾਰ ਵਿੱਚ ਇੱਛਾ ਅਤੇ ਉਤਸੁਕਤਾ ਦਵੇਸ਼ ਤੋਂ ਉਤਪੰਨ ਦਵੰਧ ਰੂਪੀ ਮੋਹ ਨਾਲ ਸਾਰੇ ਪ੍ਰਾਣੀ ਅਤਿਅੰਤ ਅਗਿਆਨਤਾ ਵਿੱਚ ਫਸ ਰਹੇ ਹਨ ’’ (7.27) । ਅਸੀਂ ਸਾਰੇ ਦੋ ਮੂਲ ਭਰਮਾਂ ਦੇ ਅਧੀਨ ਵਿਚਰਦੇ ਹਾਂ। ਪਹਿਲਾ , ਤਿੰਨਾਂ ਗੁਣਾਂ ਤੋਂ ਉਤਪੰਨ ਯੋਗ ਮਾਇਆ ਹੈ , ਦੂਜਾ , ਇੱਛਾ ਅਤੇ ਦਵੇਸ਼ ਦੇ ਧਰੁੱਵਾਂ ਤੋਂ ਪੈਦਾ ਹੰੁਦਾ ਹੈ। ਜਦੋਂ ਅਸੀਂ ਇਕ ਨੂੰ ਪਾਰ ਕਰ ਲੈਂਦੇ ਹਾਂ , ਤਾਂ ਦੂਜਾ ਆਪਣੇ ਆਪ ਹੀ ਪਾਰ ਹੋ ਜਾਂਦਾ ਹੈ। ਅਗਿਆਨਤਾ ਭਰਮ ਭੁਲੇਖਿਆਂ ਦਾ ਪਹਿਲਾ ਪੱਧਰ ਹੈ , ਜਿਸਦਾ ਨਤੀਜਾ ਦੁਰਗਤੀ ਹੰੁਦਾ ਹੈ। ਇਹ ਦੁਰਗਤੀ ਹੋਰ ਕੁਝ ਨਹੀਂ ਹੈ , ਇਸ ਨੂੰ ਅਸੀਂ ਇਸਦੇ ਵਿਪਰੀਤ ਧਰੁੱਵੀ ਸੁੱਖ ਦੀ ਇੱਛਾ ਕਰਦੇ ਹੋਏ ਪ੍ਰਾਪਤ ਕਰ ਲੈਂਦੇ ਹਾਂ , ਭਾਵੇਂ ਇਹ ਕੁਝ ਸਮਾਂ ਬੀਤ ਜਾਣ ਬਾਦ ਹੀ ਹੰੁਦਾ ਹੈ। ਭਰਮਾਂ ਦਾ ਅਗਲਾ ਪੱਧਰ ਦਮਨ ਹੈ , ਜਿੱਥੇ ਵਿਅਕਤੀ ਮੁਖੌਟਾ ਪਾ ਕੇ ਬਾਹਰੀ ਦੁਨੀਆਂ ਨੂੰ ਇਹ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਅੰਦਰੋਂ ਇੱਛਾ ਅਤੇ ਦਵੇਸ਼ ਦੇ ਦਵੰਧ ਤੋਂ ਮੁਕਤ ਹਨ। ਉਹ ਦੂਜਿਆਂ ਨੂੰ ਨੀਵਾਂ ਵਿਖਾਉਂਦੇ ਹਨ ਅਤੇ ਸ੍ਰੀ ਕਿ੍ਰਸ਼ਨ ਉਨ੍ਹਾਂ ਨੂੰ ਮਿਥਿਆਚਾਰੀ ਅਰਥਾਤ ਪਖੰਡੀ ਕਹਿੰਦੇ ਹਨ ( 3.6) । ਅਸਲ ਵਿੱਚ ਇਹ ਦਮਨ ਅੰਦਰ ਛੁਪਿਆ ਹੰੁਦਾ ਹੈ , ਅਤੇ ਕਮਜ਼ੋਰ ਛਿਣਾਂ ਵਿੱਚ ਇਹ ਬਾਹਰ ਆ ਜਾਂਦਾ ਹੈ। ਗਿਆਨੀ ਵਾਂਗ ਇਕ ਸਾਖ਼ਸ਼ੀ ਦੀ ਅਵਸਥਾ ਨੂੰ ਪ੍ਰਾਪਤ ਕਰਨ ਲਈ ਸ੍ਰੀ ਕਿ੍ਰਸ਼ਨ ਇਨ੍ਹਾਂ ਭਰਮ ਭੁਲੇਖਿਆਂ ਨੂੰ ਦੂਰ ਕਰਨ ਦਾ ਮਾ...

135. ਯੋਗ ਮਾਇਆ

Image
  ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਉਨ੍ਹਾਂ ਦੀ ਨੀਵੀਂ ਪ੍ਰਕਿਰਤੀ (ਅਪਰਾ ਪ੍ਰਕਿ੍ਰਤੀ) ਪ੍ਰਗਟ ਹੈ ਅਤੇ ਉੱਚੀ ਪ੍ਰਕਿਰਤੀ (ਪਰਾ ਪ੍ਰਕਿਰਤੀ) ਜੀਵਨ ਤੱਤ ਹੈ , ਜੋ ਅਵਿਅਕਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੋਗ ਮਾਇਆ (ਤਿੰਨਾਂ ਗੁਣਾਂ ਤੋਂ ਪੈਦਾ ਹੋਇਆ ਭਰਮ) ਸਾਨੂੰ ਰੁਕਾਵਟ ਪੈਦਾ ਕਰਦਾ ਹੈ ਤੇ ਸਾਨੂੰ ਉਸ ਪ੍ਰਮਾਤਮਾ ਨੂੰ ਅਜਨਮਾ (ਜਨਮ ਰਹਿਤ) , ਅਵਿਨਾਸ਼ੀ (ਨਾਸ਼-ਰਹਿਤ) ( 7.25) ਅਤੇ ਭੂਤ , ਵਰਤਮਾਨ ਅਤੇ ਭਵਿੱਖ ਦੇ ਗਿਆਤਾ ਦੇ ਰੂਪ ਵਿੱਚ ਜਾਣਨ ਤੋਂ ਰੋਕਦਾ ਹੈ ( 7.26) । ਯੋਗ ਮਾਇਆ ਸ਼ੀਸ਼ਿਆਂ ਦੇ ਇਕ ਕਮਰੇ ਦੀ ਤਰ੍ਹਾਂ ਹੈ ਜੋ ਸਾਨੂੰ ਪ੍ਰਤੀਬਿੰਬਤ ਕਰਦਾ ਹੈ , ਅਤੇ ਇਹ ਜਾਣਨਾ ਅਸੰਭਵ ਹੈ ਕਿ ਇਸ ਤੋਂ ਅੱਗੇ ਕੀ ਹੈ। ਇਹ ਸਾਡੀ ਅਸਮਰੱਥਤਾ ਸਾਨੂੰ ਇਹ ਸਿੱਟਾ ਕੱਢਣ ਲਈ ਮਜ਼ਬੂਰ ਕਰ ਦਿੰਦੀ ਹੈ ਕਿ ਹਰ ਇਕਾਈ ਪ੍ਰਗਟ ਹੈ , ਇਹ ਸਮਝੇ ਬਿਨਾਂ ਕਿ ਉਨ੍ਹਾਂ ਦੇ ਪਿੱਛੇ ਇਕ ਅਪ੍ਰਗਟ ਜੀਵਨ-ਤੱਤ ਵੀ ਮੌਜੂਦ ਹੈ , ਅਤੇ ਸ੍ਰੀ ਕਿ੍ਰਸ਼ਨ ਉਨ੍ਹਾਂ ਨੂੰ ਮੂਰਖ ਕਹਿੰਦੇ ਹਨ ( 7.24) । ਇਹ ਹੋਰ ਕੁਝ ਨਹੀਂ ਸਗੋਂ ਪ੍ਰਮਾਤਮਾ ਦੇ ਪ੍ਰਤੀ ਅਨਾਦਰ ਦੀ ਭਾਵਨਾ ਨਾਲ ਮਨੁੱਖ ਤੇ ਮਨੁੱਖ ਵਿਚਕਾਰ ਪ੍ਰਸਪਰ ਵਰਤਾਰਾ ਹੈ , ਜਿਹੜਾ ਅਸੁਰਾਂ ਦਾ ਮਾਰਗ ਹੈ। ਬਿਜਲੀ (ਊਰਜਾ) ਇਕ ਉੱਚ ਵੋਲਟੇਜ ਬਿੰਦੂ ਤੋਂ ਘੱਟ ਵੋਲਟੇਜ ਬਿੰਦੂ ਤਕ ਪ੍ਰਵਾਹਿਤ ਹੰੁਦੀ ਹੈ , ਜੋ ਰਸਤੇ ਵਿੱਚ ਬਿਜਲੀ ਦੇ ਉਪਕਰਣਾਂ ਨੂੰ ਗਤੀ ਪ੍ਰਦਾਨ ਕਰਦੀ ਹੈ। ਲਾਖਣਿਕ ਰੂਪ ਵਿੱਚ ਜੇ ਅਸੀਂ ਪ੍ਰਮਾਤਮਾ ਨੂੰ ਅਨੰਤ ਵੋਲਟੇਜ ਦੇ...

134. ਆਪਣੇ ਆਪ ਨਾਲ ਮੁਕਾਬਲਾ

Image
  ਸ੍ਰੀ ਕਿ੍ਰਸ਼ਨ ਨੇ ਦਰਸਾਇਆ ਹੈ ਕਿ ਚਾਰ ਤਰ੍ਹਾਂ ਦੇ ਭਗਤ ਉਨ੍ਹਾਂ ਦੀ ਪੂਜਾ ਕਰਦੇ ਹਨ , ਜਿਨ੍ਹਾਂ ਵਿੱਚ ਕੁਝ ਆਪਣੀਆਂ ਮੁਸ਼ਕਲਾਂ ਦੂਰ ਕਰਨ ਲਈ (ਆਰਤ) , ਕੁਝ ਸਫਲਤਾ ਪ੍ਰਾਪਤ ਕਰਨ ਲਈ (ਅਰਥਾਰਥੀ) , ਕੁਝ ਗਿਆਨ ਪ੍ਰਾਪਤ ਕਰਨ ਲਈ (ਜਿਗਿਆਸੂ) ਅਤੇ ਗਿਆਨੀ ( 7.16) । ਉਹ ਗਿਆਨੀ ਦੇ ਬਾਰੇ ਵਿੱਚ ਵਿਸਥਾਰ ਨਾਲ ਦੱਸਦੇ ਹੋਏ ਕਹਿੰਦੇ ਹਨ , ਕਿ ‘‘ ਉਨ੍ਹਾਂ ਵਿਚੋਂ ਨਿਤਾਯੁਕਤ (ਦ੍ਰਿੜ੍ਹ ਸੰਕਲਪ) ਸਿਰਫ ਇਕ ਭਾਵ ਨੂੰ ਨਿਸ਼ਾਨਾ ਬਣਾ ਕੇ ਭਗਤੀ ਕਰਨ ਵਾਲੇ ਗਿਆਨੀ ਜਨ , ਅਤੀ ਉੱਤਮ ਹਨ , ਅਜਿਹੇ ਤੱਤ ਰੂਪ ਵਿੱਚ ਮੈਨੂੰ ਜਾਣਨ ਵਾਲੇ ਗਿਆਨੀ ਮੈਨੂੰ ਅਤਿਅੰਤ ਪਿਆਰੇ ਹਨ ਤੇ ਮੈਂ ਉਨ੍ਹਾਂ ਨੂੰ ਅਤਿਅੰਤ ਪਿਆਰਾ ਹਾਂ ( 7.17) । ਕਈ ਜਨਮਾਂ ਦੀ ਭਗਤੀ ਤੋਂ ਬਾਦ ਅਜਿਹਾ ਪੁਰਸ਼ ਤੱਤ ਗਿਆਨ ਪ੍ਰਾਪਤ ਕਰਕੇ ਮੇਰੇ ਤੱਕ ਪੁੱਜਦਾ ਹੈ ( 7.19) । ਆਮ ਤੌਰ ਤੇ ‘ ਕਈ ਜਨਮਾਂ ’ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਸਾਨੂੰ ਗਿਆਨੀ ਬਣਨ ਲਈ ਕਈ ਜਨਮ ਲੈਣੇ ਹੋਣਗੇ , ਭਾਵੇਂ ਕਿ ਅਜਿਹਾ ਕੋਈ ਕਾਰਨ ਮਲੂਮ ਨਹੀਂ ਹੰੁਦਾ। ਸਾਧਾਰਨ ਸਮਝ ਦੇ ਮੁਤਾਬਕ ‘ ਜਨਮ ’ ਦੀ ਵਿਆਖਿਆ ਸਾਡੇ ਭੌਤਿਕ ਸਰੀਰ ਦੇ ਨਿਰਮਾਣ ਦੇ ਰੂਪ ਵਿੱਚ ਕੀਤੀ ਜਾਂਦੀ ਹੈ , ਪਰੰਤੂ ‘ ਜਨਮ ’ ਦਾ ਅਰਥ ਇਕ ਹੋਰ ਰੂਪ ਵਿੱਚ ਲੈਣ ਨਾਲ ਸਪੱਸ਼ਟਤਾ ਹੋਵੇਗੀ। ਇਹ ਸਾਡੇ ਆਸ ਪਾਸ ਦੀ ਕਿਸੇ ਸਥਿਤੀ ਜਾਂ ਪ੍ਰਸਥਿਤੀ ਦਾ ‘ ਜਨਮ ’ ਹੋ ਸਕਦਾ ਹੈ ਜਿਹੜਾ ਕਿ ਇਕ ਸਦਾ ਜਾਰੀ ਰਹਿਣ ਵਾਲੀ ਪ੍ਰਕਿਰਿਆ ਹੈ। ਇਹ ਸਥਿਤੀਆਂ ਅਨੁਕੂਲ...