2. ਇੱਕੋ ਮੰਜ਼ਿਲ ਲਈ ਵੱਖਰੇ ਰਾਹ
ਜਿਵੇਂ ਕਿਹਾ ਜਾਂਦਾ ਹੈ ਕਿ ‘ਮੰਜ਼ਿਲ ਇੱਕ ਪਰ ਰਾਹ ਵੱਖਰੇ’, ਗੀਤਾ ਵਿੱਚ ਦਰਸਾਏ
ਗਏ ਸਾਰੇ ਮਾਰਗ ਸਾਨੂੰ ਅੰਤਰਆਤਮਾ ਤੱਕ ਲੈ ਕੇ ਜਾਂਦੇ ਹਨ। ਕੁੱਝ ਰਾਹ ਇਕ ਦੂਜੇ ਤੋਂ ਉਲਟ ਵਿਖਾਈ
ਦਿੰਦੇ ਹਨ। ਭਾਵੇਂ ਇਹ ਸਾਰੇ ਇਕ ਗੋਲੇ ਵਾਂਗ ਹਨ, ਜਿੱਥੋਂ ਸਾਰੇ ਰਸਤੇ ਘੁੰਮ ਕੇ ਸਾਨੂੰ ਉਸੇ ਇਕ ਮੰਜ਼ਿਲ
ਤੱਕ ਲੈ ਕੇ ਜਾਣਗੇ।
ਗੀਤਾ ਵੱਖ-ਵੱਖ ਪੱਧਰਾਂ ਉੱਤੇ ਕਾਰਜ ਕਰਦੀ ਹੈ। ਕਦੇ ਸ੍ਰੀ ਕ੍ਰਿਸ਼ਨ
ਅਰਜਨ ਦੇ ਪੱਧਰ ’ਤੇ ਆ ਜਾਂਦੇ ਹਨ ਅਤੇ ਕਦੇ ਉਹ ਪ੍ਰਮਾਤਮਾ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ। ਮੁੱਢਲੀ ਦਸ਼ਾ
ਵਿੱਚ ਇਹ ਅਜਿਹਾ ਸਮਝਣ ਵਿੱਚ ਮੁਸ਼ਕਲ ਪੈਦਾ ਕਰਦਾ ਹੈ, ਕਿਉਂਕਿ ਇਹ ਦੋਵੇਂ ਪੱਧਰ ਵੱਖ-ਵੱਖ ਪ੍ਰਤੀਤ ਹੁੰਦੇ ਹਨ।
ਪਿਛਲੀ ਸਦੀ ਦੇ ਸ਼ੁਰੂ ਵਿੱਚ ਵਿਗਿਆਨਕਾਂ ਨੂੰ ਰੋਸ਼ਨੀ ਨੂੰ ਸਮਝਣ ਵਿੱਚ
ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਇਹ ਸਿੱਧ ਹੋਇਆ ਕਿ ਰੋਸ਼ਨੀ ਇਕ
ਤਰੰਗ ਹੈ, ਪਰ ਬਾਦ ਵਿੱਚ ਪਤਾ
ਲੱਗਾ ਕਿ ਇਹ ਇਕ ਕਣ ਦੀ ਤਰ੍ਹਾਂ ਵੀ ਵਿਹਾਰ ਕਰਦੀ ਹੈ। ਦੋਵੇਂ ਸਿਧਾਂਤ ਇਕ ਦੂਜੇ ਦੇ ਵਿਰੋਧੀ
ਪ੍ਰਤੀਤ ਹੁੰਦੇ ਹਨ। ਪਰ ਰੋਸ਼ਨੀ, ਜਿਸ ਨੂੰ ਅਸੀਂ ਹਰ ਪਲ ਵੇਖਦੇ ਹਾਂ, ਅਸਲ ਵਿੱਚ ਅੰਤਰ-ਵਿਰੋਧਾਂ ਦਾ ਇਕ ਸੰਯੋਜਨ ਹੈ। ਜੀਵਨ
ਵੀ ਇਹੋ ਜਿਹਾ ਹੀ ਹੈ।
ਇਕ ਵਾਰੀ ਇਕ ਪਿੰਡ ਵਿੱਚ ਇਕ ਹਾਥੀ ਆ ਵੜਿਆ, ਤਾਂ ਕੁੱਝ ਅੰਨ੍ਹੇ
ਲੋਕਾਂ ਨੇ ਉਸ ਨੂੰ ਪਛਾਨਣ ਜਾਂ ਸਮਝਣ ਦਾ ਯਤਨ ਕੀਤਾ। ਉਨ੍ਹਾਂ ਨੇ ਉਸ ਦੇ ਜਿਹੜੇ ਅੰਗ ਨੂੰ ਛੂਹਿਆ, ਉਸ ਦੇ ਆਧਾਰ ’ਤੇ ਅੰਦਾਜ਼ਾ ਲਾਇਆ
ਕਿ ਹਾਥੀ ਕਿਹੋ ਜਿਹਾ ਹੋ ਸਕਦਾ ਹੈ। ਮੂੰਹ ਨੂੰ ਛੂਹਣ ਵਾਲੇ ਨੇ ਕਿਹਾ ਕਿ ਹਾਥੀ ਇਕ ਲੰਬੇ ਤੇ
ਖੁਰਦਰੇ ਪ੍ਰਾਣੀ ਵਰਗਾ ਹੈ। ਉਸ ਦੇ ਦੰਦ ਨੂੰ ਛੂਹਣ ਵਾਲੇ ਨੇ ਕਿਹਾ ਕਿ ਇਹ ਜਾਨਵਰ ਚੱਟਾਨ ਵਾਂਗੂੰ
ਸਖ਼ਤ ਹੈ। ਇਕ ਹੋਰ, ਜਿਸਨੇ ਉਸਦੇ ਪੇਟ ਨੂੰ ਛੂਹਿਆ, ਨੇ ਕਿਹਾ ਉਹ ਇਕ ਵਿਸ਼ਾਲ ਤੇ ਕੋਮਲ ਜੀਵ ਹੈ।
ਦੁਨੀਆਂ ਵਿੱਚ ਅੱਜ ਅਸੀਂ ਜੋ ਵੀ ਮੱਤਭੇਦ ਵੇਖਦੇ ਹਾਂ, ਉਸ ਦਾ ਕਾਰਨ ਇਕ
ਅਸਲੀਅਤ ਦੀਆਂ ਵੱਖ-ਵੱਖ ਧਾਰਨਾਵਾਂ ਹਨ। ਅਸਲ ਵਿੱਚ ਉਪਰੋਕਤ ਵਿਚੋਂ ਹਾਥੀ ਕੋਈ ਵੀ ਨਹੀਂ, ਪਰ ਇਹ ਸਾਰੀਆਂ ਉਸ
ਨਾਲ ਸੰਬੰਧਤ ਵੀ ਹਨ।
ਸਾਡੀ ਮਨੋਸਥਿਤੀ, ਲੋਕਾਂ, ਵਸਤਾਂ ਅਤੇ ਸੰਬੰਧਾਂ ਦੇ ਵਿਸ਼ੇ ਵਿੱਚ ਉਪਰੋਕਤ
ਵਿਅਕਤੀਆਂ ਤੋਂ ਵੱਖਰੀ ਨਹੀਂ ਹੈ, ਅਤੇ ਇਹ ਅਧੂਰੀ ਸਮਝ ਹੀ ਸਾਨੂੰ ਦੁੱਖ ਵਾਲੇ ਪਾਸੇ ਲੈ ਜਾਂਦੀ ਹੈ।
ਗੀਤਾ ਅਸਲ ਵਿੱਚ ਇਕ ਅਧੂਰੀ ਸਮਝ ਤੋਂ ਇਕ ਪੂਰਨ ਸਮਝ ਤੱਕ ਦੀ ਯਾਤਰਾ
ਹੈ। 80-20 ਦੇ ਸਿਧਾਂਤ ਦੀ
ਤਰ੍ਹਾਂ ਇਸ ਸਮਝ ਦੁਆਰਾ ਚੁੱਕੇ ਕੁੱਝ ਕਦਮ ਜੀਵਨ ਵਿੱਚ ਖੁਸ਼ੀ ਲਿਆ ਸਕਦੇ ਹਨ।
Comments
Post a Comment